MSG Maha Rehmokaram Diwas: ਪਵਿੱਤਰ ਗੁਰਗੱਦੀ ਦਾ ਭਾਗਾਂ ਭਰਿਆ ਦਿਨ

MSG Maha Rehmokaram Diwas

MSG Maha Rehmokaram Diwas: 28 ਫਰਵਰੀ 1960 ਦੀ ਸ਼ਾਮ ਨੂੰ ਸ਼ੋਭਾ ਯਾਤਰਾ ਦੀ ਸਮਾਪਤੀ ਮਗਰੋਂ ਸ਼ਾਹੀ ਸਟੇਜ ਵੀ ਸੱਜ ਗਈ ਸੀ। ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਸਟੇਜ ’ਤੇ ਬਿਰਾਜਮਾਨ ਹੋਣ ਸਾਰ ਅੱਠ-ਦਸ ਜ਼ਿੰਮੇਵਾਰ ਸੇਵਾਦਾਰਾਂ ਨੂੰ ਆਦੇਸ਼ ਦਿੱਤਾ ਕਿ ਤੁਸੀਂ ਪੰਚਾਇਤ ਦੇ ਰੂਪ ’ਚ ਜਾਓ ਅਤੇ ਸ. ਸਤਿਨਾਮ ਸਿੰਘ ਜੀ (ਪੂਜਨੀਕ ਪਰਮਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ) ਨੂੰ ਪੂਰਨ ਸਤਿਕਾਰ ਸਹਿਤ ਤੇਰਾਵਾਸ ਤੋਂ ਲੈ ਕੇ ਆਓ।

ਸਾਈਂ ਜੀ ਨੇ ਆਪ ਜੀ ਨੂੰ ਪੂਰਾ ਮਾਣ-ਸਨਮਾਨ ਦਿੰਦੇ ਹੋਏ ਖੁਦ ਆਪਣੇ ਨਾਲ ਸਟੇਜ ’ਤੇ ਬਿਰਾਜਮਾਨ ਕੀਤਾ ਅਤੇ ਹਾਜ਼ਰ ਸਾਰੀ ਸਾਧ-ਸੰਗਤ ਦੀ ਹਾਜ਼ਰੀ ’ਚ ਆਪ ਜੀ ਨੂੰ ਆਪਣਾ ਗੱਦੀਨਸ਼ੀਨ ਐਲਾਨਦੇ ਹੋਏ ਫ਼ਰਮਾਇਆ, ‘‘ਜੋ ਇਨਕੇ ਪੀਠ ਪੀਛੇ ਕੇ ਭੀ ਦਰਸ਼ਨ ਕਰ ਲੇਗਾ, ਵਹ ਭੀ ਨਰਕੋਂ ਮੇਂ ਨਹੀਂ ਜਾਏਗਾ। ਉਸਕਾ ਭੀ ਉੱਧਾਰ ਯੇ ਅਪਨੀ ਰਹਿਮਤ ਸੇ ਕਰੇਂਗੇ।’’ ਇਹ ਉਹੀ ਅਤਿ ਪਵਿੱਤਰ ਅਤੇ ਮਹੱਤਵਪੂਰਨ ਦਿਨ ਸੀ, ਭਾਵ ਮਹਾਂ ਰਹਿਮੋ-ਕਰਮ ਦਿਵਸ ਭਾਵ 28 ਫਰਵਰੀ 1960 ਦਾ ਦਿਨ।

Read Also : ਦੁਨੀਆਂ ਤੋਂ ਰੁਖਸਤ ਹੋਣ ਵੇਲੇ ਵੀ ਸਮਾਜ ਪ੍ਰਤੀ ਆਪਣਾ ਫਰਜ ਨਿਭਾ ਗਏ ਕਮਲਜੀਤ ਇੰਸਾਂ

ਇਸ ਤਰ੍ਹਾਂ ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੂੰ ਆਪਣਾ ਨੂਰੀ ਚੋਲਾ ਬਦਲਣ ਭਾਵ 18 ਅਪਰੈਲ 1960 ਤੋਂ ਕਰੀਬ ਦੋ ਮਹੀਨੇ ਪਹਿਲਾਂ ਭਾਵ 28 ਫਰਵਰੀ 1960 ਨੂੰ ਸਾਰੀ ਸਾਧ-ਸੰਗਤ ਦੇ ਸਾਹਮਣੇ ਆਪਣਾ ਗੱਦੀਨਸ਼ੀਨ ਭਾਵ ਦੂਜੇ ਗੁਰੂ ਦੇ ਰੂਪ ’ਚ ਡੇਰਾ ਸੱਚਾ ਸੌਦਾ ਦੀ ਗੁਰਗੱਦੀ ’ਤੇ ਬਿਰਾਜਮਾਨ ਕੀਤਾ।

ਸਰੋਤ: ਸੱਚੇ ਰੂਹਾਨੀ ਰਹਿਬਰ, ਭਾਗ-2..