ਵਿੱਛੜਿਆਂ ਨੂੰ ਮਿਲਾਉਣਾ ਸੱਚਾ ਮਾਨਵਤਾ ਭਲਾਈ ਦਾ ਕੰਮ: ਡਾ. ਸ਼ਾਮ ਲਾਲ
ਸਮਾਣਾ (ਸੁਨੀਲ ਚਾਵਲਾ)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਸਿੱਖਿਆ ’ਤੇ ਚੱਲਦਿਆਂ ਬਲਾਕ ਸਮਾਣਾ ਤੇ ਬਲਾਕ ਮਵੀ ਕਲਾਂ ਦੇ ਸੇਵਾਦਾਰਾਂ ਵੱਲੋਂ ਦਿਮਾਗੀ ਤੌਰ ’ਤੇ ਕਮਜ਼ੋਰ ਬਜ਼ੁਰਗ ਔਰਤ ਨੂੰ ਪਰਿਵਾਰਕ ਮੈਂਬਰਾਂ ਨਾਲ ਮਿਲਾ ਕੇ ਮਾਨਵਤਾ ਭਲਾਈ ਦਾ ਕਾਰਜ (Welfare Work) ਕੀਤਾ ਗਿਆ।
ਇਸ ਮੌਕੇ ਸੇਵਾਦਾਰ ਅਮਿਤ ਇੰਸਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਲਾਕ ਮਵੀ ਕਲਾਂ ਦੇ ਸੇਵਾਦਾਰ ਹਰਦੀਪ ਇੰਸਾਂ, ਹਰਪ੍ਰੀਤ ਇੰਸਾਂ ਤੇ ਰਮਨ ਇੰਸਾਂ ਆਪਣੇ ਪਿੰਡ ਕੁਲਰਾਂ ਵਿਖੇ ਜਾ ਰਹੇ ਸਨ ਤਾਂ ਉਨ੍ਹਾਂ ਦੀ ਨਜ਼ਰ ਘੱਗਾ ਰੋਡ ਦੇ ਨਜ਼ਦੀਕ ਸੜਕ ਕਿਨਾਰੇ ਬੈਠੀ ਇੱਕ ਬਜ਼ੁਰਗ ਔਰਤ ’ਤੇ ਪਈ ਉਨ੍ਹਾਂ ਬਜ਼ੁਰਗ ਔਰਤ ਤੋਂ ਜਾਣਕਾਰੀ ਲੈਣ ਦੀ ਕੋਸ਼ਿਸ ਕੀਤੀ ਪਰ ਉਕਤ ਬਜ਼ੁਰਗ ਔਰਤ ਕੁਝ ਵੀ ਦੱਸਣ ਤੋਂ ਅਸਮਰੱਥ ਸੀ, ਉਨ੍ਹਾਂ ਇਸ ਦੀ ਪੂਰੀ ਜਾਣਕਾਰੀ ਬਲਾਕ ਸਮਾਣਾ ਦੇ 85 ਮੈਂਬਰ ਗੁਰਚਰਨ ਇੰਸਾਂ, ਸੇਵਾਦਾਰ ਰਾਮ ਲਾਲ ਇੰਸਾਂ ਤੇ ਗਗਨ ਇੰਸਾਂ ਨੂੰ ਦਿੱਤੀ।
ਉਨ੍ਹਾਂ ਦੱਸਿਆ ਕਿ ਉਕਤ ਔਰਤ ਦੀ ਪੁਲਿਸ ਵਿੱਚ ਜਾਣਕਾਰੀ ਦੇਣ ਤੋਂ ਬਾਅਦ ਔਰਤ ਨੂੰ ਪਿੰਗਲਾ ਆਸ਼ਰਮ ਵਿੱਚ ਪਹੁੰਚਾਇਆ ਗਿਆ। ਇਸ ਦੌਰਾਨ ਬਜ਼ੁਰਗ ਔਰਤ ਦੇ ਸਾਮਾਨ ਦੀ ਛਾਣਬੀਣ ਕੀਤੀ ਤਾਂ ਉਸ ਵਿੱਚੋਂ ਇੱਕ ਆਈ ਕਾਰਡ ਮਿਲਿਆ। ਜਿਸ ਵਿੱਚ ਉਕਤ ਔਰਤ ਦਾ ਨਾਂਅ ਪੁਣਾ ਦੇਵੀ ਵਾਸੀ ਪਿੰਡ ਬਡਾਲੀ, ਜ਼ਿਲ੍ਹਾ ਪਟਿਆਲਾ ਦਰਜ ਸੀ। ਇਸ ’ਤੇ ਪਿੰਡ ਬਡਾਲੀ ਦੇ ਪ੍ਰੇਮੀ ਸੇਵਕ ਕ੍ਰਿਸ਼ਨ ਇੰਸਾਂ ਨਾਲ ਸੰਪਰਕ ਕੀਤਾ ਗਿਆ ਤੇ ਪੂਰੀ ਜਾਣਕਾਰੀ ਦੇਣ ਤੋਂ ਬਾਅਦ ਉਨ੍ਹਾਂ ਦੇ ਦਿਓਰ ਲੀਲਾ ਰਾਮ ਨਾਲ ਗੱਲ ਕਰਨ ਤੋਂ ਬਾਅਦ ਅੱਜ ਉਨ੍ਹਾਂ ਦੇ ਪਿੰਡ ਵਿਖੇ ਪਹੁੰਚਾਇਆ ਗਿਆ।
ਇਸ ਮੌਕੇ ਲੀਲਾ ਰਾਮ ਨੇ ਸਮੂਹ ਡੇਰਾ ਸ਼ਰਧਾਲੂਆਂ ਦਾ ਤਹਿਦਿਲੋਂ ਧੰਨਵਾਦ ਕੀਤਾ ਤੇ ਕਿਹਾ ਕਿ ਸਾਨੂੰ ਕੋਈ ਜਾਣਕਾਰੀ ਨਹੀਂ ਸੀ ਕਿ ਉਨ੍ਹਾਂ ਦੀ ਭਾਬੀ ਘਰ ਭਟਕ ਗਈ ਹੈ ਤੇ ਸਮਾਣਾ ਦੇ ਨਜ਼ਦੀਕ ਪਹੁੰਚ ਗਈ ਹੈ। ਸਾਨੂੰ ਤਾਂ ਇਹ ਸੀ ਕਿ ਇਨ੍ਹਾਂ ਦਾ ਬੇਟਾ ਪਾਤੜਾਂ ਵਿਖੇ ਰਹਿੰਦਾ ਹੈ, ਉਨ੍ਹਾਂ ਕੋਲ ਗਈ ਹੋਵੇਗੀ ਉਨ੍ਹਾਂ ਕਿਹਾ ਕਿ ਸਾਨੂੰ ਬਹੁਤ ਖੁਸ਼ੀ ਹੈ ਕਿ ਸਾਡਾ ਅਧੂਰਾ ਪਰਿਵਾਰ ਫਿਰ ਤੋਂ ਪੂਰਾ ਹੋ ਗਿਆ ਹੈ।
ਧੰਨ ਹਨ ਪੂਜਨੀਕ ਗੁਰੂ ਜੀ ਤੇ ਉਨ੍ਹਾਂ ਦੇ ਸੇਵਾਦਾਰ | Welfare Work
ਇਸ ਮੌਕੇ ਪਿੰਗਲਾ ਆਸ਼ਰਮ ਦੇ ਮੁੱਖ ਸੇਵਾਦਾਰ ਡਾ. ਸ਼ਾਮ ਲਾਲ ਨੇ ਡੇਰਾ ਸੱਚਾ ਸੌਦਾ ਦੇ ਸਮੂਹ ਸੇਵਾਦਾਰਾਂ ਦਾ ਤਹਿਦਿਲੋਂ ਧੰਨਵਾਦ ਕੀਤਾ ਤੇ ਕਿਹਾ ਕਿ ਕਈ ਸਾਲਾਂ ਤੋਂ ਪਿੰਗਲਾ ਆਸ਼ਰਮ ਵਿੱਚ ਸੇਵਾ ਕਰ ਰਿਹਾ ਹਾਂ ਤੇ ਆਏ ਦਿਨ ਡੇਰਾ ਸੱਚਾ ਸੌਦਾ ਦੇ ਸੇਵਾਦਾਰ ਸੜਕ ’ਤੇ ਘੁੰਮ ਰਹੇ ਮੰਦਬੱੁਧੀਆਂ ਨੂੰ ਪਿੰਗਲਾ ਆਸ਼ਰਮ ਪਹੁੰਚਾ ਰਹੇ ਹਨ।
ਉਨ੍ਹਾਂ ਕਿਹਾ ਕਿ ਜਿਹੜੇ ਦਿਮਾਗੀ ਤੌਰ ’ਤੇ ਬਿਮਾਰ ਹੁੰਦੇ ਹਨ। ਉਨ੍ਹਾਂ ਨੂੰ ਨਾ ਗਰਮੀ ਦਾ ਪਤਾ ਹੁੰਦਾ ਹੈ ਤੇ ਨਾ ਹੀ ਠੰਢ ਦਾ, ਨਾ ਚੰਗੇ ਦਾ ਤੇ ਨਾ ਹੀ ਮਾੜੇ ਦਾ ਅੱਜ ਇੱਕ ਅਧੂਰਾ ਪਰਿਵਾਰ ਫਿਰ ਤੋਂ ਪੂਰਾ ਹੋਇਆ ਹੈ ਤੇ ਇਸ ਦਾ ਸਿਹਰਾ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਨੂੰ ਜਾਂਦਾ ਹੈ। ਜਿਹੜੇ ਦਿਨ-ਰਾਤ ਇੱਕ ਕਰਕੇ ਮਾਨਵਤਾ ਭਲਾਈ ਦੀ ਸੇਵਾ ਕਰਦੇ ਹਨ। ਉਨ੍ਹਾਂ ਕਿਹਾ ਕਿ ਧੰਨ ਹਨ ਸੇਵਾਦਾਰ ਜਿਹੜੇ ਮਾਨਵਤਾ ਭਲਾਈ ਲਈ ਲੱਗੇ ਰਹਿੰਦੇ ਹਨ ਤੇ ਸਜਦਾ ਕਰਦਾ ਹਾਂ ਇਨ੍ਹਾਂ ਦੇ ਪੂਜਨੀਕ ਗੁਰੂ ਜੀ ਨੂੰ ਜਿਨ੍ਹਾਂ ਵੱਲੋਂ ਦਿਖਾਏ ਰਸਤੇ ’ਤੇ ਚੱਲਦੇ ਹੋਏ ਇਹ ਸੇਵਾ ਕਰ ਰਹੇ ਹਨ।