ਭਾਜਪਾਈਆਂ ਦੀ ਮੀਟਿੰਗ ਮੌਕੇ ਮਾਹੌਲ ਬਣਿਆ ਤਣਾਅਪੂਰਨ, ਪੁਲਿਸ ਨਾਲ ਕਿਸਾਨਾਂ ਦੀ ਹੋਈ ਧੱਕਾ-ਮੁੱਕੀ

 ਨਾ ਕਰਨੋ ਹਟਦੇ ਭਾਪਜਾ ਆਗੂ ਮੀਟਿੰਗਾਂ, ਨਾ ਵਿਰੋਧ ਕਰਨਾ ਹਟ ਰਹੇ ਕਿਸਾਨ

  • ਇਸ ਕਾਰਨ ਕਈ ਵਾਰ ਫਿਰੋਜ਼ਪੁਰ ਦਾ ਮਾਹੌਲ ਬਣ ਚੁੱਕਾ ਤਣਾਅਪੂਰਨ

(ਸਤਪਾਲ ਥਿੰਦ) ਫਿਰੋਜ਼ਪੁਰ। ਖੇਤੀ ਕਾਨੂੰਨਾਂ ਖਿਲਾਫ਼ ਚੱਲ ਰਹੇ ਕਿਸਾਨਾਂ ਦੇ ਵਿਰੋਧ ਦੇ ਕਾਰਨ ਅੱਜ ਫਿਰੋਜ਼ਪੁਰ ’ਚ ਇੱਕ ਫਿਰ ਮਾਹੌਲ ਤਣਾਅਪੂਰਨ ਹੋ ਗਿਆ ਜਦੋਂ ਕਿਸਾਨਾਂ ਨੂੰ ਭਾਜਪਈਆਂ ਦੀ ਮੀਟਿੰਗ ਦੀ ਕੰਨਸੋਅ ਮਿਲੀ ਤਾਂ ਵੱਖ-ਵੱਖ ਕਿਸਾਨ ਜੱਥੇਬੰਦੀਆਂ ਦੇ ਝੰਡੇ ਹੇਠ ਕਿਸਾਨ ਮੀਟਿੰਗ ਸਥਾਨ ’ਤੇ ਭਾਜਪਈਆਂ ਦਾ ਵਿਰੋਧ ਕਰਨ ਲਈ ਵੱਡੀ ਤਦਾਦ ’ਚ ਇਕੱਠੇ ਹੋ ਗਏ ਤੇ ਇਸ ਦੌਰਾਨ ਇਲਾਕਾ ਵੀ ਪੁਲਿਸ ਛਾਉਣੀ ’ਚ ਤਬਦੀਲ ਹੋ ਗਿਆ, ਜਿੱਥੇ ਕਿਸਾਨਾਂ ਨੂੰ ਰੋਕਣ ਲਈ ਅੱਗੇ ਹੋਈ ਪੁੁਲਿਸ ਨਾਲ ਕਿਸਾਨਾਂ ਧੱਕਾ-ਮੁੱਕੀ ਹੁੰਦੀ ਰਹੀ।

ਕਿਸਾਨਾਂ ਵੱਲੋਂ ਘੰਟਿਆਂਬੰਦੀ ਕੀਤੇ ਗਏ ਘਿਰਾਓ ਮੌਕੇ ਕਿਸਾਨ ਵੱਲੋਂ ਕੇਂਦਰ ਸਰਕਾਰ ਖਿਲਾਫ਼ ਜ਼ੋਰਾਦਾਰ ਨਾਅਰੇਬਾਜ਼ੀ ਕਰਦਿਆਂ ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਕੀਤੀ ਗਈ। ਜਾਣਕਾਰੀ ਅਨੁਸਾਰ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ‘ਮਨ ਕੀ ਬਾਤ’ ਪ੍ਰੋਗਰਾਮ ਸੀ, ਜਿਸ ਦੌਰਾਨ ਭਾਜਪਾ ਦੇ ਆਗੂਆਂ ਵੱਲੋਂ ਜ਼ਿਲ੍ਹਾ ਪ੍ਰਧਾਨ ਸੁਰਿੰਦਰ ਸਿੰਘ ਬੱਗੇ ਕੇ ਪਿੱਪਲ ਦੇ ਗ੍ਰਹਿ ਗੁਰੂ ਨਗਰ ਵਿਖੇ ਮੀਟਿੰਗ ਦਾ ਪ੍ਰੋਗਰਾਮ ਵੀ ਰੱਖਿਆ ਗਿਆ, ਜਿਸ ਦਾ ਪਤਾ ਚੱਲਦਿਆ ਕਿਸਾਨ ਉੱਥੇ ਇੱਕਤਰ ਹੋਣੇ ਸ਼ੁਰੂ ਹੋ ਗਏ ਅਤੇ ਭਾਜਪਾ ਆਗੂਆਂ ਦਾ ਘਿਰਾਓ ਸ਼ੁਰੂ ਕਰ ਦਿੱਤਾ। ਪੁਲਿਸ ਦੇ ਉੱਚ ਅਧਿਕਾਰੀਆਂ ਦੀ ਅਗਵਾਈ ’ਚ ਤਾਈਨਾਤ ਹੋਈ ਪੁਲਿਸ ਫੌਰਸ ਨੂੰ ਕਿਸਾਨਾਂ ਨੂੰ ਕਾਫ਼ੀ ਰੋਕਣ ਦੀ ਕੋਸ਼ਿਸ਼ ਕੀਤੀ, ਜਿਸ ਦੌਰਾਨ ਕਿਸਾਨਾਂ ਅਤੇ ਪੁਲਿਸ ਵਿਚਕਾਰ ਧੱਕਾ ਮੁੱਕੀ ਹੋਈ।

ਕਿਸਾਨ ਮਾਰੂ ਖੇਤੀ ਕਾਨੂੰਨ ਵਾਪਸ ਨਹੀਂ ਲਏ ਜਾਂਦੇ ਉਦੋਂ ਤੱਕ ਕਿਸਾਨ ਭਾਜਪਾ ਦਾ ਵਿਰੋਧ ਜਾਰੀ ਰੱਖਣਗੇ

ਇਸ ਮੌਕੇ ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਜਦੋਂ ਤੱਕ ਕੇਂਦਰ ਸਰਕਾਰ ਵੱਲੋਂ ਲਿਆਦੇਂ ਕਿਸਾਨ ਮਾਰੂ ਖੇਤੀ ਕਾਨੂੰਨ ਵਾਪਸ ਨਹੀਂ ਲਏ ਜਾਂਦੇ ਉਦੋਂ ਤੱਕ ਕਿਸਾਨ ਭਾਜਪਾ ਦਾ ਵਿਰੋਧ ਸ਼ਾਤਮਈ ਤਰੀਕੇ ਨਾਲ ਲਗਾਤਾਰ ਜਾਰੀ ਰੱਖਣਗੇ। ਦੱਸ ਦਈਏ ਕਿ ਭਾਜਪਾ ਦੇ ਕਿਸੇ ਪ੍ਰੋਗਰਾਮ ਦਾ ਵਿਰੋਧ ਕਰਨ ਲਈ ਕਿਸਾਨ ਮੌਕੇ ’ਤੇ ਪਹੁੰਚ ਜਾਂਦੇ ਹਨ, ਜਿਸ ਕਾਰਨ ਭਾਜਪਾ ਆਗੂ ਦਾ ਪ੍ਰੋਗਰਾਮ ਅਧੂਰਾ ਰਹਿ ਜਾਂਦਾ ਹੈ ਪਰ ਇਸ ਕਾਰਨ ਕਈ ਵਾਰ ਫਿਰੋਜ਼ਪੁਰ ’ਚ ਮਾਹੌਲ ਤਣਾਅਪੂਰਨ ਹੋ ਚੁੱਕਾ ਹੈ ਪਰ ਫਿਰ ਵੀ ਭਾਜਪਾ ਲੀਡਰ ਅਜਿਹੇ ਮਾਹੌਲ ’ਚ ਮੀਟਿੰਗਾਂ ਜਾਰੀ ਰੱਖਣਾ ਚਾਹੁੰਦੇ ਪਰ ਕਿਸਾਨ ਵੀ ਖੇਤੀ ਕਾਨੂੰਨਾਂ ਦੇ ਵਿਰੋਧ ’ਚ ਹਰ ਵਾਰ ਭਾਜਪਾ ਦੇ ਪ੍ਰੋਗਰਾਮਾਂ ਦਾ ਵਿਰੋਧ ਕਰਨ ਪਹੁੰਚ ਜਾਦੇ ਹੈ।

ਅੱਜ ਦੇ ਹੋਏ ਘਿਰਾਓੇ ਮੌਕੇ ਜ਼ਿਲਾਂ ਪ੍ਰਧਾਨ ਸੁਰਿੰਦਰ ਸਿੰਘ ਬੱਗੇ ਕੇ ਪਿੱਪਲ ਨੇ ਕਿਹਾ ਕਿ ਇਹ ਕਾਨੂੰਨ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਲਈ ਕਿਸਾਨਾਂ ਦਾ ਹੱਕ ’ਚ ਬਣਾਏ ਗਏ ਹਨ, ਜਿਸ ਨੂੰ ਲੈ ਕੇ ਕੇਂਦਰ ਸਰਕਾਰ ਵੱਲੋਂ ਲਗਾਤਾਰ ਕਿਸਾਨਾਂ ਨਾਲ ਗੱਲਬਾਤ ਵੀ ਕੀਤੀ ਜਾ ਰਹੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ