ਸਾਧ-ਸੰਗਤ ਨੇ ਨੱਚ ਗਾ ਕੇ ਪਾਏ ਭੰਗੜੇ
(ਰਵਿੰਦਰ ਰਿਆਜ/ਸੱਚ ਕਹੂੰ) ਤਰਨਤਾਰਨ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਆਗਮਨ ‘ਤੇ ਦੇਸ਼ ਦੁਨੀਆਂ ਵਿੱਚ ਮੌਜੂਦ 6 ਕਰੋੜ ਡੇਰਾ ਸ਼ਰਧਾਲੂਆਂ ਵਿੱਚ ਖੁਸ਼ੀ ਦਾ ਕੋਈ ਠਿਕਾਣਾ ਹੀ ਨਹੀਂ ਹੈ। ਜਿਸ ਦਿਨ ਤੋਂ ਪੂਜਨੀਕ ਗੁਰੂ ਜੀ ਯੂਪੀ ਆਸ਼ਰਮ ਪਧਾਰੇ ਹਨ ਉਸੇ ਦਿਨ ਤੋਂ ਸਾਧ-ਸੰਗਤ ਰੋਜ਼ਾਨਾ ਆਪੋ-ਆਪਣੇ ਬਲਾਕਾਂ ‘ਚ ਨੱਚ ਗਾ ਕੇ, ਮਿਠਿਆਈਆਂ ਵੰਡ ਕੇ, ਆਤਿਸ਼ਬਾਜੀ ਚਲਾ ਕੇ ਅਤੇ ਪੂਜਨੀਕ ਗੁਰੂ ਜੀ ਵੱਲੋਂ ਦੱਸੇ 139 ਮਾਨਵਤਾ ਭਲਾਈ ਕਾਰਜ ਕਰਕੇ ਆਪਣੇ-ਆਪਣੇ ਅੰਦਾਜ ਵਿੱਚ ਖੁਸ਼ੀ ਮਨਾ ਰਹੀ ਹੈ।
ਇਹ ਖੁਸ਼ੀ ਹੋਵੇ ਵੀ ਕਿਉਂ ਨਾ ਆਖਿਰ 5 ਸਾਲਾਂ ਦੀ ਲੰਮੀ ਉਡੀਕ ਅਤੇ ਤੜਫ ਤੋਂ ਬਾਅਦ ਮੁਰਸ਼ਿਦ ਏ ਕਾਮਿਲ ਦੇ ਦਰਸ਼ ਦੀਦਾਰ ਸਾਧ-ਸੰਗਤ ਨੂੰ ਮਿਲੇ ਹਨ। ਇਸੇ ਤਹਿਤ ਮਾਝੇ ਦੀ ਧਰਤੀ ’ਤੇ ਮੁਹੱਲਾ ਨਾਨਕਸਰ ਜੰਡਿਆਲਾ ਰੋਡ, ਜ਼ਿਲ੍ਹਾ ਤਰਨਤਾਰਨ ਦੀ ਸਾਧ-ਸੰਗਤ ਨੇ ਪੂਜਨੀਕ ਗੁਰੂ ਜੀ ਦੇ ਸ਼ੁੱਭ ਆਗਮਨ ਦੀ ਖੁਸ਼ੀ ਨੱਚ ਗਾ ਕੇ , ਮਿਠਾਈਆਂ ਵੰਡ ਕੇ ਆਤਿਸ਼ਬਾਜੀ ਸਣੇ ਕੇਕ ਕੱਟ ਕੇ ਆਪਣੀ ਖੁਸ਼ੀ ਦਾ ਇਜਹਾਰ ਕੀਤਾ ਹੈ।
ਸਾਧ-ਸੰਗਤ ਨੇ ਦੇਸੀ ਘਿਓ ਦੇ ਦੀਵੇ ਜਗਾ ਕੇ ਐਮਐਸਜੀ ਲਿਖ ਕੇ ਮਨਮੋਹਕ ਦ੍ਰਿਸ਼ ਬਣਾਇਆ
ਇਸ ਦੇ ਨਾਲ ਹੀ ਸਾਧ-ਸੰਗਤ ਨੇ ਦੇਸੀ ਘਿਓ ਦੇ ਦੀਵੇ ਜਗਾ ਕੇ ਐਮਐਸਜੀ ਲਿਖ ਕੇ ਮਨਮੋਹਕ ਦ੍ਰਿਸ਼ ਬਣਾਇਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬਲਾਕ ਭੰਗੀਦਾਸ ਡਾ. ਅਰਜੁਨ ਸਿੰਘ ਇੰਸਾਂ ਨੇ ਦੱਸਿਆ ਕਿ ਸਾਧ-ਸੰਗਤ ਹਰ ਵੇਲੇ ਇਹੋ ਹੀ ਅਰਦਾਸ ਆਪਣੇ ਗੁਰੂ ਚਰਨਾਂ ’ਚ ਕਰਦੀ ਰਹਿੰਦੀ ਸੀ ਕੀ ਸਾਡੇ ਪੂਜਨੀਕ ਗੁਰੂ ਜੀ ਜਲਦ ਤੋਂ ਜਲਦ ਸਾਡੇ ਵਿੱਚਕਾਰ ਆਉਣ ਤੇ ਸਾਨੂੰ ਆਪਣੇ ਨੂਰੀ ਰੂਹਾਨੀ ਦਰਸ਼ਨਾਂ ਨਾਲ ਨਿਹਾਲ ਕਰਨ। ਆਖਿਰ 5 ਸਾਲਾਂ ਦੀ ਲੰਬੀ ਉਡੀਕ ਤੋਂ ਬਾਅਦ ਅੱਜ ਭਾਗਾਂ ਵਾਲੇ ਦਿਨ ਸਾਡੀ ਸਾਰੀ ਸਾਧ-ਸੰਗਤ ਲਈ ਆਇਆ ਹੈ। ਜਿੰਨ੍ਹਾਂ ਨੂੰ ਅਸੀਂ ਸਤਿਗੁਰੂ ਜੀ ਦੇ ਪ੍ਰਤੀ ਮਿਠੀਆਂ ਯਾਦਾਂ ਨੂੰ ਹਮੇਸ਼ਾ ਹਮੇਸ਼ਾ ਲਈ ਆਪਣੇ ਦਿਲਾਂ ’ਚ ਸੰਜੋਕੇ ਇੰਨ੍ਹਾਂ ਦਿਨਾਂ ਨੂੰ ਯਾਦਗਾਰ ਬਣਾ ਰਹੇ ਹਾਂ।
ਇਸ ਮੌਕੇ ਜ਼ਿਲ੍ਹਾ ਤਰਨਤਾਰਨ ਦੀਆਂ ਭੈਣਾਂ ਨੇ ਢੋਲ ਦੀ ਥਾਪ ’ਤੇ ਜਾਗੋ ਕੱਢ ਕੇ ਬੋਲਿਆ ਪਾ ਕੇ ਗਿੱਧਾ ਪਾਇਆ ਅਤੇ ਬਾਈਆਂ ਨੇ ਢੋਲ ਦੀ ਥਾਪ ’ਤੇ ਰੱਜ ਕੇ ਭੰਗੜੇ ਪਾਏ। ਉੱਥੇ ਹੀ ਸਾਧ-ਸੰਗਤ ਨੇ ਇਸ ਮੌਕੇ ਆਤਿਸ਼ਬਾਜੀ ਵੀ ਕੀਤੀ ਅਤੇ ਕੇਕ ਕੱਟ ਕੇ ਖੁਸ਼ੀ ਮਨਾਈ। ਇਸ ਮੌਕੇ ‘’ਤੇ ਜਿੰਮੇਵਾਰ 15 ਮੇਂਬਰ ਜਸਵੀਰ ਸਿੰਘ ਇੰਸਾਂ, ਬਲਦੇਵ ਸਿੰਘ ਇੰਸਾਂ, ਪਰਮਜੀਤ ਇੰਸਾਂ, ਬਲਦੇਵ ਸਿੰਘ ਜੱਸਾਰਾਏ, ਮਨਿੰਦਰ ਇੰਸਾਂ, ਸੁਜਾਨ ਭੈਣ ਮੰਜੂ ਇੰਸਾਂ, ਵੀਨਾ ਇੰਸਾਂ, ਮਨਜੀਤ ਇੰਸਾਂ, ਕੁਲਵਿੰਦਰ ਕੌਰ ਇੰਸਾਂ ਸਮੇਤ ਸਾਧ-ਸੰਗਤ ਹਾਜ਼ਰ ਸੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ