ਸਿੱਖਿਆ ਵਿਭਾਗ ਤੋਂ ਹੋਏਗੀ ਕਰਮਚਾਰੀਆਂ ਨੂੰ ਪੱਕੇ ਕਰਨ ਦੀ ਸ਼ੁਰੂਆਤ

Old Pension Scheme in Punjab

(Education Department punjab) ਸਾਰੇ ਵਿਭਾਗਾਂ 25 ਹਜ਼ਾਰ ਕਰਮਚਾਰੀ ਹੋਣਗੇ ਪੱਕੇ 

  • ਕੈਬਨਿਟ ਮੀਟਿੰਗ ਵਿੱਚ ਟੇਬਲ ਕੀਤੀ ਗਈ ਸਬ ਕਮੇਟੀ ਦੀ ਰਿਪੋਰਟ, ਮੰਤਰੀਆਂ ਨੇ ਦਿੱਤੀ ਇਜਾਜ਼ਤ
  • ਸਿੱਖਿਆ ਵਿਭਾਗ ਦੇ ਪਹਿਲਾਂ 8736 ਅਧਿਆਪਕ ਹੋਣਗੇ ਪੱਕੇ, ਵਿਭਾਗ ਬਣਾਏਗਾ ਪਾਲਿਸੀ

(ਅਸ਼ਵਨੀ ਚਾਵਲਾ) ਚੰਡੀਗੜ੍ਹ। ਅਧਿਆਪਕ ਦਿਵਸ ਮੌਕੇ ਪੰਜਾਬ ਸਰਕਾਰ ਨੇ ਸਿੱਖਿਆ ਵਿਭਾਗ (Education Department punjab) ਵਿੱਚ ਕੰਮ ਕਰਨ ਵਾਲੇ 8 ਹਜ਼ਾਰ ਤੋਂ ਜਿਆਦਾ ਅਧਿਆਪਕਾਂ ਅਤੇ ਹੋਰ ਕਰਮਚਾਰੀਆਂ ਨੂੰ ਪੱਕਾ ਕਰਨ ਲਈ ਪਾਲਿਸੀ ਤਿਆਰ ਕਰਨ ਲਈ ਮਨਜ਼ੂਰੀ ਦੇ ਦਿੱਤੀ ਹੈ। ਸਿੱਖਿਆ ਵਿਭਾਗ ਜਲਦ ਹੀ ਇਸ ਸਬੰਧੀ ਪਾਲਿਸੀ ਤਿਆਰ ਕਰਦੇ ਹੋਏ ਇਨਾਂ ਕੱਚੇ ਅਧਿਆਪਕਾਂ ਅਤੇ ਕਰਮਚਾਰੀਆਂ ਨੂੰ ਪੱਕਾ ਕਰੇਗਾ।

ਕੈਬਨਿਟ ਮੀਟਿੰਗ ਵਿੱਚ ਇਸ ਸਬੰਧੀ ਫੈਸਲਾ ਕਰ ਲਿਆ ਗਿਆ ਹੈ ਅਤੇ ਸਬ ਕਮੇਟੀ ਦੀ ਰਿਪੋਰਟ ਟੇਬਲ ਹੋਣ ਤੋਂ ਬਾਅਦ ਉਸ ਨੂੰ ਮਨਜ਼ੂਰੀ ਵੀ ਦੇ ਦਿੱਤੀ ਹੈ। ਕੱਚੇ ਕਰਮਚਾਰੀਆਂ ਨੂੰ ਪੱਕਾ ਕਰਨ ਲਈ ਸਬ ਕਮੇਟੀ ਦੀ ਰਿਪੋਰਟ ਪਹਿਲਾਂ ਸਿੱਖਿਆ ਵਿਭਾਗ ਦੇ ਲਗਭਗ 8726 ਅਧਿਆਪਕ ’ਤੇ ਲਾਗੂ ਹੋਏਗੀ। ਜਿਸ ਵਿੱਚ 5442 ਐਜੇਕਸ਼ਨ ਸਰਵਿਸ ਪ੍ਰੋਵਾਇਡਰ ਹਨ ਤਾਂ 1130 ਇਕਲੂਜਿਵ ਵਲੰਟੀਅਰ ਸ਼ਾਮਲ ਹਨ ਤਾਂ 1639 ਸਰਕਾਰੀ ਨਿਯਮਾਂ ਤਹਿਤ ਸਿੱਖਿਆ ਵਿਭਾਗ ਵਿੱਚ ਆਏ ਹਨ ਤਾਂ ਸਿੱਖਿਆ ਬੋਰਡ ਦੇ 525 ਮੁਲਾਜ਼ਮ ਸ਼ਾਮਲ ਹਨ।

ਪੰਜਾਬ ਵਿੱਚ 25 ਹਜ਼ਾਰ ਤੋਂ ਜਿਆਦਾ ਸਰਕਾਰੀ ਕਰਮਚਾਰੀ ਪੱਕੇ ਹੋਣਗੇ

ਇਨਾਂ ਸਿੱਖਿਆ ਵਿਭਾਗ ਦੇ ਕੱਚੇ ਕਰਮਚਾਰੀਆਂ ਨੂੰ ਪੱਕਾ ਕਰਨ ਤੋਂ ਬਾਅਦ ਦੂਜੇ ਵਿਭਾਗਾਂ ਵਿੱਚ ਵੀ ਇਸ ਪਾਲਿਸੀ ਨੂੰ ਲਾਗੂ ਕੀਤਾ ਜਾਏਗਾ। ਜਿਸ ਨਾਲ ਪੰਜਾਬ ਵਿੱਚ 25 ਹਜ਼ਾਰ ਤੋਂ ਜਿਆਦਾ ਸਰਕਾਰੀ ਕਰਮਚਾਰੀ ਪੱਕੇ ਹੋਣਗੇ। ਸਬ ਕਮੇਟੀ ਵਲੋਂ ਕੀਤੀ ਗਈ ਲਗਭਗ ਸਾਰੀ ਸਿਫ਼ਾਰਸਾ ਨੂੰ ਕੈਬਨਿਟ ਵਲੋਂ ਮਨਜ਼ੂਰ ਕਰ ਲਿਆ ਗਿਆ ਹੈ, ਜਿਸ ਵਿੱਚ ਊਮਾ ਦੇਵੀ ਜਜਮੈਂਟ ਅਨੁਸਾਰ ਹੀ ਕਰਮਚਾਰੀਆਂ ਨੂੰ ਪੱਕਾ ਕਰਨ ਦੀ ਸਿਫ਼ਾਰਸ਼ ਕੀਤੀ ਹੋਈ ਹੈ। ਇਸ ਲਈ ਵੱਖਰੇ ਤੌਰ ‘ਤੇ ਨਿਯਮ ਵੀ ਬਣਾਏ ਜਾਣਗੇ ਅਤੇ ਉਨਾਂ ਨਿਯਮਾਂ ਰਾਹੀਂ ਹੀ ਪੱਕਾ ਕੀਤਾ ਜਾਏਗਾ।

ਇਸ ਦੀ ਸ਼ੁਰੂਆਤ ਅਗਲੇ ਕੁਝ ਦਿਨਾਂ ਵਿੱਚ ਸਿੱਖਿਆ ਵਿਭਾਗ ਤੋਂ ਕਰ ਦਿੱਤੀ ਜਾਏਗੀ, ਜਦੋਂ ਕਿ ਸਿਹਤ ਵਿਭਾਗ 6 ਹਜ਼ਾਰ ਸਰਕਾਰੀ ਕਰਮਚਾਰੀਆਂ ਦੇ ਨਾਲ ਹੀ ਟਰਾਂਸਪੋਰਟ ਤੇ ਸਿਹਤ ਵਿਭਾਗ ਦੇ ਕਰਮਚਾਰੀਆਂ ਨੂੰ ਜਿਆਦਾ ਫਾਇਦਾ ਹੋਏਗਾ, ਕਿਉਂਕਿ ਇਨਾਂ ਚਾਰੇ ਵਿਭਾਗਾਂ ਵਿੱਚ ਕੱਚੇ ਕਰਮਚਾਰੀਆਂ ਦੀ ਸਭ ਤੋਂ ਜਿਆਦਾ ਤਦਾਦ ਹੈ। ਇਨਾਂ ਤੋਂ ਇਲਾਵਾ ਸਥਾਨਕ ਸਰਕਾਰਾਂ ਵਿਭਾਗ ਸਣੇ ਹੋਰ ਵਿਭਾਗਾਂ ਵਿੱਚ ਵੀ ਇਸ ਪਾਲਿਸੀ ਅਨੁਸਾਰ ਪੱਕੇ ਕੀਤੇ ਜਾਣਗੇ।

ਕਾਨੂੰਨੀ ਅੜਚਨ ਨਾ ਆਵੇ, ਇਸ ਲਈ ਬਾਕੀ ਵਿਭਾਗਾਂ ਦੀ ਵਾਰੀ ਬਾਅਦ ’ਚ : ਭਗਵੰਤ ਮਾਨ

ਮੁੱਖ ਮੰਤਰੀ ਭਗਵੰਤ ਮਾਨ ਨੇ ਐਲਾਨ ਕੀਤਾ ਕਿ ਸਿੱਖਿਆ ਵਿਭਾਗ ਦੇ 8736 ਅਧਿਆਪਕਾਂ ਤੇ ਕਰਮਚਾਰੀਆਂ ਨੂੰ ਪੱਕਾ ਕਰਨ ਦੇ ਐਲਾਨ ਤੋਂ ਬਾਅਦ ਬਾਕੀ ਵਿਭਾਗਾਂ ਤੇ ਕਾਰਪੋਰੇਸ਼ਨਾਂ ਦੇ ਕੱਚੇ ਕਰਮਚਾਰੀ ਇਹ ਨਾ ਸੋਚਣ ਕਿ ਉਨਾਂ ਬਾਰੇ ਵਿਚਾਰ ਨਹੀਂ ਕੀਤਾ ਗਿਆ ਹੈ। ਉਨਾਂ ਦਾ ਨੰਬਰ ਵੀ ਜਲਦ ਹੀ ਲੱਗੇਗਾ ਅਤੇ ਉਨਾਂ ਨੂੰ ਵੀ ਪੱਕਾ ਕੀਤਾ ਜਾਏਗਾ। ਕਾਨੂੰਨੀ ਤੌਰ ’ਤੇ ਕੋਈ ਅੜਚਨ ਨਾ ਆਵੇ, ਇਸ ਲਈ ਇੱਕ ਇੱਕ ਕਰਕੇ ਸਾਰੇ ਪੱਕੇ ਕੀਤੇ ਜਾਣਗੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ