ਰਾਇਕੋਟ ਤੇ ਦੀਨਾਨਗਰ ਦੀ ਸੀਟ ਤੋਂ ਚੋਣ ਲੜੇਗੀ ਬਸਪਾ
- ਲੁਧਿਆਣਾ ਨੋਰਥ ਤੇ ਮੁਹਾਲੀ ਸੀਟ ਤੇ ਅਕਾਲੀ ਦਲ ਲੜੇਗੀ ਚੋਣ
(ਸੱਚ ਕਹੂੰ ਨਿਊਜ਼), ਲੁਧਿਆਣਾ। ਸ਼੍ਰੋਮਣੀ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਸੀਟਾਂ ਦੀ ਵੰਡ ਸਬੰਧੀ ਉਲਝੀ ਹੋਈ ਹੈ। ਪਾਰਟੀ ਵੱਲੋਂ ਇੱਕ ਵਾਰੀ ਫਿਰ ਤੋਂ ਸੀਟਾਂ ਬਦਲੀਆਂ ਗਈਆਂ ਹਨ। ਸ਼੍ਰੋਮਣੀ ਅਕਾਲੀ ਦਲ ਹੁਣ ਲੁਧਿਆਣਾ ਦੇ ਨੋਰਥ ਤੇ ਮੋਹਾਲੀ ਤੋਂ ਚੋਣ ਲੜੇਗੀ ਤੇ ਬਸਪਾ ਨੂੰ ਵਿਧਾਨ ਸਭਾ ਖੇਤਰ ਰਾਇਕੋਟ ਤੇ ਦੀਨਾਨਗਰ ਤੋਂ ਸੀਟਾਂ ਦਿੱਤੀਆਂ ਗਈਆਂ ਹਨ। ਇਸ ਤੋਂ ਪਹਿਲਾਂ ਵੀ ਦੋਵੇਂ ਪਾਰਟੀਆਂ ਆਪਸ ਚ ਪਹਿਲਾਂ ਤੋਂ ਵੰਡੀਆਂ ਸੀਟਾਂ ਚ ਵੀ ਬਦਲੀ ਕਰ ਚੁੱਕੀ ਹੈ।
ਲੁਧਿਆਣਾ ਸ਼ਹਿਰ ਦੀ ਨਾਰਥ ਵਿਧਾਨ ਸਭਾ ਸੀਟ ਤੋਂ ਗੁਰਮੇਲ ਸਿੰਘ ਜੀਕੇ ਨੂੰ ਸੰਭਾਵਿਤ ਉਮੀਦਵਾਰ ਮੰਨਿਆਂ ਜਾ ਰਿਹਾ ਸੀ। ਉਸ ਦੇ ਵੱਲੋਂ ਸ਼ਹਿਰ ਚ ਕਈ ਥਾਂਵਾਂ ਤੇ ਪੋਸਟਰ ਵੀ ਲਾਏ ਜਾ ਚੁੱਕੇ ਹਨ। ਇਸ ਤੋਂ ਬਾਅਦ ਉਸਦੀ ਟਿਕਟ ਕੱਟੀ ਗਈ ਹੈ। ਜਿਕਰਯੋਗ ਹੈ ਅਕਾਲੀ ਤੇ ਬਸਪਾ ਪਹਿਲਾਂ ਵੀ ਸੀਟਾਂ ਚ ਬਦਲਾਅ ਕਰ ਚੁੱਕੀ ਹੈ। ਸ਼੍ਰੋਮਣੀ ਅਕਾਲੀ ਦਲ ਨੇ ਬਸਪਾ ਨੂੰ ਕਪੂਰਥਲਾ ਤੇ ਸ਼ਾਮ ਚੌਰਾਸੀ ਦੋ ਸੀਟਾਂ ਦਿੱਤੀਆਂ ਸਨ। ਇਸ ਤੋਂ ਪਹਿਲਾਂ ਵੀ ਸ਼੍ਰੋਮਣੀ ਅਕਾਲੀ ਦਲ ਦੀਆਂ ਦੋ ਸੀਟਾਂ ਅੰਮ੍ਰਿਤਸਰ ਨੋਰਥ ਤੇ ਸੁਜਾਨਪੁਰ ਤੋਂ ਅਪਣੇ ਉਮੀਦਵਾਰ ਉਤਾਰ ਦਿੱਤੇ ਸਨ। ਇਸ ਤੋਂ ਬਾਅਦ ਦੂਜੀ ਵਾਰ ਹੈ ਕਿ ਸੀਟਾਂ ਚ ਬਦਲਾਅ ਕੀਤਾ ਜਾ ਰਿਹਾ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ