ਫਾਜਿਲਕਾ (ਰਜਨੀਸ਼ ਰਵੀ)। ਸਿਵਲ ਸਰਜਨ ਡਾ. ਸਤੀਸ਼ ਕੁਮਾਰ ਗੋਇਲ, ਸਹਾਇਕ ਸਿਵਲ ਸਰਜਨ ਡਾ ਬਬੀਤਾ, ਡਾ. ਰੋਹਿਤ ਗੋਇਲ ਦੇ ਆਦੇਸ਼ਾਂ ਤਹਿਤ ਤੇ ਡਾ. ਵਿਕਾਸ ਗਾਂਧੀ ਸੀ. ਮੈਡੀਕਲ ਅਫਸਰ ਖੂਈ ਖੇੜਾ ਦੀ ਅਗਵਾਈ ਹੇਠ ਪਿੰਡ ਗਿੱਦੜਾਂ ਵਾਲੀ ਵਿਖੇ ਅੱਜ ਡੇਗੂ ਜਾਗਰੂਕਤਾ ਕੈਂਪ ਲਾਇਆ ਗਿਆ। ਇਸ ਸੰਬਧੀ ਜਾਣਕਾਰੀ ਦਿੰਦਿਆਂ ਸਿਹਤ ਸੁਪਰਵਾਈਜਰ ਰਾਜਿੰਦਰ ਕੁਮਾਰ ਨੇ ਦੱਸਿਆ ਕਿ ਪਿੰਡ ਗਿੱਦੜਾਂ ਵਾਲੀ ਵਿਖੇ ਅੱਜ ਸਿਹਤ ਕਰਮਚਾਰੀ ਅਮੀਰ ਸਿੰਘ ਸੰਧੂ ਵੱਲੋਂ ਡੇਗੂ ਜਾਗਰੂਕਤਾ ਕੈਂਪ ਲਗਾਇਆ ਗਿਆ। (Dengue)
ਇਹ ਵੀ ਪੜ੍ਹੋ : Skin Care Tips: ਸਿਰਫ ਇਕ ਵਾਰ ਫੇਸ਼ੀਅਲ ਨਾਲ ਗਲੋ ਏਨਾ ਵਧ ਜਾਵੇਗਾ ਕਿ ਤੁਸੀਂ ਪਾਰਲਰ ਜਾਣਾ ਭੁੱਲ ਜਾਓਗੇ
ਇਸ ਕੈਂਪ ਵਿੱਚ ਮੌਜੂਦ ਲੋਕਾਂ ਨੂੰ ਡੇਗੂ ਬੁਖਾਰ ਦੇ ਲੱਛਣ, ਕਾਰਨ ਤੇ ਇਸ ਤੋ ਬੱਚਣ ਬਾਰੇ ਜਾਣਕਾਰੀ ਦਿੱਤੀ ਗਈ! ਇਸ ਜਾਣਕਾਰੀ ਤਹਿਤ ਫਰਿੱਜ ਦੀ ਟਰੇਅ ਅਤੇ ਕੂਲਰ ਨੂੰ ਹਫਤੇ ਵਿੱਚ ਇੱਕ ਵਾਰ ਸਾਫ਼ ਕਰਨ, ਆਲੇ-ਦੁਆਲੇ ਨੂੰ ਸਾਫ ਰੱਖਣ, ਪਾਣੀ ਨਾ ਖੜ੍ਹਾ ਹੋਣ ਦੇਣ ਬਾਰੇ ਅਤੇ ਮੱਛਰਦਾਨੀਆਂ ਦੀ ਵਰਤੋਂ ਕਰਨ ਬਾਰੇ ਦੱਸਿਆ ਗਿਆ। ਉਨ੍ਹਾਂ ਅਗੇ ਦੱਸਿਆ ਕਿ ਨਾਲੀਆਂ ਤੇ ਛੱਪੜਾਂ ਵਿੱਚ ਹਫਤੇ ਵਿੱਚ ਇੱਕ ਵਾਰ ਕਾਲਾ ਤੇਲ ਪਾਇਆ ਜਾਵੇ। ਜੇਕਰ ਬੁਖਾਰ ਹੋਵੇ ਤਾਂ ਨੇੜੇ ਦੇ ਹਸਪਤਾਲ ਵਿੱਚ ਸਰਕਾਰੀ ਤੌਰ ਤੇ ਮੁਫਤ ਇਲਾਜ ਕਰਵਾ ਸਕਦੇ ਹੋ। (Dengue)