ਓਵਰਲੋਡ ਵਾਹਨਾਂ ਖਿਲਾਫ਼ ਸਖ਼ਤ ਹੋਇਆ ਪ੍ਰਸ਼ਾਸਨ, ਕੀਤੇ ਹੁਕਮ ਜਾਰੀ

Overloaded Vehicles

ਓਵਰਲੋਡ ਵਾਹਨਾਂ ਖਿਲਾਫ ਹੋਵੇਗੀ ਸਖ਼ਤ ਕਾਰਵਾਈ : ਐਸਐਸਪੀ

  • ਕਿਹਾ, ਓਵਰਲੋਡ ਵਾਹਨਾਂ ਕਾਰਨ ਵਾਪਰਦੇ ਹਨ ਹਾਦਸੇ

ਫਾਜਿ਼ਲਕਾ (ਰਜਨੀਸ਼ ਰਵੀ)। ਫਾਜਿ਼ਲਕਾ ਦੇ ਐਸਐਸਪੀ ਅਵਨੀਤ ਕੌਰ ਸਿੱਧੂ ਨੇ ਕਿਹਾ ਹੈ ਕਿ ਓਵਰਲੋਡ ਵਾਹਨਾਂ (Overloaded Vehicles) ਕਾਰਨ ਅਕਸਰ ਹਾਦਸੇ ਵਾਪਰਦੇ ਹਨ ਜਿਸ ਕਾਰਨ ਅਨੇਕਾਂ ਕੀਮਤੀ ਮਨੁੱਖੀ ਜਾਨਾਂ ਦਾ ਨੁਕਸਾਨ ਹੁੰਦਾ ਹੈ।ਇਸ ਲਈ ਜਿ਼ਲ੍ਹੇ ਵਿਚ ਓਵਰਲੋਡ ਵਾਹਨਾਂ ਖਿਲਾਫ ਟ੍ਰੈਫਿਕ ਪੁਲਿਸ ਇਕ ਵਿਸੇਸ਼ ਅਭਿਆਨ ਚਲਾਏਗੀ। ਉਨ੍ਹਾਂ ਨੇ ਕਿਹਾ ਕਿ ਕਿਸੇ ਵੀ ਪ੍ਰਕਾਰ ਦੇ ਵਾਹਨ, ਜਿੰਨ੍ਹਾਂ ਵਿਚ ਸਮਰੱਥਾਂ ਤੋਂ ਜਿਆਦ ਸਮਾਨ, ਤੁੜੀ, ਪਰਾਲੀ ਆਦਿ ਲੱਦੀ ਹੋਵੇਗੀ ਉਸ ਖਿਲਾਫ ਕਾਨੂੰਨੀ ਨਿਯਮਾਂ ਅਨੁਸਾਰ ਕਾਰਵਾਈ ਹੋਵੇਗੀ।

ਉਨ੍ਹਾਂ ਨੇ ਕਿਹਾ ਕਿ ਓਵਰਲੋਡ ਵਾਹਨ ਸੜਕੀ ਆਵਾਜਾਈ ਨੂੰ ਵੀ ਪ੍ਰਭਾਵਿਤ ਕਰਦੇ ਹਨ ਅਤੇ ਕਈ ਵਾਰ ਅਜਿਹੇ ਓਵਰਲੋਡ ਵਾਹਨ ਜਦ ਹਾਦਸੇ ਦਾ ਸਿ਼ਕਾਰ ਹੋ ਜਾਂਦੇ ਹਨ ਤਾਂ ਇਹ ਹਾਦਸਾਗ੍ਰਸਤ ਵਾਹਨ ਪੂਰੀ ਸੜਕ ਹੀ ਰੋਕ ਲੈਂਦੇ ਹਨ ਅਤੇ ਇੰਨ੍ਹਾਂ ਨਾਲ ਆਵਾਜਾਈ ਵੀ ਠੱਪ ਹੋ ਜਾਂਦੀ ਹੈ। ਇਸਤੋਂ ਬਿਨ੍ਹਾਂ ਇੰਨ੍ਹਾਂ ਦੇ ਅਕਸਰ ਰਿਫਲੈਕਟਰ ਵੀ ਨਹੀਂ ਲੱਗੇ ਹੁੰਦੇ ਅਤੇ ਰਾਤ ਸਮੇਂ ਇੰਨ੍ਹਾਂ ਦੇ ਅਕਾਰ ਸਬੰਧੀ ਸਹੀਂ ਅੰਦਾਜਾ ਨਾ ਲੱਗ ਸਕਨ ਕਾਰਨ ਵੀ ਹਾਦਸੇ ਹੁੰਦੇ ਹਨ। ਇਸ ਲਈ ਅਜਿਹੇ ਓਵਰ ਲੋਡ ਟਰੱਕਾਂ, ਟਰਾਲੀਆਂ ਖਿਲਾਫ ਪੁਲਿਸ ਵੱਲੋਂ ਅਭਿਆਨ ਚਲਾਇਆ ਜਾਵੇਗਾ।

ਐਸਐਸਪੀ ਵੱਲੋਂ ਜਿ਼ਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਓਵਰਲੋਡ ਵਾਹਨ ਸੜਕਾਂ ਤੇ ਨਾ ਲੈਕੇ ਆਉਣ ਅਤੇ ਪੁਲਿਸ ਨਾਲ ਸਹਿਯੋਗ ਕਰਨ ਅਤੇ ਟੈ੍ਰਫਿਕ ਨੂੰ ਪ੍ਰਭਾਵਿਤ ਹੋਣ ਤੋਂ ਬਚਾਉਣ। ਜ਼ੇਕਰ ਕੋਈ ਫਿਰ ਵੀ ਨਿਯਮਾਂ ਦਾ ਉਲੰਘਣ ਕਰੇਗਾ ਤਾਂ ਉਸ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ