ਕਿਸੇ ਜਾਨੀ ਨੁਕਸਾਨ ਤੋਂ ਬਚਾਅ
ਅਨਿਲ ਲੁਟਾਵਾ, ਫ਼ਤਹਿਗੜ੍ਹ ਸਾਹਿਬ: ਜ਼ਿਲ੍ਹੇ ਦੇ ਵਧੀਕ ਡਿਪਟੀ ਕਮਿਸ਼ਨਰ ਹਰਦਿਆਲ ਸਿੰਘ ਚੱਠਾ ਦੀ ਸਰਕਾਰੀ ਅੰਬੈਸਡਰ ਕਾਰ ਨੂੰ ਅੱਜ ਦੁਪਹਿਰ ਸਮੇਂ ਅਮਲੋਹ ਜਾਣ ਸਮੇਂ ਅਚਾਨਕ ਅੱਗ ਲੱਗ ਗਈ। ਜਾਣਕਾਰੀ ਅਨੁਸਾਰ ਜਦੋਂ ਕਾਰ ਸੀਸਗੰਜ ਗੁਰਦੁਆਰਾ ਸਾਹਿਬ ਨਜ਼ਦੀਕ ਪਹੁੰਚੀ ਤਾਂ ਕਾਰ ਦੇ ਇੰਜਨ ਵਿਚੋਂ ਅਚਾਨਕ ਧੂੰਆਂ ਨਿਕਲਣ ਲੱਗ ਗਿਆ ਤੇ ਮੌਕਾ ਮਿਲਦੇ ਹੀ ਵਧੀਕ ਡਿਪਟੀ ਕਮਿਸ਼ਨਰ ਤੇ ਕਾਰ ਦਾ ਚਾਲਕ ਕਾਰ ਵਿਚੋਂ ਤੁਰੰਤ ਬਾਹਰ ਨਿਕਲ ਆਏ ਜਿਸ ਨਾਲ ਕਿਸੇ ਜਾਨੀ ਨੁਕਸਾਨ ਤੋਂ ਬਚਾ ਹੋ ਗਿਆ।
ਦੇਖਦੇ ਹੀ ਦੇਖਦੇ ਅੱਗ ਹੋਰ ਵਧਦੀ ਚਲੀ ਗਈ ਅਧਿਕਾਰੀ ਨੇ ਤੁਰੰਤ ਇਸ ਦੀ ਸੂਚਨਾ ਨਗਰ ਕੌਂਸਲ ਦੇ ਕਾਰਜਕਾਰੀ ਅਫ਼ਸਰ ਨੂੰ ਦਿੱਤੀ ਤੇ ਫਾਇਰ ਬ੍ਰਿਗੇਡ ਮੰਗਵਾਈ। ਮੌਕੇ ਤੇ ਪਹੁੰਚੀ ਫਾਇਰ ਬ੍ਰਿਗੇਡ ਦੀ ਸਹਾਇਤਾ ਨਾਲ ਕਾਰ ਨੂੰ ਲੱਗੀ ਅੱਗ ‘ਤੇ ਕਾਬੂ ਪਾਇਆ ਗਿਆ। ਇੱਥੇ ਵਰਨਣਯੋਗ ਹੈ ਕਿ ਬਹੁਤੇ ਸਰਕਾਰੀ ਅਦਾਰਿਆਂ ਦੇ ਅਫ਼ਸਰਾਂ ਕੋਲ ਪੁਰਾਣੇ ਜ਼ਮਾਨੇ ਦੀਆਂ ਪੈਟ੍ਰੋਲ ਅੰਬੈਸਡਰ ਕੰਪਨੀ ਦੀਆਂ ਕਾਰਾਂ ਹਨ, ਜਿਨਾਂ ਦੀ ਮਸ਼ੀਨਰੀ ਬਹੁਤੀ ਪੁਰਾਣੀ ਹੋਣ ਕਾਰਨ ਇਨਾਂ ਕਾਰਾਂ ਦੇ ਇੰਜਨ ਕਦੇ ਵੀ ਸਾਥ ਛੱਡ ਦਿੰਦੇ ਹਨ।