ਵਾਰਦਾਤ ‘ਚ ਪੁਰਖਾਂ ਦੀ ਜਾਇਦਾਦ ਮਾਮਲਾ ਸਾਹਮਣੇ ਆਇਆ
ਮੋਗਾ। ਜ਼ਿਲ੍ਹੇ ਪੁਲਿਸ ਨੇ ਮੋਗਾ ਦੇ ਚੈਂਬਰ ਰੋਡ ‘ਤੇ ਬੀਤੇ ਦਿਨੀਂ ਕੋਰੀਅਰ ਦੀ ਦੁਕਾਨ ‘ਚ ਹੋਏ ਪਾਰਸਲ ਬੰਬ ਧਮਾਕੇ ਦੇ ਮੁਲਜ਼ਮ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਮੁਲਜ਼ਮ ਨੂੰ ਉੜੀਸਾ ਪੁਲਿਸ ਦੀ ਮੱਦਦ ਨਾਲ ਕਾਬੂ ਕੀਤਾ ਗਿਆ ਹੈ। ਡੀਐਸਪੀ ਦੀ ਅਗਵਾਈ ‘ਚ ਚਾਰ ਮੈਂਬਰੀ ਪੁਲਿਸ ਟੀਮ ਮੁਲਜ਼ਮ ਨੂੰ ਜਹਾਜ਼ ਰਾਹੀਂ ਮੋਗਾ ਲੈ ਕੇ ਆ ਰਹੀ ਹੈ।
ਜ਼ਿਕਰਯੋਗ ਹੈ ਕਿ ਮੁਲਜ਼ਮ ਦਾ ਮੋਬਾਇਲ ਉਸ ਨੂੰ ਪੁਲਿਸ ਤੱਕ ਪਹੁੰਚਾਉਣ ‘ਚ ਸਹਾਈ ਸਾਬਿਤ ਹੋਇਆ ਕਿਉਂਕਿ ਉੜੀਸਾ ‘ਚ ਪੁਲਿਸ ਨੇ ਮੋਬਾਈਲ ‘ਤੇ ਮੁਲਜ਼ਮ ਰਾਜ ਰਾਜੋਆਣਾ ਦੀ ਲੋਕੇਸ਼ਨ ਦਾ ਪਤਾ ਲਾਇਆ ਅਤੇ ਉਸ ਨੂੰ ਕਾਬੂ ਕਰ ਲਿਆ। ਘਟਨਾ ਵਾਲੇ ਦਿਨ ਸੀ.ਸੀ.ਟੀ.ਵੀ. ‘ਚ ਮੁਲਜ਼ਮ ਦੀ ਫੁਟੇਜ਼ ਕੈਦ ਹੋ ਗਈ ਸੀ। ਦੱਸਿਆ ਜਾ ਰਿਹਾ ਹੈ ਕਿ ਪੰਜਾਬ ਅਤੇ ਦਿੱਲੀ ਦੀਆਂ ਖੁਫੀਆ ਏਜੰਸੀਆਂ ਉਸ ਤੋਂ ਪੁੱਛਗਿੱਛ ਕਰ ਸਕਦੀਆਂ ਹਨ।
ਪੁਲਿਸ ਨੂੰ ਮੁਢਲੀ ਤਫ਼ਤੀਸ਼ ‘ਚ ਪਤਾ ਲੱਗਾ ਹੈ ਕਿ ਇਸ ਵਾਰਦਾਤ ਪਿੱਛੇ ਪੁਰਖਾਂ ਦੀ ਜਾਇਦਾਦ ਦਾ ਵਿਵਾਦ ਹੈ ਅਤੇ ਮੁਲਜ਼ਮ ਨੇ ਬਦਲੇ ਦੀ ਭਾਵਨਾ ਨਾਲ ਪਾਰਸਲ ਬੰਬ ਨਾਲ ਰਿਸ਼ਤੇਦਾਰ ਨੂੰ ਉਡਾਉਣ ਦੀ ਯੋਜਨਾ ਤਿਆਰ ਕੀਤੀ ਸੀ। ਪੁਲਿਸ ਮੁਤਾਬਿਕ ਭੂਪੇਸ਼ ਰਾਜੋਆਣਾ ਜਿਸ ਨੂੰ ਪਾਰਸਲ ਜਾਣਾ ਸੀ ਉਸ ਦਾ ਹੀ ਰਿਸ਼ਤੇਦਾਰ ਹੈ। ਮੁਲਜ਼ਮ ਰਾਜ ਰਾਜੋਆਣਾ।ਭੂਪੇਸ਼ ਰਾਜੋਆਣਾ ਦੀ ਸੱਸ ਦੇ ਕਤਲ ਤੋਂ ਬਾਅਦ ਉਹ ਆਪਣੀ ਸੱਸ ਦੀ ਪ੍ਰਾਪਰਟੀ ਦੀ ਦੇਖ ਰੇਖ ਕਰਦਾ ਸੀ ਅਤੇ ਉਸ ਪ੍ਰਾਪਰਟੀ ‘ਤੇ ਮੁਲਜ਼ਮ ਦੀ ਨਜ਼ਰ ਸੀ। ਪ੍ਰਾਪਰਟੀ ਹੜੱਪਣ ਦੇ ਨਜ਼ਰੀਏ ਨਾਲ ਮੁਲਜ਼ਮ ਰਾਜ ਰਾਜੋਆਣਾ ਭੂਪੇਸ਼ ਨੂੰ ਬੰਬ ਨਾਲ ਉਡਾਉਣਾ ਚਹੁੰਦਾ ਸੀ। (Parsl Blast)
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।