ਪੁਲਿਸ ਦੁਆਰਾ ਫੜਿਆ ਮੁਲਜਮ ਆਇਆ ਕੋਰੋਨਾ ਪਾਜਿਟਿਵ

Corona Patients

ਅੱਧਾ ਦਰਜਨ ਕਰਮਚਾਰੀ ਘਰਾਂ ਵਿੱਚ ਹੋਏ ਏਕਾਂਤਵਾਸ

ਅਬੋਹਰ, (ਸੁਧੀਰ ਅਰੋੜਾ) ਦਿਨ-ਬ-ਦਿਨ ਵੱਧ ਰਹੇ ਕੋਰੋਨਾ ਮਰੀਜਾਂ ਦੇ ਚਲਦੇ ਜਿੱਥੇ ਪਿਛਲੇ ਦਿਨੀਂ ਸਿਟੀ-2 ਦੁਆਰਾ ਫੜਿਆ ਗਿਆ ਇੱਕ ਚੋਰ ਕੋਰੋਨਾ ਪਾਜਿਟਿਵ ਪਾਇਆ ਗਿਆ ਸੀ ਅਤੇ ਕਰੀਬ ਡੇਢ ਦਰਜਨ ਪੁਲਿਸ ਕਰਮਚਾਰੀ ਉਸਦੇ ਸੰਪਰਕ ਵਿੱਚ ਆਏ ਸਨ ਅਤੇ ਹੁਣ ਨਗਰ ਥਾਣਾ ਨੰਬਰ 1 ਦੀ ਪੁਲਿਸ ਦੁਆਰਾ ਸੰਤ ਨਗਰ ‘ਚੋਂ ਫੜਿਆ ਗਿਆ ਇੱਕ ਨੌਜਵਾਨ ਵੀ ਕੋਰੋਨਾ ਪਾਜਿਟਿਵ ਨਿਕਲਿਆ ਹੈ ਜਿਸਨੂੰ ਕੋਰੋਨਾ ਟੀਮ ਦੁਆਰਾ ਮਾਂ ਸਰਸਵਤੀ ਕਾਲਜ ਵਿੱਚ ਬਣਾਏ ਗਏ ਏਕਾਂਤਵਾਸ ਸੇਂਟਰ ਵਿੱਚ ਸ਼ਿਫਟ ਕਰ ਦਿੱਤਾ ਗਿਆ ਹੈ

ਜਾਣਕਾਰੀ ਅਨੁਸਾਰ ਪਿਛਲੇ ਦਿਨੀਂ ਨਗਰ ਥਾਣਾ ਨੰਬਰ 1 ਦੀ ਪੁਲਿਸ ਦੁਆਰਾ ਸੰਤ ਨਗਰ ਵਿੱਚ ਹੋਏ ਲੜਾਈ ਝਗੜੇ ਵਿੱਚ ਇੱਕ ਨੌਜਵਾਨ ਨੂੰ ਕਾਬੂ ਕਰਕੇ ਕੋਰੋਨਾ ਟੈਸਟ ਕਰਵਾਇਆ ਗਿਆ ਸੀ ਅਤੇ ਪਿਛਲੇ ਦਿਨ ਸ਼ਹਿਰ ਵਿੱਚ ਆਏ ਤਿੰਨ ਕੋਰੋਨਾ ਪਾਜਿਟਿਵ ਲੋਕਾਂ ‘ਚੋਂ ਉਕਤ ਨੌਜਵਾਨ ਦੀ ਰਿਪੋਰਟ ਵੀ ਪਾਜਿਟਿਵ ਆਈ ਤਾਂ ਨਗਰ ਥਾਣਾ ਨੰਬਰ 1 ਵਿੱਚ ਹਲਚਲ ਸ਼ੁਰੂ ਹੋ ਗਈ

ਸੂਚਨਾ ਮਿਲਦੇ ਹੀ ਹਸਪਤਾਲ ਇੰਚਾਰਜ ਡਾ. ਗਗਨਦੀਪ ਸਿੰਘ ਦੇ ਨਿਰਦੇਸ਼ਾਂ ‘ਤੇ ਭਰਤ ਸੇਠੀ , ਟਹਿਲ ਸਿੰਘ ਅਤੇ ਜਗਦੀਸ਼ ਕੁਮਾਰ ਐਂਬੂਲੈਂਸ ਲੈ ਕੇ ਥਾਣੇ ਪੁੱਜੇ ਅਤੇ ਉਕਤ ਨੌਜਵਾਨ ਨੂੰ ਹਵਾਲਾਤ ‘ਚੋਂ ਐਂਬੂਲੈਂਸ ਵਿੱਚ ਬਿਠਾ ਕੇ ਮਾਂ ਸਰਸਵਤੀ ਕਾਲਜ ਵਿੱਚ ਬਣਾਏ ਗਏ ਏਕਾਂਤਵਾਸ ਸੇਂਟਰ ਵਿੱਚ ਲਿਜਾਇਆ ਗਿਆ

ਇਸ ਤੋਂ ਇਲਾਵਾ ਕੋਰੋਨਾ ਟੀਮ ਨੇ ਪਿਛਲੇ ਦਿਨ ਕੰਧਵਾਲਾ ਰੋਡ ‘ਤੇ ਇੱਕ ਔਰਤ ਸਮੇਤ ਆਏ ਦੋ ਕੋਰੋਨਾ ਪਾਜਿਟਿਵ ਲੋਕਾਂ ਨੂੰ ਏਕਾਂਤਵਾਸ ਸੈਂਟਰ ਪਹੁੰਚਾਇਆ ਨਗਰ ਥਾਣਾ 1 ਦੇ ਇੰਚਾਰਜ ਅੰਗਰੇਜ ਕੁਮਾਰ ਨੇ ਦੱਸਿਆ ਕਿ ਪਿਛਲੇ ਦਿਨ ਸੰਤ ਨਗਰ ਵਿੱਚ ਨੌਜਵਾਨ ਨੂੰ ਫੜਣ ਗਏ ਪੁਲਿਸ ਟੀਮ ਦੇ ਅੱਧਾ ਦਰਜਨ ਪੁਲਿਸ ਕਰਮਚਾਰੀਆਂ ਨੂੰ ਉਸਦੇ ਸੰਪਰਕ ਵਿੱਚ ਆਉਣ ‘ਤੇ ਘਰਾਂ ਵਿੱਚ ਏਕਾਂਤਵਾਸ ਕਰਵਾਇਆ ਗਿਆ ਹੈ ਅਤੇ ਸ਼ਨਿੱਚਰਵਾਰ ਅਤੇ ਐਤਵਾਰ ਨੂੰ ਛੁੱਟੀ ਹੋਣ ਕਾਰਨ ਸੋਮਵਾਰ ਨੂੰ ਸਾਰਿਆਂ ਦੇ ਕੋਰੋਨਾ ਟੈਸਟ ਕਰਵਾਏ ਜਾਣਗੇ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ