ਸਰਕਾਰ ਖਿਲਾਫ਼ ਬੀਐਸਐਨਐਲ ਯੂਨੀਅਨ ਤਿੰਨ ਦਸੰਬਰ ਤੋਂ ਹੜਤਾਲ ‘ਤੇ
ਨਵੀਂ ਦਿੱਲੀ ਜਨਤਕ ਖੇਤਰ ਦੀ ਦੂਰ ਸੰਚਾਰ ਕੰਪਨੀ ਬੀਐੱਸਐਐਨਐਲ ਦੀ ਕਰਮਚਾਰੀ ਯੂਨੀਅਨਾਂ ਨੇ ਦੂਰਸੰਚਾਰ ਖੇਤਰ ਦੇ ਵਿੱਤੀ ਸੰਕਟ ਲਈ ਨਿੱਜੀ ਕੰਪਨੀ ਰਿਲਾਇੰਸ ਜਿਓ ਨੂੰ ਜ਼ਿੰਮੇਵਾਰੀ ਠਹਿਰਾਇਆ ਹੈ ਯੂਨੀਅਨਾਂ ਦਾ ਦੋਸ਼ ਹੈ ਕਿ ਕੇਂਦਰ ਦੀ ਮੋਦੀ ਸਰਕਾਰ ਹੋਰ ਕੰਪਨੀਆਂ ਦੀ ਤੁਲਨਾ ‘ਚ ਰਿਲਾਇੰਸ ਜਿਓ ਨੂੰ ਸੁਰੱਖਿਆ ਦੇ ਰਹੀ ਹੈ ਯੂਨੀਅਨਾਂ ਨੇ ਇਸ ਦੇ ਵਿਰੋਧ ‘ਚ ਤਿੰਨ ਦਸੰਬਰ ਤੋਂ ਅਣਮਿੱਥੇ ਸਮੇਂ ਤੱਕ ਹੜਤਾਲ ‘ਤੇ ਜਾਣ ਦਾ ਐਲਾਨ ਕੀਤਾ ਹੈ ਕਰਮਚਾਰੀ ਯੂਨੀਅਨ ਦਾ ਦਾਅਵਾ ਹੈ ਕਿ ਕੇਂਦਰ ਸਰਕਾਰ ਨੇ ਬੀਐਸਐਨਐਲ ਨੂੰ 4ਜੀ ਸੇਵਾਵਾਂ ਲਈ ਸਪੈਕਟਰਮ ਦਾ ਅਲਾਟ ਇਸ ਲਈ ਨਹੀਂ ਕੀਤਾ ਹੈ ਤਾਂ ਕਿ ਉਹ ਜਿਓ ਦੇ ਨਾਲ ਮੁਕਾਬਲਾ ਨਹੀਂ ਕਰ ਸਕੇ ਰਿਲਾਇੰਸ ਜਿਓ ਨੇ ਹਾਲਾਂਕਿ ਇਨ੍ਹਾਂ ਦੋਸ਼ਾਂ ‘ਤੇ ਟਿੱਪਣੀ ਨਹੀਂ ਕੀਤੀ ਹੈ ਬੀਐਸਐਨਐਨ ਨੇ ਯੂਨੀਅਨਾਂ ਨੇ ਸਾਂਝੇ ਬਿਆਨ ‘ਚ ਕਿਹਾ ਕਿ ਫਿਲਹਾਲ ਸੂਚਨਾ ਦੂਰ ਸੰਚਾਰ ਖੇਤਰ ਸੰਕਟ ‘ਚ ਹੈ ਇ ਦੀ ਮੁਖ ਵਜ੍ਹਾ ਇਹ ਹੈ ਕਿ ਮੁਕੇਸ਼ ਅੰਬਾਨੀ ਦੀ ਅਗਵਾਈ ਵਾਲੀ ਕੰਪਨੀ ਨੇ ਬਜ਼ਾਰ ਵਿਗਾੜਨ ਵਾਲੀਆਂ ਦਰਾਂ ਰੱਖੀਆਂ ਹਨ ਬਿਆਨ ‘ਚ ਕਿਹਾ ਗਿਆ ਹੈ ਕਿ ਜਿਓ ਦਾ ਖੇਡ ਬੀਐਸਐਨਐਲ ਸਮੇਤ ਆਪਣੇ ਸਾਰੇ ਵਿਰੋਧੀਆਂ ਨੂੰ ਪੂਰੀ ਤਰ੍ਹਾਂ ਬਜ਼ਾਰ ‘ਚੋਂ ਗਾਇਬ ਕਰਨਾ ਹੈ ਆਲ ਯੂਨੀਅਨਜ਼ ਐਂਡ ਐਸੋਸੀਏਸ਼ਨ ਆਫ਼ ਬੀਐੱਸਐਨਐਲ (ਏਯੂਏਬੀ) ਨੇ ਦੋਸ਼ ਲਾਇਆ ਕਿ ਪੈਸੇ ਦੀ ਤਾਕਤ ‘ਤੇ ਰਿਲਾਇੰਸ ਜਿਓ ਲਾਗਤ ਨਾਲ ਘੱਟ ਦੀ ਦਰਾਂ ਪੇਸ਼ ਕਰ ਰਹੀ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ