ਬੁੱਢੇ ਦਰਿਆ ਦੀ ਪੁਨਰ-ਸੁਰਜੀਤੀ ’ਚ ਅਫ਼ਸਰਸਾਹੀ ਦੀ ਕਾਰਗੁਜ਼ਾਰੀ ਸਿਰ ਭੰਨਿਆ ਠੀਕਰਾ | Ludhiana News
ਲੁਧਿਆਣਾ (ਜਸਵੀਰ ਸਿੰਘ ਗਹਿਲ)। Ludhiana News: ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਪ੍ਰੀਤ ਬੱਸੀ ਗੋਗੀ ਨੇ ਬੁੱਢੇ ਦਰਿਆ ਦੀ ਪੁਨਰ-ਸੁਰਜੀਤੀ ’ਚ ਕੁੱਝ ਖਾਸ ਨਾ ਕਰ ਸਕਣ ਦਾ ਠੀਕਰਾ ਅਫ਼ਸਰਸਾਹੀ ’ਤੇ ਭੰਨਦਿਆਂ ਇੱਥੇ ਬੁੱਢੇ ਦਰਿਆ ’ਤੇ ਲੱਗੇ ਆਪਣੇ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਾਂਅ ਵਾਲੇ ਨੀਂਹ ਪੱਥਰ ਨੂੰ ਖੁਦ ਆਪਣੇ ਹੱਥੀ ਢਾਹ ਦਿੱਤਾ। ਉਨ੍ਹਾਂ ਦਾਅਵਾ ਕੀਤਾ ਕਿ ਬੁੱਢੇ ਦਰਿਆ ਦੀ ਪੁਨਰ ਸੁਰਜੀਤੀ ’ਚ ਅਫ਼ਸਰਸਾਹੀ ਦੀ ਨਾ-ਪੱਖੀ ਕਾਰਗੁਜ਼ਾਰੀ ਤੋਂ ਨਰਾਜ ਹੋ ਕੇ ਉਨ੍ਹਾਂ ਨੇ ਇਹ ਕਦਮ ਚੁੱਕਿਆ ਹੈ।
ਮੀਡੀਆ ਨਾਲ ਗੱਲਬਾਤ ਕਰਦਿਆਂ ਵਿਧਾਇਕ ਗੋਗੀ ਨੇ ਕਿਹਾ ਕਿ ਉਨ੍ਹਾਂ ਨੂੰ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ ਉਨ੍ਹਾਂ ਬੁੱਢੇ ਦਰਿਆ ਦੀ ਪੁਨਰ-ਸੁਰਜੀਤੀ ਦਾ ਬੀੜਾ ਬੜੇ ਚਾਅ ਨਾਲ ਸ਼ੁਰੂ ਕੀਤਾ ਸੀ, ਜਿਸ ਲਈ ਇਹ ਨੀਂਹ ਪੱਥਰ ਲਾਇਆ ਸੀ। ਜਿਸ ਨੂੰ ਉਨ੍ਹਾਂ ਨੂੰ ਅੱਜ ਆਪਣੇ ਹੱਥੀਂ ਢਾਉਣਾ ਪੈ ਰਿਹਾ ਹੈ। ਕਿਉਂਕਿ ਸਥਾਨਕ ਵੱਖ-ਵੱਖ ਵਿਭਾਗਾਂ ਦੀ ਅਫ਼ਸਰਸਾਹੀ ਉਨ੍ਹਾਂ ਦਾ ਇਸ ’ਚ ਸਾਥ ਨਹੀਂ ਦੇ ਰਹੀ। ਉਨ੍ਹਾਂ ਕਿਹਾ ਕਿ ਭਾਵੇਂ ਸੀਵਰੇਜ ਬੋਰਡ ਹੋਵੇ ਤੇ ਭਾਵੇਂ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀ ਹੋਣ ਇਸ ਮਾਮਲੇ ’ਚ ਨਾਕਾਮ ਸਿੱਧ ਹੋ ਰਹੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਅਧਿਕਾਰੀ ਉਨ੍ਹਾਂ ਦੀ ਸੁਣਵਾਈ ਨਹੀਂ ਕਰਦੇ, ਜਿਸ ਕਾਰਨ ਬੁੱਢਾ ਦਰਿਆ ਦਾ ਕੰਮ ਅੱਗੇ ਨਹੀਂ ਵਧ ਰਿਹਾ।
Read This : Ludhiana News: ਜਾਣਕਾਰ ਨੇ ਹੀ ਕੀਤਾ ਸੀ ਸੰਦੀਪ ਕੌਰ ਦਾ ਕਤਲ!
ਜਿਸ ਕਾਰਨ ਸਥਾਨਕ ਤੋਂ ਇਲਾਵਾ ਲਾਗਲੇ ਕਈ ਜ਼ਿਲ੍ਹਿਆਂ ਦੇ ਲੋਕ ਦੂਸ਼ਿਤ ਪਾਣੀ ਪੀਣ ਲਈ ਮਜ਼ਬੂਰ ਹਨ। ਜੋ ਉਨ੍ਹਾਂ ਲਈ ਕੈਂਸਰ ਦਾ ਕਾਰਨ ਬਣ ਰਿਹਾ ਹੈ। ਇਸ ਕਾਰਨ ਲੋਕਾਂ ਦੇ ਪਾਲਤੂ ਪਸ਼ੂ ਵੀ ਬਿਮਾਰੀਆਂ ਦੀ ਚਪੇਟ ’ਚ ਆ ਰਹੇ ਹਨ। ਨੀਂਹ ਪੱਥਰ ਤੋੜਨ ਦਾ ਕਾਰਨ ਦੱਸਿਆ ਵਿਧਾਇਕ ਗੋਗੀ ਨੇ ਕਿਹਾ ਕਿ ਕਿਸੇ ਸਮੇਂ ਉਨ੍ਹਾਂ ਬੜੇ ਚਾਅ ਨਾਲ ਇਹ ਨੀਂਹ ਪੱਥਰ ਰਖਵਾਇਆ ਸੀ, ਜਿਸ ’ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਵੀ ਨਾਂਅ ਹੈ, ਉਨ੍ਹਾਂ ਦੇ ਨਾਂਅ ਨੂੰ ਕਲੰਕਿਤ ਕਰ ਰਿਹਾ ਹੈ। Ludhiana News
ਕਿਉਂਕਿ ਨੀਂਹ ਪੱਥਰ ਲੱਗਣ ਦੇ ਬਾਵਜੂਦ ਵੀ ਬੁੱਢਾ ਦਰਿਆ ਸਾਫ਼ ਨਹੀਂ ਹੋ ਸਕਿਆ। ਉਨ੍ਹਾਂ ਦਾਅਵਾ ਕੀਤਾ ਕਿ ਵੱਖ-ਵੱਖ ਵਿਭਾਗਾਂ ਦਾ ਕੋਈ ਵੀ ਅਧਿਕਾਰੀ ਕੰਮ ਕਰਨ ਨੂੰ ਤਿਆਰ ਨਹੀਂ, ਜਿਸ ਨਾਲ ਸ਼ਹਿਰ ਅੰਦਰ ਸਰਕਾਰ ਦਾ ਅਕਸ ਖ਼ਰਾਬ ਹੋ ਰਿਹਾ ਹੈ। ਜਦਕਿ ਸੂਬੇ ਦੇ ਲੋਕਾਂ ਨੇ ਉਨ੍ਹਾਂ ’ਤੇ ਭਰੋਸਾ ਕਰ ਕੇ ਸੂਬੇ ਦੀਆਂ ਸਮੱਸਿਆਵਾਂ ਤੇ ਵਿਕਾਸ ਦੀ ਜਿੰਮੇਵਾਰੀ ਉਨ੍ਹਾਂ ਨੂੰ ਦਿੱਤੀ ਸੀ ਪਰ ਅਫਸਰਾਂ ਦੀ ਨਾ-ਪੱਖੀ ਕਾਰਗੁਜ਼ਾਰੀ ਕਰਕੇ ਲੋਕਾਂ ਦੇ ਜਰੂਰੀ ਕੰਮ ਵੀ ਅੱਜ ਨਹੀਂ ਹੋ ਰਹੇ। ਜਿਸ ਤੋਂ ਦੁਖੀ ਹੋ ਅੱਜ ਉਨ੍ਹਾਂ ਖੁਦ ਦਾ ਲਾਇਆ ਹੋਇਆ ਨੀਹ ਪੱਥਰ ਆਪਣੇ ਹੱਥੀਂ ਹੀ ਤੋੜ ਦਿੱਤਾ ਹੈ। Ludhiana News