ਤੁਸੀਂ ਅਕਸਰ ਛੋਟੇ ਬੱਚਿਆਂ (Children) ਨੂੰ ਆਪਣੇ ਮੂੰਹ ’ਚ ਉਂਗਲੀਆਂ ਨੂੰ ਪਾਉਂਦੇ ਦੇਖਿਆ ਹੋਵੇਗਾ। ਛੋਟੇ ਬੱਚਿਆਂ ਦਾ ਮੂੰਹ ’ਚ ਵਾਰ-ਵਾਰ ਉਂਗਲੀਆਂ ਪਾਉਣਾ ਅਤੇ ਉਨ੍ਹਾਂ ਨੂੰ ਚੂਸਣਾ ਬਹੁਤ ਹੀ ਆਮ ਗੱਲ ਹੈ। ਜਦੋਂ ਬੱਚੇ ਮੂੰਹ ’ਚ ਉਂਗਲੀਆਂ ਜਾਂ ਅੰਗੂਠਾ ਚੂਸ ਰਹੇ ਹੁੰਦੇ ਹਨ ਅਤੇ ਜੇਕਰ ਤੁਸੀਂ ਉਸ ਦਾ ਅੰਗੂਠਾ ਬਾਹਰ ਕੱਢਦੇ ਹੋ, ਤਾਂ ਉਹ ਤੁਹਾਡੇ ਵੱਲ ਗੁੱਸੇ ਨਾਲ ਦੇਖਣਗੇ ਅਤੇ ਫਿਰ ਜ਼ੋਰ-ਜ਼ੋਰ ਨਾਲ ਰੋਣ ਲੱਗਣਗੇ। ਪਰ ਕੀ ਕਦੇ ਤੁਸੀਂ ਸੋਚਿਆ ਹੈ ਛੋਟੇ ਬੱਚੇ ਵਾਰ-ਵਾਰ ਮੂੰਹ ’ਚ ਉਂਗਲੀਆਂ ਪਾਉਂਦੇ ਹੀ ਕਿਉਂ ਹਨ? ਆਓ! ਜਾਣਦੇ ਹਾਂ ਇਸ ਦਾ ਕਾਰਨ ਅਤੇ ਇਲਾਜ।
1. ਦੰਦ ਕੱਢਣਾ: ਛੋਟੇ ਬੱਚੇ (Children) ਜ਼ਿਆਦਾਤਰ ਮੂੰਹ ’ਚ ਉਦੋਂ ਉਂਗਲੀਆਂ ਪਾਉਂਦੇ ਹਨ, ਜਦੋਂ ਉਨ੍ਹਾਂ ਦੇ ਦੰਦ ਨਿੱਕਲ ਰਹੇ ਹੁੰਦੇ ਹਨ। ਦਰਅਸਲ, ਬੱਚਿਆਂ ਦੇ ਦੰਦ ਨਿੱਕਲਦੇ ਸਮੇਂ ਮਸੂੜਿਆਂ ’ਚ ਖੁਰਕ ਹੁੰਦੀ ਹੈ। ਜਦੋਂ ਬੱਚਾ ਮੂੰਹ ’ਚ ਉਂਗਲੀਆਂ ਪਾਉਂਦਾ ਹੈ ਤਾਂ ਉਸ ਨੂੰ ਰਾਹਤ ਮਹਿਸੂਸ ਹੁੰਦੀ ਹੈ। ਇਹੀ ਵਜ੍ਹਾ ਹੈ ਕਿ 5 ਤੋਂ 6 ਮਹੀਨੇ ਦੇ ਬੱਚੇ ਜਿਆਦਾ ਮੂੰਹ ’ਚ ਉਂਗਲਾਂ ਪਾਉਂਦੇ ਹਨ।
2. ਨੀਂਦ ਆਉਣ ’ਤੇ: ਛੋਟੇ ਬੱਚੇ ਅਕਸਰ ਨੀਂਦ ਆਉਣ ’ਤੇ ਵੀ ਮੂੰਹ ’ਚ ਉਂਗਲਾਂ/ਅੰਗੂਠਾ ਪਾਉਣ ਲੱਗਦੇ ਹਨ। ਜੇਕਰ ਤੁਹਾਡਾ ਬੱਚਾ ਵੀ ਦੁੱਧ ਪੀਣ ਤੋਂ ਬਾਅਦ ਮੂੰਹ ’ਚ ਉਂਗਲੀ ਪਾ ਕੇ ਉਸ ਨੂੰ ਚੂਸਦਾ ਹੈ ਤਾਂ ਸਮਝ ਲਓ ਉਸ ਨੂੰ ਨੀਂਦ ਆ ਰਹੀ ਹੈ। (Children)
3. ਭੁੱਖ ਲੱਗਣ ’ਤੇ: ਦੋ ਮਹੀਨੇ ਤੋਂ 1 ਸਾਲ ਤੱਕ ਦੇ ਬੱਚੇ ਮੂੰਹ ’ਚ ਉਂਗਲਾਂ ਉਦੋਂ ਪਾਉਂਦੇ ਹਨ ਜਦੋਂ ਉਨ੍ਹਾਂ ਨੂੰ ਭੁੱਖ ਲੱਗਦੀ ਹੈ। 1 ਤੋਂ 2 ਘੰਟੇ ਖੇਡਣ ਤੋਂ ਬਾਅਦ ਜੇਕਰ ਤੁਹਾਡਾ ਬੱਚਾ ਵਾਰ-ਵਾਰ ਮੂੰਹ ’ਚ ਉਂਗਲੀ/ਅੰਗੂਠਾ ਪਾ ਰਿਹਾ ਹੈ ਤਾਂ ਸਮਝ ਲਓ ਕਿ ਉਹ ਭੁੱਖਾ ਹੈ। ਅਜਿਹੇ ’ਚ ਉਸ ਨੂੰ ਤੁਰੰਤ ਦੁੱਧ ਪਿਆਉਣ ਦੀ ਕੋਸ਼ਿਸ਼ ਕਰਨ।
ਸ਼ਾਂਤ ਕਰਨ ਦੀ ਕੋਸ਼ਿਸ਼
4. ਘਬਰਾਉਣ ਦੀ ਹਾਲਤ ’ਚ: ਕਈ ਵਾਰ ਆਸ-ਪਾਸ ਦਾ ਮਾਹੌਲ ਬਦਲਣ, ਅਜ਼ਨਬੀਆਂ ਨਾਲ ਮਿਲਣ ਅਤੇ ਰਸਤੇ ’ਚ ਘੁੰਮਦੇ ਸਮੇਂ ਵੀ ਬੱਚਾ ਮੂੰਹ ’ਚ ਉਂਗਲੀਆਂ ਪਾ ਲੈਂਦਾ ਹੈ। ਅਜਿਹਾ ਬੱਚੇ ਇਸ ਲਈ ਵੀ ਕਰਦੇ ਹਨ ਕਿਉਂਕਿ ਦਿਲੋਂ ਘਬਰਾਏ ਹੋਏ ਹੁੰਦੇ ਹਨ। ਇਸ ਸਥਿਤੀ ’ਚ ਬੱਚੇ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕਰੋ। ਉਸ ਦੇ ਆਸ-ਪਾਸ ਦੀਆਂ ਚੀਜਾਂ ਨੂੰ ਬਦਲਣ ਦੀ ਕੋਸ਼ਿਸ ਕਰੋ। ਉਸ ਦੇ ਆਸ-ਪਾਸ ਲਾਈਟ ਮਿਊਜ਼ਿਕ ਚਲਾਓ, ਤਾਂ ਕਿ ਉਹ ਚੰਗਾ ਫੀਲ ਕਰ ਸਕੇ।
5. ਖੁਸ਼ੀ ਜਤਾਉਣ ਲਈ : ਛੋਟੇ ਬੱਚੇ ਬੋਲ ਤਾਂ ਨਹੀਂ ਸਕਦੇ ਹਨ ਪਰ ਅਜਿਹੇ ’ਚ ਉਹ ਆਪਣੀ ਖੁਸ਼ੀ ਨੂੰ ਜਾਹਿਰ ਕਰਨ ਲਈ ਵੀ ਮੂੰਹ ’ਚ ਉਂਗਲੀ ਪਾਉਂਦੇ ਹਨ। ਜੇਕਰ ਤੁਹਾਡਾ ਬੱਚਾ ਕਿਸੇ ਨੂੰ ਦੇਖ ਕੇ ਹੱਸ ਰਿਹਾ ਹੈ ਅਤੇ ਫਿਰ ਮੂੰਹ ’ਚ ਉਂਗਲੀ ਪਾ ਰਿਹਾ ਹੈ ਤਾਂ ਸਮਝ ਲਓ ਕਿ ਇਹ ਉਸ ਦਾ ਖੁਸ਼ੀ ਨੂੰ ਜਤਾਉਣ ਦਾ ਇੱਕ ਤਰੀਕਾ ਹੈ।
Also Read : True Perseverance : ਸੱਚੀ ਲਗਨ