ਕਾਂਗਰਸ ਪ੍ਰਧਾਨ ਦੇ ਅਹੁਦੇ ਲਈ ਚੋਣ ਲੜਨ ਦੀਆਂ ਅਟਕਲਾਂ ‘ਤੇ ਟਿੱਪਣੀ ਤੋਂ ਥਰੂਰ ਨੇ ਕੀਤਾ ਇਨਕਾਰ
ਤਿਰੂਵਨੰਤਪੁਰਮ/ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਕਾਂਗਰਸ ਨੇਤਾ ਸ਼ਸ਼ੀ ਥਰੂਰ ਨੇ ਮੰਗਲਵਾਰ ਨੂੰ ਉਨਾਂ ਦੇ ਕਾਂਗਰਸ ਪ੍ਰਧਾਨ ਦੇ ਅਹੁਦੇ ਲਈ ਚੋਣ ਲੜਨ ਦੀਆਂ ਅਟਕਲਾਂ ‘ਤੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ। 66 ਸਾਲਾ ਥਰੂਰ ਨੇ ਤਿਰੂਵਨੰਤਪੁਰਮ ‘ਚ ਪੱਤਰਕਾਰਾਂ ਨੂੰ ਕਿਹਾ, ”ਮੈਂ ਇਸ ‘ਤੇ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦਾ।
ਮੈਂ ਆਪਣੇ ਲੇਖ ਵਿਚ ਜੋ ਲਿਖਿਆ ਹੈ, ਉਸ ਨੂੰ ਸਵੀਕਾਰ ਕਰਦਾ ਹਾਂ ਕਿ ਚੋਣਾਂ ਕਰਵਾਉਣਾ ਕਾਂਗਰਸ ਪਾਰਟੀ ਲਈ ਚੰਗਾ ਹੋਵੇਗਾ। ਕਾਂਗਰਸ ਦੇ ਸੀਨੀਅਰ ਨੇਤਾ ਅਤੇ ਲੇਖਕ ਨੇ ਸਵਾਮੀ ਵਿਵੇਕਾਨੰਦ ਦਾ ਹਵਾਲਾ ਦਿੰਦੇ ਹੋਏ ਟਵੀਟ ਕੀਤਾ, ‘ਮੈਂ ਸਿਰਫ ਸੁਧਾਰਾਂ ‘ਤੇ ਵਿਸ਼ਵਾਸ ਨਹੀਂ ਕਰਦਾ, ਮੈਂ ਵਿਕਾਸ ਵਿਚ ਵਿਸ਼ਵਾਸ ਕਰਦਾ ਹਾਂ। ਮੈਂ ਸਮਾਜ ਨੂੰ ਹੁਕਮ ਦੇਣ ਦੀ ਹਿੰਮਤ ਨਹੀਂ ਕਰ ਸਕਦਾ, ਤੁਹਾਨੂੰ ਇਸ ਤਰ੍ਹਾਂ ਅੱਗੇ ਵਧਣਾ ਚਾਹੀਦਾ ਹੈ। ਉਸ ਨੇ ਕਿਹਾ, ‘ਮੈਂ ਰਾਮ ਦੇ ਪੁਲ ਦੇ ਨਿਰਮਾਣ ਵਿਚ ਇਕ ਗਿਲਹਰੀ ਵਰਗਾ ਯੋਗਦਾਨ ਪਾਉਣਾ ਚਾਹੁੰਦਾ ਹਾਂ ਜੋ ਆਪਣੇ ਹਿੱਸੇ ਦਾ ਰੇਤ ਦਾ ਛੋਟਾ ਜਿਹਾ ਕਣ ਲਿਜਾਉਣ ਦੇ ਆਪਣੇ ਯੋਗਦਾਨ ਤੋਂ ਸੰਤੁਸ਼ਟ ਸੀ।
ਕੀ ਹੈ ਮਾਮਲਾ
ਥਰੂਰ ਦੇ ਕਰੀਬੀ ਸੂਤਰਾਂ ਦੇ ਹਵਾਲੇ ਨਾਲ ਖਬਰਾਂ ਹਨ ਕਿ ਉਹ ਕਾਂਗਰਸ ਪ੍ਰਧਾਨ ਦੀ ਚੋਣ ਲੜਨ ‘ਤੇ ਵਿਚਾਰ ਕਰ ਰਹੇ ਹਨ ਅਤੇ ਛੇਤੀ ਹੀ ਇਸ ‘ਤੇ ਫੈਸਲਾ ਲੈ ਸਕਦੇ ਹਨ। ਕਾਂਗਰਸ ਦੇ ਅੰਦਰ ਮੁੱਖ ਫੈਸਲਾ ਲੈਣ ਵਾਲੀ ਸੰਸਥਾ, ਕਾਂਗਰਸ ਵਰਕਿੰਗ ਕਮੇਟੀ ਨੇ ਪਾਰਟੀ ਪ੍ਰਧਾਨ ਲਈ ਚੋਣ ਪ੍ਰੋਗਰਾਮ ਦਾ ਐਤਵਾਰ ਨੂੰ ਐਲਾਨ ਕੀਤਾ ਹੈ। ਕਾਂਗਰਸ ਪ੍ਰਧਾਨ 19 ਅਕਤੂਬਰ ਤੱਕ ਚੁਣ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਇਸ ਨੂੰ ਸੀਡਬਲਯੂਯੂਸੀ ਦੀ ਕਈ ਸੀਟਾਂ ਲਈ ਵੀ ਚੋਣਾਂ ਦਾ ਐਲਾਨ ਕਰਨਾ ਚਾਹੀਦਾ ਹੈ ਜੋ ਹਾਲੇ ਚੁਣੇ ਜਾਣੇ ਬਾਕੀ ਹਨ। ਥਰੂਰ ਨੇ ਲਿਖਿਆ, ਫਿਰ ਵੀ ਇੱਕ ਨਵੇਂ ਪ੍ਰਧਾਨ ਦੀ ਚੋਣ ਕਾਂਗਰਸ ਨੂੰ ਫਿਰ ਤੋਂ ਸਰਗਰਮ ਦਿਸ਼ਾ ’ਚ ਲਿਜਾਾਣ ਦੀ ਇੱਕ ਸ਼ੁਰੂਆਤ ਹੈ। ਮੈਨੂੰ ਉਮੀਦ ਹੈ ਕਿ ਕਈ ਉਮੀਦਵਾਰ ਆਪਣੇ ਵਿਚਾਰ ਰੱਖਣ ਲਈ ਅੱਗੇ ਆਉਣਗੇ। ਪਾਰਟੀ ਤੇ ਦੇਸ਼ ਲਈ ਆਪਣੇ ਦ੍ਰਿਸ਼ਟੀਕੋਣ ਨੂੰ ਸਾਹਮਣੇ ਰੱਖਣਾ ਨਿਸ਼ਚਿਤ ਤੌਰ ’ਤੇ ਲੋਕਹਿੱਤ ’ਚ ਹੈ।
ਕਿਸੇ ਵੀ ਤਰ੍ਹਾਂ, ਇੱਕ ਆਜ਼ਾਦ ਅਤੇ ਨਿਰਪੱਖ ਚੋਣ ਪ੍ਰਕਿਰਿਆ ਇਸ ਮੁੱਦੇ ਨੂੰ ਹੱਲ ਕਰਨ ਲਈ ਇੱਕ ਚੰਗੀ ਪਹਿਲ ਹੋਵੇਗੀ। ਜ਼ਿਕਰਯੋਗ ਹੈ ਕਿ ਕਾਂਗਰਸ ਪ੍ਰਧਾਨ ਦੀ ਚੋਣ ਲਈ ਨਾਮਜ਼ਦਗੀਆਂ 24 ਤੋਂ 30 ਸਤੰਬਰ ਦਰਮਿਆਨ ਦਾਖਲ ਕੀਤੀਆਂ ਜਾਣਗੀਆਂ। ਨਾਮਜ਼ਦਗੀਆਂ ਵਾਪਸ ਲੈਣ ਦੀ ਆਖਰੀ ਮਿਤੀ 8 ਅਕਤੂਬਰ ਹੈ ਅਤੇ ਜੇਕਰ ਇੱਕ ਤੋਂ ਵੱਧ ਉਮੀਦਵਾਰ ਰਹਿ ਜਾਂਦੇ ਹਨ ਤਾਂ 17 ਅਕਤੂਬਰ ਨੂੰ ਚੋਣ ਹੋਵੇਗੀ ਅਤੇ ਨਤੀਜੇ 19 ਅਕਤੂਬਰ ਨੂੰ ਐਲਾਨੇ ਜਾਣਗੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ