ਸਲਫਾਸ ਦੀਆਂ ਗੋਲੀਆਂ ਤੇ ਪੈਟਰੋਲ ਦੀਆਂ ਬੋਤਲਾਂ ਲੈ ਕੇ ਪਾਣੀ ਵਾਲੀ ਟੈਂਕੀ ‘ਤੇ ਚੜ੍ਹੇ
ਪਟਿਆਲਾ, ਖੁਸ਼ਵੀਰ ਤੂਰ। ਆਪਣੀ ਰੁਜ਼ਗਾਰ ਦੀ ਮੰਗ ਨੂੰ ਲੈ ਕੇ ਨਰਸਾਂ ਤੋਂ ਬਾਅਦ ਹੁਣ ਟੈਟ ਪਾਸ ਬੇਰੁਜ਼ਗਾਰ ਨੇ ਸੰਘਰਸ਼ ਵਿੱਢ ਦਿੱਤਾ ਹੈ। ਜਾਣਕਾਰੀ ਅਨੁਸਾਰ ਈ ਟੀ ਟੀ ਟੈੱਟ ਪਾਸ ਬੇਰੁਜ਼ਗਾਰ ਅਧਿਆਪਕ ਯੂਨੀਅਨ ਪੰਜਾਬ ਨੇ ਆਪਣੇ ਸੰਘਰਸ਼ ਦੀ ਲੜੀ ਨੂੰ ਅੱਗੇ ਤੋਰਦਿਆਂ ਅੱਜ ਫਿਰ ਨੇੜੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਬਹਾਦਰਗੜ੍ਹ ਵਿਖੇ ਪਾਣੀ ਵਾਲੀ ਟੈਂਕੀ ਉੱਪਰ ਚੜ੍ਹ ਕੇ ਸੰਘਰਸ਼ ਦਾ ਵਿਗਲ ਵਜ਼ਾ ਦਿੱਤਾ । ਬਾਰਿਸ਼ ਪੈਣ ਦੇ ਬਾਵਜੂਦ ਪੰਜ ਬੇਰੁਜ਼ਗਾਰ ਅਧਿਆਪਕ ਆਪਣੇ ਨਾਲ ਪੈਟਰੋਲ ਦੀਆਂ ਬੋਤਲਾਂ ਅਤੇ ਸਲਫਾਸ ਦੀਆਂ ਗੋਲੀਆਂ ਲੈ ਕੇ ਟੈਂਕੀ ‘ਤੇ ਡਟੇ ਹੋਏ ਹਨ। ਪ੍ਰਸ਼ਾਸਨ ਦੀ ਧੱਕੇਸ਼ਾਹੀ ਹੋਣ ਤੇ ਕਿਸੇ ਵੀ ਸਮੇਂ ਅਣਸੁਖਾਵੀਂ ਘਟਨਾ ਹੋ ਸਕਦੀ ਹੈ।ਜਿਨ੍ਹਾਂ ਵਿੱਚ ਜਤਿੰਦਰ ਸਿੰਘ ਜਲਾਲਾਬਾਦ, ਸੁਰਿੰਦਰ ਅਬੋਹਰ, ਸੰਦੀਪ ਸੰਗਰੂਰ, ਕਰਨਵੀਰ ਬਰਨਾਲਾ, ਜਗਸੀਰ ਸੰਗਰੂਰ ਆਦਿ ਹਨ।
ਉਪਰੋਕਤ ਤੋਂ ਇਲਾਵਾ ਸੂਬਾ ਪ੍ਰਧਾਨ ਦੀਪਕ ਕੰਬੋਜ ਦੀ ਅਗਵਾਈ ਵਿੱਚ ਵੱਡੀ ਗਿਣਤੀ ਵਿੱਚ ਬੇਰੁਜ਼ਗਾਰ ਅਧਿਆਪਕ ਹੇਠਾਂ ਡਟੇ ਹੋਏ ਹਨ। ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਇਹ ਸੰਘਰਸ਼ ਅਣਮਿੱਥੇ ਸਮੇਂ ਲਈ ਮੰਗਾਂ ਮੰਨਣ ਤੱਕ ਚੱਲੇਗਾ। ਅਧਿਆਪਕਾਂ ਵਿੱਚ ਸਰਕਾਰ ਪ੍ਰਤੀ ਬਹੁਤ ਗੁੱਸਾ ਦੇਖਣ ਨੂੰ ਮਿਲਿਆ ਅਤੇ ਉਨ੍ਹਾਂ ਜੰਮ ਕੇ ਨਾਅਰੇਬਾਜ਼ੀ ਕੀਤੀ। ਉਪਰੋਕਤ ਤੋਂ ਇਲਾਵਾ ਨਿਰਮਲ ਜ਼ੀਰਾ, ਨਵਦੀਪ ਸੰਗਰੂਰ, ਜੀਵਨ ਸੰਗਰੂਰ, ਦੀਪ ਅਮਨ ਮਾਨਸਾ, ਅਮਨਦੀਪ ਸਿੰਘ ਸੱਗੂ ਬਠਿੰਡਾ, ਕੁਲਵਿੰਦਰ ਸਿੰਘ ਬਠਿੰਡਾ, ਗੁਰਜੰਟ ਸਿੰਘ ਪਟਿਆਲਾ, ਸੰਦੀਪ ਸ਼ਾਮਾਂ,ਗੁਰਸਿਮਰਤ ਸੰਗਰੂਰ, ਕੁਲਦੀਪ ਵਰਮਾ, ਅਰਸ਼ ਪਟਿਆਲਾ, ਹਰਬੰਸ ਪਟਿਆਲਾ, ਗੁਰਪ੍ਰੀਤ ਸਿੰਘ ਫਾਜ਼ਿਲਕਾ, ਸੋਨੀਆ ਪਟਿਆਲਾ, ਰਜਨੀ ਪਟਿਆਲਾ, ਸੁਖਜੀਤ, ਮਨਦੀਪ, ਸੁਨੀਤਾ, ਰਮਨਦੀਪ, ਰਾਜਵੀਰ ਅਤੇ ਸਿਮਰਜੀਤ ਮਾਨਸਾ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਸਾਥੀ ਮੌਜੂਦ ਸਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।