ਅੱਤਵਾਦੀਆਂ ਦਾ ਮੋਹ ਬਣੇਗਾ ਐਫ਼ਏਟੀਐਫ਼ ਤੋਂ ਬਲੈਕ ਲਿਸਟ ਦਾ ਕਾਰਨ
ਪਾਕਿਸਤਾਨ ਦਾ ਐਫ਼ਏਟੀਐਫ਼ ਤੋਂ ਬਲੈਕ ਲਿਸਟ ਹੋਣਾ ਹੁਣ ਤੈਅ ਹੈ ਟੈਰਰ ਫ਼ੰਡਿੰਗ ਅਤੇ ਮਨੀ ਲਾਂਡ੍ਰਿੰਗ ਮਸਲੇ ‘ਤੇ ਦੁਨੀਆ ਨੂੰ ਗੁੰਮਰਾਹ ਕਰਨ ਵਾਲਾ ਪਾਕਿਸਤਾਨ ਦਾ ਇੱਕ ਹੋਰ ਦਾਅ ਉਨ੍ਹਾਂ ਲਈ ਮੁਸੀਬਤ ਬਣ ਗਿਆ ਹੈ ਕਹਿੰੰਦੇ ਹਨ ਗਿੱਦੜ ਆਪਣੀ ਮੌਤ ਨੂੰ ਖੁਦ ਸੱਦਾ ਦਿੰਦਾ ਹੈ ਇਹ ਕਹਾਵਤ ਪਾਕਿਸਤਾਨ ‘ਤੇ ਮੌਜ਼ੂਦਾ ਸਮੇਂ ‘ਚ ਸਹੀ ਲਾਗੂ ਹੁੰਦੀ ਹੈ, ਜਿਸ ਨੇ ਬਰਬਾਦ ਹੋਣ ਦੀ ਕਹਾਣੀ ਖੁਦ ਲਿਖ ਦਿੱਤੀ ਹੈ ਆਪਣੇ ਇੱਥੋਂ ਦੇ ਪਾਲਤੂ ਅੱਤਵਾਦੀਆਂ ਨੂੰ ਬਚਾਉਣ ਦੇ ਚੱਕਰ ‘ਚ ਐਫ਼ਏਟੀਐਫ਼ ਤੋਂ ਬਲੈਕ ਲਿਸਟ ਹੋਣ ਦੇ ਕੰਢੇ ‘ਤੇ ਵੀ ਪਹੁੰਚ ਗਏ ਹਨ ਪਰ ਉਨ੍ਹਾਂ ਦਾ ਅੱਤਵਾਦੀਆਂ ਪ੍ਰਤੀ ਮੋਹ ਘੱਟ ਨਹੀਂ ਹੋ ਰਿਹਾ
ਵਿਸ਼ਵ ਵੱਲੋਂ ਦਿੱਤੀਆਂ ਜਾਂਦੀਆਂ ਵਿੱਤੀ ਸੁਵਿਧਾਵਾਂ ਤੋਂ ਬੇਦਖ਼ਲੀ ਨੂੰ ਲੈ ਕੇ ਉਸ ਨੇ ਖੁਦ ਦੇ ਪੈਰ ‘ਤੇ ਕੁਹਾੜੀ ਮਾਰ ਲਈ ਹੈ ਅਜਿਹਾ ਪ੍ਰਤੀਤ ਹੁੰਦਾ ਹੈ ਕਿ ਪਾਕਿਸਤਾਨ ਨੂੰ ਸੰਸਾਰਿਕ ਪੱਧਰ ਤੋਂ ਮਿਲਣ ਵਾਲੀ ਵਿੱਤੀ ਸਹਾਇਤਾ ਤੋਂ ਕਿਤੇ ਜਿਆਦਾ ਅਹਿਮ ਉਨ੍ਹਾਂ ਲਈ ਮੁਲਕ ‘ਚ ਪਨਪਣ ਵਾਲੇ ਅੱਤਵਾਦੀ ਹਨ ਸਦੀਆਂ ਤੋਂ ਪਾਕਿਸਤਾਨ ਅਤੇ ਅੱਤਵਾਦੀਆਂ ਵਿਚਕਾਰ ਸਬੰਧ ਚੋਲੀ-ਦਾਮਨ ਵਰਗਾ ਰਿਹਾ ਹੈ ਦੋਵਾਂ ਦਾ ਇੱਕ-ਦੂਜੇ ਤੋਂ ਬਿਨਾਂ ਰਹਿਣਾ ਮੁਸ਼ਕਿਲ ਹੈ ਅੱਤਵਾਦੀਆਂ ਦੇ ਸਹਿਯੋਗ ਤੋਂ ਬਿਨਾਂ ਉਨ੍ਹਾਂ ਦੀ ਹਕੂਮਤ ਦਾ ਚੱਲਣਾ ਮੁਸ਼ਕਿਲ ਹੁੰਦਾ ਹੈ
ਸਾਲਾਂ ਪਹਿਲਾਂ ਅੰਤਰਰਾਸ਼ਟਰੀ ਪੱਧਰ ‘ਤੇ ਪਾਬੰਦੀਸ਼ੁਦਾ ਹਜਾਰਾਂ ਅੱਤਵਾਦੀਆਂ ਨੂੰ ਪਾਕਿਸਤਾਨ ਨੇ ਗੁਪਤ ਤਰੀਕੇ ਨਾਲ ਯੋਧਿਆਂ ਦਾ ਦਰਜਾਂ ਦੇ ਕੇ ਆਪਣੇ ਨਾਪਾਕ ਮਨਸੂਬਿਆਂ ਨੂੰ ਜੱਗ-ਜਾਹਿਰ ਕਰ ਦਿੱਤਾ ਹੈ ਅਜਿਹਾ ਕਰਕੇ ਉਨ੍ਹਾਂ ਸੰਸਾਰਿਕ ਵਿੱਤ ਨਿਯਮ-ਕਾਨੂੰਨਾਂ ਦੀਆਂ ਧੱਜੀਆਂ ਉਡਾਈਆਂ ਹਨ, ਮਾਖੌਲ ਉਡਾਇਆ ਹੈ ਇਸ ਤੋਂ ਬਾਅਦ ਸ਼ਾਇਦ ਹੁਣ ਉਨ੍ਹਾਂ ਦਾ ਐਫ਼ਏਟੀਐਫ਼ ਦੀ ‘ਡਾਰਕ-ਗ੍ਰੇ’ ਸੂਚੀ ਤੋਂ ਬਚਣਾ ਮੁਸ਼ਕਿਲ ਹੋਵੇਗਾ?
ਡਾਰਕ-ਗ੍ਰੇ ਸੂਚੀ ‘ਚ ਪਾਕਿਸਤਾਨ ਛੇ ਮਹੀਨੇ ਪਹਿਲਾਂ ਹੀ ਦਾਖ਼ਲ ਹੋ ਕਰ ਚੁੱਕਾ ਸੀ ਪਰ, ਪਾਬੰਦੀ ਲਾਉਣ ਤੋਂ ਪਹਿਲਾਂ ਐਫ਼ਏਟੀਐਫ਼ ਨੇ ਉਸ ਨੂੰ ਸੁਧਰਨ ਦਾ ਇੱਕ ਮੌਕਾ ਦਿੱਤਾ ਸੀ ਜਿਸ ਨੂੰ ਵੀ ਉਸ ਨੇ ਗੁਆ ਦਿੱਤਾ ਇਮਰਾਨ ਖਾਨ ਦਾ ਪੈਂਤੜਾ ਉਲਟਾ ਪਿਆ ਹੈ ਉਨ੍ਹਾਂ ਇਹ ਪੈਂਤੜਾ ਉਸ ਸਮੇਂ ਅਪਣਾਇਆ ਜਦੋਂ ਸੰਸਾਰਿਕ ਐਂਟੀ ਮਨੀ ਲਾਂਡ੍ਰਿੰਗ ਸੰਸਥਾ ਐਫ਼ਏਟੀਐਫ਼ ਨੇ ਦੋ ਮਹੀਨੇ ਬਾਅਦ ਭਾਵ ਆਉਣ ਵਾਲੀ ਜੂਨ ‘ਚ ਪਾਕਿਸਤਾਨ ਵੱਲੋਂ ਅੱਤਵਾਦੀਆਂ ਦੇ ਖਿਲਾਫ਼ ਚੁੱਕੇ ਕਦਮਾਂ ਦੀ ਪੜਤਾਲ ਕਰਨੀ ਹੈ ਉਸ ਤੋਂ ਪਹਿਲਾਂ ਹੀ ਪਾਕਿਸਤਾਨ ਨੇ ਆਪਣਾ ਅਸਲੀ ਚਿਹਰਾ ਦਿਖਾ ਦਿੱਤਾ ਅੱਤਵਾਦੀਆਂ ਦੇ ਨਾਂਅ ਨਿਗਰਾਨੀ ਸੁਚੀ ‘ਚੋਂ ਕਿਉਂ ਹਟਾਏ ਗਏ, ਇਸ ਦਾ ਜਵਾਬ ਵੀ ਇਰਮਾਨ ਖਾਨ ਸਰਕਾਰ ਨਹੀਂ ਦੇ ਰਹੀ ਹੈ
ਜ਼ਿਕਰਯੋਗ ਹੈ, ਫਾਇਨੈਂਸ਼ੀਅਲ ਐਕਸ਼ਨ ਟਾਸਕ ਫੋਰਸ ਭਾਵ ਐਫ਼ਏਟੀਐਫ਼ ਦੀ ‘ਡਾਰਕ-ਗ੍ਰੇ’ ਸੂਚੀ ‘ਚ ਬੇਦਖ਼ਲੀ ਤੋਂ ਬਚਣ ਲਈ ਚਾਲਬਾਜ਼ ਪਾਕਿਸਤਾਨ ਨੇ ਚਾਲ ਤਾਂ ਬੜੀ ਖੇਡੀ ਸੀ, ਪਰ ਪਕੜ ‘ਚ ਆ ਗਈ ਨਿਊਯਾਰਕ ਦੀ ਐਲਜੋਐਕਸ ਰੈਗੂਲੇਟਰੀ ਕੰਪਨੀ ਨੇ ਆਡਿਟ ਦੌਰਾਨ ਉਨ੍ਹਾਂ ਦੀ ਚਲਾਕੀ ਨੂੰ ਫੜ੍ਹ ਲਿਆ ਪਾਕਿਸਤਾਨ ਨੇ ਇਹ ਖੇਡ ਉਦੋਂ ਖੇਡੀ ਜਦੋਂ ਪੂਰੀ ਦੁਨੀਆ ਕੋਰੋਨਾ ਸੰਕਟ ਨਾਲ ਤਰਾਹ-ਤਰਾਹ ਕਰ ਰਹੀ ਹੈ ਸੋਚਿਆ ਦੁੱਖ ਦੀ ਘੜੀ ‘ਚ ਕਿਸੇ ਦਾ ਧਿਆਨ ਨਹੀਂ ਜਾਵੇਗਾ, ਅਤੇ ਮਾਮਲਾ ਜਲਦ ਤੂਲ ਵੀ ਨਹੀਂ ਫੜੇਗਾ ਨਾਲ ਹੀ ਕਿਸੇ ਨੂੰ ਭਿਣਕ ਵੀ ਨਹੀਂ ਪਏਗੀ ਪਰ ਉਨ੍ਹਾਂ ਦੀ ਨਾਪਾਕ ਚਾਲ ਦੀ ਚਤਰਾਈ ਚਾਰੇ ਪਾਸੇ ਅੱਗ ਵਾਂਗ ਫੈਲ ਗਈ
ਪਾਕਿਸਤਾਨ ਦੀ ਇਰਮਾਨ ਖਾਨ ਸਰਕਾਰ ਨੇ ਚੁੱਪਚਾਪ ਮੁੰਬਈ ਹਮਲੇ ਦੇ ਮਾਸਟਰਮਾਈਂਡ ਅਤੇ ਲਸ਼ਕਰ ਅੱਤਵਾਦੀ ਆਪ੍ਰੇਸ਼ਨ ਕਮਾਂਡਰ ਜਕੀ-ਉਰ ਰਹਿਮਾਨ ਲਖ਼ਵੀ ਸਮੇਤ ਪੌਣੇ ਦੋ ਹਜ਼ਾਰ ਅੱਤਵਾਦੀਆਂ ਦੇ ਨਾਂਅ ਨਿਗਰਾਨੀ ਸੂਚੀ ਤੋਂ ਹਟਾ ਦਿੱਤੇ ਹਨ
ਪਾਕਿਸਤਾਨ ਬੀਤੇ ਕੁਝ ਮਹੀਨਿਆਂ ਤੋਂ ਇਸ ਲਈ ਤਿਲਮਿਲਾ ਰਿਹਾ ਹੈ ਕਿ ਉਨ੍ਹਾਂ ਦਾ ਨਾਂਅ ਐਫ਼ਏਟੀਐਫ਼ ਦੀ ‘ਡਾਰਕ-ਗ੍ਰੇ’ ਤੋਂ ਕਿਸੇ ਵੀ ਤਰ੍ਹਾਂ ਬਚੇ ਪਰ ਨਹੀਂ ਬਚਿਆ ਤਾਂ ਉਸ ਨੂੰ ਵਿੱਤੀ ਸਹਾਇਤਾ ਤੋਂ ਵਾਂਝਿਆਂ ਹੋਣਾ ਪਵੇਗਾ ਜੇਕਰ ਅਜਿਹਾ ਹੁੰਦਾ ਹੈ ਤਾਂ ਪਾਕਿਸਤਾਨ ਦੇ ਕੀ ਹਾਲਾਤ ਹੋਣਗੇ, ਇਸ ਗੱਲ ਨੂੰ ਪ੍ਰਧਾਨ ਮੰਤਰੀ ਇਮਰਾਨ ਬਾਖੂਬੀ ਸਮਝਦੇ ਹਨ ਪਰ, ਨਿਗਰਾਨੀ ਸੂਚੀ ‘ਚੋਂ ਅੱਤਵਾਦੀਆਂ ਦੇ ਨਾਂਅ ਹਟਾਉਣ ਨਾਲ ਪਾਕਿਤਸਾਨ ਹੋਰ ਫਸ ਗਿਆ ਹੈ ਗੱਲ ਅੰਤਰਰਾਸ਼ਟਰੀ ਹੋ ਗਈ ਹੈ,
ਅਮਰੀਕਾ ਨੇ ਸਖ਼ਤ ਵਿਰੋਧ ਪ੍ਰਗਟ ਕਰਦੇ ਹੋਏ ਉਨ੍ਹਾਂ ਦੇ ਫੈਸਲੇ ਨੂੰ ਅੰਤਰਰਾਸ਼ਟਰੀ ਮਾਪਦੰਡਾਂ ਖਿਲਾਫ਼ ਦੱਸਿਆ ਹੈ ਉਂਜ, ਉਨ੍ਹਾਂ ਦਾ ਵਿਰੋਧ ਕਈ ਮਾਇਨਿਆਂ ‘ਚ ਇਸ ਲਈ ਵੀ ਜਾਇਜ਼ ਹੈ ਕਿਉਂਕਿ ਇਸ ਤਰ੍ਹਾਂ ਦੇ ਫੈਸਲਿਆਂ ਦੀਆਂ ਤੁਰੰਤ ਸੂਚਨਾਵਾਂ ਪਹਿਲਾਂ ਐਫ਼ਏਟੀਐਫ਼ ਨੂੰ ਦੇਣੀਆਂ ਹੁੰਦੀਆਂ ਹਨ ਜੋ ਨਹੀਂ ਦਿੱਤੀਆਂ ਗਈਆਂ ਉਨ੍ਹਾਂ ਨੂੰ ਬਿਨਾਂ ਦੱਸੇ ਇਸ ਕਦਮ ਨਾਲ ਐਫ਼ਏਟੀਐਫ਼ ਨੂੰ ਵੀ ਬੜਾ ਧੱਕਾ ਲੱਗਾ ਸੰਸਥਾ ਦੇ ਲੋਕ ਗੁੱਸੇ ‘ਚ ਹਨ ਇਸ ਲਈ ਮੰਨਿਆ ਜਾ ਰਿਹਾ ਹੈ ਕਿ ਹੁਣ ਪਾਕਿਸਤਾਨ ਦਾ ‘ਡਾਰਕ-ਗ੍ਰੇ’ ‘ਚ ਜਾਣਾ ਯਕੀਨੀ ਬਣ ਗਿਆ ਹੈ
ਦੱਸ ਦੇਈਏ ਪਾਕਿਸਤਾਨ ‘ਤੇ ਦੋਸ਼ ਲੱਗਾ ਸੀ ਕਿ ਉਹ ਫਾਈਨੈਂਸ਼ੀਅਲ ਐਕਸ਼ਨ ਟਾਸਕ ਫੋਰਸ ਤੋਂ ਮਿਲਣ ਵਾਲੀ ਵਿੱਤੀ ਸਹਾਇਤਾ ਨੂੰ ਅੱਤਵਾਦੀਆਂ ਨੂੰ ਵੰਡਦਾ ਹੈ ਪੈਸੇ ਦੀ ਦੁਰਵਰਤੋ ਕੀਤੀ ਜਾਂਦੀ ਹੈ ਜਦੋਂਕਿ, ਐਫ਼ਏਟੀਐਫ਼ ਤੋਂ ਮਿਲਣ ਵਾਲਾ ਪੈਸਾ ਜਨ-ਕਲਿਆਣ ਯੋਜਨਾਵਾਂ ਅਤੇ ਜਨ-ਸਹਿਯੋਗ ਲਈ ਦਿੱਤਾ ਜਾਂਦਾ ਹੈ ਪਾਕਿਸਤਾਨ ਉਸ ਪੈਸੇ ਨੂੰ ਅੱਤਵਾਦੀਆਂ ‘ਚ ਵੰਡ ਦਿੰਦਾ ਸੀ ਪੂਰੇ ਮਸਲੇ ਦੀ ਜਾਂਚ ਹੋਈ, ਤਾਂ ਦੋਸ਼ ਸਹੀ ਨਿਕਲੇ ਫ਼ਿਰ ਐਫ਼ਏਟੀਐਫ਼ ਨੇ ਉੇਸ ਦੇ ਸੰਸਾਰਿਕ ਵਿੱਤੀ ਪੋਸ਼ਣ ‘ਤੇ ਰੋਕ ਲਾਉਣ ਦਾ ਫੈਸਲਾ ਕੀਤਾ ਰੋਕ ਤੋਂ ਬਾਅਦ ਪਾਕਿਸਤਾਨ ਨੇ ਸਫ਼ਾਈ ਦਿੱਤੀ ਸੀ, ਕਿ ਜਿਨ੍ਹਾਂ ਅੱਤਵਾਦੀਆਂ ਨੂੰ ਉਨ੍ਹਾਂ ਵੱਲੋਂ ਐਫ਼ਏਟੀਐਫ਼ ਦਾ ਪੈਸਾ ਦਿੱਤਾ ਗਿਆ ਸੀ
ਉਸ ਨੂੰ ਵਾਪਸ ਲਿਆ ਜਾਵੇਗਾ ਅਤੇ ਭਵਿੱਖ ‘ਚ ਕੋਈ ਸਹਾਇਤਾ ਰਾਸ਼ੀ ਅੱਤਵਾਦੀਆਂ ਨੂੰ ਨਹੀਂ ਦਿੱਤੀ ਜਾਵੇਗੀ ਪਰ, ਜਿਵੇਂ-ਜਿਵੇਂ ਸਮਾਂ ਬੀਤਿਆ ਉਨ੍ਹਾਂ ਨੇ ਲਖਵੀ ਵਰਗੇ ਖੂੰਖਾਰ ਅੱਤਵਾਦੀ ਨੂੰ ਅੱਤਵਾਦੀ ਸੂਚੀ ‘ਚੋਂ ਹੀ ਹਟਾ ਦਿੱਤਾ ਉਸ ਨੂੰ ਆਮ ਨਾਗਰਿਕ ਦੀ ਉਪਾਧੀ ਪ੍ਰਦਾਨ ਕਰ ਦਿੱਤੀ ਜਦੋਂਕਿ, ਅਮਰੀਕਾ ਨੇ ਲਖਵੀ ‘ਤੇ ਪਾਬੰਦੀ ਲਾਈ ਹੋਈ ਹੈ ਇਹ ਉਹੀ ਅੱਤਵਾਦੀ ਹੈ ਜਿਸ ਨੇ ਸੰਨ 2008 ‘ਚ ਮੁੰਬਈ ‘ਤੇ ਹਮਲਾ ਕਰਵਾਉਣ ‘ਚ ਮੁੱਖ ਭੂਮਿਕਾ ਨਿਭਾਈ ਸੀ ਪਰ ਪਾਕਿ ਹਕੂਮਤ ਉਸ ਨੂੰ ਦੋਸ਼-ਮੁਕਤ ਕਰਕੇ ਅੱਤਵਾਦੀ ਸੂਚੀ ‘ਚੋਂ ਹਟਾਉਣ ਦੀ ਹਿਮਾਕਤ ਕਰ ਰਹੀ ਹੈ
ਜ਼ਿਕਰਯੋਗ ਹੈ, ਐਫ਼ਏਟੀਐਫ ਦਾ ਹੰਟਰ ਚੱਲਣ ਤੋਂ ਬਾਅਦ ਪਾਕਿ ਸਰਕਾਰ ਕਿਸੇ ਵੀ ਤਰ੍ਹਾਂ ਖੁਦ ਨੂੰ ਅੱਤਵਾਦ ਰਹਿਤ ਐਲਾਨ ਕਰਨਾ ਚਾਹੁੰਦੀ ਹੈ ਉਨ੍ਹਾਂ ਦੀ ਕੋਸ਼ਿਸ਼ ਹੈ ਮੁਲਕ ‘ਚ ਅੱਤਵਾਦੀ ਰਹਿਣ ਵੀ ਅਤੇ ਕਿਸੇ ਨੂੰ ਪਤਾ ਵੀ ਨਾ ਲੱਗੇ ਪਾਕਿਸਤਾਨ ‘ਚ ਅੱਜ ਵੀ ਕਈ ਥਾਵਾਂ ‘ਤੇ ਅੱਤਵਾਦੀ ਕੈਂਪ ਸਰਗਰਮ ਹਨ, ਆਈਐਸਆਈ ਦੀ ਮੌਜੂਦਗੀ ‘ਚ ਬਕਾਇਦਾ ਅੱਤਵਾਦੀਆਂ ਨੂੰ ਸਿਖਲਾਈ ਦਿੱਤੀ ਜਾਂਦੀ ਹੈ
ਐਫ਼ਏਟੀਐਫ਼ ਮੁਤਾਬਿਕ ਪਾਕਿਸਤਾਨ ‘ਚ ਦੋ ਸਾਲ ਪਹਿਲਾਂ ਉਦੋਂ 7,600 ਅੱਤਵਾਦੀ ਅੰਤਰਰਾਸ਼ਟਰੀ ਪੱਧਰ ‘ਤੇ ਪਾਬੰਦੀਸ਼ੁਦਾ ਸਨ, ਜਿਨ੍ਹਾਂ ‘ਚੋਂ ਕਈਆਂ ‘ਤੇ ਲੱਖਾਂ-ਕਰੋੜਾਂ ਦਾ ਇਨਾਮ ਵੀ ਐਲਾਨਿਆ ਸੀ ‘ਵਾਲ ਸਟਰੀਟ’ ਜਨਰਲ’ ਦੀ ਰਿਪੋਰਟ ਮੁਤਾਬਿਕ ਬੀਤੇ ਡੇਢ ਸਾਲ ‘ਚ ਪਾਬੰਦੀਸ਼ੁਦਾ ਅੱਤਵਾਦੀਆਂ ਦੀ ਸੂਚੀ ਸਿਰਫ਼ 3,800 ਰਹਿ ਗਈ, ਅੱਧੇ ਗਾਇਬ ਹੋ ਗਏ
ਸਭ ਨੂੰ ਪਤਾ ਹੈ ਪਾਕਿ ਹਕੂਮਤ ਬਿਨਾਂ ਆਈਐਸਆਈ ਅਤੇ ਪਾਲਤੂ ਅੱਤਵਾਦੀਆਂ ਦੀ ਰਾਏ ਦੇ ਕੋਈ ਕਦਮ ਨਹੀਂ ਚੁੱਕਦੀ ਨਿਰਗਾਨੀ ਸੂਚੀ ‘ਚੋਂ ਲਖਵੀ ਵਰਗੇ ਖੂੰਖਾਰ ਅੱਤਵਾਦੀਆਂ ਦਾ ਨਾਂਅ ਹਟਾਉਣਾ ਵੀ ਉਸ ਦਾ ਪ੍ਰਤੀਕ ਹੈ ਅੱਤਵਾਦੀਆਂ ਦਾ ਨਾਂਅ ਹਟਾਉਣਾ ਇਕੱਲੇ ਇਮਰਾਨ ਖਾਨ ਦਾ ਫੈਸਲਾ ਨਹੀਂ ਹੈ, ਇਸ ‘ਚ ਕਈਆਂ ਦਾ ਸਾਂਝਾ ਫੈਸਲਾ ਹੈ ਪਰ ਕੁਝ ਵੀ ਹੋਵੇ ਹੁਣ ਪਾਕਿਸਤਾਨ ਐਫ਼ਏਟੀਐਫ਼ ਦੀ ‘ਡਾਰਕ-ਗ੍ਰੇ’ ਤੋਂ ਨਹੀਂ ਬਚ ਸਕਦਾ ਉਨ੍ਹਾਂ ਦੀਆਂ ਹਰਕਤਾਂ ਹੁਣ ਪੂਰੀ ਤਰ੍ਹਾਂ ਜੱਗ-ਜਾਹਿਰ ਹੋ ਚੁੱਕੀਆਂ ਹਨ
ਰਮੇਸ਼ ਠਾਕੁਰ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।