ਪੱਛਮ-ਉੱਤਰ ਪਾਕਿਸਤਾਨ ’ਚ ਸੈਨਿਕ ਅਭਿਆਨ ’ਚ ਅੱਤਵਾਦੀ ਢੇਰ

Islamabad

ਇਸਲਾਮਾਬਾਦ (ਏਜੰਸੀ)। Islamabad : ਪਾਕਿਸਤਾਨੀ ਫੌਜ ਨੇ ਇੱਕ ਬਿਆਨ ’ਚ ਕਿਹਾ ਕਿ ਉੱਤਰ ਪੱਛਮ ਖੈਬਰ ਪਖਤੂਨਖਵਾ ਪ੍ਰਾਂਤ ’ਚ ਸ਼ੁੱਕਰਵਾਰ ਨੂੰ ਸੁਰੱਖਿਆ ਬਲਾਂ ਦੁਆਰਾ ਚਲਾਏ ਗਏ ਅਭਿਆਨ ’ਚ ਇੱਕ ਪ੍ਰਸਿੱਧ ਅੱਤਵਾਦੀ ਮਾਰਿਆ ਗਿਆ। ਪਾਕਿਸਤਾਨੀ ਫੌਜ ਦੀ ਮੀਡੀਆ ਵਿੰਗ, ਇੰਟਰ ਸਰਵਿਸੇਜ ਰਿਲੇਸ਼ੰਸ ਨੇ ਇੱਕ ਬਿਆਨ ’ਚ ਕਿਹਾ ਕਿ ਸੁਰੱਖਿਆ ਬਲਾਂ ਨੇ ਅੱਤਵਾਦੀਆਂ ਦੀ ਕਥਿਤ ਮੌਜ਼ੂਦਗੀ ਦੀ ਜਾਣਕਾਰੀ ਪ੍ਰਾਪਤ ਹੋਣ ਤੋਂ ਬਾਅਦ ਉੱਤਰ ਵਜੀਰਿਸਤਾਨ ਜ਼ਿਲ੍ਹੇ ’ਚ ਖੂਫ਼ੀਆ ਅਭਿਆਨ ਚਲਾਇਆ।

ਬਿਆਨ ’ਚ ਕਿਹਾ ਗਿਆ ਕਿ ਮਾਰਿਆ ਗਿਆ ਅੱਤਵਾਦੀ ਇਲਾਕੇ ’ਚ ਮਿਥੇ ਕਤਲ ਤੇ ਆਤਮਘਾਤੀ ਬੰਬਬਾਰੀ ਸਮੇਤ ਕਈ ਅੱਤਵਾਦੀ ਗਮੀਵਿਧੀਆਂ ’ਚ ਸਰਗਰਮ ਸੀ। ਆਈਐੱਸਪੀਆਰ ਨੇ ਕਿਹਾ ਕਿ ਇਲਾਕੇ ’ਚ ਮੌਜ਼ੂਦ ਕਿਸੇ ਵੀ ਹੋਰ ਅੱਤਵਾਦੀ ਨੂੰ ਖਤਮ ਕਰਨ ਲਈ ਇੱਕ ਅਭਿਆਨ ਚਲਾਇਆ ਜਾ ਰਿਹਾ ਹੈ।

Read Also : Gold Price Today: ਮੂਧੇ ਮੂੰਹ ਡਿੱਗੀਆਂ ਸੋਨੇ-ਚਾਂਦੀ ਦੀਆਂ ਕੀਮਤਾਂ, ਅੱਜ ਹੈ ਖਰੀਦਣ ਦਾ ਮੌਕਾ!

LEAVE A REPLY

Please enter your comment!
Please enter your name here