ਮਾਲੀ ‘ਚ ਅੱਤਵਾਦੀ ਹਮਲਾ, 31 ਲੋਕਾਂ ਦੀ ਮੌਤ

ਮਾਲੀ ‘ਚ ਅੱਤਵਾਦੀ ਹਮਲਾ, 31 ਲੋਕਾਂ ਦੀ ਮੌਤ

ਬਾਮਾਕੋ। ਮਾਲੀ ‘ਚ ਇਕ ਬੱਸ ‘ਤੇ ਹੋਏ ਅੱਤਵਾਦੀ ਹਮਲੇ ‘ਚ ਘੱਟੋ ਘੱਟ 31 ਲੋਕਾਂ ਦੀ ਮੌਤ ਹੋ ਗਈ ਅਤੇ 8 ਹੋਰ ਜ਼ਖਮੀ ਹੋ ਗਏ। ਸੂਤਰਾਂ ਨੇ ਸ਼ਨੀਵਾਰ ਨੂੰ ਦੱਸਿਆ ਕਿ ਇਹ ਹਮਲਾ ਮਾਲੀ ਦੇ ਪੂਰਬੀ ਸ਼ਹਿਰ ਬੰਦਿਆਗਰਾ ਤੋਂ ਥੋੜ੍ਹੀ ਦੂਰੀ ‘ਤੇ ਕੀਤਾ ਗਿਆ। ਮਾਲੀ ਵਿਚ ਸਥਿਤੀ 2012 ਵਿਚ ਅਸਥਿਰ ਹੋ ਗਈ ਸੀ ਜਦੋਂ ਤੁਆਰੇਗ ਅੱਤਵਾਦੀਆਂ ਨੇ ਦੇਸ਼ ਦੇ ਉੱਤਰੀ ਹਿੱਸੇ ਵਿਚ ਵਿਸ਼ਾਲ ਖੇਤਰਾਂ ‘ਤੇ ਕਬਜ਼ਾ ਕਰ ਲਿਆ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ