ਟੇਰਰ ਫੰਡਿੰਗ ਮਾਮਲਾ : ਐਨਆਈਏ ਨੇ 4 ਥਾਵਾਂ ’ਤੇ ਮਾਰਿਆ ਛਾਪਾ, 6 ਗ੍ਰਿਫ਼ਤਾਰ

ਟੇਰਰ ਫੰਡਿੰਗ ਮਾਮਲਾ : ਐਨਆਈਏ ਨੇ 4 ਥਾਵਾਂ ’ਤੇ ਮਾਰਿਆ ਛਾਪਾ, 6 ਗ੍ਰਿਫ਼ਤਾਰ

ਸ੍ਰੀਨਗਰ। ਜੰਮੂ ਕਸ਼ਮੀਰ ’ਚ ਟੇਰਰ ਫੰਡਿੰਗ ਮਾਮਲੇ ’ਚ ਐਨਆਈ ਨੇ ਐਕਸ਼ਨ ਲਿਆ ਹੈ ਕਸ਼ਮੀਰ ਦੇ ਅਨੰਤਨਾਗ ਸਮੇਤ ਕਈ ਥਾਵਾਂ ’ਤੇ ਐਨਆਈਏ ਨੇ ਛਾਪੇਮਾਰੀ ਕਰ ਰਹੀ ਹੈ ਅਨੰਤਨਾਗ ’ਚ ਚਾਰ ਥਾਵਾਂ ’ਤੇ ਛਾਪੇਮਾਰੀ ਦੌਰਾਨ ਐਨਆਈਏ ਨੇ 5 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਤੇ ਇੱਕ ਸ੍ਰੀਨਗਰ ਤੋਂ ਵੀ ਗ੍ਰਿਫ਼ਤਾਰ ਹੋਇਆ ਹੈ ਜ਼ਿਕਰਯੋਗ ਹੇ ਕਿ ਅੱਤਵਾਦੀਆਂ ਨੂੰ ਫੰਡਿੰਗ ਦੇ ਕੇਸ ’ਚ ਜਾਂਚ ਏਜੰਸੀ ਨੂੰ ਕਈ ਅਹਿਮ ਸੁਰਾਗ ਮਿਲੇ ਹਨ।

ਅੱਤਵਾਦੀ ਗਤੀਵਿਧੀਆਂ ’ਚ ਸ਼ਾਮਲ ਹੋਣ ਦਾ ਮਿਲਿਆ ਸਬੂਤ

ਜੰਮੂ ਕਸ਼ਮੀਰ ਦੇ ਉਪਰਾਜਪਾਲ ਮਨੋਜ ਸਿਨਹਾ ਨੇ ਪਿਛਲੇ ਸਾਲ ਜੰਮੂ ਕਸ਼ਮੀਰ ਸੇਵਾ ਵਿਨਿਯਮਨ ਨਿਯਮਾਂ ’ਚ ਸੋਧ ਕੀਤਾ ਸੀ ਤੇ ਕਿਸੇ ਵੀ ਸਰਕਾਰੀ ਕਰਮਚਾਰੀ ਨੂੰ ਬਿਨਾ ਕਿਸੇ ਪਹਿਲਾਂ ਸੂਚਨਾ ਦੇ ਬਰਖਾਸਤ ਕਰਨ ਦੀ ਸ਼ਕਤੀ ਗ੍ਰਹਿਣ ਕੀਤੀ ਸੀ ਜੇਕਰ ਅਜਿਹੇ ਕਰਮਚਾਰੀ ਦੇ ਦੇਸ਼ ਵਿਰੋਧੀ ਜਾਂ ਅੱਤਵਾਦੀ ਗਤੀਵਿਧੀਆਂ ’ਚ ਸ਼ਾਮਲ ਹੋਣ ਦਾ ਸਬੂਤ ਪਾਇਆ ਜਾਂਦਾ ਹੈ ਤਾਂ ਉਨ੍ਹਾਂ ਕੋਲ ਉਹ ਸ਼ਕਤੀ ਹੈ ਕਿ ਉਹ ਉਨ੍ਹਾਂ ਨੂੰ ਤੁਰੰਤ ਪ੍ਰਭਾਵ ਨਾਲ ਬਰਖਾਸ਼ਤ ਕਰ ਸਕੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ।