31 ਜਣੇ ਜ਼ਖਮੀ, ਕਈ ਦੀ ਹਾਲਤ ਹਾਲੇ ਵੀ ਗੰਭੀਰ
ਪੀਲੀਭੀਤ। ਉੱਤਰ ਪ੍ਰਦੇਸ਼ ‘ਚ ਪੀਲੀਭੀਤ ਜ਼ਿਲ੍ਹੇ ਦੇ ਸੇਰਾਮਊ ਉੱਤਰੀ ਖੇਤਰ ‘ਚ ਅੱਜ ਸਵੇਰੇ ਬੱਸ ਤੇ ਪਿਕਅਪ ਦਰਮਿਆਨ ਟੱਕਰ ਹੋ ਗਈ, ਜਿਸ ‘ਚ ਇੱਕ ਬੱਚਾ, ਦੋ ਔਰਤਾਂ ਸਮੇਤ ਅੱਠ ਵਿਕਅਤੀਆਂ ਦੀ ਮੌਤ ਹੋ ਗਈ ਜਦੋਂਕਿ 31 ਜਣੇ ਜ਼ਖਮੀ ਹੋ ਗਏ। ਪੁਲਿਸ ਮੁਖੀ ਜੈ ਪ੍ਰਕਾਸ਼ ਨੇ ਸ਼ਨਿੱਚਰਵਾਰ ਨੂੰ ਇਹ ਜਾਣਕਾਰੀ ਦਿੱਤੀ। Àਨ੍ਹੇ ਦੱਸਿਆ ਕਿ ਲਖਨਊ ਤੋਂ ਬੱਸ ਪੀਲੀਭੀਤ ਜਾ ਰਹੀ ਸੀ।
ਉਨ੍ਹਾਂ ਦੱਸਿਆ ਕਿ ਸਵੇਰੇ 2 :50 ਮਿੰਟ ‘ਤੇ ਸੇਰਾਮਊ ਉੱਤਰੀ ਖੇਤਰ ‘ਚ ਬਾਰੀ ਬੁਜੀਆ ਪਿੰਡ ਦੇ ਕੋਲੋ ਦੋਵੇਂ ਆਹਮੋ-ਸਾਹਮਣੇ ਦੀ ਟੱਕਰ ਤੋਂ ਬਾਅਦ ਦੋਵੇਂ ਵਾਹਨ ਪਲਟ ਗਏ। ਸੂਚਨਾ ‘ਤੇ ਪੁਲਿਸ ਮੌਕੇ ‘ਤੇ ਪਹੁੰਚੀ ਤੇ ਸਾਰੇ ਜ਼ਖਮੀਆਂ ਨੂੰ ਹਸਪਤਾਲ ਦਾਖਲ ਕਰਵਾਇਆ। ਜਿੱਥੇ ਡਾਕਟਰਾਂ ਨੇ ਦੋ ਔਰਤਾਂ ਤੇ ਪੰਜ ਵਿਅਕਤੀਆਂ ਨੂੰ ਮ੍ਰਿਤਕ ਐਲਾਨ ਦਿੱਤਾ ਜਦੋਂਕਿ ਇੱਕ ਬੱਚੇ ਦੀ ਜ਼ਿਲ੍ਹਾ ਹਸਪਤਾਲ ‘ਚ ਇਲਾਜ ਦੌਰਾਨ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਜ਼ਖਮੀਆਂ ‘ਚ ਕੁਝ ਦੀ ਹਾਲਤ ਗੰਭੀਰ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕਾਂ ‘ਚ ਹਾਲੇ ਤੱਕ ਚਾਰ ਜਣਿਆਂ ਦੀ ਪਛਾਣ ਹੋਈ ਹੈ। ਬੱਸ ‘ਚ ਸਵਾਰ ਜ਼ਿਆਦਾਤਰ ਵਿਅਕਤੀ ਪੀਲੀਭੀਤ ਦੇ ਰਹਿਣ ਵਾਲੇ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.