ਬਠਿੰਡਾ ‘ਚ ਭਿਆਨਕ ਸੜਕ ਹਾਦਸਾ : ਟਰੱਕ ਤੇ ਕਾਰ ਦੀ ਟੱਕਰ, ਇੱਕ ਦੀ ਮੌਤ

ਟਰੱਕ ਤੇ ਕਾਰ ਦੀ ਟੱਕਰ, ਇੱਕ ਦੀ ਮੌਤ

(ਸੱਚ ਕਹੂੰ ਨਿਊਜ਼) ਬਠਿੰਡਾ। ਬਠਿੰਡਾ ਦੇ ਬਰਨਾਲਾ ਰੋਡ ‘ਤੇ ਅੱਜ ਵਪਾਰੇ ਭਿਆਨਕ ਸੜਕ ਹਾਦਸੇ ਕਾਰ ਨੇ ਟਰੱਕ ਦੀ ਟੱਕਰ ਹੋ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਟਰੱਕ ਦਾ ਸਟੇਨ ਲੋਹੇ ਦੇ ਐਂਗਲ ਤੋਂ ਟੁੱਟ ਕੇ ਡਿੱਗ ਗਿਆ। ਹਾਦਸੇ ‘ਚ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਅਤੇ ਡਰਾਈਵਰ ਦੀ ਮੌਕੇ ‘ਤੇ ਹੀ ਮੌਤ ਹੋ ਗਈ।

ਜਾਣਕਾਰੀ ਅਨੁਸਾਰ ਟੱਕਰ ਇੰਨੀ ਜ਼ਬਰਦਸਤ ਸੀ ਕਿ ਟਰੱਕ ਦਾ ਪਿਛਲਾ ਟਾਇਰ ਲੋਹੇ ਦੇ ਐਂਗਲ ਤੋਂ ਉਖੜ ਕੇ ਸੜਕ ‘ਤੇ ਖਿੱਲਰ ਗਿਆ। ਕਾਰ ਦੇ ਵੀ ਪਰਖਚੇ ਉਡ ਗਏ। ਬੀਤੀ ਰਾਤ ਆਦੇਸ਼ ਹਸਪਤਾਲ ਨੇੜੇ ਕਾਰ ਟਰੱਕ ਦੇ ਪਿਛਲੇ ਹਿੱਸੇ ਨਾਲ ਟਕਰਾ ਗਈ। ਹਾਦਸੇ ’ਚ ਮਾਰੇ ਗਏ ਮ੍ਰਿਤਕ ਦੀ ਪਛਾਣ ਅਮਨਦੀਪ ਸਿੰਘ (25 ਸਾਲ) ਵਾਸੀ ਭੁੱਚੋ ਖੁਰਦ ਵਜੋਂ ਹੋਈ ਹੈ। ਮੌਕੇ ‘ਤੇ ਪਹੁੰਚੀ ਥਾਣਾ ਥਰਮਲ ਪੁਲਿਸ ਹਾਦਸੇ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here