ਸਾਡੇ ਨਾਲ ਸ਼ਾਮਲ

Follow us

11.8 C
Chandigarh
Monday, February 2, 2026
More
    Home Breaking News ਸੁਨਾਮ ’ਚ ਇੱਕ ...

    ਸੁਨਾਮ ’ਚ ਇੱਕ ਗੋਦਾਮ ’ਚ ਲੱਗੀ ਭਿਆਨਕ ਅੱਗ

    ਸੁਨਾਮ ’ਚ ਇੱਕ ਗੋਦਾਮ ’ਚ ਲੱਗੀ ਭਿਆਨਕ ਅੱਗ

    ਕਰਮ ਥਿੰਦ, ਸੁਨਾਮ। ਸੁਨਾਮ ਦੇ ਪਟਿਆਲਾ ਰੋਡ ’ਤੇ ਸਥਿਤ ਇੱਕ ਗੋਦਾਮ ’ਚ ਭਿਆਨਕ ਅੱਗ ਲੱਗ ਗਈ। ਦੱਸਿਆ ਜਾ ਰਿਹਾ ਹੈ ਕਿ ਅੱਗ ਇੰਨੀ ਭਿਆਨਕ ਹੈ ਕਿ ਅੱਗ ‘ਤੇ ਕਾਬੂ ਪਾਉਣਾ ਮੁਸ਼ਕਲ ਹੋ ਗਿਆ ਹੈ, ਇਸ ਮੌਕੇ ਅੱਗ ’ਤੇ ਕਾਬੂ ਪਾਉਣ ਲਈ ਸੁਨਾਮ, ਸੰਗਰੂਰ, ਧੂਰੀ ਤੇ ਮਾਲੇਰਕੋਟਲਾ ਤੋਂ ਹੀ ਨਹੀਂ ਸਗੋਂ ਬਰਨਾਲਾ, ਮਾਨਸਾ ਤੇ ਸਮਾਣਾ ਦੀਆਂ ਫਾਇਰਬ੍ਰਿਗੇਡ ਦੀਆਂ ਗੱਡੀਆਂ ਵੀ ਬੁਲਾਈਆਂ ਗਈਆਂ। ਗੁਦਾਮ ਏ.ਸੀ ਅਤੇ ਫਰਿੱਜਾਂ ਨਾਲ ਭਰਿਆ ਹੋਇਆ ਤੇ ਹੁਣ ਤੱਕ ਚਾਰ ਤੋਂ ਪੰਜ ਕਰੋੜ ਰੁਪਏ ਦਾ ਨੁਕਸਾਨ ਦੱਸਿਆ ਜਾ ਰਿਹਾ ਹੈ। ਅੱਗ ਲੱਗਣ ਦਾ ਕਾਰਨ ਅਜੇ ਪਤਾ ਨਹੀਂ ਲੱਗ ਸਕਿਆ। ਖਬਰ ਲਿਖੇ ਜਾਣ ਤੱਕ ਆਸ-ਪਾਸ ਦੀਆਂ ਫਾਇਰਬ੍ਰਿਗੇਡ ਵੱਲੋਂ ਅੱਗ ‘ਤੇ ਕਾਬੂ ਪਾਉਣ ਦੀਆਂ ਕੋਸਿ਼ਸ਼ਾਂ ਚੱਲ ਰਹੀਆਂ ਹਨ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।