ਰੋਹਤੱਕ ’ਚ 5 ਝੁੱਗੀਆਂ ’ਚ ਲੱਗੀ ਭਿਆਨਕ ਅੱਗ, ਲੱਖਾਂ ਦਾ ਨੁਕਸਾਨ

Short Circuit Fire

ਰੋਹਤੱਕ (ਸੱਚ ਕਹੂੰ ਨਿਊਜ਼)। ਰੋਹਤਕ ’ਚ ਓਮੈਕਸ ਸਿਟੀ ਨੇੜੇ ਝੁੱਗੀਆਂ ਦੇ ਕੋਲ ਪਏ ਕਬਾੜ ’ਚ ਸੋਮਵਾਰ ਨੂੰ ਅਚਾਨਕ ਅੱਗ ਲੱਗ ਗਈ। ਕੁਝ ਹੀ ਦੇਰ ’ਚ ਅੱਗ ਨੇ ਉਥੇ ਝੁੱਗੀਆਂ ਨੂੰ ਆਪਣੀ ਲਪੇਟ ’ਚ ਲੈ ਲਿਆ। ਜਿਸ ਕਾਰਨ 5 ਪਰਿਵਾਰਾਂ ਦੇ ਘਰ ਅੱਗ ਲੱਗਣ ਕਾਰਨ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ। ਸੂਚਨਾ ਮਿਲਦੇ ਹੀ ਫਾਇਰ ਬਿ੍ਰਗੇਡ ਦੀਆਂ 4 ਗੱਡੀਆਂ ਮੌਕੇ ’ਤੇ ਪਹੁੰਚ ਗਈਆਂ ਅਤੇ ਕਾਫੀ ਮੁਸ਼ੱਕਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ ਗਿਆ। (Short Circuit Fire)

ਇਹ ਵੀ ਪੜ੍ਹੋ : ਨਹਿਰ ’ਚ ਨਹਾਉਣ ਗਏ ਦੋਵਾਂ ਬੱਚਿਆਂ ਦੀਆਂ ਮਿਲੀਆਂ ਲਾਸ਼ਾਂ

ਆਸਾਮ ਦੇ ਰਹਿਣ ਵਾਲੇ ਸ਼ਾਹਿਦ ਨੇ ਦੱਸਿਆ ਕਿ ਉਸ ਦਾ ਪਰਿਵਾਰ ਓਮੈਕਸ ਸਿਟੀ ਨੇੜੇ ਝੁੱਗੀਆਂ ’ਚ ਰਹਿੰਦਾ ਹੈ। ਇੱਥੇ ਸਾਰੇ ਪਰਿਵਾਰ ਸਫਾਈ ਦਾ ਕੰਮ ਕਰਦੇ ਹਨ। ਸੋਮਵਾਰ ਨੂੰ ਉਸ ਦੇ ਇਕੱਠੇ ਕੀਤੇ ਕਬਾੜ ’ਚ ਸ਼ਾਰਟ ਸਰਕਟ ਹੋਣ ਕਾਰਨ ਅਚਾਨਕ ਅੱਗ ਲੱਗ ਗਈ। ਇਸ ਦੌਰਾਨ ਉਨ੍ਹਾਂ 5 ਝੁੱਗੀਆਂ ਨੂੰ ਵੀ ਆਪਣੀ ਲਪੇਟ ’ਚ ਲੈ ਲਿਆ। ਜਿਸ ਕਾਰਨ ਪੰਜੇ ਪਰਿਵਾਰ ਬੇਘਰ ਹੋ ਗਏ ਹਨ। ਹੁਣ ਉਨ੍ਹਾਂ ਕੋਲ ਰਹਿਣ ਲਈ ਥਾਂ ਵੀ ਨਹੀਂ ਹੈ। ਉਸ ਦਾ ਕਰੀਬ 3 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ।

4 ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਪਾਇਆ ਕਾਬੂ

ਅੱਗ ਲੱਗਣ ਤੋਂ ਬਾਅਦ ਆਸਪਾਸ ਦੇ ਲੋਕਾਂ ਨੇ ਅੱਗ ’ਤੇ ਕਾਬੂ ਪਾਉਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਅੱਗ ਵਧਦੀ ਹੀ ਗਈ। ਬਾਅਦ ’ਚ ਫਾਇਰ ਬਿ੍ਰਗੇਡ ਦੀਆਂ 4 ਗੱਡੀਆਂ ਨੇ ਪਹੁੰਚ ਕੇ ਅੱਗ ’ਤੇ ਕਾਬੂ ਪਾਇਆ। ਰਾਹਤ ਦੀ ਗੱਲ ਤਾਂ ਇਹ ਹੈ ਕਿ ਇਸ ਦੌਰਾਨ ਕੋਈ ਵੀ ਅੱਗ ਦੀ ਲਪੇਟ ’ਚ ਨਹੀਂ ਆਇਆ। ਜਿਸ ਕਾਰਨ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ ਹੈ।

LEAVE A REPLY

Please enter your comment!
Please enter your name here