
ਅੱਗ ਲੱਗਣ ਦੀ ਸੂਚਨਾ ਮਿਲਣ ’ਤੇ ਤੁਰੰਤ ਪਹੁੰਚੇ ਐਸ.ਐਸ.ਪੀ ਫਰੀਦਕੋਟ
Faridkot Fire Incident: (ਗੁਰਪ੍ਰੀਤ ਪੱਕਾ) ਫ਼ਰੀਦਕੋਟ । ਫਰੀਦਕੋਟ ਪੁਲਿਸ ਵੱਲੋਂ ਹਰ ਹਾਲਤ ਵਿੱਚ ਜਨਤਕ ਸੁਰੱਖਿਆ, ਕਾਨੂੰਨ ਵਿਵਸਥਾ ਅਤੇ ਐਮਰਜੈਂਸੀ ਹਾਲਾਤਾਂ ‘ਚ ਤੇਜ਼ ਤੇ ਪ੍ਰਭਾਵਸ਼ਾਲੀ ਕਾਰਵਾਈ ਕੀਤੀ ਜਾਂਦੀ ਹੈ। ਭਾਵੇਂ ਕੋਈ ਐਮਰਜੈਂਸੀ ਹਾਲਾਤ, ਟ੍ਰੈਫਿਕ ਪ੍ਰਬੰਧ, ਜਾਂ ਅਚਾਨਕ ਵਾਪਰੀ ਕੋਈ ਘਟਨਾ ਬਾਰੇ ਪਤਾ ਲੱਗਦੇ ਸਾਰ ਹੀ ਫਰੀਦਕੋਟ ਪੁਲਿਸ ਤੁਰੰਤ ਪਹੁੰਚ ਜਾਂਦੀ ਹੈ। ਇਨ੍ਹਾਂ ਕੋਸ਼ਿਸ਼ਾਂ ਕਰਕੇ ਪੁਲਿਸ ਪ੍ਰਸ਼ਾਸਨ ਨੂੰ ਲੋਕਾਂ ਵਿਚਕਾਰ ਭਰੋਸੇਯੋਗ ਤੇ ਪ੍ਰਭਾਵਸ਼ਾਲੀ ਢੰਗ ਨਾਲ ਦੇਖਿਆ ਜਾਦਾ ਹੈ। Faridkot Fire Incident
ਇਸੇ ਦੀ ਇੱਕ ਤਾਜ਼ਾ ਮਿਸਾਲ ਉਸ ਸਮੇਂ ਦੇਖਣ ਨੂੰ ਮਿਲੀ ਜਦੋਂ ਬੀਤੀ ਰਾਤ ਫਰੀਦਕੋਟ ਵਿਖੇ ਸਥਿਤ ਸ਼ੂਗਰ ਮਿਲ ਨਜ਼ਦੀਕ ਅਚਾਨਕ ਅੱਗ ਲੱਗਣ ਦੀ ਸੂਚਨਾ ਮਿਲਣ ‘ਤੇ ਐਸ.ਐਸ.ਪੀ. ਫਰੀਦਕੋਟ ਡਾ. ਪ੍ਰਗਿਆ ਜੈਨ ਸਮੇਤ ਸ਼੍ਰੀ ਮਨਵਿੰਦਰ ਬੀਰ ਸਿੰਘ ਐਸ.ਪੀ (ਸਥਾਨਕ), ਸ਼੍ਰੀ ਤਰਲੋਚਨ ਸਿੰਘ ਡੀ.ਐਸ.ਪੀ(ਸਬ-ਡਵੀਜ਼ਨ) ਫਰੀਦਕੋਟ, ਫਰੀਦਕੋਟ ਟ੍ਰੈਫਿਕ ਪੁਲਿਸ ਟੀਮਾਂ, ਪੀ.ਸੀ.ਆਰ ਟੀਮਾ ਅਤੇ ਇੰਸਪੈਕਟਰ ਜਗਤਾਰ ਸਿੰਘ ਮੁੱਖ ਅਫਸਰ ਥਾਣਾ ਸਿਟੀ ਫਰੀਦਕੋਟ ਆਪਣੀ ਪੁਲਿਸ ਪਾਰਟੀ ਸਮੇਤ ਤੁਰੰਤ ਮੌਕੇ ’ਤੇ ਪਹੁੰਚੇ।
ਇਸ ਦੌਰਾਨ ਪੁਲਿਸ ਅਧਿਕਾਰੀਆਂ ਨੇ ਮੌਕੇ ‘ਤੇ ਪਹੁੰਚ ਕੇ ਪੁਲਿਸ ਲਾਈਨ ਫਰੀਦਕੋਟ ਵਿਖੇ ਮੌਜੂਦ ਵਾਟਰ ਕੈਨਨ ਦੀ ਵਰਤੋਂ ਅੱਗ ਬੁਝਾਉਣ ਲਈ ਕੀਤੀ ਗਈ। ਇਹ ਅੱਗ ਵੱਡੀ ਤਬਾਹੀ ਦਾ ਰੂਪ ਧਾਰ ਸਕਦੀ ਸੀ, ਕਿਉਂਕਿ ਮਿਲ ਦੇ ਆਸ-ਪਾਸ ਦਰੱਖਤਾਂ ਦੀ ਵੱਧ ਮਾਤਰਾ ਅਤੇ ਨਜ਼ਦੀਕ ਰਿਹਾਇਸ਼ੀ ਇਲਾਕਾ ਹੋਣ ਕਰਕੇ ਖ਼ਤਰਾ ਜ਼ਿਆਦਾ ਸੀ। ਪਰੰਤੂ ਪੁਲਿਸ ਅਤੇ ਅੱਗ ਬੁਝਾਉ ਟੀਮ ਦੀ ਸਚੇਤੀ ਅਤੇ ਤੇਜ਼ੀ ਨਾਲ ਕੀਤੀ ਕਾਰਵਾਈ ਕਾਰਨ ਕਿਸੇ ਵੀ ਜਾਨੀ ਜਾਂ ਮਾਲੀ ਨੁਕਸਾਨ ਤੋਂ ਬਚਾਅ ਹੋਇਆ।
ਇਹ ਵੀ ਪੜ੍ਹੋ: Punjab Haryana High Court: ਪੰਜਾਬ-ਹਰਿਆਣਾ ਹਾਈਕੋਰਟ ਨੂੰ ਬੰਬ ਨਾਲ ਉੱਡਾਣ ਦੀ ਧਮਕੀ


ਇਸ ਸਬੰਧੀ ਐਸ.ਐਸ.ਪੀ ਫਰੀਦਕੋਟ ਡਾ. ਪ੍ਰਗਿਆ ਜੈਨ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਫਰੀਦਕੋਟ ਪੁਲਿਸ ਜਨਤਕ ਸੁਰੱਖਿਆ ਲਈ ਸਦਾ ਤੱਤਪਰ ਹੈ ਅਤੇ ਕਿਸੇ ਵੀ ਐਮਰਜੈਂਸੀ ਹਾਲਤ ਵਿੱਚ ਤੁਰੰਤ ਅਤੇ ਪ੍ਰਭਾਵਸ਼ਾਲੀ ਕਾਰਵਾਈ ਕਰਨਾ ਅਸੀਂ ਆਪਣਾ ਫਰਜ਼ ਮੰਨਦੇ ਹਾਂ। ਉਨ੍ਹਾਂ ਕਿਹਾ ਕਿ ਇਸ ਘਟਨਾ ਦੌਰਾਨ ਪੁਲਿਸ ਟੀਮਾਂ ਵੱਲੋਂ ਜੋ ਸੰਵੇਦਨਸ਼ੀਲਤਾ, ਸਚੇਤੀ ਅਤੇ ਸਮਰਪਣ ਦਾ ਪ੍ਰਦਰਸ਼ਨ ਕੀਤਾ ਗਿਆ, ਉਹ ਕਾਬਿਲ-ਏ-ਤਾਰੀਫ਼ ਹੈ। ਆਮ ਜਨਤਾ ਦੀ ਜਾਨ-ਮਾਲ ਦੀ ਰੱਖਿਆ ਸਾਡੀ ਮੁੱਖ ਤਰਜੀਹ ਹੈ ਅਤੇ ਭਵਿੱਖ ਵਿੱਚ ਵੀ ਫਰੀਦਕੋਟ ਪੁਲਿਸ ਐਸੇ ਹੀ ਸਮਰਪਣ ਨਾਲ ਆਪਣੀ ਡਿਊਟੀ ਨਿਭਾਉਂਦੀ ਰਹੇਗੀ। Faridkot Fire Incident
ਇਸ ਮੌਕੇਂ ਉਨ੍ਹਾਂ ਪਬਲਿਕ ਨੂੰ ਅਪੀਲ ਕੀਤੀ ਕਿ ਕਿਸੇ ਵੀ ਐਮਰਜੈਂਸੀ ਸਥਿਤੀ ਦੀ ਸੂਚਨਾ ਤੁਰੰਤ ਨਜ਼ਦੀਕੀ ਪੁਲਿਸ ਥਾਣੇ ਜਾਂ ਹੈਲਪਲਾਈਨ ਨੰਬਰ 112 ’ਤੇ ਕਾਲ ਕਰਨ। ਇਸ ਦੌਰਾਨ ਸਥਾਨਕ ਮੁਹੱਲਾ ਨਿਵਾਸੀਆਂ ਅਤੇ ਮੌਕੇ ‘ਤੇ ਮੌਜੂਦ ਲੋਕਾਂ ਵੱਲੋਂ ਫਰੀਦਕੋਟ ਪੁਲਿਸ ਦੀ ਤੁਰੰਤ ਕਾਰਵਾਈ ਅਤੇ ਸਮੇਂ-ਸਿਰ ਅੱਗ ‘ਤੇ ਕਾਬੂ ਪਾਉਣ ਲਈ ਕੀਤੀ ਗਈ ਮੁਹਿੰਮ ਦੀ ਭਰਪੂਰ ਸ਼ਲਾਘਾ ਕੀਤੀ ਗਈ। ਲੋਕਾਂ ਨੇ ਕਿਹਾ ਕਿ ਜੇ ਪੁਲਿਸ ਅਤੇ ਫਾਇਰ ਟੀਮ ਵੱਲੋਂ ਤੁਰੰਤ ਅਤੇ ਸੰਗਠਿਤ ਤਰੀਕੇ ਨਾਲ ਕਾਰਵਾਈ ਨਾ ਕੀਤੀ ਜਾਂਦੀ ਤਾਂ ਇਲਾਕੇ ਵਿੱਚ ਵੱਡਾ ਨੁਕਸਾਨ ਹੋ ਸਕਦਾ ਸੀ।