Road Accident: ਸਫਾਰੀ-ਕੈਂਟਰ ਦੀ ਭਿਆਨਕ ਟੱਕਰ, 5 ਦੀ ਮੌਤ

Accident

ਚੁਰੂ-ਹਨੂੰਮਾਨਗੜ੍ਹ ਹਾਈਵੇਅ ’ਤੇ ਹਾਦਸਾ | Rajasthan News

Road Accident: ਚੁਰੂ (ਸੱਚ ਕਹੂੰ ਨਿਊਜ਼)। ਚੁਰੂ-ਹਨੂਮਾਨਗੜ੍ਹ ਮੈਗਾ ਹਾਈਵੇ ’ਤੇ ਕੈਂਟਰ ਤੇ ਟਾਟਾ ਸਫਾਰੀ ਕਾਰ ਦੀ ਟੱਕਰ ’ਚ 5 ਲੋਕਾਂ ਦੀ ਮੌਤ ਹੋ ਗਈ। ਕੈਂਟਰ ਚਾਲਕ ਸਮੇਤ ਦੋ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ। ਦੋਵਾਂ ਨੂੰ ਬੀਕਾਨੇਰ ਰੈਫਰ ਕਰ ਦਿੱਤਾ ਗਿਆ ਹੈ। ਕਾਰ ਵਿੱਚ ਸਵਾਰ ਲੋਕ ਗੱਡੀ ਵਿੱਚ ਬੁਰੀ ਤਰ੍ਹਾਂ ਫਸ ਗਏ। ਉਨ੍ਹਾਂ ਨੂੰ ਕੱਢਣ ਲਈ ਕਰੇਨ ਬੁਲਾਉਣੀ ਪਈ। 2 ਘੰਟੇ ਦੀ ਸਖਤ ਮਿਹਨਤ ਤੋਂ ਬਾਅਦ ਜ਼ਖਮੀਆਂ ਨੂੰ ਬਚਾਇਆ ਜਾ ਸਕਿਆ। ਇਹ ਹਾਦਸਾ 3 ਦਸੰਬਰ ਨੂੰ ਚੁਰੂ ਜ਼ਿਲੇ ਦੇ ਸਰਦਾਰਸ਼ਹਿਰ ’ਚ ਕਰੀਬ 2.30 ਵਜੇ ਵਾਪਰਿਆ। Rajasthan News

ਇਹ ਖਬਰ ਵੀ ਪੜ੍ਹੋ : Haryana: ਹਰਿਆਣਾ ਦੇ ਲੋਕਾਂ ਲਈ ਵੱਡੀ ਖਬਰ, ਸੜਕਾਂ ’ਤੇ ਨਹੀਂ ਚੱਲਣਗੇ ਇਹ ਵਾਹਨ, ਟਰਾਂਸਪੋਰਟ ਮੰਤਰੀ ਨੇ ਜਾਰੀ ਕੀਤੇ ਆਦ…

ਆਹਮੋ-ਸਾਹਮਣੇ ਹੋਈ ਹੈ ਟੱਕਰ | Road Accident

ਥਾਣਾ ਸਦਰ ਦੇ ਮੁਖੀ ਅਰਵਿੰਦ ਕੁਮਾਰ ਨੇ ਦੱਸਿਆ ਕਿ ਟਾਟਾ ਸਫਾਰੀ ਕਾਰ ’ਚ ਸਵਾਰ ਸਾਰੇ ਵਿਅਕਤੀ ਸਰਦਾਰਸ਼ਹਿਰ ਤੋਂ ਹਨੂੰਮਾਨਗੜ੍ਹ ਵੱਲ ਜਾ ਰਹੇ ਸਨ। ਹਨੂੰਮਾਨਗੜ੍ਹ ਰੋਡ ਮੈਗਾ ਹਾਈਵੇਅ ’ਤੇ ਬੁਕਾਨਸਰ ਫੈਂਟਾ ਨੇੜੇ ਹਨੂੰਮਾਨਗੜ੍ਹ ਵੱਲੋਂ ਆ ਰਹੇ ਕੈਂਟਰ ਨਾਲ ਸਫਾਰੀ ਦੀ ਆਹਮੋ-ਸਾਹਮਣੇ ਟੱਕਰ ਹੋ ਗਈ। ਸੂਚਨਾ ਮਿਲਣ ’ਤੇ ਡੀਐਸਪੀ ਰਾਮੇਸ਼ਵਰ ਲਾਲ ਵੀ ਮੌਕੇ ’ਤੇ ਪੁੱਜੇ। ਟੱਕਰ ਕਾਰਨ ਸਫਾਰੀ ਗੱਡੀ ਬੁਰੀ ਤਰ੍ਹਾਂ ਨੁਕਸਾਨੀ ਗਈ। ਸੂਚਨਾ ਮਿਲਣ ’ਤੇ ਥਾਣਾ ਸਦਰਸ਼ਹਿਰ ਦੀ ਪੁਲਸ ਨੇ ਤੁਰੰਤ ਮੌਕੇ ’ਤੇ ਪਹੁੰਚ ਕੇ ਸਥਾਨਕ ਲੋਕਾਂ ਤੇ ਕਰੇਨ ਦੀ ਮਦਦ ਨਾਲ 2 ਘੰਟੇ ਦੀ ਮੁਸ਼ੱਕਤ ਤੋਂ ਬਾਅਦ ਕਾਰ ’ਚ ਫਸੇ ਲੋਕਾਂ ਨੂੰ ਬਾਹਰ ਕੱਢਿਆ। ਜ਼ਖਮੀਆਂ ਨੂੰ ਪੁਲਿਸ ਦੀ ਗੱਡੀ ’ਚ ਤੁਰੰਤ ਹਸਪਤਾਲ ਪਹੁੰਚਾਇਆ ਗਿਆ। Road Accident