(ਸਤਪਾਲ ਥਿੰਦ/ਬਲਜੀਤ ਸਿੰਘ) ਫਿਰੋਜ਼ਪੁਰ/ਮਮਦੋਟ। ਫਿਰੋਜ਼ਪੁਰ-ਫਾਜ਼ਿਲਕਾ ਹਾਈਵੇ ’ਤੇ ਲੱਖੋ ਕੇ ਬਹਿਰਾਮ ਕੋਲ ਸਵੇਰ ਕਰੀਬ 10 ਵਜੇ ਭਿਆਨਕ ਸਡ਼ਕ ਹਾਦਸਾ ਵਾਪਰਿਆ। ਸਵਾਰੀਆਂ ਨਾਲ ਭਰੀ ਇੱਕ ਮਹਿੰਦਰਾ ਪਿਕਅੱਪ ਗੱਡੀ ਅਚਾਨਕ ਪਲਟ ਗਈ, ਪਿੱਕਅੱਪ ਵਿਚ ਸਵਾਰ ਦੋ ਜਣਿਆਂ ਦੀ ਮੌਤ ਹੋ ਗਈ ਅਤੇ ਕਈ ਸਵਾਰੀਆਂ ਜ਼ਖ਼ਮੀ ਹੋ ਗਈਆਂ। ਜਾਣਕਾਰੀ ਅਨੁਸਾਰ ਮਹਿੰਦਰਾ ਪਿੱਕਅਪ ਐੱਚਆਰ 39ਏ 2255 ਗੁਰੂਹਰਸਹਾਏ ਦੇ ਪਿੰਡ ਕਾਠਗੜ੍ਹ ਤੋਂ ਧਰਮਕੋਟ ਭੋਗ ’ਤੇ ਜਾ ਰਹੀ ਸੀ ਜਦੋਂ ਪਿੰਡ ਲੱਖੋ ਕੇ ਬਹਿਰਾਮ ਨਜ਼ਦੀਕ ਪਹੁੰਚੀ ਤਾਂ ਬੇਕਾਬੂ ਹੋ ਕੇ ਗੱਡੀ ਸੜਕ ਕੰਢੇ ਪਲਟ ਗਈ। (Road Accident )
ਦੱਸਿਆ ਦਾ ਰਿਹਾ ਹੈ ਕਿ ਇਹ ਹਾਦਸਾ ਪਿੱਕਅੱਪ ਦੇ ਡਰਾਈਵਰ ਵੱਲੋਂ ਇੱਕ ਮੋਟਰਸਾਈਕਲ ਨਾਲ ਟੱਕਰ ਹੋਣ ਤੋਂ ਬਚਾਉਂਦਿਆ ਵਾਪਰਿਆ ਹੈ। ਭਿਆਨਕ ਹਾਦਸੇ ’ਚ ਪਿਕਅੱਪ ਸਵਾਰ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਸਥਾਨਿਕ ਲੋਕਾਂ ਤੁਰੰਤ ਬਾਹਰ ਕੱਢਕੇ ਐਂਬੂਲੈਂਸ ਰਾਹੀਂ ਵੱਖ-ਵੱਖ ਹਸਪਤਾਲਾਂ ਵਿਚ ਪਹੁੰਚਾਇਆ ਗਿਆ, ਜਿੱਥੇ ਦੋ ਜਾਣਿਆਂ ਨੂੰ ਡਾਕਟਰਾਂ ਵੱਲੋਂ ਮ੍ਰਿਤਕ ਐਲਾਨਿਆ ਗਿਆ। ਜਿਹਨਾਂ ਦੀ ਪਛਾਣ ਰਣਜੀਤ ਕੌਰ ਪਤਨੀ ਸਵਰਨ ਸਿੰਘ ਅਤੇ ਹੰਸਾ ਸਿੰਘ ਪੁੱਤਰ ਪੂਰਨ ਸਿੰਘ ਵਜੋਂ ਹੋਈ ਹੈ। ਹਾਦਸੇ ਦੀ ਸੂਚਨਾ ਮਿਲਦਿਆਂ ਥਾਣਾ ਲੱਖੋ ਕੇ ਬਹਿਰਾਮ ਮੌਕੇ ਤੇ ਪਹੁੰਚ ਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, Instagram, Linkedin , YouTube‘ਤੇ ਫਾਲੋ ਕਰੋ।