ਕਰਨਾਟਕ ਵਿੱਚ ਬਜਰੰਗ ਦਲ ਵਰਕਰ ਦੇ ਕਤਲ (Murder) ਤੋਂ ਬਾਅਦ ਕਰਨਾਟਕ ’ਚ ਤਣਾਅ, ਧਾਰਾ 144 ਲਾਗੂ
ਨਵੀਂ ਦਿੱਲੀ (ਏਜੰਸੀ)। ਹਿਜਾਬ ਵਿਵਾਦ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ। ਹੁਣ ਸਥਿਤੀ ਹਿੰਸਾ ਤੱਕ ਪਹੁੰਚ ਗਈ ਹੈ। ਕਰਨਾਟਕ ਦੇ ਸ਼ਿਵਮੋਗਾ ਵਿੱਚ ਇੱਕ 23 ਸਾਲ ਦੇ ਨੌਜਵਾਨ ਦਾ ਕਤਲ (Murder) ਕਰ ਦਿੱਤਾ ਗਿਆ। ਇਸ ਤੋਂ ਬਾਅਦ ਇੱਥੇ ਤਣਾਅ ਦੀ ਸਥਿਤੀ ਬਣੀ ਹੋਈ ਹੈ ਅਤੇ ਧਾਰਾ 144 ਲਾਗੂ ਹੈ। ਜਾਣਕਾਰੀ ਮੁਤਾਬਕ ਨੌਜਵਾਨ ਦਾ ਨਾਮ ਹਰਸ਼ ਸੀ ਅਤੇ ਉਹ ਬਜਰੰਗ ਦਲ ਦਾ ਵਰਕਰ ਸੀ। ਰਾਜ ਦੇ ਗ੍ਰਹਿ ਮੰਤਰੀ ਅਰਾਗ ਜਤਿੰਦਰ ਨੇ ਜਿਲ੍ਹੇ ਦੇ ਸਕੂਲ ਅਤੇ ਕਾਲਜਾਂ ਨੂੰ ਅਗਲੇ ਦੋ ਦਿਨਾਂ ਲਈ ਬੰਦ ਕਰਨ ਦਾ ਆਦੇਸ਼ ਦਿੱਤਾ ਹੈ।
ਹਿਜਾਬ ’ਤੇ ਪਾਬੰਦੀ ਖਿਲਾਫ਼ ਪੂਰੇ ਰਾਜ ਵਿੱਚ ਵਿਰੋਧ ਪ੍ਰਦਰਸ਼ਨ
ਦਰਅਸਲ, ਮੁਸਲਿਮ ਵਿਦਿਆਰਥੀਆਂ ਦੇ ਵਿੱਦਿਅਕ ਅਦਾਰਿਆਂ ਵਿੱਚ ਹਿਜਾਬ ਪਹਿਣਨ ’ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਵਿਦਿਆਰਥੀ ਪਿਛਲੇ ਕਈ ਹਫ਼ਤਿਆਂ ਤੋਂ ਇਸ ਪਾਬੰਦੀ ਦਾ ਵਿਰੋਧ ਕਰ ਰਿਹੇ ਹਨ ਅਤੇ ਮੰਗ ਕਰ ਰਹੇ ਹੈ ਕਿ ਉਹਨਾਂ ਨੂੰ ਅਧਿਆਪਨ ਕੰਪਲੈਕਸ ਵਿੱਚ ਹਿਜਾਬ ਪਾਉਣ ਦੀ ਇਜ਼ਾਜਤ ਦਿੱਤੀ ਜਾਵੇ। ਉਹਨਾਂ ਦਾ ਕਹਿਣਾ ਹੈ ਕਿ ਇਹ ਮੌਲਿਕ ਅਧਿਕਾਰਾਂ ਦੀ ਉਲੰਘਣਾ ਹੈ। ਇਸ ਸਬੰਧ ਵਿੱਚ ਕਰਨਾਟਕ ਹਾਈਕਰੋਟ ਵਿੱਚ ਇੱਕ ਪਟੀਸ਼ਨ ਵੀ ਦਾਇਰ ਕੀਤੀ ਗਈ ਹੈ। ਜਦੋਂ ਕਿ ਫੈਸਲਾ ਅਜੇ ਵਿਚਾਰ ਅਧੀਨ ਹੈ। ਰਾਜ ਭਰ ਵਿੱਚ ਹਿਜਾਬ ਪਾਬੰਦੀ ਨੂੰ ਲੈ ਕੇ ਮੁਸਲਮਾਨ ਵਿਦਿਆਰਥੀ ਵੱਡੇ ਪੈਮਾਨੇ ’ਤੇ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ। ਜਦੋਂ ਕਿ ਕੁੱਝ ਵਿਦਿਆਰਥੀ ਸੂਬਾ ਸਰਕਾਰ ਦੇ ਇਸ ਫੈਸਲੇ ਦਾ ਸਮਰਥਨ ਵੀ ਕਰ ਰਹੇ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ