ਮਾਮਲਾ : ਐੱਫਸੀਆਈ ਮਜ਼ਦੂਰਾਂ ਨੂੰ ਸਪੈਸ਼ਲ ਭਰਨ ਨਾ ਦੇਣ ਦਾ
ਅਬੋਹਰ (ਨਰੇਸ਼ ਬਜਾਜ/ਸੁਧੀਰ ਅਰੋੜਾ)। ਰੇਲਵੇ ਪਲੇਠੀ ‘ਤੇ ਅੱਜ ਸਪੈਸ਼ਲ ਲੱਗਣ ‘ਤੇ ਠੇਕੇਦਾਰ ਦੇ ਮਜ਼ਦੂਰਾਂ ਨੂੰ ਕੰਮ ਦੇਣ ‘ਤੇ ਐੱਫਸੀਆਈ ਦੇ ਮਜ਼ਦੂਰਾਂ ‘ਚ ਰੋਸ ਫੈਲ ਗਿਆ ਐੱਫਸੀਆਈ ਮਜਦੂਰਾਂ ਨੇ ਇੰਦਰਾ ਨਗਰੀ ਐੱਫਸੀਆਈ ਦਫਤਰ ਨੇੜੇ ਭਾਰੀ ਗਿਣਤੀ ਵਿੱਚ ਇਕੱਤਰ ਹੋ ਕੇ ਸਪੈਸ਼ਲ ਦਾ ਕੰਮ ਨਾ ਹੋਣ ਦੇਣ ਦਾ ਐਲਾਨ ਕਰ ਦਿੱਤਾ ਜਿਸ ‘ਤੇ ਪ੍ਰਸ਼ਾਸਨ ਨੇ ਟਕਰਾਅ ਟਾਲਣ ਲਈ ਭਾਰੀ ਪੁਲਿਸ ਬਲ ਤਾਇਨਾਤ ਕਰ ਦਿੱਤਾ ਐੱਫਸੀਆਈ ਮਜ਼ਦੂਰਾਂ ਨੇ ਪੂਰਾ ਦਿਨ ਪਲੇਠੀ ਨੇੜੇ ਧਰਨਾ ਦਿੱਤਾ ਜਿਸ ਦੌਰਾਨ ਪੂਰਾ ਖੇਤਰ ਪੁਲਿਸ ਛਾਉਣੀ ‘ਚ ਤਬਦੀਲ ਰਿਹਾ। (FCI Workers)
ਪੁਲਿਸ ਦੀ ਮੌਜੂਦਗੀ ‘ਚ ਭਰੀ ਗਈ ਸਪੈਸ਼ਲ | FCI Workers
ਜਾਣਕਾਰੀ ਦਿੰਦਿਆਂ ਐੱਫਸੀਆਈ ਵਰਕਰ ਯੂਨੀਅਨ ਦੇ ਪ੍ਰਧਾਨ ਪੱਪੂ ਮਸੀਹ ਨੇ ਦੱਸਿਆ ਕਿ ਉਹ ਪਿਛਲੇ 40 ਸਾਲਾਂ ਤੋਂ ਐੱਫਸੀਆਈ ‘ਚ ਕੰਮ ਕਰ ਰਹੇ ਹਨ ਪਰੰਤੂ ਇਸ ਵਾਰ ਐੱਫਸੀਆਈ ਨੇ ਸਪੈਸ਼ਲ ਦਾ ਕੰਮ ਕਿਸੇ ਠੇਕੇਦਾਰ ਨੂੰ ਦੇ ਦਿੱਤਾ ਅੱਜ ਜਿਵੇਂ ਹੀ ਸਪੈਸ਼ਲ ਲੱਗੀ ਤਾਂ ਐੱਫਸੀਆਈ ਦੇ ਕਿਸੇ ਵੀ ਮਜ਼ਦੂਰ ਨੂੰ ਪੁਲਿਸ ਨੇ ਰੇਲਗੱਡੀ ਦੇ ਨੇੜੇ ਨਹੀਂ ਜਾਣ ਦਿੱਤਾ ਜਿਸਦੇ ਰੋਸ ਵਜੋਂ ਉਨ੍ਹਾਂ ਨੂੰ ਧਰਨਾ ਲਗਾਉਣਾ ਪਿਆ। ਪੱਪੂ ਮਸੀਹ ਨੇ ਦੱਸਿਆ ਕਿ ਐੱਫਸੀਆਈ ਉਨ੍ਹਾਂ ਨੂੰ ਪਲੇਠੀ ‘ਤੇ ਕੰਮ ਦੇਣ ਦੀ ਬਜਾਏ ਗੋਦਾਮਾਂ ਵਿੱਚ ਕੰਮ ਕਰਵਾਉਣਾ ਚਾਹੁੰਦੀ ਹੈ ਜਿਸਦੇ ਬਦਲੇ ਚ ਉਨ੍ਹਾਂ ਨੂੰ ਮਾਮੂਲੀ ਤਨਖਾਹ ਦਿੱਤੀ ਜਾਵੇਗੀ, ਜੋ ਕਿ ਉਨ੍ਹਾਂ ਨੂੰ ਮਨਜ਼ੂਰ ਨਹੀਂ ਹੈ। (FCI Workers)
ਐੱਫਸੀਆਈ ਵਰਕਰ ਯੂਨੀਅਨ ਦੇ ਪਦਾਧਿਕਾਰੀ ਸੀ੍ਰ ਰਾਮ ਨੂਨੀਵਾਲ ਅਤੇ ਜੋਗਿੰਦਰ ਸਿੰਘ ਨੇ ਕਿਹਾ ਕਿ ਸਰਕਾਰ ਵੱਲੋਂ ਠੇਕੇਦਾਰੀ ਸਿਸਟਮ ਸ਼ੁਰੂ ਕਰਕੇ ਪੱਕੇ ਮਜ਼ਦੂਰਾਂ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਮੌਕੇ ਚਰਣਜੀਤ ਸਿੰਘ, ਸਾਹਿਬ ਸਿੰਘ, ਬੱਗਾ ਸਿੰਘ, ਰਛਪਾਲ ਸਿੰਘ ਆਦਿ ਸਮੇਤ ਸੈਂਕੜੇ ਮਜ਼ਦੂਰ ਧਰਨੇ ‘ਚ ਹਾਜ਼ਰ ਸਨ। ਇਸ ਸਬੰਧੀ ਐੱਫਸੀਆਈ ਦੇ ਠੇਕੇਦਾਰ ਪ੍ਰਮੋਦ ਮਿੱਢਾ ਨੇ ਦੱਸਿਆ ਕਿ ਐੱਫਸੀਆਈ ਵੱਲੋਂ ਉਨ੍ਹਾਂ ਨੂੰ ਇਹ ਠੇਕਾ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਐੱਫਸੀਆਈ ਦੇ ਨਿਯਮਾਂ ਮੁਤਾਬਕ ਮਜ਼ਦੂਰਾਂ ਨੂੰ ਮਜ਼ਦੂਰੀ ਦਿੱਤੀ ਜਾਵੇਗੀ। (FCI Workers)