ਟੂਰਨਾਮੈਂਟ ‘ਚ ਲਏ ਗਏ ਸਾਰੇ ਫੈਸਲਿਆਂ ਨੂੰ ਸਹੀ ਦੱਸਿਆ
ਨਿਊਯਾਰਕ, 11 ਸਤੰਬਰ
ਅੰਤਰਰਾਸ਼ਟਰੀ ਟੈਨਿਸ ਮਹਾਂਸੰਘ (ਆਈਟੀਐਫ) ਨੇ ਯੂਐਸ ਓਪਨ ਮਹਿਲਾ ਸਿੰਗਲ ਫਾਈਨਲ ‘ਚ ਸਾਬਕਾ ਨੰਬਰ ਇੱਕ ਸੇਰੇਨਾ ਵਿਲਿਅਮਸ ਨਾਲ ਹੋਏ ਵਿਵਾਦ ‘ਚ ਪੁਰਤਗਾਲ ਦੇ ਚੇਅਰ ਅੰਪਾਇਰ ਕਾਰਲੋਸ ਰਾਮੋਸ ਦਾ ਬਚਾਅ ਕਰਦੇ ਹੋਏ ਉਹਨਾਂ ਦੇ ਟੂਰਨਾਮੈਂਟ ‘ਚ ਲਏ ਗਏ ਸਾਰਿਆਂ ਫੈਸਲਿਆਂ ਨੂੰ ਸਹੀ ਦੱਸਿਆ ਹੈ ਅਮਰੀਕੀ ਟੈਨਿਸ ਖਿਡਾਰੀ ਨੇ ਯੂਐਸ ਓਪਨ ਫਾਈਨਲ ‘ਚ ਚੇਅਰ ਅੰਪਾਇਰ ‘ਤੇ ਉਸਦਾ ਅੰਕ ਚੁਰਾਉਣ ਦਾ ਦੋਸ਼ ਲਗਾਉਂਦੇ ਹੋਏ ਮੈਚ ਦੌਰਾਨ ਉਹਨਾਂ ਨਾਲ ਬਹਿਸ ਕੀਤੀ ਸੀ ਅਤੇ ਉਹਨਾਂ ਨੂੰ ‘ਚੋਰ’ ਕਿਹਾ ਸੀ ਜਾਪਾਨ ਦੀ ਨਾਓਮੀ ਓਸਾਕਾ ਵਿਰੁੱਧ ਮੈਚ ‘ਚ ਸੇਰੇਨਾ ‘ਤੇ ਰਾਮੋਸ ਨੇ ਤਿੰਨ ਵਾਰ ਪੈਨਲਟੀ ਲਗਾਈ ਅਤੇ ਆਖ਼ਰ ਅਮਰੀਕੀ ਖਿਡਾਰੀ ਹਾਰ ਕੇ ਮੈਚ ਅਤੇ ਖ਼ਿਤਾਬ ਗੁਆ ਬੈਠੀ ਸੀ
ਸੇਰੇਨਾ ‘ਤੇ ਮੈਚ ਦੌਰਾਨ ਰਾਮੋਸ ਨੇ ਆਪਣੇ ਕੋਚ ਤੋਂ ਕੋਚਿੰਗ ਲੈਣ ਅਤੇ ਕੋਰਟ ‘ਤੇ ਰੈਕੇਟ ਸੁੱਟ ਕੇ ਤੋੜਨ ਅਤੇ ਬਹਿਸ ਕਰਨ ਲਈ ਤਿੰਨ ਵਾਰ ਪੈਨਲਟੀ ਅਤੇ ਜੁਰਮਾਨਾ ਲਗਾਇਆ ਸੀ ਛੇ ਵਾਰ ਦੀ ਯੂਐਸ ਓਪਨ ਚੈਂਪੀਅਨ ‘ਤੇ ਅਮਰੀਕੀ ਸਟੇਟ ਟੈਨਿਸ ਸੰਘ ਨੇ ਮੈਚ ਦੌਰਾਨ ਗੁੱਸਾ ਦਿਖਾਉੁਣ ਲਈ 17 ਹਜਾਰ ਡਾਲਰ ਦਾ ਜੁਰਮਾਨਾ ਲਾਇਆ ਸੀ ਇਸ ਪੂਰੇ ਮਾਮਲੇ ‘ਤੇ ਹਾਲਾਂਕਿ ਟੈਨਿਸ ਜਗਤ ਵੰਡਿਆ ਹੋਇਆ ਹੈ ਜਿੱਥੇ ਕੁਝ ਨੇ ਸੇਰੇਨਾ ਦਾ ਤਾਂ ਕੁਝ ਨੇ ਚੇਅਰ ਅੰਪਾਇਰ ਦਾ ਬਚਾਅ ਕੀਤਾ ਹੈ
ਅੰਤਰਰਾਸ਼ਟਰੀ ਟੈਨਿਸ ਸੰਸਥਾ(ਆਈਟੀਐਫ) ਨੇ ਜਾਰੀ ਬਿਆਨ ‘ਚ ਰਾਮੋਸ ਦਾ ਬਚਾਅ ਕਰਦੇ ਹੋਏ ਕਿਹਾ ਕਿ ਕਾਰਲੋਸ ਰਾਮੋਸ ਟੈਨਿਸ ਦੇ ਸਭ ਤੋਂ ਤਜ਼ਰਬੇਕਾਰ ਅਤੇ ਸਤਿਕਾਰੇ ਜਾਣ ਵਾਲੇ ਅੰਪਾਇਰਾਂ ‘ਚ ਹਨ ਰਾਮੋਸ ਦਾ ਫੈਸਲਾ ਨਿਯਮਾਂ ਦੇ ਅਨੁਸਾਰ ਸੀ ਅਤੇ ਸੇਰੇਨਾ ਵਿਲਿਅਮਸ ‘ਤੇ ਤਿੰਨ ਗਲਤੀਆਂ ਲਈ ਜੁਰਮਾਨਾ ਲਾਉਣ ਦੇ ਫੈਸਲੇ ਦਾ ਯੂਐਸ ਓਪਨ ਵੀ ਸਮਰਥਨ ਕਰਦਾ ਹੈ
ਆਈ.ਟੀ.ਐਫ. ਨੇ ਕਿਹਾ ਕਿ ਅਸੀਂ ਸਮਝਦੇ ਹਾਂ ਕਿ ਇਸ ਹਾਈਪ੍ਰੋਫਾਈਲ ਘਟਨਾ ਤੋਂ ਬਾਅਦ ਬਹਿਸ ਸ਼ੁਰੂ ਹੋ ਗਈ ਹੈ ਪਰ ਇਹ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਰਾਮੋਸ ਉਸ ਸਮੇਂ ਬਤੌਰ ਅਧਿਕਾਰੀ ਆਪਣੀਆਂ ਜ਼ਿੰਮ੍ਹੇਦਾਰੀਆਂ ਨਿਭਾ ਰਹੇ ਸਨ ਅਤੇ ਉਹਨਾਂ ਦੇ ਫੈਸਲੇ ਪੂਰੀ ਤਰ੍ਹਾਂ ਨਿਯ੍ਰਾਂ ਦੇ ਦਾਇਰੇ ‘ਚ ਸਨ ਉਹਨਾਂ ਪੂਰੇ ਪੇਸ਼ੇਵਰ ਢੰਗ ਅਤੇ ਇਮਾਨਦਾਰੀ ਨਾਲ ਆਪਣਾ ਕੰਮ ਕੀਤਾ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।