ਦਸ ਸਿਹਤਮੰਦ ਭੋਜਨ
ਹਲਦੀ: ਹਲਦੀ ਭਾਰਤੀ ਪਰਿਵਾਰਾਂ ਵਿੱਚ ਰੋਜ਼ਾਨਾ ਵਰਤਿਆ ਜਾਣ ਵਾਲਾ ਮਸਾਲਾ ਹੈ। ਇਸ ਦੀ ਵਰਤੋਂ ਭਾਰਤ ਦੇ ਲਗਭਗ ਸਾਰੇ ਹਿੱਸਿਆਂ ਵਿੱਚ ਕਈ ਤਰ੍ਹਾਂ ਦੇ ਪਕਵਾਨ ਤਿਆਰ ਕਰਨ ਲਈ ਕੀਤੀ ਜਾਂਦੀ ਹੈ। ਇਹ ਆਪਣੇ ਸਿਹਤ ਲਾਭਾਂ ਤੇ ਔਸ਼ਧੀ ਗੁਣਾਂ ਕਾਰਨ ਪੂਰੀ ਦੁਨੀਆ ਵਿੱਚ ਪ੍ਰਸਿੱਧ ਹੋ ਗਈ ਹੈ। ਇਹ ਪਕਵਾਨ ਨੂੰ ਹੋਰ ਸੁਆਦੀ ਬਣਾਉਂਦੀ ਹੈ ਪੂਰੀ ਦੁਨੀਆ ਹਲਦੀ ਵਾਲੇ ਦੁੱਧ ਦੀ ਕਾਇਲ ਹੋ ਗਈ ਹੈ। ਜਦੋਂ ਕੋਈ ਬੇਹੋਸ਼ ਹੋ ਜਾਂਦਾ ਹੈ, ਤਾਂ ਹਲਦੀ ਵਾਲੇ ਦੁੱਧ ਤੋਂ ਵੱਧ ਕੁਝ ਵੀ ਮੱਦਦ ਨਹੀਂ ਕਰਦਾ, ਜਦੋਂ ਵੀ ਸਾਨੂੰ ਚੱਕਰ ਆਉਂਦੇ ਹਨ ਜਾਂ ਅਸੀਂ ਬਿਮਾਰ ਮਹਿਸੂਸ ਕਰਦੇ ਹਾਂ, ਤਾਂ ਸਾਡੀਆਂ ਮਾਵਾਂ-ਦਾਦੀਆਂ ਸਾਨੂੰ ਇਸ ਨੂੰ ਪੀਣ ਲਈ ਉਤਸ਼ਾਹਿਤ ਕਰਦੀਆਂ ਹਨ।
ਹਲਦੀ ਵਿੱਚ ਬੇਮਿਸਾਲ ਔਸ਼ਧੀ ਗੁਣ ਤੇ ਐਂਟੀ-ਇੰਫਲੇਮੇਟਰੀ ਫਾਇਦੇ ਹਨ। ਇਹ ਦਿਲ ਤੇ ਖੂਨ ਦੀਆਂ ਨਾੜਾਂ ਸਬੰਧੀ ਪ੍ਰਣਾਲੀ ਦੇ ਕਾਰਜਾਂ ਨੂੰ ਵਿਸ਼ੇਸ਼ ਤੌਰ ’ਤੇ ਮੱਦਦ ਵੀ ਕਰਦੀ ਹੈ। ਇਹ ਕੁਝ ਤਰ੍ਹਾਂ ਦੇ ਕੈਂਸਰ ਨੂੰ ਰੋਕਦੀ ਹੈ ਅਤੇ ਡਿਟਾਕਿਸਫਿਕੇਸ਼ਨ ਵਿੱਚ ਵੀ ਮੱਦਦ ਕਰਦੀ ਹੈ। ਹਜ਼ਾਰਾਂ ਸਾਲਾਂ ਤੋਂ ਭਾਰਤ ਵਿੱਚ ਹਲਦੀ ਨੂੰ ਇੱਕ ਮਸਾਲੇ ਅਤੇ ਜੜ੍ਹੀ-ਬੂਟੀ ਦੇ ਰੂਪ ਵਿੱਚ ਵਰਤਿਆ ਜਾਂਦਾ ਰਿਹਾ ਹੈ।
ਆਂਵਲਾ: ਆਂਵਲਾ, ਭਾਰਤੀ ਕਰੌਂਦੇ ਵਰਗਾ ਇੱਕ ਪਾਰਦਰਸ਼ੀ ਹਰੇ ਰੰਗ ਦਾ ਫਲ ਹੁੰਦਾ ਹੈ, ਜੋ ਆਮ ਸਰਦੀ ਨਾਲ ਲੜਨ ਵਿੱਚ ਮੱਦਦ ਕਰਦਾ ਹੈ ਅਤੇ ਚਰਬੀ ਨੂੰ ਘਟਾ ਕੇ ਮੋਟਾਪੇ ਤੋਂ ਰਾਹਤ ਦਿੰਦਾ ਹੈ ਅਤੇ ਨਾਲ ਹੀ ਇਮਿਊਨ ਸਿਸਟਮ ਨੂੰ ਵਧਾਉਂਦਾ ਹੈ। ਇਹ ਹਰਾ ਫਲ ਜ਼ਰੂਰੀ ਵਿਟਾਮਿਨਾਂ ਨਾਲ ਭਰਪੂਰ ਹੁੰਦਾ ਹੈ ਅਤੇ ਇਸ ਵਿੱਚ ਬੇਮਿਸਾਲ ਐਂਟੀਆਕਸੀਡੈਂਟ ਸ਼ਕਤੀ ਵੀ ਹੁੰਦੀ ਹੈ। ਇੰਨਾ ਹੀ ਨਹੀਂ, ਆਂਵਲਾ ਅੱਖਾਂ ਦੀ ਰੌਸ਼ਨੀ ਨੂੰ ਵਧਾਉਣ, ਪੁਰਾਣੀਆਂ ਬਿਮਾਰੀਆਂ ਨੂੰ ਠੀਕ ਕਰਨ ਅਤੇ ਦਰਦ ’ਚ ਰਾਹਤ ਦਿਵਾਉਣ ਵਿਚ ਵੀ ਮੱਦਦ ਕਰਦਾ ਹੈ। ਆਯੁਰਵੇਦ ਅਨੁਸਾਰ, ਇਹ ਭਾਰਤੀ ਸੁਪਰਫੂਡ ਸਾਹ ਪ੍ਰਣਾਲੀ ਨੂੰ ਪੋਸ਼ਣ ਦਿੰਦਾ ਹੈ ਅਤੇ ਵਾਲਾਂ ਨੂੰ ਸਿਹਤਮੰਦ, ਚਮੜੀ ਅਤੇ ਨਹੁੰਆਂ ਦੀ ਚਮਕ ਵਧਾਉਣ ’ਚ ਸਹਾਇਕ ਹੈ। ਇਹ ਫਿਰ ਤੋਂ ਯੁਵਾ ਬਣਾਉਣ ਤੇ ਬਲੱਡ ਸ਼ੂਗਰ ਦੇ ਪੱਧਰ ਨੂੰ ਕੰਟਰੋਲ ਕਰਨ ਵਿੱਚ ਵੀ ਮੱਦਦ ਕਰਦਾ ਹੈ। ਸਰੀਰ ਨੂੰ ਫਿੱਟ, ਕਿਰਿਆਸ਼ੀਲ ਤੇ ਸਿਹਤਮੰਦ ਰੱਖਣ ਲਈ ਦਿਨ ਵਿੱਚ ਇੱਕ ਵਾਰ ਆਂਵਲੇ ਦਾ ਜੂਸ ਪੀਣ ਦੀ ਸਲਾਹ ਦਿੱਤੀ ਜਾਂਦੀ ਹੈ।
ਨਾਰੀਅਲ: ਨਾਰੀਅਲ ਦਾ ਸੇਵਨ ਕਈ ਤਰੀਕਿਆਂ ਨਾਲ ਕੀਤਾ ਜਾਂਦਾ ਹੈ। ਆਓ! ਜਾਣਦੇ ਹਾਂ ਨਾਰੀਅਲ ਪਾਣੀ ਬਾਰੇ, ਜੋ ਵਸਾ ਮੁਕਤ ਹੁੰਦਾ ਹੈ। ਇਹ ਹਾਈ ਐਸਕਾਰਬਿਕ ਐਸਿਡ, ਪ੍ਰੋਟੀਨ ਅਤੇ ਵਿਟਾਮਿਨ-ਬੀ ਨਾਲ ਭਰਪੂਰ ਹੁੰਦਾ ਹੈ। ਭਾਰ ਘਟਾਉਣ ਲਈ ਕਸਰਤ ਕਰਨ ਤੋਂ ਪਹਿਲਾਂ ਨਾਰੀਅਲ ਪਾਣੀ ਪੀਣ ਦੀ ਸਲਾਹ ਦਿੱਤੀ ਜਾਂਦੀ ਹੈ।
ਇਹ ਇੱਕ ਸਰਵਸ੍ਰੇਸ਼ਠ ਤਰਲ ਪਦਾਰਥ ਦੇ ਨਾਲ ਹੀ ਜ਼ਹਿਰ-ਹਰਣ ਪਦਾਰਥ ਵੀ ਹੈ ਨਾਰੀਅਲ ਦੀ ਵਰਤੋਂ ਕਈ ਤਰੀਕਿਆਂ ਨਾਲ ਕੀਤੀ ਜਾ ਸਕਦੀ ਹੈ ਜਿਵੇਂ ਕਿ ਨਾਰੀਅਲ ਖਾਣਾ, ਇਸ ਦੇ ਤੇਲ ਨਾਲ ਖਾਣਾ ਬਣਾਉਣਾ, ਇਸ ਦੇ ਤੇਲ ਦੀ ਵਰਤੋਂ ਸਰੀਰ ’ਤੇ ਮਾਇਸਚਰਾਈਜ਼ਰ ਦੇ ਤੌਰ ’ਤੇ ਕਰਨੀ ਅਤੇ ਵਾਲਾਂ ਦੇ ਸਹੀ ਵਿਕਾਸ ਲਈ ਵੀ ਕੀਤੀ ਜਾ ਸਕਦੀ ਹੈ ਰੋਜ਼ਾਨਾ ਪਕਵਾਨਾਂ ਅਤੇ ਸ਼ਿੰਗਾਰ ਸਮੱਗਰੀ ਵਿੱਚ ਨਾਰੀਅਲ ਦੀ ਵਰਤੋਂ ਨਵੇਂ ਰੂਪਾਂ ਵਿੱਚ ਕੀਤੀ ਗਈ ਹੈ ਕਿਉਂਕਿ ਮੂੰਹ ਵਿੱਚ ਪਾਣੀ ਲਿਆ ਦੇਣ ਵਾਲਾ ਇਹ ਖੁਰਾਕੀ ਪਦਾਰਥ ਹੁਣ ਭੋਜਨ ਉਪਰੰਤ ਮਿੱਠਾ, ਮਠਿਆਈ, ਵਿਅੰਜਨਾਂ ਅਤੇ ਸੁੰਦਰਤਾ ਉਤਪਾਦਾਂ ’ਚ ਵੀ ਹਮੇਸ਼ਾ ਵਰਤਿਆ ਜਾਂਦਾ ਹੈ
ਦਲੀਆ: ਦਲੀਆ, ਜਿਸ ਨੂੰ ਟੁੱਟੀ ਕਣਕ ਵੀ ਕਿਹਾ ਜਾਂਦਾ ਹੈ। ਇਹ ਭਾਰਤ ਵਿੱਚ ਬਹੁਤ ਸਾਰੇ ਪਰਿਵਾਰਾਂ ਦੇ ਮੁੱਖ ਨਾਸ਼ਤੇ ਵਜੋਂ ਸ਼ਾਮਲ ਹੈ। ਦਲੀਏ ’ਚ ਪ੍ਰੋਟੀਨ ਬਹੁਤ ਜ਼ਿਆਦਾ ਅਤੇ ਵਸਾ ਘੱਟ ਹੁੰਦੀ ਹੈ, ਇਸ ਲਈ ਇਹ ਸਵੇਰ ਦੇ ਨਾਸ਼ਤੇ ਲਈ ਸਭ ਤੋਂ ਬੈਸਟ ਫੂਡ ਹੈ ਇਹ ਵਸਾ ਦੀ ਜ਼ਿਆਦਾ ਮਾਤਰਾ ਨੂੰ ਇਕੱਠਾ ਕੀਤੇ ਬਿਨਾਂ ਬਹੁਤ ਸਾਰੇ ਜ਼ਰੂਰੀ ਪੌਸ਼ਟਿਕ ਤੱਤ ਪ੍ਰਦਾਨ ਕਰਦਾ ਹੈ। ਦਲੀਏ ’ਚ ਉੱਚ ਫਾਈਬਰ ਅਤੇ ਮੈਗਨੀਜ਼ ਸਮੱਗਰੀ ਸ਼ਾਮਲ ਹੈ ਅਤੇ ਇਸ ’ਚ ਵਿਟਾਮਿਨ ਬੀ ਭਰਪੂਰ ਮਾਤਰਾ ’ਚ ਪਾਇਆ ਜਾਂਦਾ ਹੈ ਜੋ ਲੋਕ ਆਪਣੇ ਫੈਟ ਨੂੰ ਘੱਟ ਕਰਨਾ ਚਾਹੁੰਦੇ ਹਨ ਉਹ ਰੋਜ਼ਾਨਾ ਆਧਾਰ ’ਤੇ ਦਲੀਏ ਦਾ ਸੇਵਨ ਕਰ ਸਕਦੇ ਹਨ ਅਤੇ ਸਭ ਤੋਂ ਵਧੀਆ ਗੱਲ ਇਹ ਹੈ ਕਿ ਇਸ ਨੂੰ ਕਈ ਤਰੀਕਿਆਂ ਨਾਲ ਪਕਾਇਆ ਜਾ ਸਕਦਾ ਹੈ ਤਾਂ ਜੋ ਤੁਸੀਂ ਇਸ ਨੂੰ ਖਾਣ ਤੋਂ ਇਨਕਾਰ ਨਾ ਕਰ ਸਕੋ
ਕਟਹਲ: ਕਟਹਲ ਬਹੁਤ ਸਾਰੇ ਖਣਿੱਜਾਂ ਅਤੇ ਵਿਟਾਮਿਨਾਂ ਨਾਲ ਭਰਪੂਰ ਭੋਜਨ ਦਾ ਇੱਕ ਖੁਰਾਕੀ ਪਦਾਰਥ ਹੈ ਇਹ ਕਾਰਬੋਹਾਈਡਰੇਟ, ਵਿਟਾਮਿਨ, ਪ੍ਰੋਟੀਨ, ਫਾਈਬਰ, ਇਲੈਕਟ੍ਰੋਲਾਈਟਸ ਅਤੇ ਫਾਈਟੋਨਿਊਟ੍ਰੀਐਂਟ ਦਾ ਲੋੜੀਂਦਾ ਸਰੋਤ ਹੈ। ਇਹ ਸਧਾਰਨ ਖੰਡ (ਫ੍ਰਕਟੋਜ ਅਤੇ ਸੁਕਰੋਜ) ਦਾ ਇੱਕ ਲੋੜੀਂਦਾ ਸਰੋਤ ਵੀ ਹੈ ਜੋ ਤੁਰੰਤ ਊਰਜਾ ਪ੍ਰਦਾਨ ਕਰਦਾ ਹੈ। ਕਟਹਲ ਖੁਰਾਕੀ ਵਸਾ ਵਿੱਚ ਵੀ ਭਰਪੂਰ ਹੁੰਦਾ ਹੈ, ਜੋ ਪਾਚਨ ਨੂੰ ਸੁਧਾਰਨ ਅਤੇ ਕਬਜ਼ ਨੂੰ ਰੋਕਣ ਵਿੱਚ ਮੱਦਦ ਕਰਦਾ ਹੈ। ਇੰਨਾ ਹੀ ਨਹੀਂ ਇਸ ’ਚ ਉੱਚ ਐਂਟੀ-ਟੌਕਸਿਕ ਤੱਤ ਵੀ ਪਾਇਆ ਜਾਂਦਾ ਹੈ। ਅੱਜ-ਕੱਲ੍ਹ ਕਟਹਲ ਹੈਲਥ ਫੂਡ ਦੀ ਲੋਕਪਿ੍ਰਅਤਾ ਚਾਰਟ ਨੂੰ ਸਕੇÇਲੰਗ ਕਰ ਰਿਹਾ ਹੈ ਕਿਉਂਕਿ ਇਹ ਭਾਰ ਤੇ ਕੋਲੈਸਟ੍ਰੋਲ ਨੂੰ ਘਟਾਉਣ ’ਚ ਮੱਦਦ ਕਰਦਾ ਹੈ, ਸ਼ੂਗਰ ਤੋਂ ਬਚਾਉਂਦਾ ਹੈ ਤੇ ਕੋਲੋਨ ਕੈਂਸਰ ਨੂੰ ਰੋਕਣ ਵਿੱਚ ਵੀ ਸਮਰੱਥ ਹੈ।
ਦਹੀਂ: ਜ਼ਰੂਰੀ ਤੌਰ ’ਤੇ ਗਰਮੀਆਂ ਦਾ ਭੋਜਨ, ਦਹੀਂ ਸਾਡੇ ਸਰੀਰ ਨੂੰ ਰੋਜ਼ਾਨਾ ਕੈਲਸ਼ੀਅਮ ਦੀ 20% ਮਾਤਰਾ ਪ੍ਰਦਾਨ ਕਰਦਾ ਹੈ। ਜੇਕਰ ਨਿਯਮਿਤ ਤੌਰ ’ਤੇ ਇਸਦਾ ਸੇਵਨ ਕੀਤਾ ਜਾਂਦਾ ਹੈ, ਤਾਂ ਇਹ ਪ੍ਰਤੀਰੋਧਕ ਸ਼ਕਤੀ ਨੂੰ ਵਧਾਉਣ, ਦਿਲ ਤੇ ਖੂਨ ਦੀਆਂ ਨਾੜੀਆਂ ਦੀ ਸਿਹਤ ਅਤੇ ਪਾਚਨ ਨੂੰ ਸੁਧਾਰਨ ਵਿੱਚ ਮੱਦਦਗਾਰ ਸਾਬਤ ਹੋ ਸਕਦਾ ਹੈ। ਇਹ ਇੱਕ ਕੁਦਰਤੀ ਵਾਤਹਰ ਹੈ ਅਤੇ ਹੱਡੀਆਂ ਅਤੇ ਮਾਸਪੇਸ਼ੀਆਂ ਨੂੰ ਮਜ਼ਬੂਤ ਕਰਨ ਵਿੱਚ ਮੱਦਦ ਕਰਦਾ ਹੈ।
ਜੌਂ: ਜੌਂ, ਆਮ ਤੌਰ ’ਤੇ ਜਈ ਵਜੋਂ ਜਾਣੀ ਜਾਂਦੀ ਹੈ, ਪਹਿਲਾਂ ‘ਗਰੀਬਾਂ ਦੀ ਕਣਕ’ ਵਜੋਂ ਜਾਣੀ ਜਾਂਦੀ ਸੀ। ਇਹ ਹੁਣ ਕੋਲੈਸਟ੍ਰੋਲ ਨੂੰ ਘੱਟ ਕਰਨ ਅਤੇ ਭੁੱਖ ਨਾਲ ਲੜਨ ਦੀ ਸਮਰੱਥਾ ਕਾਰਨ ਪ੍ਰਸਿੱਧ ਹੈ। ਜੌਂ ਸਰੀਰ ਦੇ ਜ਼ਹਿਰਬਾਦ ਨੂੰ ਰੋਕਣ ਸਹਾਇਤਾ ਕਰਦਾ ਹੈ ਅਤੇ ਯੂਟੀਆਈ (ਪਿਸ਼ਾਬ ਨਲੀ ਸੰਕਰਮਣ) ਲਈ ਘਰੇਲੂ ਇਲਾਜ ਵਜੋਂ ਵੀ ਕੰਮ ਕਰਦਾ ਹੈ। ਜੌਂ ਦਾ ਪਾਣੀ ਭਾਰ ਘਟਾਉਣ ਵਿੱਚ ਵੀ ਮੱਦਦ ਕਰਦਾ ਹੈ। ਜੌਂ ਪ੍ਰੋਟੀਨ, ਕੈਲਸ਼ੀਅਮ ਤੇ ਵਿਟਾਮਿਨ ਈ ਨਾਲ ਭਰਪੂਰ ਹੁੰਦਾ ਹੈ ਤੇ ਇਸਨੂੰ ਅਨਾਜ ਦੇ ਰੂਪ ਵਿੱਚ ਖਾਧਾ ਜਾ ਸਕਦਾ ਹੈ ਜਾਂ ਰੋਟੀਆਂ ਬਣਾਉਣ ਲਈ ਆਟੇ ਦੇ ਰੂਪ ਵਿੱਚ ਵਰਤਿਆ ਜਾ ਸਕਦਾ ਹੈ।
ਰਾਗੀ: ਸਰਵਸ੍ਰੇਸ਼ਠ ਅਨਾਜ, ਰਾਗੀ ਦੇ ਤਿੰਨੇ ਹਿੱਸੇ ਅਰਥਾਤ ਚੋਕਰ, ਬੀਜ ਅਤੇ ਅੰਤਰਬੀਜ ਸਿਹਤ ਲਈ ਬਹੁਤ ਫਾਇਦੇਮੰਦ ਹਨ। ਇਹ ਅਨਾਜ ਲਸ ਮੁਕਤ ਹੈ ਅਤੇ ਇਸ ਲਈ ਇਸ ਦੇ ਬਹੁਤ ਜ਼ਿਆਦਾ ਗਲੂਟੇਨ ਤੇ ਲੈਕਟੋਜ ਕਾਰਨ ਖਰਾਬ ਪਾਚਨ ਵਾਲੇ ਲੋਕਾਂ ਦੁਆਰਾ ਇਸ ਨੂੰ ਤਰਜੀਹ ਦਿੱਤੀ ਜਾਂਦੀ ਹੈ। ਵਿਟਾਮਿਨ-ਡੀ ਅਤੇ ਆਇਰਨ ਨਾਲ ਭਰਪੂਰ, ਰਾਗੀ ਬਲੱਡ ਸ਼ੂਗਰ ਦੇ ਪੱਧਰ ਨੂੰ ਕੰਟਰੋਲ ਕਰਦਾ ਹੈ ਤੇ ਸਟ੍ਰੋਕ ਦੇ ਜੋਖਮ ਨੂੰ ਘਟਾਉਣ ’ਚ ਵੀ ਮੱਦਦ ਕਰਦਾ ਹੈ। ਇਹ ਇੱਕ ਕੁਦਰਤੀ ਆਰਾਮਦਾਇਕ ਹੈ ਤੇ ਭਾਰ ਘਟਾਉਣ ਵਿੱਚ ਵੀ ਮੱਦਦ ਕਰਦਾ ਹੈ।
ਮਖਾਣੇ: ਮਖਾਣੇ ਜਾਂ ਕਮਲ ਦੇ ਬੀਜ ਇੱਕ ਪ੍ਰਸਿੱਧ ਸਨੈਕ (ਸਨੈਕਸ) ਹਨ ਜੋ ਤਿਉਹਾਰ ਦੌਰਾਨ ਹੋਰ ਵੀ ਪ੍ਰਸਿੱਧ ਹੋ ਜਾਂਦੇ ਹਨ। ਕਪਾਹ ਦੇ ਗੇਂਦਾਂ ਵਾਂਗ ਫੁੱਲੇ ਹੋਏੇ, ਕਮਲ ਦੇ ਬੀਜ ਜਾਂ ਮਖਾਣੇ ਸਿਹਤ ਲਈ ਬਹੁਤ ਫਾਇਦੇਮੰਦ ਹੁੰਦੇ ਹਨ। ਉਹ ਵਸਾ ਵਿੱਚ ਘੱਟ ਹਨ ਤੇ ਪ੍ਰੋਟੀਨ, ਆਇਰਨ, ਮੈਗਨੀਸ਼ੀਅਮ, ਪੋਟਾਸ਼ੀਅਮ ਅਤੇ ਜਿੰਕ ’ਚ ਉੱਚ ਹੁੰਦੇ ਹਨ ਮਖਾਣੇ ਤਣਾਅਗ੍ਰਸਤ ਦਿਮਾਗ ਨੂੰ ਠੀਕ ਕਰਨ ਤੇ ਉਨੀਂਦਰੇ ਨੂੰ ਦੂਰ ਕਰਨ ’ਚ ਮੱਦਦ ਕਰਨ ਕਰਦੇ ਹਨ ਇਹ ਪਿਸ਼ਾਬ ਸੁਧਾਰ ’ਚ ਵੀ ਮੱਦਦਗਾਰ ਹੈ ਅਤੇ ਇਸ ਵਿੱਚ ਐਂਟੀ-ਏਜਿੰਗ ਗੁਣ ਹਨ।
ਦੇਸੀ ਘਿਓ: ਦੇਸੀ ਘਿਓ, ਇਸ ਨੂੰ ਆਪਣੀ ਵਸਾਯੁਕਤ ਪ੍ਰਵਿਰਤੀ ਕਾਰਨ ਵਸਾ ਪ੍ਰਤੀ ਸੁਚੇਤ ਨੌਜਵਾਨਾਂ ਵੱਲੋਂ ਪਸੰਦ ਨਹੀਂ ਕੀਤਾ ਜਾਂਦਾ ਹੈ ਹਾਲਾਂਕਿ, ਘਿਓ ਆਪਣੇ ਬਹੁਤ ਸਾਰੇ ਫਾਇਦਿਆਂ ਕਾਰਨ ਪੂਰੀ ਦੁਨੀਆ ਵਿੱਚ ਇੱਕ ਸਰਵੋਤਮ ਭੋਜਨ ਪਦਾਰਥ ਦਾ ਦਰਜਾ ਪ੍ਰਾਪਤ ਕਰ ਚੁੱਕਾ ਹੈ। ਜੇਕਰ ਨਿਯਮਿਤ ਤੌਰ ’ਤੇ ਇਸ ਦਾ ਸੇਵਨ ਕੀਤਾ ਜਾਂਦਾ ਹੈ, ਤਾਂ ਇਹ ਦਿਮਾਗ ਦੇ ਕਾਰਜ ਨੂੰ ਵਧਾਉਣ, ਪ੍ਰਤੀਰੋਧਕ ਸ਼ਕਤੀ ਨੂੰ ਵਧਾਉਣ ਅਤੇ ਪਾਚਨ ਵਿੱਚ ਸਹਾਇਤਾ ਕਰਨ ਲਈ ਮੰਨਿਆ ਜਾਂਦਾ ਹੈ। ਘਿਓ ਕੁਝ ਖਾਸ ਕੈਂਸਰਾਂ ਨੂੰ ਰੋਕ ਸਕਦਾ ਹੈ ਤੇ ਹੱਡੀਆਂ ਨੂੰ ਮਜਬੂਤ ਕਰ ਸਕਦਾ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ