ਤਕਨੀਕ ਹੀ ਪਰਾਲੀ ਦਾ ਹੱਲ
ਕੇਂਦਰੀ ਵਾਤਾਵਰਨ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਪਰਾਲੀ ਦੀ ਸਮੱਸਿਆ ਦਾ ਹੱਲ ਕੱਢਣ ਲਈ ਪੰਜਾਬ, ਦਿੱਲੀ, ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਸਰਕਾਰ ਦੇ ਨੁਮਾਇੰਦਿਆਂ ਨਾਲ ਬੈਠਕ ਕੀਤੀ ਹੈ ਸੂਬਾ ਸਰਕਾਰਾਂ ਨੂੰ ਪਰਾਲੀ ਸਾੜਨ ਤੋਂ ਰੋਕਣ ਲਈ ਕਦਮ ਚੁੱਕਣ ਲਈ ਕਿਹਾ ਹੈ ਪਰ ਪਰਾਲੀ ਨੂੰ ਅੱਗ ਹਾਲੇ ਇੱਕ-ਦੋ ਹਫ਼ਤਿਆਂ ਬਾਅਦ ਹੀ ਲਾਏ ਜਾਣ ਦੀ ਸੰਭਾਵਨਾ ਹੈ ਮੁਕੱਦਮੇ ਹੋਣ ਦੇ ਬਾਵਜ਼ੂਦ ਕਿਸਾਨ ਪਰਾਲੀ ਨੂੰ ਅੱਗ ਲਾਉਂਦੇ ਆ ਰਹੇ ਹਨ ਇਸ ਵਾਰ ਵੀ ਪੰਜਾਬ ਦੇ ਕਿਸਾਨ ਸੰਗਠਨਾਂ ਨੇ ਐਲਾਨ ਕੀਤਾ ਹੈ ਕਿ ਉਹ ਪਰਾਲੀ ਨੂੰ ਅੱਗ ਲਾਉਣ ਲਈ ਮਜ਼ਬੂਰ ਹਨ ਦਰਅਸਲ ਕੇਂਦਰ ਤੇ ਸੂਬਾ ਸਰਕਾਰਾਂ ਦੋਵੇਂ ਹੀ ਅਜੇ ਤੱਕ ਅਜਿਹਾ ਕੋਈ ਹੱਲ ਨਹੀਂ ਲੱਭ ਸਕੀਆਂ,
ਜਿਸ ਨਾਲ ਕਿਸਾਨ ਪਰਾਲੀ ਨੂੰ ਅੱਗ ਨਾ ਲਾਉਣ ਖੇਤਾਂ ‘ਚ ਪਰਾਲੀ ਸਮੇਟਣ ਵਾਲੇ ਸੰਦਾਂ ‘ਤੇ ਸਬਸਿਡੀ ਪਿਛਲੇ ਕਈ ਸਾਲਾਂ ਤੋਂ ਦਿੱਤੀ ਜਾ ਰਹੀ ਹੈ ਫ਼ਿਰ ਵੀ ਇਹ ਮਸ਼ੀਨਰੀ ਖਰੀਦਣੀ ਦਰਮਿਆਨੇ ਤੇ ਛੋਟੇ ਕਿਸਾਨਾਂ ਦੇ ਵੱਸ ਦੀ ਗੱਲ ਨਹੀਂ ਪੰਜਾਬ ਤੇ ਹਰਿਆਣਾ ਸਰਕਾਰ ਨੇ ਪਰਾਲੀ ਨਾ ਸਾੜਨ ਵਾਲੇ ਕਿਸਾਨਾਂ ਨੂੰ ਸਹਾਇਤਾ ਰਾਸ਼ੀ ਦੇਣ ਦੀ ਸਕੀਮ ਵੀ ਚਲਾਈ ਹੈ ਪਰ ਮਸਲਾ ਤਾਂ ਇਹ ਹੈ ਕਿ ਕਿਸਾਨ ਪਰਾਲੀ ਨੂੰ ਅੱਗ ਨਾ ਲਾ ਕੇ ਉਸ ਦਾ ਹੱਲ ਕਿਵੇਂ ਕੱਢਣ ਕੇਂਦਰੀ ਖੇਤੀ ਖੋਜ ਕੇਂਦਰ (ਪੂਸਾ) ਵੱਲੋਂ ਇਸ ਵਾਰ ਡੀਕੰਪੋਜ਼ਰ ਤਕਨੀਕ ਲਿਆਂਦੀ ਗਈ ਹੈ ਜਿਸ ‘ਚ ਕੈਪਸੂਲ, ਗੁੜ ਤੇ ਵੇਸਣ ਦਾ ਘੋਲ ਤਿਆਰ ਕਰਕੇ ਪਰਾਲੀ ‘ਤੇ ਛਿੜਕਾਅ ਕੀਤਾ ਜਾਵੇਗਾ
ਖੇਤੀ ਮਾਹਿਰਾਂ ਅਨੁਸਾਰ ਇਸ ਛਿੜਕਾਅ ਨਾਲ ਪਰਾਲੀ ਗਲ ਕੇ ਖਾਦ ਬਣ ਜਾਵੇਗੀ ਜੇਕਰ ਇਹ ਤਕਨੀਕ ਕਾਮਯਾਬ ਹੁੰਦੀ ਹੈ ਤਾਂ ਅਗਲੇ ਸਾਲ ਇਸ ਨੂੰ ਦੇਸ਼ ਅੰਦਰ ਵੱਡੇ ਪੱਧਰ ‘ਤੇ ਅਪਣਾਇਆ ਜਾਵੇਗਾ ਦਰਅਸਲ ਤਕਨੀਕ ਹੀ ਇਸ ਮਸਲੇ ਦਾ ਸਹੀ ਹੱਲ ਹੈ ਪੰਜਾਬ ਸਰਕਾਰ ਕੇਂਦਰ ਤੋਂ ਮੁਆਵਜੇ ਦੀ ਮੰਗ ਕਰ ਰਹੀ ਹੈ ਫ਼ਿਰ ਵੀ ਮਸਲਾ ਪਰਾਲੀ ਦੀ ਸੰਭਾਲ ਜਾਂ ਨਸ਼ਟ ਕਰਨ ਨਾਲ ਹੀ ਮੁੱਕਣਾ ਹੈ
ਇਸ ਲਈ ਸਾਰੀ ਗੱਲ ਤਕਨੀਕ ‘ਤੇ ਹੀ ਮੁੱਕਦੀ ਹੈ ਅੱਜ ਤੋਂ ਤਿੰਨ ਦਹਾਕੇ ਪਹਿਲਾਂ ਸ਼ੈਲਰਾਂ ‘ਚ ਮਿਲਿੰਗ ਤੋਂ ਬਾਅਦ ਝੋਨੇ ਦੇ ਛਿਲਕੇ ਦੇ ਅੰਬਾਰ ਵੇਖੇ ਜਾਂਦੇ ਸਨ ਮੁਫ਼ਤ ਵਿੱਚ ਵੀ ਛਿਲਕੇ ਨੂੰ ਕੋਈ ਨਹੀਂ ਲੈਂਦਾ ਸੀ ਆਖ਼ਰ ਤਕਨੀਕ ਵਿਕਸਿਤ ਹੋਈ ਤਾਂ ਹੁਣ ਸ਼ੈਲਰ ਮਾਲਕ 5-7 ਕਿਲੋ ਛਿਲਕਾ ਵੀ ਖਰਾਬ ਨਹੀਂ ਹੋਣ ਦਿੰਦੇ ਤੇ ਇਸ ਨੂੰ ਵੇਚ ਕੇ ਕਮਾਈ ਕਰਦੇ ਹਨ ਅਜਿਹਾ ਕੁਝ ਹੀ ਪਰਾਲੀ ਵਾਸਤੇ ਕਰਨਾ ਪੈਣਾ ਹੈ ਮੁਕੱਦਮੇਬਾਜ਼ੀ ਕਿਸੇ ਮਸਲੇ ਦਾ ਹੱਲ ਨਹੀਂ ਹੈ ਦਿੱਲੀ ਸਮੇਤ ਪੂਰੇ ਦੇਸ਼ ਦੇ ਲੋਕਾਂ ਦੀ ਸਿਹਤ ਦਾ ਮਾਮਲਾ ਬੜਾ ਅਹਿਮ ਹੈ ਕਿਸਾਨਾਂ ਨਾਲ ਟਕਰਾਅ ਰੋਕਣ ਲਈ ਮਸਲੇ ਦਾ ਹੱਲ ਕੱਢਣ ‘ਤੇ ਜ਼ੋਰ ਦੇਣਾ ਚਾਹੀਦਾ ਹੈ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.