ਐੱਨ.ਐੱਮ.ਕਾਲਜ ਦਾ ਟੇਕਫੈਸਟ ’22 ਸਫਲਤਾ ਦੀ ਨਵੀਂ ਦਾਸਤਾਂ ਲਿਖ ਗਿਆ
ਮੁੰਬਈ। ਨਾਰਸੀ ਮੋੋਂਜੀ ਕਾਲਜ ਆਫ ਕਾਮਰਸ ਐਂਡ ਇਕੋਨਾਮਿਕਸ, ਮੁੰਬਈ ਦੀ ਕੰਪਿਊਟਰ ਸੁਸਾਇਟੀ ਵੱਲੋਂ ਤਕਨੀਕੀ ਵਿਕਾਸ ‘ਤੇ ਆਧਾਰਿਤ ਹਾਲ ਹੀ ’ਚ ਪਹਿਲੇ “ਟੈਕਫੈਸਟ ’22” ਦੀ ਮੇਜਬਾਨੀ ਕੀਤੀ ਗਈ। ਸੱਚ ਕਹੂੰ ਦੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਸਮਾਗਮ ਦੇ ਇੰਚਾਰਜ ਨੇ ਦੱਸਿਆ ਕਿ ਇਸ ਨਿਵੇਕਲੇ ਉਪਰਾਲੇ ਨੂੰ ਸਫਲ ਬਣਾਉਣ ਵਿੱਚ ਸਾਡੀ ਨੌਜਵਾਨ ਅਤੇ ਉਤਸ਼ਾਹੀ ਟੀਮ ਅਤੇ ਤਕਨੀਕੀ ਮਾਹਿਰਾਂ ਦੇ ਸਮੂਹ ਨੇ ਬਹੁਤ ਵੱਡਾ ਯੋਗਦਾਨ ਪਾਇਆ ਹੈ। ਇਹ ਫੈਸਟ ਇੱਕ ਪ੍ਰਕਰ ਦੇ ਸਾਰੇ ਵਾਇਲਡ ਅਚੀਵਰਸ ਲਈ ਇੱਕ ਸੁਪਨੇ ਦੇ ਸਾਕਾਰ ਹੋਣ ਵਰਗਾ ਹੈ।
TECHFEST ’22 ਦਾ ਥੀਮ “ਡਿਸਕਵਰਿੰਗ ਟੇਕ ਸੋਲਿਊਸ਼ਨਜ਼” ਰੱਖਿਆ ਗਿਆ ਸੀ ਤਾਂ ਕਿ ਮਜ਼ੇਦਾਰ ਅਤੇ ਸਿੱਖਿਆਦਾਇਕ ਤਰੀਕੇ ਨਾਲ ਤਕਨੀਕੀ ਜਗਤ ’ਚ ਆਾ ਰਹੀ ਕ੍ਰਾਂਤੀ ਨਾਲ ਜਾਣੂ ਕਰਵਾਇਆ ਜਾ ਸਕੇ। ਬੇਸ਼ੱਕ ਇਸ ’ਚ ਅਸੀਂ ਸਫਲ ਵੀ ਰਹੇ। ਤੁਹਾਨੂੰ ਦੱਸ ਦੇਈਏ ਕਿ ਰਾਸ਼ਟਰੀ ਅਖਬਾਰ ਸੱਚ ਕਹੂੰ ਮੀਡੀਆ ਇਸ ਫੈਸਟ ਵਿੱਚ ਮੀਡੀਆ ਪਾਰਟਨਰ ਹੈ।
ਇੰਚਾਰਜ ਨੇ ਅੱਗੇ ਕਿਹਾ ਕਿ ਡਿਜ਼ਾਈਨਿੰਗ ਅਤੇ ਫਿਨਟੇਕ ‘ਤੇ ਵਰਕਸ਼ਾਪਾਂ ਤੋਂ ਲੈ ਕੇ ਤਕਨੀਕੀ ਹੁਨਰਾਂ ਦਾ ਪ੍ਰੀਖਣ ਕਰਨ ਵਾਲੀ ਨਰਵ ਬ੍ਰੇਕਿੰਗ ਮੁਕਾਬਲਿਆਂ ਤੱਕ, ਇਹ ਫੈਸਟ ਤਕਨਾਲੋਜੀ ਅਤੇ ਤੰਤਰ ਦੇ ਤਾਲਮੇਲ ਦੀ ਇੱਕ ਵਧੀਆ ਉਦਾਹਰਣ ਸਾਬਤ ਹੋਇਆ। 1 ਤੋਂ 3 ਮਾਰਚ 2022 ਤੱਕ ਆਯੋਜਿਤ ਇਸ ਫੈਸਟ ਵਿੱਚ ਮੁੰਬਈ ਸਮੇਤ ਰਾਜ ਦੇ ਵੱਖ-ਵੱਖ ਕਾਲਜਾਂ ਨੇ ਭਾਗ ਲਿਆ।
ਵਿਦਿਆਰਥੀਆਂ ਨੇ ਗੇਮਿੰਗ ਅਤੇ ਗੈਰ ਰਸਮੀ ਸੈਸ਼ਨਾਂ ਖਾਸ ਕਰਕੇ ਫੀਫਾ ’22 ਅਤੇ ਆਈਪੀਐਲ ਨਿਲਾਮੀ ਵਿੱਚ ਵੱਡੇ ਪੱਧਰ ‘ਤੇ ਹਿੱਸਾ ਲਿਆ। ਇਸ ਤੋਂ ਇਲਾਵਾ ਸਟਾਕ ਮਾਰਕੀਟ, ਕ੍ਰਿਪਟੋਕਰੰਸੀ, ਐਸਈਓ, ਵੈੱਬਸਾਈਟ ਡਿਵੈਲਪਮੈਂਟ ਅਤੇ ਡਿਜੀਟਲ ਮਾਰਕੀਟਿੰਗ ਆਦਿ ‘ਤੇ ਆਧਾਰਿਤ ਵੱਖ-ਵੱਖ ਵਰਕਸ਼ਾਪਾਂ ਦਾ ਆਯੋਜਨ ਕੀਤਾ ਗਿਆ।
ਇਨ੍ਹਾਂ ਦਿਲਚਸਪ ਗਤੀਵਿਧੀਆਂ ਅਤੇ ਖੇਡ ਸੈਸ਼ਨਾਂ ਨੂੰ ਦੇਸ਼ ਭਰ ਦੇ ਮਸ਼ਹੂਰ ਸਪਾਂਸਰਾਂ ਨੇ ਸਪੋਰਟ ਕੀਤਾ ਨਾਲ ਹੀ ਇਨਾਂ ਵੱਲੋਂ SMAAASH, ਵਤਨ ਜਨ ਆਵਾਜ਼ ਅਤੇ ਕਈ ਹੋਰ ਤੋਹਫ਼ੇ ਅਤੇ ਵਿਸ਼ੇਸ਼ ਇਨਾਮ ਵੀ ਦਿੱਤੇ ਗਏ। ਇਹ ਫੈਸਟ ਨਾ ਸਿਰਫ਼ ਪ੍ਰਬੰਧਕੀ ਕਮੇਟੀ ਲਈ ਸਗੋਂ ਸਾਡੇ ਪ੍ਰਤੀਯੋਗੀਆਂ ਲਈ ਵੀ ਇੱਕ ਨਵਾਂ ਅਨੁਭਵ ਰਿਹਾ ਹੈ। ਇੱਥੇ ਵਿਦਿਆਰਥੀ ਇਹ ਵੀ ਸਿੱਖਦੇ ਹਨ ਕਿ ਅਸਲ ਜੀਵਨ ਵਿੱਚ ਵੱਖ-ਵੱਖ ਹੁਨਰਾਂ ਨੂੰ ਕਿਵੇਂ ਲਾਗੂ ਕਰਨਾ ਹੈ।
ਤਕਨਾਲੋਜੀ ਅਜੋਕੇ ਸੰਸਾਰ ਨੂੰ ਅੱਗੇ ਵਧਾ ਰਹੀ ਹੈ ਅਤੇ ਕ੍ਰਾਂਤੀ ਲਿਆ ਰਹੀ ਹੈ। ਸਾਡਾ ਇਹੀ ਕਹਿਣਾ ਹੈ ਕਿ ਕਦੇ ਵੀ ਨਵੀਨਤਾ ਕਰਨਾ ਬੰਦ ਨਾ ਕਰੋ ਕਿਉਂਕਿ ਅੱਜ ਦੀ ਕਾਢ ਆਉਣ ਵਾਲੇ ਕੱਲ ਦੀ ਲੋੜ ਹੈ। ਅਸੀਂ ਹਰ ਉਸ ਵਿਅਕਤੀ ਦੇ ਧੰਨਵਾਦੀ ਹਾਂ ਜੋ ਟੇਕਫੈਸਟ ਦਾ ਹਿੱਸਾ ਰਹੇ ਹਨ ਅਤੇ ਨਵੀਨਤਾ ਕਰਦੇ ਰਹਿਣ ਦੀ ਉਮੀਦ ਰੱਖਦੇ ਹਾਂ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ