ਦਿੱਲੀ ਟੈਸਟ 7 ਵਿਕਟਾਂ ਨਾਲ ਜਿੱਤਿਆ ਭਾਰਤ
IND vs WI: ਸਪੋਰਟਸ ਡੈਸਕ। ਭਾਰਤ ਤੇ ਵੈਸਟਇੰਡੀਜ਼ ਵਿਚਕਾਰ 2 ਟੈਸਟ ਮੈਚਾਂ ਦੀ ਸੀਰੀਜ਼ ਖੇਡੀ ਗਈ, ਭਾਰਤੀ ਟੀਮ ਨੇ ਵੈਸਟਇੰਡੀਜ਼ ਵਿਰੁੱਧ ਦੋ ਮੈਚਾਂ ਦੀ ਟੈਸਟ ਸੀਰੀਜ਼ ’ਚ 2-0 ਨਾਲ ਕਲੀਨ ਸਵੀਪ ਕਰ ਲਿਆ। ਟੀਮ ਨੇ ਮੰਗਲਵਾਰ ਨੂੰ ਦੂਜੇ ਟੈਸਟ ’ਚ ਵੈਸਟਇੰਡੀਜ਼ ਨੂੰ 7 ਵਿਕਟਾਂ ਨਾਲ ਹਰਾ ਦਿੱਤਾ। ਭਾਰਤ ਨੇ ਪਹਿਲਾ ਟੈਸਟ ਇੱਕ ਪਾਰੀ ਤੇ 140 ਦੌੜਾਂ ਨਾਲ ਜਿੱਤਿਆ ਸੀ। ਦਿੱਲੀ ਟੈਸਟ ’ਚ, ਭਾਰਤ ਨੂੰ ਜਿੱਤ ਲਈ 121 ਦੌੜਾਂ ਦਾ ਟੀਚਾ ਮਿਲਿਆ ਸੀ, ਜਿਸ ਨੂੰ ਭਾਰਤ ਨੇ ਤਿੰਨ ਵਿਕਟਾਂ ਦੇ ਨੁਕਸਾਨ ’ਤੇ ਹਾਸਲ ਕਰ ਲਿਆ। ਕੇਐਲ ਰਾਹੁਲ ਨੇ ਇੱਕ ਚੌਕਾ ਮਾਰ ਕੇ ਜਿੱਤ ’ਤੇ ਮੋਹਰ ਲਾਈ ਤੇ 58 ਦੌੜਾਂ ਬਣਾ ਕੇ ਨਾਬਾਦ ਰਹੇੇ।
ਇਹ ਖਬਰ ਵੀ ਪੜ੍ਹੋ : Festival Sweets Adulteration: ਤਿਉਹਾਰਾਂ ਦੀ ਮਿਠਾਸ ’ਚ ਘੁਲਦਾ ਮਿਲਾਵਟ ਦਾ ਜ਼ਹਿਰ
ਸ਼ੁਭਮਨ ਗਿੱਲ ਨੇ ਕਪਤਾਨ ਵਜੋਂ ਘਰੇਲੂ ਮੈਦਾਨ ’ਤੇ ਆਪਣੀ ਪਹਿਲੀ ਟੈਸਟ ਲੜੀ ਜਿੱਤੀ ਹੈ। ਇੱਕ ਦਿਨ ਪਹਿਲਾਂ ਫਾਲੋਆਨ ਖੇਡ ਰਹੀ ਵੈਸਟਇੰਡੀਜ਼ ਟੀਮ ਆਪਣੀ ਦੂਜੀ ਪਾਰੀ ’ਚ 390 ਦੌੜਾਂ ’ਤੇ ਆਲ ਆਊਟ ਹੋ ਗਈ। ਭਾਰਤ ਨੇ ਪਹਿਲੀ ਪਾਰੀ ’ਚ 518 ਤੇ ਵੈਸਟਇੰਡੀਜ਼ ਨੇ 248 ਦੌੜਾਂ ਬਣਾਈਆਂ। ਭਾਰਤ ਨੂੰ ਪਹਿਲੀ ਪਾਰੀ ’ਚ 270 ਦੌੜਾਂ ਦੀ ਬੜ੍ਹਤ ਮਿਲੀ ਸੀ। ਭਾਰਤ ਦੀ ਪਹਿਲੀ ਪਾਰੀ ’ਚ, ਕਪਤਾਨ ਸ਼ੁਭਮਨ ਗਿੱਲ ਨੇ ਨਾਬਾਦ (129) ਤੇ ਓਪਨਰ ਯਸ਼ਸਵੀ ਜਾਇਸਵਾਲ ਨੇ 175 ਦੌੜਾਂ ਦੀ ਪਾਰੀ ਖੇਡੀ ਸੀ। ਇਸ ਤੋਂ ਇਲਾਵਾ ਸਾਈ ਸੁਦਰਸ਼ਨ ਨੇ ਅਰਧਸੈਂਕੜੇ ਵਾਲੀ ਪਾਰੀ ਖੇਡੀ ਸੀ। IND vs WI