ਅਧਿਆਪਕਾਂ ਨੂੰ ਬੱਝੀ ਹੁਣ ਨਵੇਂ ਸਿੱਖਿਆ ਮੰਤਰੀ ਤੋਂ ਆਸ

Vijay Inder Singla

ਸੰਗਰੂਰ। ਘਰ-ਘਰ ਰੁਜ਼ਗਾਰ ਦੇਣ ਦੇ ਵਾਅਦੇ ਨਾਲ ਸੱਤਾ ‘ਚ ਆਈ ਕਾਂਗਰਸ ਸਰਕਾਰ ਵੱਲੋਂ ਆਪਣੇ ਵਾਅਦੇ ਨੂੰ ਬੂਰ ਚੜਾਉਂਦਿਆਂ ਪਿਛਲੇ ਵਰ੍ਹੇ 3582 ਅਧਿਆਪਕਾਂ ਦੀ ਸਿੱਖਿਆ ਵਿਭਾਗ ਅੰਦਰ ਭਰਤੀ ਕੀਤੀ ਗਈ ਸੀ ਪਰ ਇਨ੍ਹਾਂ ਨਵ-ਨਿਯੁਕਤ ਅਧਿਆਪਕਾਂ ਨੂੰ ਜੱਦੀ ਦੀ ਬਜਾਏ ਸਰਹੱਦੀ ਜ਼ਿਲਿਆਂ (ਅੰਮ੍ਰਿਤਸਰ, ਤਰਨਤਾਰਨ, ਪਠਾਨਕੋਟ ਤੇ ਗੁਰਦਾਸਪੁਰ) ਆਦਿ ‘ਚ ਤੈਨਾਤ ਕਰ ਦਿੱਤਾ ਗਿਆ, ਜਿਸ ਕਾਰਨ ਘਰਾਂ ਤੋਂ 200-250 ਕਿਲੋਮੀਟਰ ਦੂਰ-ਦੁਰਾਢੇ ਸਕੂਲਾਂ ਵਿਚ ਨੌਕਰੀ ਕਰ ਰਹੇ ਅਧਿਆਪਕ ਆਪਣੇ ਜੱਦੀ ਜ਼ਿਲਿਆਂ ਅੰਦਰ ਬਦਲੀ ਕੀਤੇ ਜਾਣ ਦੀ ਮੰਗ ਕਰ ਰਹੇ ਹਨ। ਹੁਣ ਉਕਤ ਅਧਿਆਪਕਾਂ ਨੂੰ ਨਵੇਂ ਬਣੇ ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ ਤੋਂ ਆਸ ਬੱਝੀ ਹੈ ਕਿ ਉਹ ਪਹਿਲ ਦੇ ਅਧਾਰ ‘ਤੇ ਉਨ੍ਹਾਂ ਨੂੰ ਜੱਦੀ ਜ਼ਿਲਿਆਂ ਦੇ ਸਕੂਲਾਂ ‘ਚ ਤੈਨਾਤ ਕਰਨਗੇ। 3582 ਅਧਿਆਪਕ ਯੂਨੀਅਨ ਦੇ ਸੂਬਾ ਪ੍ਰਧਾਨ ਰਾਜਪਾਲ ਖਨੌਰੀ, ਸੂਬਾ ਪ੍ਰੈਸ ਸਕੱਤਰ ਮੈਡਮ ਅਮਨਦੀਪ ਕੌਰ ਸੰਗਰੂਰ ਤੇ ਸਕੱਤਰ ਅਮਨਦੀਪ ਸਿੰਘ ਹੰਝਰਾ ਨੇ ਕਿਹਾ ਕਿ ਪਿਛਲੇ ਇਕ ਸਾਲ ਤੋਂ ਨਵ ਨਿਯੁਕਤ 3582 ਅਧਿਆਪਕ ਜਿਨ੍ਹਾਂ ‘ਚ ਜ਼ਿਆਦਾ ਗਿਣਤੀ ਔਰਤ ਅਧਿਆਪਕਾਂ ਦੀ ਹੈ ਆਪਣੇ ਘਰਾਂ ਤੋਂ ਦੂਰ ਸਰਹੱਦੀ ਜ਼ਿਲਿਆਂ ਦੇ ਸਕੂਲਾਂ ਅੰਦਰ ਡਿਊਟੀ ਨਿਭਾ ਰਹੇ ਹਨ। ਅਧਿਆਪਕ ਯੂਨੀਅਨ ਨੇ ਉਮੀਦ ਜਤਾਈ ਹੈ ਕਿ ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ ਨਵ ਨਿਯੁਕਤ ਅਧਿਆਪਕਾਂ ਨੂੰ ਆ ਰਹੀਆਂ ਸਮੱਸਿਆਵਾਂ ਨੂੰ ਧਿਆਨ ‘ਚ ਰੱਖਦਿਆਂ ਪਹਿਲ ਦੇ ਅਧਾਰ ‘ਤੇ ਉਨ੍ਹਾਂ ਬਦਲੀ ‘ਤੇ ਲੱਗੀ ਰੋਕ ਹਟਾ ਕੇ ਉਨ੍ਹਾਂ ਨੂੰ ਜੱਦੀ ਜ਼ਿਲਿਆਂ ‘ਚ ਤੈਨਾਤ ਕਰਨਗੇ ਅਤੇ ਇਸ ਤੋਂ ਇਲਾਵਾ 3582 ਅਧਿਆਪਕਾਂ ਦਾ ਪਰਖ ਕਾਲ 3 ਸਾਲ ਤੋਂ ਘਟਾ ਕੇ 2 ਸਾਲ ਕਰਨ ਦੀ ਮੰਗ ‘ਤੇ ਵੀ ਧਿਆਨ ਦੇਣਗੇ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।