ਸਾਡੇ ਨਾਲ ਸ਼ਾਮਲ

Follow us

7.8 C
Chandigarh
Saturday, January 24, 2026
More
    Home Breaking News ਅਧਿਆਪਕਾ ਸੁਨੀਤ...

    ਅਧਿਆਪਕਾ ਸੁਨੀਤਾ ਮਦਾਨ ਨੇ ਪੱਦਉਨਤੀ ਹੋਣ ਦੀ ਖੁਸ਼ੀ ਵਿੱਚ ਗਿਆਰਾਂ ਹਜ਼ਾਰ ਰੁਪਏ ਸਕੂਲ ਨੂੰ ਦਾਨ ਵਜੋਂ ਦਿੱਤੇ

    ਅਧਿਆਪਕਾ ਸੁਨੀਤਾ ਮਦਾਨ ਨੇ ਪੱਦਉਨਤੀ ਹੋਣ ਦੀ ਖੁਸ਼ੀ ਵਿੱਚ ਗਿਆਰਾਂ ਹਜ਼ਾਰ ਰੁਪਏ ਸਕੂਲ ਨੂੰ ਦਾਨ ਵਜੋਂ ਦਿੱਤੇ

    ਕੋਟਕਪੂਰਾ (ਸੁਭਾਸ਼ ਸ਼ਰਮਾ)। ਡਾ ਚੰਦਾ ਸਿੰਘ ਮਰਵਾਹ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਵਿਖੇ ਤੈਨਾਤ ਅਧਿਆਪਕਾ ਸੁਨੀਤਾ ਮਦਾਨ ਨੇ ਲੈਕਚਰਾਰ ਇਤਿਹਾਸ ਬਨਣ ਤੇ ਬਦਲੀ ਹੋਣ ਉਪਰੰਤ ਗਿਆਰਾਂ ਹਜ਼ਾਰ ਰੁਪਏ ਸਕੂਲ ਦੇ ਵਿਕਾਸ ਲਈ ਦਾਨ ਵਜੌਂ ਦਿੱਤੇ  ਪਿ੍ਰੰਸੀਪਲ ਪ੍ਰਭਜੋਤ ਸਿੰਘ ਨੇ ਕਿਹਾ ਕਿ ਸਾਡੇ ਅਧਿਆਪਕ ਸਕੂਲ ਦਾ ਸਰਮਾਇਆ ਹਨ ਜੋ ਵਿਦਿਆਰਥਣਾਂ ਨੂੰ ਮੇਹਨਤ ਦੇ ਨਾਲ ਨਾਲ ਸਕੂਲ ਦੀਆਂ ਸਮੱਸਿਆਵਾਂ ਦੇ ਹੱਲ ਲਈ ਵੀ ਹਮੇਸ਼ਾ ਅਗਾਂਹ ਵਧੂ ਰਹਿੰਦੇ ਹਨ ।

    ਉਨ੍ਹਾਂ ਕਿਹਾ ਕਿ ਸੁਨੀਤਾ ਮਦਾਨ ਨੇ 21ਸਾਲ ਸਕੂਲ ਵਿੱਚ ਸ਼ਾਨਦਾਰ ਸੇਵਾਵਾਂ ਦਿੱਤੀਆਂ ਜੋ ਕਿ ਸ਼ਲਾਘਾਯੋਗ ਹਨ । ਇਸ ਮੌਕੇ ਤੇ ਮਨੋਹਰ ਲਾਲ ਲੈਕਚਰਾਰ , ਵਿਵੇਕ ਕਪੂਰ, ਨਰਪਿੰਦਰ ਸ਼ਰਮਾ, ਕੁਲਵਿੰਦਰ ਸਿੰਘ, ਸ਼੍ਰੀਮਤੀ ਰਣਜੀਤਾ , ਚੰਦਨ ਭਾਰਤੀ , ਕੰਵਲਜੀਤ ਕੌਰ, ਦੀਪਿਕਾ, ਸ਼ਵੇਤਾ ਤੋ ਇਲਾਵਾ ਸਕੂਲ ਸਟਾਫ ਹਾਜਰ ਸੀ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ