
Punjab Games News: (ਜਗਤਾਰ ਜੱਗਾ) ਗੋਨਿਆਣਾ ਮੰਡੀ। ਮਿਲਖਾ ਸਿੰਘ ਮਾਸਟਰਜ ਅਥਲੈਟਿਕਸ ਦੇ ਬੈਨਰ ਹੇਠ ਬਠਿੰਡਾ ਦੇ ਡੀਏਵੀ ਕਾਲਜ ਸਟੇਡੀਅਮ ਵਿਖੇ ਸਮਾਪਤ ਹੋਈਆਂ ਦੋ ਦਿਨਾਂ ਸਟੇਟ ਖੇਡਾਂ ’ਚ ਗੋਨਿਆਣਾ ਮੰਡੀ ਦੇ ਅਧਿਆਪਕ ਪਤੀ-ਪਤਨੀ ਨੇ ਸ਼ਾਨਦਾਰ ਪੁਜੀਸ਼ਨਾਂ ਹਾਸਿਲ ਕਰਕੇ ਗੋਨਿਆਣਾ ਦਾ ਨਾਂਅ ਰੌਸ਼ਨ ਕੀਤਾ ਹੈ। ਬਠਿੰਡਾ ਜ਼ਿਲ੍ਹੇ ਦੀ ਸ਼ਾਨ ਨੈਸ਼ਨਲ ਅਵਾਰਡੀ ਅਧਿਆਪਕ ਰਾਜਿੰਦਰ ਸਿੰਘ ਗੋਨਿਆਣਾ ਮੰਡੀ ਨੇ ਪੰਜ ਕਿਲੋਮੀਟਰ ਦੌੜ ਵਿੱਚ ਭਾਗ ਲੈਂਦਿਆਂ ਆਪਣੇ ਉਮਰ ਵਰਗ ਵਿੱਚ ਤੀਸਰਾ ਸਥਾਨ ਹਾਸਿਲ ਕੀਤਾ ਹੈ ਜਦੋਂ ਕਿ ਉਨ੍ਹਾਂ ਦੀ ਧਰਮ ਪਤਨੀ ਬਲਜਿੰਦਰ ਕੌਰ ਮਹਿਮੀ ਹਿੰਦੀ ਮਿਸਟਰੈਸ ਸਰਕਾਰੀ ਹਾਈ ਸਕੂਲ ਨਹੀਆਂ ਵਾਲਾ ਨੇ ਆਪਣੇ ਉਮਰ ਵਰਗ ਮੁਕਾਬਲੇ ’ਚ ਗੋਲਾ ਸੁੱਟਣ ’ਚ ਪਹਿਲਾ ਸਥਾਨ ਅਤੇ ਡਿਸਕਸ ਥਰੋ ’ਚ ਦੂਸਰਾ ਸਥਾਨ ਹਾਸਲ ਕਰਕੇ ਸਟੇਟ ਪੱਧਰ ’ਤੇ ਸ਼ਾਨਦਾਰ ਪੁਜੀਸ਼ਨਾਂ ਹਾਸਲ ਕੀਤੀਆਂ ਹਨ।

ਇਹ ਵੀ ਪੜ੍ਹੋ: Team India News: ਟੀਮ ਇੰਡੀਆ ਭਲਕੇ ਹੋਵੇਗੀ ਅਸਟਰੇਲੀਆ ਦੌਰੇ ਲਈ ਰਵਾਨਾ, ਵਿਰਾਟ ਕੋਹਲੀ ਦਿੱਲੀ ਪਹੁੰਚੇ
ਉਪਰੋਕਤ ਦੋਵੇਂ ਅਧਿਆਪਕ ਪਤੀ-ਪਤਨੀ ਹੁਣ ਅੱਗੇ ਨੈਸ਼ਨਲ ਪੱਧਰ ਦੇ ਮੁਕਾਬਲੇ ਵਿੱਚ ਵੀ ਹਿੱਸਾ ਲੈਣਗੇ। ਇਸ ਅਧਿਆਪਕ ਜੋੜੀ ਦੇ ਸ਼ਾਨਦਾਰ ਖੇਡ ਪ੍ਰਦਰਸ਼ਨ ਲਈ ਕੈਬਨਿਟ ਮੰਤਰੀ ਪੰਜਾਬ ਗੁਰਮੀਤ ਸਿੰਘ ਖੁੱਡੀਆਂ ਅਤੇ ਵਿਧਾਇਕ ਜਗਰੂਪ ਸਿੰਘ ਗਿੱਲ ਵੱਲੋਂ ਦੋਨੋਂ ਅਧਿਆਪਕਾਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਵੀ ਕੀਤਾ ਗਿਆ। Punjab Games News