ਅਧਿਆਪਕਾਂ ਨੇ ਪੇਂਡੂ ਭੱਤੇ ਸਬੰਧੀ ਮੁਲਾਜ਼ਮ ਵਿਰੋਧੀ ਪੱਤਰ ਦੀਆਂ ਕਾਪੀਆਂ ਫੂਕੀਆਂ

ਅਧਿਆਪਕਾਂ ਨੇ ਪੇਂਡੂ ਭੱਤੇ ਸਬੰਧੀ ਮੁਲਾਜ਼ਮ ਵਿਰੋਧੀ ਪੱਤਰ ਦੀਆਂ ਕਾਪੀਆਂ ਫੂਕੀਆਂ

ਕੋਟਕਪੂਰਾ , 15 ਦਸੰਬਰ (ਸੁਭਾਸ਼ ਸ਼ਰਮਾ)। ਸਾਂਝਾ ਅਧਿਆਪਕ ਮੋਰਚਾ ਪੰਜਾਬ ਦੇ ਸੱਦੇ ‘ਤੇ ਅੱਜ ਫ਼ਰੀਦਕੋਟ ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ ਦੇ ਅਧਿਆਪਕਾਂ ਨੇ ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਜ਼ਿਲ੍ਹਾ ਫ਼ਰੀਦਕੋਟ ਦੇ ਪ੍ਰਧਾਨ ਸ਼ਿੰਦਰਪਾਲ ਸਿੰਘ ਢਿੱਲੋਂ, ਜਨਰਲ ਸਕੱਤਰ ਸੁਖਚੈਨ ਸਿੰਘ ਰਾਮਸਰ ਤੇ ਧਰਮਿੰਦਰ ਸਿੰਘ ਦੀ ਅਗਵਾਈ ਹੇਠ ਪਿਛਲੇ ਦਿਨੀਂ ਵਿੱਤ ਵਿਭਾਗ ਪੰਜਾਬ ਸਰਕਾਰ ਵੱਲੋਂ ਪੇਂਡੂ ਭੱਤੇ ਦੀ ਮਿਲ ਰਹੀ ਸਹੂਲਤ ਨੂੰ ਰੈਸ਼ਨੇਲਾਈਜ ਕਰਨ ਦੇ ਨਾਂਂਅ ’ਤੇ ਰੋਕਣ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਜਾਰੀ ਕੀਤੇ ਗਏ।

ਇਸ ਪੱਤਰ ਦੀਆਂ ਕਾਪੀਆਂ ਫੂਕੀਆਂ ਅਤੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੋਂ ਮੰਗ ਕੀਤੀ ਕਿ ਤੁਰੰਤ ਨਿੱਜੀ ਦਖਲਅੰਦਾਜ਼ੀ ਕਰਕੇ ਇਸ ਪੱਤਰ ਨੂੰ ਤੁਰੰਤ ਵਾਪਸ ਕਰਵਾਇਆ ਜਾਵੇ ਅਤੇ ਪਿਛਲੇ 30 ਸਾਲਾਂ ਤੋਂ ਪਿੰਡਾਂ ਵਿਚ ਕੰਮ ਕਰ ਰਹੇ ਮੁਲਾਜ਼ਮਾਂ ਨੂੰ ਮਿਲ ਰਹੀ ਸਹੂਲਤ ਤੁਰੰਤ ਬਹਾਲ ਕੀਤੀ ਜਾਵੇ ।

ਇਸ ਮੌਕੇ ’ਤੇ ਹੋਰਨਾਂ ਤੋਂ ਇਲਾਵਾ ਅਧਿਆਪਕ ਆਗੂ ਜਸਕਰਨ ਸਿੰਘ , ਗੁਰਿੰਦਰ ਸਿੰਘ ਮਨੀ , ਦਵਿੰਦਰ ਸਿੰਘ ਗਿੱਲ , ਕਮਲਜੀਤ ਕੌਰ ਮੁੱਖ ਅਧਿਆਪਕਾ , ਭੁਪਿੰਦਰਪਾਲ ਸਿੰਘ , ਨਵਲ ਕਿਸ਼ੋਰ , ਸੰਦੀਪ ਕੁਮਾਰ ਮੋਂਗਾ , ਜਗਦੀਪ ਇੰਦਰ ਕੌਰ ,ਬਲਜੀਤ ਕੌਰ , ਸਿਮਰਜੀਤ ਕੌਰ , ਰਾਜੇਸ਼ ਕੁਮਾਰ , ਸੋਮ ਵੀਰਾ , ਰਾਣੀ ਕੌਰ , ਮਨਜੀਤ ਕੌਰ , ਚਰਨਜੀਤ ਸਿੰਘ , ਤੇਜਿੰਦਰ ਸਿੰਘ ,ਰੁਚੀ ਗੁਪਤਾ , ਮੈਡਮ ਜੋਤੀ , ਹਰਜੀਤ ਕੌਰ , ਰੁਪਿੰਦਰ ਕੌਰ ,ਗੁਰਬਿੰਦਰ ਕੌਰ , ਸੁਨੀਤਾ ਮੋਂਗਾ , ਧਰਮਿੰਦਰ , ਰਮੇਸ਼ ਕੁਮਾਰ , ਪ੍ਰੀਤੀ ਗੋਇਲ ,ਬੰਦਨਾ ਰਾਣੀ , ਆਂਚਲ , ਸਹਿਜ ਤੇ ਪਰਮਿੰਦਰ ਕੌਰ ਆਦਿ ਅਧਿਆਪਕ ਸਾਥੀ ਸ਼ਾਮਲ ਸਨ ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here