Hunar 2024: ਲਾਲਾ ਲਾਜਪਤ ਰਾਏ ਕਾਲਜ ’ਚ ਹੋਇਆ ਹੁਨਰ ਫੈਸਟੀਵਲ 2024

Hunar 2024
Hunar 2024: ਲਾਲਾ ਲਾਜਪਤ ਰਾਏ ਕਾਲਜ ’ਚ ਹੋਇਆ ਹੁਨਰ ਫੈਸਟੀਵਲ 2024

Hunar 2024: ਮੁੰਬਈ (ਸੱਚ ਕਹੂੰ ਨਿਊਜ਼)। ਮੁੰਬਈ ਦੇ ਲਾਲਾ ਲਾਜਪਤ ਰਾਏ ਕਾਲਜ ਆਫ਼ ਕਾਮਰਸ ਅਤੇ ਇਕੋਨਾਮਿਕਸ ’ਚ 29 ਅਤੇ 30 ਜਨਵਰੀ ਨੂੰ ਸਾਲਾਨਾ ਹੁਨਰ ਫੈਸਟੀਵਲ ਦਾ ਆਯੋਜਨ ਕੀਤਾ ਗਿਆ। ਇਸ ਸਾਲ ਦਾ ਥੀਮ “ਸਿਵਿਕ ਕੈਨਵਸ: ਪੇਂਟਿੰਗ ਦ ਪੋਰਟ੍ਰੇਟ ਆਫ ਸੋਸ਼ਲ ਚੇਂਜ’’ ਰਿਹਾ, ਜਿਸ ਨੇ ਸਮਾਜਿਕ ਬਦਲਾਅ ਦੀ ਸ਼ਕਤੀ ਅਤੇ ਸਮੂਹਿਕ ਯਤਨਾਂ ਦੀ ਮਹੱਹਤਾ ਨੂੰ ਦਰਸਾਇਆ।

ਫੈਸਟ ਪ੍ਰਤੀਨਿਧੀ ਨੇ ਸੱਚ ਕਹੂੰ ਪੱਤਰਕਾਰ ਨੂੰ ਦੱਸਿਆ ਕਿ 2012 ਵਿੱਚ ਸ਼ੁਰੂ ਹੋਏ ਇਸ ਫੈਸਟੀਵਲ ਦਾ ਮਕਸਦ ਵਿਦਿਆਰਥੀਆਂ ਨੂੰ ਆਪਣੀ ਪ੍ਰਤਿਭਾ ਦਰਸਾਉਣ ਦਾ ਮੌਕਾ ਦੇਣਾ ਹੈ, ਜਿੱਥੇ ਹੁਨਰ ਦੀ ਕੋਈ ਸੀਮਾ ਨਹੀਂ ਹੁੰਦੀ। ਇਸ ਸਾਲ, ਡਿਬੇਟ, ਭਾਸ਼ਣ ਮੁਕਾਬਲੇ, ਮਹਿੰਦੀ, ਪੋਸਟਰ ਅਤੇ ਸਲੋਗਨ ਮੇਕਿੰਗ, ਟਗ ਆਫ ਵਾਰ, ਏਸਕੇਪ ਦ ਆਈਜ਼, ਸੋਲੋ ਤੇ ਗਰੁੱਪ ਡਾਂਸ, ਰੀਲ ਮੇਕਿੰਗ ਅਤੇ ਸਿੰਗਿਗ ਵਰਗੇ ਅਨੇਕ ਮੁਕਾਬਲਿਆਂ ਨੇ ਵਿਦਿਆਰਥੀਆਂ ’ਚ ਜ਼ਬਰਦਸਤ ਉਤਸ਼ਾਹ ਭਰਿਆ ਹੈ। ਇਸ ਸਮਾਗਮ ਦੀ ਇਕ ਵਿਸ਼ੇਸ਼ ਖਿੱਚ “ਇਜ ਵਨ ਟੀਚ ਵਨ ਫਾਊਂਡੇਸ਼ਨ” ਦੇ ਬੱਚਿਆਂ ਦੀ ਭਾਗੀਦਾਰੀ ਰਹੀ, ਜਿਨ੍ਹਾਂ ਨੇ ਪੂਰੇ ਉਤਸ਼ਾਹ ਅਤੇ ਉਮੰਗ ਨਾਲ ਮੁਕਾਬਲਿਆਂ ਵਿਚ ਹਿੱਸਾ ਲਿਆ ਸੀ। ਉਨ੍ਹਾਂ ਦੀ ਮੌਜੂਦਗੀ ਨੇ ਫੈਸਟੀਵਲ ਨੂੰ ਹੋਰ ਵਧੇਰੇ ਸਾਰਥਕ ਬਣਾਇਆ, ਜੋ ਕਲਾ ਰਾਹੀਂ ਸਮਾਜਿਕ ਸਮਰਸਤਾ ਨੂੰ ਉਤਸ਼ਾਹਿਤ ਕਰਨ ਦੀ ਬੁਨਿਆਦੀ ਭਾਵਨਾ ਨੂੰ ਦਰਸਾਉਂਦਾ ਹੈ।

ਇਹ ਵੀ ਪੜ੍ਹੋ: IND vs ENG: ਛੇਵੇਂ ਨੰਬਰ ’ਤੇ ਹਾਰਦਿਕ-ਸ਼ਿਵਮ ਦੀ ਸਭ ਤੋਂ ਵੱਡੀ ਸਾਂਝੇਦਾਰੀ, ਡੈਬਿਊ ’ਤੇ ਚਮਕੇ ਹਰਸ਼ਿਤ ਰਾਣਾ

ਪ੍ਰਤੀਨਿਧੀ ਨੇ ਅੱਗੇ ਦੱਸਿਆ ਕਿ ਪ੍ਰੋਗਰਾਮ ’ਚ ਕੁਰਨੀਵ ਫਾਉਂਡੇਸ਼ਨ ਦਾ ਸੰਸਥਾਪਕ ਫ੍ਰੇਯਾਜ ਆਫ ਮੁੱਖ ਮਹਿਮਾਨ ਸਨ, ਜਿਨ੍ਹਾਂ ਨੇ ਸਮੂਹਿਕ ਬਦਲਾਅ’ ਤੇ ਆਪਣੇ ਵਿਚਾਰ ਸਾਂਝੇ ਕਰਕੇ ਮੌਜ਼ੂਦ ਲੋਕਾਂ ਨੂੰ ਪ੍ਰੇਰਿਤ ਕੀਤਾ। ਇਸ ਫੈਸਟੀਵਲ ਦਾ ਤਾਲਮੇਲ ਡਾ. ਮਿਨਮ ਸਕੈਸਨਾ ਅਤੇ ਪ੍ਰੋ. ਵਿਸ਼ਾਖਾ ਵਾਲੀਆ ਨੇ ਕੀਤਾ, ਜਦੋਂਕਿ ਇਹ ਸਮਾਗਮ ਪ੍ਰਿੰਸੀਪਲ ਡਾ. ਹਰਮੀਤ ਕੌਰ ਭਸੀਨ, ਡੀਨ ਡਾ: ਨੀਲਮ ਅਰੋੜਾ ਅਤੇ ਅਸਿਸਟੈਂਟ ਡੀਨ ਡਾ. ਅਰੁਣ ਪੁਜਾਰੀ ਦੀ ਅਗਵਾਈ ’ਚ ਕੀਤਾ ਗਿਆ। ਹੁਨਰ 2024 ਸਿਰਫ ਇਕ ਕਾਲਜ ਫੈਸਟ ਨਹੀਂ, ਸਗੋਂ ਨੌਜਵਾਨਾਂ ਦੀਆਂ ਭਾਵਨਾਵਾਂ, ਰੰਗਾਂ ਅਤੇ ਭਾਵਨਾਵਾਂ ਦਾ ਅਜਿਹਾ ਸੰਗਮ ਸੀ ਜਿਸ ਨੇ ਇਕ ਉੱਜਵਲ ਭਵਿੱਖ ਦੀ ਉਮੀਦ ਜਗਾਈ। Hunar 2024

LEAVE A REPLY

Please enter your comment!
Please enter your name here