ਟੀ-20 ਵਿਸ਼ਵ ਕੱਪ 2022: ਭਾਰਤ ਪਾਕਿਸਤਾਨ ਮੈਚ ਦੀਆਂ ਟਿਕਟਾਂ ਕੁਝ ਹੀ ਘੰਟਿਆਂ ‘ਚ ਵਿਕੀਆਂ

India-Pakistan

23 ਅਕਤੂਬਰ ਨੂੰ ਪਾਕਿ ਨਾਲ ਮੁਕਾਬਲਾ  (T-20 World Cup 2022)

ਨਵੀਂ ਦਿੱਲੀ। ਭਾਰਤ ਤੇ ਪਾਕਿਸਤਾਨ ਦੌਰਾਨ ਜਦੋਂ ਵੀ ਮੈਚ ਹੁੰਦਾ ਹੈ ਤਾਂ ਉਸ ਦਾ ਰੋਮਾਂਚ ਵੱਖਰਾ ਹੀ ਹੁੰਦਾ ਹੈ। ਭਾਰਤੀ ਦਰਸ਼ਕ ਪਾਕਿਸਤਾਨ ਨਾਲ ਮੁਕਾਬਲੇ ਲਈ ਹਮਸ਼ਾਂ ਤਿਆਰ ਰਹਿੰਦੇ ਹਨ। ਉਨਾਂ ’ਚ ਇੱਕ ਵੱਖਰਾ ਹੀ ਜੋਸ਼ ਵੇਖਣ ਨੂੰ ਮਿਲਦਾ ਹੈ। ਜਿਸ ਦੀ ਤਾਜ਼ਾ ਮਿਸਾਲ ਵੇਖਣ ਨੂੰ ਮਿਲੀ ਹੈ। ਹਾਲੇ ਇਹ ਮੁਕਾਬਲਾ ਮੈਲਬੋਰਨ ’ਚ 8 ਮਹੀਨਿਆਂ ਬਾਅਦ ਹੋਵੋਗਾ ਕਿ ਹੁਣੇ ਤੋਂ ਭਾਰਤੀ ਦਰਸ਼ਕਾਂ ਲਈ ਇਸ ਮੈਚ ਨੂੰ ਵੇਖਣ ਲਈ ਹੋੜ ਮੱਚ ਗਈ ਹੈ। 23 ਅਕਤੂਬਰ 2022 ਨੂੰ ਭਾਰਤੀ ਟੀਮ ਪਕਿਸਤਾਨ ਨਾਲ ਆਈਸੀਸੀ ਟੀ-20 ਵਿਸ਼ਵ ਕੱਪ ਦੌਰਾਨ ਭਿੜੇਗੀ। T-20 World Cup 2022

ਜਿਵੇਂ ਹੀ ਇਸ ਮੈਚ ਦੀਆਂ ਟਿਕਟਾਂ ਆਮ ਲੋਕਾਂ ਲਈ ਉਪਲਬਧ ਹੋਈਆਂ ਤਾਂ ਸਾਰੀਆਂ ਟਿਕਟਾਂ ਵਿਕ ਗਈਆਂ। ਭਾਰਤ ਤੇ ਪਾਕਿਸ਼ਤਾਨ ਮੈਚ ਦੀਆਂ ਟਿਕਟਾਂ ਕੁਝ ਹੀ ਘੰਟਿਆਂ ‘ਚ ਵਿਕ ਗਈਆਂ ਅਤੇ ਹੁਣ ਬਾਕੀ ਪ੍ਰਸ਼ੰਸਕਾਂ ਨੂੰ ਇਹ ਮੈਚ ਆਪਣੇ ਘਰ ਟੀਵੀ ‘ਤੇ ਦੇਖਣਾ ਹੋਵੇਗਾ। ਹਾਲਾਂਕਿ ਇਹ ਪਹਿਲੀ ਵਾਰ ਨਹੀਂ ਹੈ ਕਿ ਭਾਰਤ ਅਤੇ ਪਾਕਿਸਤਾਨ ਵਿਚਾਲੇ ਹੋਣ ਵਾਲੇ ਮੈਚ ਦੀਆਂ ਟਿਕਟਾਂ ਇੰਨੀ ਤੇਜ਼ੀ ਨਾਲ ਵਿਕ ਗਈਆਂ ਹੋਣ ਇਸ ਤੋਂ ਪਹਿਲਾਂ ਵੀ ਅਜਿਹਾਕਈ ਵਾਰ ਹੋ ਚੁੱਕਿਆ ਹੈ।

ਟੀ-20 ਵਿਸ਼ਵ ਕੱਪ ’ਚ ਸੱਤਵੀਂ ਵਾਰ ਭਿੜਨਗੇ ਪਾਕਿ-ਭਾਰਤ

ਭਾਰਤ-ਪਾਕਿਸਤਾਨ ਮੈਚ ਤੋਂ ਇਲਾਵਾ ਵਿਸ਼ਵ ਕੱਪ ਫਾਈਨਲ ਅਤੇ ਆਸਟ੍ਰੇਲੀਆ ਦੇ ਇੰਗਲੈਂਡ-ਨਿਊਜ਼ੀਲੈਂਡ ਖਿਲਾਫ ਗਰੁੱਪ ਮੈਚਾਂ ਦੀਆਂ ਟਿਕਟਾਂ ਵੀ ਜ਼ਿਆਦਾ ਵਿਕੀਆਂ ਹਨ। ਟੀ-20 ਵਿਸ਼ਵ ਕੱਪ ਦੇ ਇਤਿਹਾਸ ‘ਚ ਦੋਵੇਂ ਟੀਮਾਂ 23 ਅਕਤੂਬਰ ਨੂੰ 7ਵੀਂ ਵਾਰ ਆਹਮੋ-ਸਾਹਮਣੇ ਹੋਣਗੀਆਂ। ਦੋਵਾਂ ਵਿਚਾਲੇ ਪਿਛਲੇ 6 ਖੇਡੇ ਗਏ ਹਨ, ਜਿਸ ‘ਚ ਭਾਰਤ ਨੇ 3 ਮੈਚ ਜਿੱਤੇ ਹਨ।

ਭਾਰਤ ਨੂੰ ਪਾਕਿਸਤਾਨ, ਦੱਖਣੀ ਅਫਰੀਕਾ, ਬੰਗਲਾਦੇਸ਼ ਅਤੇ ਦੋ ਹੋਰ ਕੁਆਲੀਫਾਇਰ ਦੇ ਨਾਲ ਸੁਪਰ 12 ਵਿੱਚ ਗਰੁੱਪ-2 ਵਿੱਚ ਰੱਖਿਆ ਗਿਆ ਹੈ। ਭਾਰਤ ਪੂਰੇ ਟੂਰਨਾਮੈਂਟ ਵਿੱਚ ਕੁੱਲ 5 ਮੈਚ ਖੇਡੇਗਾ। ਪਹਿਲਾ 23 ਅਕਤੂਬਰ ਨੂੰ ਪਾਕਿਸਤਾਨ ਖਿਲਾਫ, ਦੂਜਾ 27 ਅਕਤੂਬਰ ਨੂੰ ਗਰੁੱਪ ਏ ਦੇ ਉਪ ਜੇਤੂ ਨਾਲ, ਤੀਜਾ 30 ਅਕਤੂਬਰ ਨੂੰ ਦੱਖਣੀ ਅਫਰੀਕਾ ਖਿਲਾਫ ਅਤੇ ਟੀਮ ਆਪਣਾ ਚੌਥਾ ਮੈਚ 2 ਨਵੰਬਰ ਨੂੰ ਬੰਗਲਾਦੇਸ਼ ਖਿਲਾਫ ਅਤੇ 5ਵਾਂ ਗਰੁੱਪ ਬੀ ਦੇ ਜੇਤੂ ਨਾਲ 6 ਨਵੰਬਰ ਨੂੰ ਖੇਡੇਗੀ।

ਟੀ-20 ਵਿਸ਼ਵ ਕੱਪ 2022 ਲਈ ਭਾਰਤ ਦੇ ਮੈਚ

ਪਹਿਲਾ ਮੈਚ: ਭਾਰਤ ਬਨਾਮ ਪਾਕਿਸਤਾਨ, 23 ਅਕਤੂਬਰ, ਮੈਲਬੋਰਨ
ਦੂਜਾ ਮੈਚ : ਭਾਰਤ ਬਨਾਮ ਗਰੁੱਪ ਏ ਉਪ ਜੇਤੂ, 27 ਅਕਤੂਬਰ, ਸਿਡਨੀ
ਤੀਜਾ ਮੈਚ: ਭਾਰਤ ਬਨਾਮ ਦੱਖਣੀ ਅਫਰੀਕਾ, 30 ਅਕਤੂਬਰ, ਪਰਥ
ਚੌਥਾ ਮੈਚ: ਭਾਰਤ ਬਨਾਮ ਬੰਗਲਾਦੇਸ਼, 2 ਨਵੰਬਰ, ਐਡੀਲੇਡ
ਪੰਜਵਾਂ ਮੈਚ : ਭਾਰਤ ਬਨਾਮ ਗਰੁੱਪ ਬੀ, ਮੈਲਬੋਰਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ