ਸੁਰੇਸ਼ ਰੈਨਾ ਨੇ ਲਿਆ ਕ੍ਰਿਕਟ ਦੇ ਸਾਰੇ ਰੂਪਾਂ ਤੋਂ ਸੰਨਿਆਸ

Suresh Raina, Suresh Raina Retired

ਆਈਪੀਐਲ ’ਚ ਵੀ ਨਹੀਂ ਖੇਡੇਗਾ ਹੁਣ ਇਹ ਧਾਕੜ ਬੱਲੇਬਾਜ਼ (Suresh Raina Retired)

(ਸੱਚ ਕਹੂੰ ਨਿਊਜ਼)। ਭਾਰਤ ਦੇ ਖੱਬੇ ਹੱਥ ਦੇ ਧਾਕੜ ਬੱਲੇਬਾਜ਼ ਸੁਰੇਸ਼ ਰੈਨਾ ਨੇ ਕ੍ਰਿਕਟ ਦੇ ਸਾਰੇ ਰੂਪਾਂ ਤੋਂ ਸੰਨਿਆਸ (Suresh Raina Retired) ਲੈ ਲਿਆ ਹੈ। ਸੁਰੇਸ਼ ਰੈਨਾ ਨੇ ਮੰਗਲਵਾਰ ਨੂੰ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ। ਰੈਨਾ ਨੇ 15 ਅਗਸਤ 2020 ਨੂੰ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈ ਲਿਆ। ਇਸੇ ਦਿਨ ਸਾਬਕਾ ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਵੀ ਸੰਨਿਆਸ ਲੈਣ ਦਾ ਐਲਾਨ ਕੀਤਾ ਸੀ।

ਹੁਣ ਰੈਨਾ ਨੇ ਕ੍ਰਿਕਟ ਦੇ ਸਾਰੇ ਫਾਰਮੈਟਾਂ ਤੋਂ ਸੰਨਿਆਸ (Suresh Raina Retired) ਲੈਣ ਦਾ ਐਲਾਨ ਕਰ ਦਿੱਤਾ ਹੈ। ਹੁਣ ਉਹ ਘਰੇਲੂ ਕ੍ਰਿਕਟ ਅਤੇ ਆਈਪੀਐਲ ਵਿੱਚ ਵੀ ਖੇਡਦੇ ਨਜ਼ਰ ਨਹੀਂ ਆਵੇਗਾ। ਸਾਬਕਾ ਭਾਰਤੀ ਸਟਾਰ ਬੱਲੇਬਾਜ਼ ਰੈਨਾ ਨੇ ਮੰਗਲਵਾਰ ਨੂੰ ਟਵੀਟ ਕੀਤਾ- ਦੇਸ਼ ਅਤੇ ਮੇਰੇ ਸੂਬੇ ਉੱਤਰ ਪ੍ਰਦੇਸ਼ ਲਈ ਖੇਡਣਾ ਮੇਰੇ ਲਈ ਸਨਮਾਨ ਦੀ ਗੱਲ ਹੈ। ਟਵੀਟ ਵਿੱਚ ਉਨ੍ਹਾਂ ਨੇ ਬੀਸੀਸੀਆਈ, ਯੂਪੀ ਕ੍ਰਿਕਟ ਐਸੋਸੀਏਸ਼ਨ, ਆਪਣੀ ਆਈਪੀਐਲ ਫਰੈਂਚਾਈਜ਼ੀ ਚੇਨਈ ਸੁਪਰ ਕਿੰਗਜ਼ ਦਾ ਵੀ ਧੰਨਵਾਦ ਕੀਤਾ।

https://twitter.com/ImRaina/status/1567041995608309761?ref_src=twsrc%5Etfw%7Ctwcamp%5Etweetembed%7Ctwterm%5E1567041995608309761%7Ctwgr%5E%7Ctwcon%5Es1_c10&ref_url=about%3Asrcdoc

ਪਿਛਲੇ ਆਈਪੀਐਲ 2022 ਸੀਜ਼ਨ ’ਚ ਰੈਨਾ ਨੂੰ ਕਿਸੇ ਨੇ ਨਹੀਂ ਖਰੀਦਿਆ

ਰੈਨਾ ਨੇ 15 ਅਗਸਤ 2020 ਨੂੰ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਸੀ ਪਰੰਤੂ ਉਹ ਇੰਡੀਅਨ ਪ੍ਰੀਮੀਅਰ ਲੀਗ (IPL) ਵਿੱਚ ਵੀ ਖੇਡ ਰਿਹਾ ਸੀ। ਹਾਲਾਂਕਿ, ਰੈਨਾ ਨੂੰ ਪਿਛਲੇ ਆਈਪੀਐਲ 2022 ਸੀਜ਼ਨ ਵਿੱਚ ਕਿਸੇ ਵੀ ਫਰੈਂਚਾਇਜ਼ੀ ਨੇ ਨਹੀਂ ਖਰੀਦਿਆ ਸੀ। ਆਈਪੀਐਲ ਕੈਰੀਅਰ ’ਚ ਸੁਰੇਸ਼ ਰੈਨਾ ਨੇ ਖੂਬ ਦੌੜਾਂ ਬਣਾਈਆਂ ਤੇ ਕਈ ਵੱਡੀ ਮੈਚ ਜੇਤੂ ਪਾਰੀ ਖੇਡੀਆਂ। ਆਈਪੀਐਲ ’ਚ ਸੁਰੇਸ਼ ਰੈਨਾ ਦੇ ਨਾਂਅ ਕਈ ਰਿਕਾਰਡ ਵੀ ਦਰਜ ਹਨ।

2002 ਵਿੱਚ ਕ੍ਰਿਕਟ ਕੈਰੀਅਰ ਕੀਤਾ ਸ਼ੁਰੂ

ਦੱਸ ਦੇਈਏ ਕਿ ਸੁਰੇਸ਼ ਰੈਨਾ ਨੇ 2002 ਵਿੱਚ ਝਾਰਖੰਡ ਦੇ ਖਿਲਾਫ ਆਪਣਾ ਡੈਬਿਊ ਕੀਤਾ ਸੀ। ਸੁਰੇਸ਼ ਰੈਨਾ ਦਾ ਕ੍ਰਿਕਟ ਕਰੀਅਰ 2000 ਵਿੱਚ ਸ਼ੁਰੂ ਹੋਇਆ ਸੀ। ਜਦੋਂ ਉਸਨੇ ਕ੍ਰਿਕਟਰ ਬਣਨ ਦਾ ਫੈਸਲਾ ਕੀਤਾ ਅਤੇ ਇੱਕ ਸਪੋਰਟਸ ਸਕੂਲ ਵਿੱਚ ਦਾਖਲਾ ਲਿਆ। ਇਸ ਤੋਂ ਬਾਅਦ 2002 ਵਿੱਚ, ਉਸਨੇ ਝਾਰਖੰਡ ਦੇ ਖਿਲਾਫ ਯੂਪੀ ਟੀਮ ਲਈ ਆਪਣਾ ਡੈਬਿਊ ਕੀਤਾ। ਉਹ ਉਸ ਟੀਮ ਦਾ ਕਪਤਾਨ ਵੀ ਬਣਿਆ।

ਵਿਦੇਸ਼ੀ ਲੀਗ ‘ਚ ਖੇਡ ਸਕਦਾ ਹੈ ਰੈਨਾ

ਸੁਰੇਸ਼ ਰੈਨਾ ਨੇ ਭਾਵੇਂ ਕ੍ਰਿਕਟ ਦੇ ਸਾਰੇ ਫਾਰਮੈਂਟਾਂ ਤੋਂ ਸੰਨਿਆਸ ਲੈ ਲਿਆ ਹੈ ਪਰ ਉਹ ਰੋਡ ਸੇਫਟੀ ਸੀਰੀਜ਼ ਵਰਗੀਆਂ ਅੰਤਰਰਾਸ਼ਟਰੀ ਲੀਗਾਂ ਵਿੱਚ ਖੇਡਦਾ ਨਜ਼ਰ ਆ ਸਕਦਾ ਹੈ। ਕੁਝ ਮੀਡੀਆ ਰਿਪੋਰਟਾਂ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਇਸ ਖਿਡਾਰੀ ਨੇ ਬੀਸੀਸੀਆਈ ਤੋਂ ਐਨਓਸੀ ਮੰਗੀ ਹੈ।

ਇਹ ਵੀ ਪੜ੍ਹੋ…ਧੋਨੀ ਭਾਰਤੀ ਟੀਮ ਦੇ ਸਭ ਤੋਂ ਵਧੀਆ ਕਪਤਾਨ ਰਹੇ : Suresh raina

ਧੋਨੀ ਭਾਰਤੀ ਟੀਮ ਦੇ ਸਭ ਤੋਂ ਵਧੀਆ ਕਪਤਾਨ ਰਹੇ : Suresh raina

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ