‘ਸੂਟ ਬੂਟ ਦੀ ਸਰਕਾਰ’ ਹੈ ਚੰਦ ਪੂੰਜੀਪਤੀਆਂ ਦੀ ਮਿੱਤਰ : ਰਾਹੁਲ

Rahul

‘ਸੂਟ ਬੂਟ ਦੀ ਸਰਕਾਰ’ ਹੈ ਚੰਦ ਪੂੰਜੀਪਤੀਆਂ ਦੀ ਮਿੱਤਰ : ਰਾਹੁਲ

ਨਵੀਂ ਦਿੱਲੀ। ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ‘ਤੇ ਵਿਅੰਗ ਕੱਸਦਿਆਂ ਅੱਜ ਫਿਰ ਕਿਹਾ ਕਿ ਇਹ ‘ਸੂਟ ਬੂਟ ਦੀ ਸਰਕਾਰ’ ਹੈ ਤੇ ਪੂੰਜੀਪਤੀਆਂ ਦੇ ਹਿੱਤਾਂ ਨੂੰ ਸੁਰੱਖਿਅਤ ਕਰਨ ‘ਚ ਲੱਗੀ ਹੋਈ ਹੈ।

Punjabis, Rahul, Observers, Punjab, Report

ਉਨ੍ਹਾਂ ਕਿਹਾ ਕਿ  ਸਰਕਾਰ ਸਿਰਫ਼ ਆਪਣੇ ਉਦਯੋਗਪਤੀ ਮਿੱਤਰਾਂ ਨੂੰ ਲਾਭ ਪਹੁੰਚਾਉਣ ਲਈ ਤਰੀਕੇ ਨਾਲ ਤੇ ਹੌਲੀ-ਹੌਲੀ ਕੰਮ ਕਰ ਰਹੀ ਹੈ। ਉਸਦਾ ਮਕਸਦ ਸਿਰਫ਼ ਪੂੰਜੀਪਤੀਆਂ ਦੇ ਹਿੱਤ ਸਾਧਨ ਤੇ ਉਨ੍ਹਾਂ ਦੇ ਫਾਇਦੇ ਲਈ ਕੰਮ ਕਰਨਾ ਹੈ। ਗਾਂਧੀ ਨੇ ਟਵੀਟ ਕੀਤਾ, ਸਰਕਾਰ ਜਿਸ ਤਰ੍ਹਾਂ ਨਾਲ ਕੰਮ ਕਰ ਰਹੀ ਹੈ ਉਹ ਕ੍ਰੋਨੋਲਾੱਜੀ ਸਮਝੋ, ਪਹਿਲਾਂ ਕੁਝ ਵੱਡੀ ਕੰਪਨੀਆਂ ਦਾ ਕਰਜ਼ ਮਾਫ ਕੀਤਾ। ਫਿਰ ਕੰਪਨੀਆਂ ਦੇ ਵੱਡੇ ਪੱਧਰ ‘ਤੇ ਟੈਕਸ ‘ਚ ਛੋਟ ਦਿੱਤੀ। ਹੁਣ ਇਨ੍ਹਾਂ ਕੰਪਨੀਆਂ ਵੱਲੋਂ ਸਥਾਪਿਤ ਬੈਂਕਾਂ ‘ਚ ਜਤਨਾ ਦੀ ਕਮਾਈ ਸਿੱਧਾ ਜਮ੍ਹਾਂ ਕਰਨ ਦੀ ਤਿਆਰੀ ਕਰ ਰਹੀ ਹੈ ਸੂਟ ਬੂਟ ਦੀ ਸਰਕਾਰ। ਇਸ ਦੇ ਨਾਲ ਹੀ ਉਨ੍ਹਾਂ ਇੱਕ ਖਬਰ ਨੂੰ ਪੋਸਟ ਦੀ ਹੈ ਜਿਸ ‘ਚ ਰਿਜ਼ਰਵ ਬੈਂਕ ਦੇ ਸਾਬਕਾ ਗਵਰਨਰ ਰਘੂਰਾਮ ਰਾਜਨ ਤੇ ਪ੍ਰਸਿੱਧ ਅਰਥਸ਼ਾਸ਼ਤਰੀ ਵਿਰਲ ਆਚਾਰਿਆ ਨੇ ਭਾਰਤੀ ਕਾਰਪੋਰੇਟ ਘਰਾਣਿਆਂ ਨੂੰ ਬੈਂਕ ਸਥਾਪਿਤ ਕਰਨ ਦੀ ਸਿਫਾਰਿਸ਼ ਸਬੰਧੀ ਖਬਰ ਨੂੰ ਗਲਤ ਆਈਡੀਆ ਦੱਸਿਆ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.