ਦੁਨੀਆ ਭਰ ‘ਚ ਵਧ ਰਹੀਆਂ ਖੁਦਕੁਸ਼ੀਆਂ ਚਿੰਤਾ ਦਾ ਵਿਸ਼ਾ

ਦੁਨੀਆ ਭਰ ‘ਚ ਵਧ ਰਹੀਆਂ ਖੁਦਕੁਸ਼ੀਆਂ ਚਿੰਤਾ ਦਾ ਵਿਸ਼ਾ

ਖੁਦਕੁਸ਼ੀ ਦਾ ਮਤਲਬ ਹੈ ਕਿ ਆਪਣੀ ਖ਼ੁਦ ਦੀ ਪ੍ਰੇਸ਼ਾਨੀ ਤੋਂ ਹੀ ਤੰਗ ਆ ਕੇ ਇਸ ਦੁਨੀਆ ਨੂੰ ਅਲਵਿਦਾ ਕਹਿ ਜਾਣਾ ਤੇ ਮੁਸੀਬਤਾਂ ਮੂਹਰੇ ਗੋਡੇ ਟੇਕ ਜਾਣਾ ਪਰ ਸਵਾਲ ਪੈਦਾ ਹੁੰਦਾ ਹੈ ਕਿ ਕੀ ਖੁਦਕੁਸ਼ੀਆਂ ਕਿਸੇ ਮਸਲੇ ਦਾ ਹੱਲ ਹਨ ਜਾਂ ਨਹੀਂ? ਜਾਣਕਾਰੀ ਮੁਤਾਬਿਕ ਖ਼ੁਦਕੁਸ਼ੀ ਕਿਸੇ ਵੀ ਸਮੱਸਿਆ ਦਾ ਹੱਲ ਨਹੀਂ ਹੈ, ਕਿਉਂਕਿ ਖ਼ੁਦਕੁਸ਼ੀ ਕਰਨ ਦੇ ਨਾਲ ਸਮੱਸਿਆ ਘਟਦੀ ਨਹੀਂ, ਬਲਕਿ ਵਧਦੀ ਹੈ ਹੁਣ ਤੱਕ ਪੂਰੀ ਦੁਨੀਆ ਵਿੱਚ ਇੱਕ ਨਹੀਂ, ਦੋ ਨਹੀਂ ਬਲਕਿ ਕਰੋੜਾਂ ਲੋਕ ਮਾਨਸਿਕ ਤੌਰ ‘ਤੇ ਪ੍ਰੇਸ਼ਾਨੀਆਂ ਤੋਂ ਤੰਗ ਆ ਕੇ ਖੁਦਕੁਸ਼ੀਆਂ ਦੇ ਰਾਹ ਪੈ ਚੁੱਕੇ ਹਨ

ਪਿਛਲੇ ਸਮੇਂ ਵਿੱਚ ਛਪੀਆਂ ਖ਼ਬਰਾਂ ਮੁਤਾਬਿਕ ਜੇਕਰ ਖ਼ੁਦਕੁਸ਼ੀਆਂ ਦੇ ਅੰਕੜਿਆਂ ‘ਤੇ ਨਿਗ੍ਹਾ ਮਾਰੀ ਜਾਵੇ ਤਾਂ ਸਾਲ 2019 ਦੇ ਦਸੰਬਰ ਮਹੀਨੇ ਸਾਇੰਸ ਜਨਰਲ ‘ਦ ਲੈਂਸੇਟ’ ਦੀ ਇੱਕ ਰਿਪੋਰਟ ਮੁਤਾਬਿਕ ਦੇਸ਼ ਵਿੱਚ 2017 ਤੱਕ 19 ਕਰੋੜ 73 ਲੱਖ ਲੋਕ ਕਿਸੇ ਨਾ ਕਿਸੇ ਮਾਨਸਿਕ ਬਿਮਾਰੀ ਨਾਲ ਪੀੜਤ ਹਨ, ਮਤਲਬ ਕਿ 7 ਵਿੱਚੋਂ 1 ਭਾਰਤੀ ਬਿਮਾਰ ਜ਼ਰੂਰ ਹੈ ਇਨ੍ਹਾਂ ਵਿੱਚੋਂ 4 ਕਰੋੜ 57 ਲੱਖ ਡਿਪਰੈਸ਼ਨ ਤੇ 4 ਕਰੋੜ 49 ਲੱਖ ਬੰਦੇ ਕਿਸੇ ਨਾ ਕਿਸੇ ਚਿੰਤਾ ਦੇ ਸ਼ਿਕਾਰ ਹਨ

ਵਿਸ਼ਵ ਸਿਹਤ ਸੰਗਠਨ ਦੇ ਅੰਕੜਿਆਂ ਮੁਤਾਬਿਕ ਪੂਰੀ ਦੁਨੀਆ ਵਿੱਚ ਹਰ ਸਾਲ 8 ਲੱਖ ਬੰਦੇ ਮਾਨਸਿਕ ਚੁਣੌਤੀਆਂ ਨਾਲ ਜੂਝਦੇ ਹੋਏ ਖ਼ੁਦਕੁਸ਼ੀ ਕਰ ਲੈਂਦੇ ਹਨ ਇਨ੍ਹਾਂ ਤੋਂ ਇਲਾਵਾ ਹਜ਼ਾਰਾਂ ਬੰਦੇ ਅਜਿਹੇ ਵੀ ਹੁੰਦੇ ਹਨ, ਜੋ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕਰਦੇ ਹਨ ਖ਼ੁਦਕੁਸ਼ੀ ਦਾ ਸਭ ਤੋਂ ਵੱਡਾ ਕਾਰਨ ਡਿਪਰੈਸ਼ਨ ਤੇ ਚਿੰਤਾ ਹੈ ਡਬਲਿਊ. ਐੱਚ. ਓ. ਮੁਤਾਬਿਕ ਪੂਰੀ ਦੁਨੀਆ ਵਿੱਚ 26 ਕਰੋੜ ਤੋਂ ਵੱਧ ਲੋਕ ਡਿਪ੍ਰੈਸ਼ਨ ਦੇ ਸ਼ਿਕਾਰ ਹਨ 15 ਤੋਂ 29 ਸਾਲ ਦੀ ਉਮਰ ਵਾਲੇ ਲੋਕਾਂ ਵਿੱਚ ਖ਼ੁਦਕੁਸ਼ੀ ਦਾ ਦੂਜਾ ਵੱਡਾ ਕਾਰਨ ਡਿਪਰੈਸ਼ਨ ਹੀ ਹੈ

ਦੱਸ ਦਈਏ ਕਿ ਦੁਨੀਆ ਭਰ ਵਿੱਚ ਸਭ ਤੋਂ ਵੱਧ ਖ਼ੁਦਕੁਸ਼ੀ ਕਰਨ ਵਾਲਾ ਦੇਸ਼ ਰੂਸ ਹੈ, ਜਿੱਥੇ ਇੱਕ ਲੱਖ ਲੋਕਾਂ ਪਿੱਛੇ 26.5 ਲੋਕ ਖ਼ੁਦਕੁਸ਼ੀ ਕਰਦੇ ਹਨ ਰੂਸ ਤੋਂ ਬਾਅਦ ਦੂਜੇ ਨੰਬਰ ‘ਤੇ ਸਭ ਤੋਂ ਵੱਧ ਖੁਦਕੁਸ਼ੀਆਂ ਕਰਨ ਵਾਲਾ ਦੇਸ਼ ਭਾਰਤ ਹੈ, ਜਿੱਥੇ ਇੱਕ ਲੱਖ ਪਿੱਛੇ 16.3 ਲੋਕ ਮਾਨਸਿਕ ਬਿਮਾਰੀਆਂ ਨਾਲ ਜੂਝਦੇ ਹੋਏ ਖ਼ੁਦਕੁਸ਼ੀ ਕਰ ਜਾਂਦੇ ਹਨ ਵਿਸ਼ਵ ਸਿਹਤ ਸੰਗਠਨ ਮੁਤਾਬਿਕ ਡਿਪਰੈਸ਼ਨ ਕਾਰਨ ਹਰ ਸਾਲ ਵਰਲਡ ਐਕਾਨਮੀ ਨੂੰ 1 ਟ੍ਰਿਲੀਅਨ ਡਾਲਰ ਮਤਲਬ ਕਿ 75 ਲੱਖ ਕਰੋੜ ਰੁਪਏ ਦਾ ਨੁਕਸਾਨ ਹੁੰਦਾ ਹੈ ਪਰ ਇਸ ਦੇ ਬਾਵਜੂਦ ਦੁਨੀਆ ਭਰ ਦੀਆਂ ਸਰਕਾਰਾਂ ਮੈਂਟਲ ਹੈਲਥ ਲਈ ਆਪਣੇ ਹੈਲਥ ਬਜਟ ਦਾ ਸਿਰਫ਼ 2 ਫ਼ੀਸਦੀ ਹਿੱਸੇ ਤੋਂ ਵੀ ਘੱਟ ਖ਼ਰਚ ਕਰਦੀਆਂ ਹਨ

ਭਾਰਤ ਸਰਕਾਰ ਨੇ 2018-19 ਦੇ ਬਜਟ ਵਿੱਚ ਮੈਂਟਲ ਹੈਲਥ ਲਈ 50 ਕਰੋੜ ਰੁਪਏ ਰੱਖੇ ਸਨ, ਜੋ 2019-20 ਵਿੱਚ ਘਟ ਕੇ 40 ਕਰੋੜ ਰੁਪਏ ਰਹਿ ਗਏ ਡਬਲਿਊ. ਐੱਚ. ਓ. ਮੁਤਾਬਿਕ 2017 ਵਿੱਚ ਹਰ ਭਾਰਤੀ ਦੀ ਮੈਂਟਲ ਹੈਲਥ ਲਈ ਪੂਰੇ ਸਾਲ ਵਿੱਚ ਸਿਰਫ਼ 4 ਰੁਪਏ ਹੀ ਖ਼ਰਚ ਹੁੰਦੇ ਸਨ ਨੈਸ਼ਨਲ ਮੈਂਟਲ ਹੈਲਥ ਸਰਵੇ 2017 ਮੁਤਾਬਿਕ ਦੇਸ਼ ਵਿੱਚ 9 ਹਜ਼ਾਰ ਸਾਈਕੈਟਰਿਸਟ, ਮਤਲਬ ਕਿ ਮਨੋਰੋਗ ਮਾਹਿਰ ਹਨ ਜਦੋਂਕਿ ਹਰ ਸਾਲ 700 ਸਾਈਕੈਟਰਿਸਟ ਗ੍ਰੈਜੂਏਟ ਹੁੰਦੇ ਹਨ ਸਾਡੇ ਦੇਸ਼ ਵਿੱਚ 1 ਲੱਖ ਅਬਾਦੀ ਪਿੱਛੇ ਸਿਰਫ਼ 0.75 ਮਨੋਰੋਗੀ ਮਾਹਿਰ ਆਉਂਦੇ ਹਨ

ਏਨੀ ਆਬਾਦੀ ਲਈ ਘੱਟ ਤੋਂ ਘੱਟ 3 ਮਾਹਿਰ ਹੋਣੇ ਜ਼ਰੂਰੀ ਹਨ ਅੰਕੜਿਆਂ ਮੁਤਾਬਿਕ ਸਾਲ 2013 ਤੋਂ 2018 ਦੌਰਾਨ 52,526 ਲੋਕਾਂ ਨੇ ਮਾਨਸਿਕ ਬਿਮਾਰੀ ਨਾਲ ਜੂਝਦਿਆਂ ਖ਼ੁਦਕੁਸ਼ੀ ਕੀਤੀ ਹੈ ਹੁਣ ਸਵਾਲ ਉੱਠਦੈ ਕਿ ਖ਼ੁਦਕੁਸ਼ੀਆਂ ਵਿੱਚ ਵਾਧਾ ਕਿਉਂ ਹੋ ਰਿਹਾ ਹੈ? ਦਰਅਸਲ ਬਹੁਤੇ ਲੋਕਾਂ ਕੋਲ ਜਦੋਂ ਕੋਈ ਸਾਹਮਣੇ ਸਮੱਸਿਆ ਸੁਣਨ ਲਈ ਨਹੀਂ ਹੁੰਦਾ ਤਾਂ ਉਸ ਵਕਤ ਹਮੇਸ਼ਾ ਹੀ ਲੋਕ ਖੁਦਕੁਸ਼ੀ ਦਾ ਰਸਤਾ ਅਪਣਾ ਲੈਂਦੇ ਹਨ

ਪਿਛਲੇ ਸਮੇਂ ਵਿੱਚ ਇੱਕ ਮਾਹਿਰ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਸੀ ਕਿ ਬਹੁਤੇ ਬਜ਼ੁਰਗ ਲੋਕ ਹੀ ਖ਼ੁਦਕੁਸ਼ੀਆਂ ਕਰਦੇ ਹਨ, ਕਿਉਂਕਿ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਕੋਈ ਵੀ ਸੁਣਨ ਵਾਲਾ ਨਹੀਂ ਹੁੰਦਾ ਬੱਚੇ ਆਪੋ-ਆਪਣੇ ਕੰਮਾਂ ਵਿੱਚ ਰੁੱਝ ਜਾਂਦੇ ਹਨ, ਜਿਸ ਕਾਰਨ ਬਜ਼ੁਰਗ ਖੁਦਕੁਸ਼ੀਆਂ ਕਰ ਜਾਂਦੇ ਹਨ ਬਜ਼ੁਰਗਾਂ ਦੀਆਂ ਖੁਦਕੁਸ਼ੀਆਂ ਭਾਵੇਂ ਹੀ ਚਿੰਤਾਜਨਕ ਹਨ ਤੇ ਸਾਨੂੰ ਇਹ ਸਿਖਾਉਂਦੀਆਂ ਹਨ ਕਿ ਕਦੇ ਵੀ ਕਿਸੇ ਨੂੰ ਇਕੱਲਾ ਨਾ ਛੱਡੋ, ਉਹ ਦੇ ਨਾਲ ਗੱਲਾਂ-ਬਾਤ ਕਰਦੇ ਰਹੋ ਖੁਦਕੁਸ਼ੀਆਂ ਵਿੱਚ ਵਾਧਾ ਉਦੋਂ ਹੁੰਦਾ ਹੈ, ਜਦੋਂ ਅਸੀਂ ਮਾਨਸਿਕ ਤੌਰ ‘ਤੇ ਬਹੁਤ ਜ਼ਿਆਦਾ ਪ੍ਰੇਸ਼ਾਨ ਹੋ ਜਾਂਦੇ ਹਾਂ ਵਿਦੇਸ਼ਾਂ ਵਿੱਚ ਵੀ ਖ਼ੁਦਕੁਸ਼ੀਆਂ ਦਾ ਕਹਿਰ ਇਸੇ ਤਰ੍ਹਾਂ ਹੀ ਜਾਰੀ ਹੈ ਭਾਰਤ ‘ਚ ਵੀ ਲਗਾਤਾਰ ਖੁਦਕੁਸ਼ੀਆਂ ਵਧ ਰਹੀਆਂ ਹਨ, ਕਿਉਂਕਿ ਸਾਡੇ ਲੋਕਾਂ ਕੋਲ ਇੱਕ-ਦੂਜੇ ਲਈ ਸਮਾਂ ਹੀ ਨਹੀਂ ਰਿਹਾ ਖ਼ੁਦਕੁਸ਼ੀਆਂ ਵਿੱਚ ਵਾਧਾ ਹੋਣ ਦੇ ਹੋਰ ਵੀ ਕਈ ਕਾਰਨ ਹਨ,

ਜਿਸ ਦੇ ਚੱਲਦਿਆਂ ਜਦੋਂ ਕੋਈ ਵਿਆਹੁਤਾ ਲੜਕੀ, ਜਿਸ ਨੂੰ ਉਸ ਦਾ ਸਹੁਰਾ ਪਰਿਵਾਰ ਤੰਗ-ਪ੍ਰੇਸ਼ਾਨ ਕਰਦਾ ਹੈ ਤੇ ਉਸ ਦੀ ਸਮੱਸਿਆ ਨੂੰ ਸੁਣਦਾ ਨਹੀਂ ਤਾਂ, ਅਜਿਹੇ ਵਿੱਚ ਲੜਕੀ ਖ਼ੌਫ਼ਨਾਕ ਕਦਮ ਅਪਣਾ ਲੈਂਦੀ ਹੈ ਇਸ ਤੋਂ ਇਲਾਵਾ ਬਹੁਤੇ ਨੌਜਵਾਨ ਮੁੰਡੇ-ਕੁੜੀਆਂ ਮੁੰਡੇ ਕੁੜੀਆਂ, ਜਿਨ੍ਹਾਂ ਦੇ ਪੇਪਰਾਂ ‘ਚੋਂ ਨੰਬਰ ਘੱਟ ਆਉਂਦੇ ਹਨ ਜਾਂ ਫਿਰ ਉਨ੍ਹਾਂ ਨੂੰ ਡਰਾਇਆ ਧਮਕਾਇਆ ਜਾਂਦਾ ਹੈ, ਉਹ ਬੱਚੇ ਖੁਦਕੁਸ਼ੀਆਂ ਦਾ ਰਸਤਾ ਅਪਣਾ ਲੈਂਦੇ ਹਨ ਹੁਣ ਜ਼ਮਾਨਾ ਬਹੁਤ ਜ਼ਿਆਦਾ ਬਦਲ ਚੁੱਕਾ ਹੈ ਹੁਣ ਪੰਜਵੀਂ-ਛੇਵੀਂ ਕਲਾਸ ਦੇ ਵਿਦਿਆਰਥੀਆਂ ਤੋਂ ਲੈ ਕੇ ਉਮਰਾਂ ਭੋਗਣ ਵਾਲਿਆਂ ਤੱਕ ਖੁਦਕੁਸ਼ੀਆਂ ਦਾ ਦੌਰ ਜਾਰੀ ਹੈ, ਕਿਉਂਕਿ ਹਰ ਕਿਸੇ ਦੀ ਆਪਣੀ ਸਮੱਸਿਆ ਹੈ, ਜਿਸ ਨੂੰ ਸੁਣਨ ਵਾਲੇ ਬਹੁਤ ਘਟ ਗਏ ਹਨ ਅਸੀਂ ਇੰਨੇ ਜ਼ਿਆਦਾ ਸਵਾਰਥੀ ਹੋ ਚੁੱਕੇ ਹਾਂ, ਕਿ ਅਸੀਂ ਆਪਣੇ ਰਿਸ਼ਤਿਆਂ ਨੂੰ ਹੀ ਭੁੱਲ ਚੁੱਕੇ ਹਾਂ।

ਜੇਕਰ ਅਸੀਂ ਇੱਕ ਪ੍ਰੇਸ਼ਾਨ ਵਿਅਕਤੀ ਜਾਂ ਫਿਰ ਡਿਪਰੈਸ਼ਨ ਦਾ ਸ਼ਿਕਾਰ ਹੋਏ ਵਿਅਕਤੀ ਨਾਲ ਗੱਲ ਕਰੀਏ ਜਾਂ ਫਿਰ ਉਸ ਨੂੰ ਉਕਤ ਪ੍ਰੇਸ਼ਾਨੀ ਵਿੱਚੋਂ ਕੱਢਣ ਲਈ ਮੱਦਦ ਕਰੀਏ ਤਾਂ ਪ੍ਰੇਸ਼ਾਨ ਵਿਅਕਤੀ ਜਾਂ ਔਰਤ ਕਦੇ ਵੀ ਖ਼ੁਦਕੁਸ਼ੀ ਨਹੀਂ ਕਰਦਾ ਲੰਘੇ ਸਮੇਂ ਵਿੱਚ ਬਹੁਤ ਸਾਰੇ ਅਦਾਕਾਰਾਂ ਨੇ ਵੀ ਖ਼ੁਦਕੁਸ਼ੀ ਕੀਤੀ ਇਸ ਤੋਂ ਇਲਾਵਾ ਕਈ ਗਾਇਕਾਂ, ਲੇਖਕਾਂ ਤੇ ਕਈ ਮਹਾਨ ਹਸਤੀਆਂ ਨੇ ਵੀ ਖ਼ੁਦਕੁਸ਼ੀ ਕੀਤੀ ਪਿਛਲੇ ਸਮੇਂ ਵਿੱਚ ਇੱਕ ਜਾਣਕਾਰੀ ਸਾਹਮਣੇ ਆਈ ਸੀ ਕਿ ਬਹੁਤ ਸਾਰੇ ਬੱਚੇ ਇਸ ਕਰਕੇ ਵੀ ਖੁਦਕੁਸ਼ੀਆਂ ਕਰ ਜਾਂਦੇ ਹਨ, ਕਿਉਂਕਿ ਉਨ੍ਹਾਂ ਦੇ ਮਾਪਿਆਂ ਵੱਲੋਂ ਉਨ੍ਹਾਂ ਦਾ ਖ਼ਿਆਲ ਹੀ ਨਹੀਂ ਰੱਖਿਆ ਜਾਂਦਾ ਬੱਚੇ ਆਨਲਾਈਨ ਗੇਮਾਂ ਵਿੱਚ ਵਿਅਸਤ ਹੋ ਜਾਂਦੇ ਹਨ, ਜਿਸ ਕਾਰਨ ਮਾਨਸਿਕ ਤੌਰ ‘ਤੇ ਬਹੁਤ ਜ਼ਿਆਦਾ ਪ੍ਰੇਸ਼ਾਨ ਰਹਿਣ ਲੱਗ ਜਾਂਦੇ ਹਨ ਤੇ ਆਖੀਰ ਉਹ ਖ਼ੁਦਕੁਸ਼ੀਆਂ ਦਾ ਰਸਤਾ ਅਪਣਾ ਲੈਂਦੇ ਹਨ,

ਜੋ ਕਿ ਬੇਹੱਦ ਹੀ ਘਾਤਕ ਹੈ ਅਤੇ ਸਾਨੂੰ ਸਭ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਅੱਜ ਜੇਕਰ ਗੱਲ ਕੀਤੀ ਜਾਵੇ ਤਾਂ ਕੋਈ ਵੀ ਫ਼ੀਲਡ ਅਜਿਹਾ ਨਹੀਂ ਬਚਿਆ, ਜਿੱਥੇ ਖੁਦਕੁਸ਼ੀਆਂ ਦਾ ਦੌਰ ਨਾ ਚੱਲਦਾ ਹੋਵੇ ਉਂਜ ਵੇਖਿਆ ਜਾਵੇ ਤਾਂ ਖੁਦਕੁਸ਼ੀਆਂ ਕਿਸੇ ਮਸਲੇ ਦਾ ਹੱਲ ਨਹੀਂ, ਜਦੋਂ ਕਿ ਸੰਘਰਸ਼ ਹਰ ਸਮੱਸਿਆ ਦਾ ਹੱਲ ਹੈ ਬਹੁਤ ਸਾਰੇ ਲੋਕ ਡਿਪਰੈਸ਼ਨ ਦਾ ਸ਼ਿਕਾਰ ਇਸ ਵਕਤ ਹੋ ਰਹੇ ਹਨ, ਕਿਉਂਕਿ ਉਨ੍ਹਾਂ ਕੋਲ ਕੋਈ ਵੀ ਗੱਲਾਂ ਕਰਨ ਵਾਲਾ ਜਾਂ ਫਿਰ ਇਹ ਕਹਿ ਲਓ ਕਿ ਸਮੱਸਿਆ ਨੂੰ ਸਮਝਣ ਵਾਲਾ ਕੋਈ ਨਹੀਂ ਹੈ

ਬਹੁਤ ਸਾਰੇ ਲੋਕ ਇਸ ਵੇਲੇ ਮਨੋਰੰਜਨ ਲਈ ਮੋਬਾਈਲ ਫੋਨਾਂ ਦਾ ਇਸਤੇਮਾਲ ਕਰ ਰਹੇ ਹਨ ਤੇ ਉੱਥੋਂ ਵੰਨ-ਸੁਵੰਨੀਆਂ ਵੀਡੀਓ ਦੇਖ ਕੇ ਆਪ ਖ਼ੁਦ ਡਿਪਰੈਸ਼ਨ ਵਿੱਚੋਂ ਬਾਹਰ ਆਉਣ ਦੀ ਕੋਸ਼ਿਸ਼ ਕਰ ਰਹੇ ਹਨ ਉਂਜ, ਇਨਾਂ ਨੂੰ ਪ੍ਰੇਸ਼ਾਨੀ ਵਿੱਚੋਂ ਬਾਹਰ ਕੱਢਣ ਵਾਸਤੇ ਸਭ ਤੋਂ ਪਹਿਲੋਂ ਤਾਂ ਡਾਕਟਰੀ ਇਲਾਜ ਦੀ ਜ਼ਰੂਰਤ ਹੁੰਦੀ ਹੈ

Person, Death, Fall, Roof

ਇੱਥੇ ਦੱਸਣਯੋਗ ਹੈ ਕਿ ਹੋਰਨਾਂ ਦੇਸ਼ਾਂ ਵਾਂਗੂੰ ਸਾਡੇ ਦੇਸ਼ ਅੰਦਰ ਵੀ ਲੱਖਾਂ ਲੋਕ ਮਾਨਸਿਕ ਰੋਗਾਂ ਨਾਲ ਜੂਝ ਰਹੇ ਹਨ ਤੇ ਉਹ ਆਪਣਾ ਇਲਾਜ ਕਰਵਾਉਣ ਵਿੱਚ ਅਸਮਰੱਥ ਹਨ ਜੇਕਰ ਮਾਨਸਿਕ ਰੋਗੀ ਦਾ ਇਲਾਜ ਕਰਨਾ ਹੈ ਤਾਂ ਸਭ ਤੋਂ ਪਹਿਲਾਂ ਤਾਂ ਇਹ ਕਰਨਾ ਹੋਵੇਗਾ ਕਿ ਮਾਨਸਿਕ ਰੋਗੀ ਨੂੰ ਡਾਕਟਰੀ ਸਹਾਇਤਾ ਦੇਣੀ ਹੋਵੇਗੀ ਤੇ ਉਸ ਤੋਂ ਬਾਅਦ ਉਸ ਦਾ ਕੌਂਸਲਿੰਗ ਨਾਲ ਇਲਾਜ ਕਰਨਾ ਹੋਵੇਗਾ

ਮੇਰੀ ਸਮਝ ਮੁਤਾਬਿਕ ਕਿਸੇ ਨੂੰ ਡਿਪਰੈਸ਼ਨ ਵਿੱਚੋਂ ਕੱਢਣ ਵਾਸਤੇ ਉਸ ਦਾ ਸਾਥ ਦੇਣਾ ਚਾਹੀਦਾ ਹੈ ਅਤੇ ਇਸ ਤੋਂ ਇਲਾਵਾ ਉਸ ਨੂੰ ਮਨੋਰੋਗ ਦੇ ਡਾਕਟਰ ਨੂੰ ਜ਼ਰੂਰ ਵਿਖਾਉਣਾ ਚਾਹੀਦਾ ਹੈ ਤਾਂ ਜੋ ਉਸ ਦੇ ਦਿਮਾਗ਼ ਦਾ ਸਹੀ ਇਲਾਜ ਹੋ ਸਕੇ ਜੋ ਵੀ ਕਿਸੇ ਨਾ ਕਿਸੇ ਪ੍ਰੇਸ਼ਾਨੀ ਨਾਲ ਜੂਝ ਰਿਹਾ ਹੈ ਉਸ ਨੂੰ ਉਕਤ ਪ੍ਰੇਸ਼ਾਨੀ ਵਿੱਚੋਂ ਨਿੱਕਲਣ ਲਈ ਸਭ ਤੋਂ ਪਹਿਲਾਂ ਕਿਤਾਬਾਂ ਪੜ੍ਹਨੀਆਂ ਚਾਹੀਦੀਆਂ ਹਨ ਤਾਂ ਉਕਤ ਵਿਅਕਤੀ ਦਾ ਆਤਮਬਲ ਵਧ ਸਕੇ ਅਤੇ ਉਹ ਆਪਣੀ ਬਿਮਾਰੀ ਤੋਂ ਮੁਕਤੀ ਪਾ ਸਕੇ

ਮੋ. 98148-90905
ਪਰਮਜੀਤ ਕੌਰ ਸਿੱਧੂ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ