ਸਟੇਟ ਐਵਾਰਡੀ ਡਾ. ਹਰਿਭਜਨ ਪ੍ਰਿਅਦਰਸ਼ੀ ਨੇ ਸੈਂਕੜੇ ਵਿਦਿਆਰਥੀਆਂ ਦੀ ਪੜ੍ਹਾਈ ’ਚ ਮੱਦਦ ਕਰਕੇ ਉਨ੍ਹਾਂ ਦੀ ਜ਼ਿੰਦਗੀ ’ਚ ਲਿਆਂਦਾ ਸੁਧਾਰ

Studies

ਡਾ. ਹਰਿਭਜਨ ਪ੍ਰਿਅਦਰਸ਼ੀ ਵੱਲੋਂ ਸਰਲ ਤਰੀਕੇ ਨਾਲ ਹਿੰਦੀ ਭਾਸ਼ਾ ਪੜ੍ਹਾਉੁਣ ਕਰਕੇ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਗਿਣਤੀ ਵਧੀ

ਮਲੋਟ (ਮਨੋਜ)। ਅੱਜ ਅਸੀਂ ਅਧਿਆਪਕ ਦਿਵਸ ’ਤੇ ਉਸ ਅਧਿਆਪਕ ਦੀ ਗੱਲ ਕਰ ਰਹੇ ਹਾਂ ਜੋ ਸਧਾਰਨ ਪਰਿਵਾਰ ਵਿੱਚੋਂ ਉੱਠ ਕੇ ਆਪਣੀ ਮਿਹਨਤ ਦੇ ਬਲਬੂਤੇ ’ਤੇ ਇੱਕ ਚੰਗਾ ਅਧਿਆਪਕ ਬਣਨ ਤੋਂ ਬਾਅਦ ਜਿਨ੍ਹਾਂ ਵਿਦਿਆਰਥੀਆਂ ਦੇ ਪਰਿਵਾਰਾਂ ਦੀ ਮਾਲੀ ਹਾਲਤ ਕਮਜ਼ੋਰ ਹੈ, ਉਨ੍ਹਾਂ ਲੋੜਵੰਦ ਵਿਦਿਆਰਥੀਆਂ ਦੀ ਆਪਣੇ ਕੋਲੋਂ ਜਾਂ ਫੇਰ ਸ਼ਹਿਰ ਨਿਵਾਸੀਆਂ ਦੇ ਸਹਿਯੋਗ ਨਾਲ ਲਗਾਤਾਰ ਵਿਦਿਆਰਥੀਆਂ ਦੀ ਪੜ੍ਹਾਈ ਵਿੱਚ ਮੱਦਦ ਕਰ ਰਹੇ ਹਨ ਤੇ ਹੁਣ ਤੱਕ ਸੈਂਕੜੇ ਵਿਦਿਆਰਥੀਆਂ ਨੂੰ ਕਿਤਾਬਾਂ ਅਤੇ ਫੀਸਾਂ ਦਾ ਸਹਿਯੋਗ ਕੀਤਾ ਅਤੇ ਉਨ੍ਹਾਂ ਦੀ ਜ਼ਿੰਦਗੀ ਵਿੱਚ ਸੁਧਾਰ ਲਿਆਂਦਾ। (Studies)

ਡਾ. ਹਰਿਭਜਨ ਨੇ ਐਜੂਸੈਟ ਲਈ ਹਿੰਦੀ ਵਿਸ਼ੇ ’ਤੇ ਲੈਕਚਰ ਵੀ ਤਿਆਰ ਕੀਤੇ ਹਨ ਸਮੇਂ-ਸਮੇਂ ’ਤੇ ਹਿੰਦੀ ਅਖ਼ਬਾਰਾਂ ਅਤੇ ਮੈਗਜ਼ੀਨਾਂ ਵਿਚ ਇਨ੍ਹਾਂ ਦੇ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਨ ਸਬੰਧੀ ਆਰਟੀਕਲ ਵੀ ਛਪਦੇ ਰਹਿੰਦੇ ਹਨ।ਸਟੇਟ ਐਵਾਰਡੀ ਡਾ. ਹਰਿਭਜਨ ਪਿ੍ਰਯਦਰਸ਼ੀ ਅੱਜ ਕਿਸੇ ਜਾਣ-ਪਛਾਣ ਦੇ ਮੁਥਾਜ ਨਹੀਂ ਹਨ ਅੱਜ ਉਨ੍ਹਾਂ ਦਾ ਨਾਂਅ ਮਲੋਟ ਇਲਾਕੇ ’ਚ ਇੱਕ ਚੰਗੇ ਅਧਿਆਪਕ ਵਜੋਂ ਜਾਣਿਆ ਜਾਂਦਾ ਹੈ ਕਿਉਂਕਿ ਡਾ. ਪਿ੍ਰਯਦਰਸ਼ੀ ਨੇ ਸਮਾਜਸੇਵੀਆਂ ਵੱਲੋਂ ਚਲਾਏ ਜਾ ਰਹੇ ਮਾਨਵ ਕਲਿਆਣ ਸਕੂਲ ’ਚ ਝੁੱਗੀ-ਝੌਂਪੜੀਆਂ ’ਚ ਰਹਿਣ ਵਾਲੇ ਬੱਚਿਆਂ ਨੂੰ ਲਗਾਤਾਰ ਸਿੱਖਿਆ ਦਿੱਤੀ ਅਤੇ ਉਨ੍ਹਾਂ ਬੱਚਿਆਂ ਵਿੱਚ ਵਿੱਦਿਆ ਦੀ ਅਲਖ ਜਗਾ ਕੇ ਉਨ੍ਹਾਂ ਨੂੰ ਸਰਕਾਰੀ ਸਕੂਲਾਂ ਵਿੱਚ ਦਾਖਲ ਕਰਵਾ ਕੇ ਉਨ੍ਹਾਂ ਦੀ ਜ਼ਿੰਦਗੀ ਵਿੱਚ ਸੁਧਾਰ ਲਿਆਂਦਾ ਇਸੇ ਸੇਵਾ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਸਾਲ 2018 ’ਚ ਸਟੇਟ ਐਵਾਰਡ ਨਾਲ ਵੀ ਨਵਾਜਿਆ ਗਿਆ ਸੀ।

Studies

ਹਿੰਦੀ ਭਾਸ਼ਾ ਨੂੰ ਹਰਮਨ ਪਿਆਰਾ ਬਣਾਉਣ ਦੀ ਹਰ ਕੋਸ਼ਿਸ਼

ਤੁਹਾਨੂੰ ਦੱਸ ਦੇਈਏ ਕਿ ਡਾ. ਪਿ੍ਰਯਦਰਸ਼ੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੰਨਿਆਂ ਮਲੋਟ ਵਿੱਚ ਹਿੰਦੀ ਅਧਿਆਪਕ ਵਜੋਂ ਆਪਣੀਆਂ ਸੇਵਾਵਾਂ ਦੇ ਰਹੇ ਹਨ ਉਹ ਹਿੰਦੀ ਭਾਸ਼ਾ ਨੂੰ ਹੋਰ ਪ੍ਰਫੁੱਲਿਤ ਕਰਨ ਵਿੱਚ ਵੀ ਲਗਾਤਾਰ ਲੱਗੇ ਹੋਏ ਹਨ।ਡਾ. ਹਰਿਭਜਨ ਨੇ ਦੱਸਿਆ ਕਿ ਦਸੰਬਰ 2006 ਵਿੱਚ ਉਹ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਮਲੋਟ ਵਿੱਚ ਬਤੌਰ ਹਿੰਦੀ ਲੈਕਚਰਾਰ ਭਰਤੀ ਹੋਏ ਉਦੋਂ ਇਸ ਸਕੂਲ ਵਿੱਚ ਹਿੰਦੀ ਦੀ ਸਿਰਫ ਇੱਕ ਹੀ ਪੋਸਟ ਸੀ ਤੇ ਵਿਦਿਆਰਥੀਆਂ ਦੀ ਗਿਣਤੀ 65 ਸੀ। ਫੇਰ ਹਿੰਦੀ ਭਾਸ਼ਾ ਨੂੰ ਹਰਮਨ ਪਿਆਰਾ ਬਣਾਉਣ ਦੀ ਹਰ ਕੋਸ਼ਿਸ਼ ਕੀਤੀ ਤੇ ਸਰਲ ਵਿਧੀ ਨਾਲ ਹਿੰਦੀ ਪੜ੍ਹਾਉਣ ਨਾਲ ਵਿਦਿਆਰਥੀਆਂ ਦੀ ਗਿਣਤੀ ਦਿਨੋ-ਦਿਨ ਵਧਦੀ ਗਈ ਅਤੇ ਜੋ 150 ਦੇ ਕਰੀਬ ਪਹੁੰਚ ਗਈ। ਉਨਾਂ ਦੱਸਿਆ ਕਿ ਹਿੰਦੀ ਭਾਸ਼ਾ ਦਾ ਸੂਬਾ ਨਾ ਹੋਣ ਕਾਰਣ ਵੀ ਹੁਣ ਇਸ ਸਕੂਲ ਵਿੱਚ 100 ਦੇ ਕਰੀਬ ਹਿੰਦੀ ਪੜ੍ਹਨ ਵਾਲੀਆਂ ਵਿਦਿਆਰਥਣਾਂ ਹਨ।

ਇਹ ਵੀ ਪੜ੍ਹੋ : ਸੜਕ ਹਾਦਸੇ ਨੇ ਘਰ ਬਿਠਾਇਆ ਪਰ ਬੱਚਿਆਂ ਨੂੰ ਫਿਰ ਵੀ ਪੜ੍ਹਾਇਆ