ਪਵਿੱਤਰ ਭੰਡਾਰਾ : ਘੋਰ ਕਲਿਯੁਗ ‘ਚ ਸਿਮਰਨ ਕਰਨਾ ਅਤਿ ਜ਼ਰੂਰੀ : ਪੂਜਨੀਕ ਗੁਰੂ ਜੀ

ਵਗਿਆ ਸ਼ਰਧਾ ਦਾ ਸਮੁੰਦਰ, ਨਾਮ ਲੈਣ ਵਾਲਿਆਂ ਦਾ ਬਣਿਆ ਰਿਕਾਰਡ

  1. 50,530 ਵਿਅਕਤੀਆਂ ਨੇ ਲਿਆ ਨਾਮ ਸ਼ਬਦ
  2. ‘ਸ਼ਾਹ ਸਤਿਨਾਮ ਜੀ ਹੋ ਗਿਆ ਹੈ ਮੇਰਾ, ‘ਤੇ ਝੂਮੀ ਕਾਇਨਾਤ

ਬਰਨਾਵਾ, (ਸੱਚ ਕਹੂੰ ਨਿਊਜ਼) ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਅਵਤਾਰ ਮਹੀਨੇ ਦੀ ਖੁਸ਼ੀ ‘ਚ ਅੇਤਵਾਰ ਨੂੰ ਸ਼ਾਹ ਸਤਿਨਾਮ ਜੀ ਆਸ਼ਰਮ ਬਰਨਾਵਾ ‘ਚ ਹੋਏ ਪਵਿੱਤਰ ਭੰਡਾਰੇ ‘ਚ ਸ਼ਰਧਾ ਦਾ ਸਮੁੰਦਰ ਵਹਿ ਤੁਰਿਆ ਪਵਿੱਤਰ ਭੰਡਾਰੇ ‘ਚ ਸ਼ਿਰਕਤ ਕਰਨ ਲਈ ਉੱਤਰ ਪ੍ਰਦੇਸ਼, ਹਰਿਆਣਾ, ਰਾਜਸਥਾਨ, ਦਿੱਲੀ, ਮੱਧ ਪ੍ਰਦੇਸ਼ ,ਪੰਜਾਬ ਸਮੇਤ ਨੇੜਲੇ ਸੂਬਿਆਂ ਤੋਂ ਲੱਖਾਂ ਦੀ ਗਿਣਤੀ ‘ਚ ਸ਼ਰਧਾਲੂਆਂ ਨੇ ਸ਼ਿਰਕਤ ਕੀਤੀ ਤੇ ਖੁਸ਼ੀਆ ਮਨਾਈਆਂ ਭੰਡਾਰੇ ਦੇ ਪਵਿੱਤਰ ਮੌਕੇ ‘ਤੇ ਨਾਮ ਲੈਣ ਵਾਲਿਆਂ ਨੇ ਵੀ ਰਿਕਾਰਡ ਕਾਇਮਾ ਕੀਤਾ, ਇਸ ਵਾਰ 50,530 ਲੋਕਾਂ ਨੇ ਨਾਮ ਸ਼ਬਦ ਲੈ ਕੇ ਬੁਰਾਈਆਂ ਤਿਆਗਣ ਦਾ ਪ੍ਰਣ ਕਰਵਾਇਆ। ਹਜ਼ਾਰਾਂ ਲੋਕਾਂ ਨੇ ‘ਜਮ-ਏ-ਇੰਸਾਂ’ ਪੀ ਕੇ ਮਾਨਵਤਾ ਭਲਾਈ ਕਾਰਜਾਂ ‘ਚ ਹਿੱਸਾ ਲੈਣ ਦਾ ਪ੍ਰਣ ਲਿਆ ਪੂਜਨੀਕ ਗੁਰੂਜੀ ਨੇ ਮਾਨਵਤਾ ਭਲਾਈ ਕਾਰਜਾਂ ‘ਚ ਪਹਿਲੇ ਸਥਾਨ ‘ਤੇ ਰਹਿਣ ਵਾਲੇ ਉੱਤਰ ਪ੍ਰਦੇਸ਼ ਤੇ ਉੱਤਰਾਖੰਡ ਦੇ ਸੇਵਾਦਾਰਾਂ ਨੂੰ ਟਰਾਫ਼ੀਆਂ ਪ੍ਰਦਾਨ ਕਰਕੇ ਸਨਮਾਨਿਤ ਕੀਤਾ ਪਵਿੱਤਰ ਭੰਡਾਰੇ ਦੇ ਮੌਕੇ ‘ਤੇ ਸਾਧ-ਸੰਗਤ ਨੇ ਦੋ ਪ੍ਰਣ ਵੀ ਲਏ ਸਤਿਸੰਗ ਦੌਰਾਨ ਪੂਜਨੀਕ ਗੁਰੂ ਜੀ ਨੇ ‘ਸ਼ਾਹ ਸਤਿਨਾਮ ਜੀ ਹੋ ਗਿਆ ਹੈ ਮੇਰਾ…’ ਭਜਨ ਸੁਣਾਇਆ, ਜਿਸ ‘ਤੇ ਹਾਜ਼ਰ ਸਾਧ-ਸੰਗਤ ਝੂਮ ਉੱਠੀ।

_5285 copyਪਵਿੱਤਰ ਅਵਤਾਰ ਮਹੀਨੇ ਦੀ ਖੁਸ਼ੀ ‘ਚ ਹੋਏ ਇਸ ਭੰਡਾਰੇ ਸੰਬੰਧੀ ਆਸ਼ਰਮ ‘ਚ ਸੁੰਦਰ ਸਜਾਵਟ ਕੀਤੀ ਗÂਂ ਸੀ ਤੇ ਆਸ਼ਰਮ ਦਾ ਜ਼ਰਾ-ਜ਼ਰਾ ਜਗਮਗ-ਜਗਮਗ ਕਰ ਰਿਹਾ ਸੀ ਸਤਿਸੰਗ ਸੁਣਨ ਲਈ ਸੁਬ੍ਹਾ-ਸਵੇਰੇ ਤੋਂ ਹੀ ਸ਼ਰਧਾਲੂ ਕਤਾਰਬੱਧ ਹੋ ਕੇ ਪੰਡਾਲ ‘ਚ ਸਜਣ ਲੱਗੇ ਕਵੀਰਾਜ ਭਾਈਆਂ ਨੇ ਮਧੁਰਵਾਣੀ ‘ਚ ਭਜਨ ਸ਼ਬਦ ਗਾ ਕੇ ਤੇ ਸਾਧ-ਸੰਗਤ ਨੇ ਨੱਚ ਕੇ ਅਵਤਾਰ ਮਹੀਨੇ ਦੀਆਂ ਖੁਸ਼ੀਆਂ ਮਨਾਈਆਂ ਲੱਖਾਂ ਦੀ ਗਿਣਤੀ ‘ਚ ਪੁੱਜੇ ਸ਼ਰਧਾਲੂਆਂ ਲਈ ਡੇਰਾ ਮੈਨੇਜਮੈਂਟ ਵੱਲੋਂ ਵਿਆਪਕ ਪ੍ਰਬੰਧ ਕੀਤੇ ਗਏ ਸਨ ਹਜ਼ਾਰਾਂ ਸੇਵਾਦਾਰਾਂ ਦੀ ਡਿਊਟੀਆਂ ਲਾਈਆਂ ਗਈਆਂ ਸਨ ਕੋਈ ਟ੍ਰੈਫਿਕ ਸੰਭਾਲ ਰਿਹਾ ਸੀ ਤਾਂ ਕੋਈ ਪੀਣ ਵਾਲੇ ਪਾਣੀ ਦੀ ਵਿਵਸਥਾ, ਕੋਈ ਲੰਗਰ ਬਣਾਉਣ ਦੀ ਸੇਵਾ ‘ਚ ਲੱਗਿਆ ਸੀ ਤਾਂ ਕੋਈ ਲੰਗਰ ਛਕਾਉਣ ਦੀ ਸੇਵਾ ‘ਚ ਲੱਗਿਆ ਹੋਇਆ ਸੀ।

_5250

ਵਿੱਛੜੀਆਂ ਰੂਹਾਂ ਨੂੰ ਮਾਲਕ ਨਾਲ ਮਿਲਾਉਣ ਦਾ ਯਤਨ ਕਰਦੇ ਰਹਾਂਗੇ : ਪੂਜਨੀਕ ਗੁਰੂ ਜੀ

ਪਵਿੱਤਰ ਭੰਡਾਰੇ ਦੇ ਰੂਹਾਨੀ ਸਤਿਸੰਗ ਮੌਕੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਆਪਣੇ ਅਨਮੋਲ ਬਚਨਾਂ ਨਾਲ ਪੁੱਜੀ ਹੋਈ ਸਾਧ-ਸੰਗਤ ਨੂੰ ਨਿਹਾਲ ਕਰਦਿਆਂ ਫ਼ਰਮਾਇਆ ਕਿ ਬੇਪਰਵਾਹ ਜੀ ਦਾ ਰਹਿਮੋ-ਕਰਮ ਕਹਿਣ-ਸੁਣਨ ਤੋਂ ਪਰ੍ਹੇ ਹੈ ਉਨ੍ਹਾਂ ਨੇ ਜੀਵਾਂ ਦਾ ਉਧਾਰ ਕਰਨ ਲਈ ਇਹ ਰਹਿਮੋ-ਕਰਮ ਵਰਸਾਇਆ ਹੈ ਇਸ ਕਾਲ ਦੀ ਨਗਰੀ ‘ਚੋਂ ਜੀਵਾਂ ਨੂੰ ਕੱਢ ਕੇ ਨਿੱਜਧਾਮ, ਸਚਖੰਡ ਲੈ ਕੇ ਜਾਣਾ ਹੈ, ਚਾਹੇ, ਸੰਤ-ਪੀਰ, ਫ਼ਕੀਰ ਨੂੰ ਕੁਝ ਵੀ ਕਰਨਾ ਪਵੇ ਜਦੋਂ ਤੱਕ ਮਾਲਕ ਤੋਂ ਵਿੱਛੜੀਆਂ ਰੂਹਾਂ ਨੂੰ ਮਾਲਕ ਨਾਲ ਨਹੀਂ ਮਿਲਾਉਂਦੇ ਉਦੋਂ ਤੱਕ ਇਹ ਯਤਨ ਜਾਰੀ ਰਹੇਗਾ।

ਆਪ ਜੀ ਨੇ ਫ਼ਰਮਾਇਆ ਕਿ ਜੇਕਰ ਤੁਸੀਂ ਸਿਮਰਨ ਕਰਦੇ ਹੋ ਤਾਂ ਜਨਮਾਂ-ਜਨਮਾਂ ਦੇ ਪਾਪ ਕਰਮ ਕਟ ਜਾਂਦੇ ਹਨ ਜੇਕਰ ਤੁਸੀਂ ਸਿਮਰਨ ਨਹੀਂ ਕਰਦੇ ਤਾਂ ਤੁਸੀਂ ਬਚਨਾਂ ‘ਤੇ ਪੂਰੇ ਪੱਕੇ ਹੋ ਜਾਓ, ਥੋੜ੍ਹੀ ਸੇਵਾ ਕਰੋਗੇ ਤਾਂ ਤੁਹਾਡਾ ਮਨ ਸਿਮਰਨ ‘ਚ ਲੱਗਣ ਲੱਗੇਗਾ, ਜਿਸ ਨਾਲ ਤੁਸੀਂ ਮਾਲਕ ਦੀ ਭਗਤੀ ‘ਚ ਸਮਾਂ ਦੇਣ ਲੱਗੋਗੇ ਤੇ ਤੁਹਾਡੇ ਆਉਣ ਵਾਲੇ ਭਿਆਨਕ ਸੰਕਟ ਮਾਲਕ ਪਲਾਂ ‘ਚ ਗਾਇਬ ਕਰ ਦੇਵੇਗਾ ।

bal mazdoor
ਝਲਕੀਆਂ

  1. ਪਵਿੱਤਰ ਭੰਡਾਰੇ ਦੌਰਾਨ ਆਸ਼ਰਮ ਦੇ ਚਾਰੇ ਪਾਸੇ ਵਾਹਨਾਂ ਦੀਆ ਲੰਮੀਆਂ ਕਤਾਰਾਂ ਲੱਗੀਆਂ ਹੋਈਆਂ ਸਨ ਟ੍ਰੈਫਿਕ ਦਾ ਪੂਰਾ ਬੰਦੋਬਸਤ ਕੀਤਾ ਗਿਆ ਸੀ, ਜਿਸ ਨਾਲ ਸਾਧ-ਸੰਗਤ ਨੂੰ ਕੋਈ ਪ੍ਰੇਸ਼ਾਨੀ ਨਾ ਆਵੇ ਆਸ਼ਰਮ ਦੇ ਨੇੜੇ ਵੱਡੇ-ਵੱਡੇ ਟ੍ਰੈਫਿਕ ਗਰਾਊਂਡ ਬਣਾਏ ਗਏ ਸਨ ।
  2. ਪਵਿੱਤਰ ਭੰਡਾਰੇ ‘ਚ ਹਜ਼ਾਰਾਂ ਸੇਵਾਦਾਰਾਂ ਨੇ ਕੁਝ ਹੀ ਮਿੰਟਾਂ ‘ਚ ਲੱਖਾਂ ਦੀ ਗਿਣਤੀ ‘ਚ ਪੁੱਜੀ ਸਾਧ-ਸੰਗਤ ਨੂੰ ਲੰਗਰ ਤੇ ਹਲਵੇ ਦਾ ਪ੍ਰਸ਼ਾਦ ਛਕਾ ਦਿੱਤਾ।
  3. ਨਾਮ ਸ਼ਬਦ ਲੈਣ ਆਏ ਨਵੇਂ ਜੀਵਾਂ ਲਈ ਸਤਿਸੰਗ ਪੰਡਾਲ ‘ਚ ਸੈਂਕੜੇ ਟੀਵੀ ਤੇ ਵੱਡੀਆਂ ਸਕਰੀਨਾਂ ਲਾਈਆਂ ਗਈਆਂ ਸਨ।
  4. ਸਤਿਸੰਗ ਦੌਰਾਨ ਪੂਜਨੀਕ ਗੁਰੁ ਜੀ ਨੇ ਸਾਧ-ਸੰਗਤ ਵੱਲੋਂ ਪੁੱਛੇ ਗਏ ਰੂਹਾਨੀਅਤ ਨਾਲ ਸਬੰਧਿਤ ਸਵਾਲਾਂ ਦੇ ਜਵਾਬ ਦੇ ਕੇ ਉਨ੍ਹਾਂ ਦੀ ਜਗਿਆਸਾ ਸ਼ਾਂਤ ਕੀਤੀ।