Solar Eclipse: ਤਿੰਨ ਘੰਟੇ ਤੱਕ ਚੰਦ ਓਹਲੇ ਰਿਹਾ ਸੂਰਜ

Solar Eclipse

Solar Eclipse: ਤਿੰਨ ਘੰਟੇ ਤੱਕ ਚੰਦ ਓਹਲੇ ਰਿਹਾ ਸੂਰਜ
ਪੂਰੇ ਦੇਸ਼ ‘ਚ ਦੇਖਿਆ ਗਿਆ ਦਹਾਕੇ ਦਾ ਆਖਰੀ ਗ੍ਰਹਿਣ

ਨਵੀਂ ਦਿੱਲੀ, ਏਜੰਸੀ। ਸਵੇਰੇ 8:04 ਵਜੇ ਸ਼ੁਰੂ ਹੋਇਆ ਦਹਾਕੇ ਦਾ ਆਖਰੀ ਸੂਰਜ ਗ੍ਰਹਿਣ (Solar Eclipse) ਭਾਰਤ ‘ਚ 2 ਘੰਟੇ 52 ਮਿੰਟ ਤੱਕ ਰਿਹਾ। 9:30 ਵਜੇ ਮੱਧ ਕਾਲ ਹੋਇਆ ਅਤੇ 1056 ਵਜੇ ਗ੍ਰਹਿਣ ਖ਼ਤਮ ਹੋਇਆ। ਇਹ ਮੁੰਬਈ, ਬੈਂਗਲੁਰੁ, ਦਿੱਲੀ, ਚੇਨੱਈ, ਮੈਸੂਰ, ਕੰਨਿਆਕੁਮਾਰੀ ਸਮੇਤ ਦੇਸ਼ ਦੇ ਕਈ ਸ਼ਹਿਰਾਂ ‘ਚ ਦਿਖਾਈ ਦਿੱਤਾ। ਜ਼ਿਆਦਾਤਰ ਸਥਾਨਾਂ ‘ਤੇ ਖੰਡਗ੍ਰਾਸ ਅਤੇ ਦੱਖਣੀ ਭਾਰਤ ਦੀਆਂ ਕੁਝ ਥਾਵਾਂ ‘ਤੇ ਕੰਕਣਾਕ੍ਰਿਤੀ ਸੂਰਜ ਗ੍ਰਹਿਣ ਨਜ਼ਰ ਆਇਆ। ਕੇਰਲ ਦੇ ਕਾਰਗੋੜਾ, ਮਹਾਰਾਸ਼ਟਰ ਦੇ ਮੁੰਬਈ ਅਤੇ ਯੂਏਈ ਦੇ ਦੁਬਈ ‘ਚ ਚੰਦਰਮਾ ਨੇ ਸੂਰਜ ਨੂੰ ਢਕ ਲਿਆ ਅਤੇ ਰਿੰਗ ਆਫ ਫਾਇਰ ਦੀ ਸਥਿਤੀ ਨਜ਼ਰ ਆਈ। ਭਾਰਤ ਤੋਂ ਇਲਾਵਾ ਅਫਰੀਕਾ, ਆਸਟਰੇਲੀਆ ‘ਚ ਵੀ ਗ੍ਰਹਿਣ ਦਿਖਾਈ ਦਿੱਤਾ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।