Punjab Budget 2023 Live : 1 ਲੱਖ 96 ਹਜਾਰ 462 ਕਰੋੜ ਰੁਪਏ ਦਾ ਬਜਟ ਪੇਸ਼

Punjab budget

26 ਫੀਸਦੀ ਪਿੱਛਲੇ ਸਾਲ ਨਾਲੋਂ ਜ਼ਿਆਦਾ

ਚੰਡੀਗੜ੍ਹ। ਅੱਜ ਵਿਧਾਨ ਸਭਾ ਵਿੱਚ ਬਜ਼ਟ ਪੇਸ਼ ਕੀਤਾ ਜਾ ਰਿਹਾ ਹੈ। ਇਸ ਬਜ਼ਟ ਨੂੰ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਪੜ੍ਹ ਰਹੇ ਹਨ। ਉਨ੍ਹਾਂ ਸਰਕਾਰ ਬਨਣ ਦਾ ਇੱਕ ਸਾਲ ਪੂਰਾ ਹੋਣ ਦੀ ਵਧਾਈ ਦਿੱਤੀ। ਉਨ੍ਹਾਂ ਆਪਣੇ ਬਜ਼ਟ ਭਾਸ਼ਣ ਦੌਰਾਨ ਕਿਹਾ ਕਿ ਆਮ ਆਦਮੀ ਪਾਰਟੀ ਦਾ ਦੂਜਾ ਬਜ਼ਟ ਪੇਸ਼ ਕਰਨ ਦੀ ਗੱਲ ਆਖੀ। ਉਨ੍ਹਾਂ ਕਿਹਾ ਕਿ ਮੇਰਾ ਭਾਸ਼ਣ ਮੁੱਕਣ ਤੋਂ ਤੋਂ ਬਾਅਦ ਇਹ ਬਜ਼ਟ ਐਪ ’ਤੇ ਆ ਜਾਵੇਗਾ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਰੰਗਲਾ ਪੰਜਾਬ ਬਣਾਉਣ ਲਈ ਯਤਨ ਸ਼ੁਰੂ ਕੀਤੇ ਹੋਏ ਹਨ।

ਪੰਜਾਬ ਬਜ਼ਟ ਦੇ ਮੁੱਖ ਬਿੰਦੂ

  • ਸਰਕਾਰੀ ਸਕੂਲਾਂ ‘ਚ ਰੂਫ ਟਾਪ ਸੋਲਰ ਪੈਨਲ ਸਿਸਟਮ ਦੀ ਸਥਾਪਨਾ ਲਈ 100 ਕਰੋੜ ਰੁਪਏ
  • 16.35 ਲੱਖ ਵਿਦਿਆਰਥੀਆਂ ਨੂੰ ਮਿਡ-ਡੇਅ ਮੀਲ ਪ੍ਰਦਾਨ ਕਰਨ ਲਈ 456 ਕਰੋੜ ਰੁਪਏ
  • ਪ੍ਰੀ-ਪ੍ਰਾਇਮਰੀ ਜਮਾਤ ਦੇ ਵਿਦਿਆਰਥੀਆਂ ਨੂੰ ਵਰਦੀਆਂ ਪ੍ਰਦਾਨ ਕਰਨ ਲਈ 25 ਕਰੋੜ ਰੁਪਏ
  • ਮੁਫਤ ਕਿਤਾਬਾਂ, ਮੁਰੰਮਤ ਅਤੇ ਰੱਖ-ਰਖਾਅ ਲਈ 90 ਕਰੋੜ ਰੁਪਏ
  • ਗਰੀਨ ਪੰਜਾਬ ਮਿਸ਼ਨ ਦੇ ਤਹਿਤ 151 ਨਾਨਕ ਬਗੀਚੀਆਂ, 68 ਪਵਿੱਤਰ ਵਣ ਵਿਕਸਿਤ ਕੀਤੇ ਜਾ ਰਹੇ
  • ਅਗਲੇ ਸਾਲ ਇੰਨੀਆਂ ਹੀ ਹੋਰ ਨਾਨਕ ਬਗੀਚੀਆਂ ਤੇ ਪਵਿੱਤਰ ਵਣ ਵਿਕਸਿਤ ਕਰਾਂਗੇ
  • ਜੰਗਲੀ ਜੀਵ ਅਤੇ ਚਿੜੀਆਘਰ ਵਿਕਾਸ ਲਈ 13 ਕਰੋੜ ਰੁਪਏ
  • ਗਰੀਨ ਪੰਜਾਬ ਮਿਸ਼ਨ ਦੇ ਲਈ 31 ਕਰੋੜ ਰੁਪਏ ਦੀ ਤਜਵੀਜ
  • ਸਕੂਲ ਅਤੇ ਹਾਇਰ ਐਜੂਕੇਸ਼ਨ ਲਈ 17 ਹਜਾਰ 74 ਕਰੋੜ ਰੁਪਏ
  • ਵਿਸ਼ਵ ਪੱਧਰੀ ਡੇਅਰੀ ਪ੍ਰੋਡਕਟਾਂ ਲਈ ਮਿਲਕਫੈੱਡ ਦਾ ਖਰੀਦ ਦੇ ਨੈੱਟਵਰਕ ਦਾ ਵਿਸਥਾਰ ਹੋਵੇਗਾ
  • ਮਾਰਕਫੈੱਡ ਦੇ ਨਵੇਂ ਗੋਦਾਮਾਂ ਲਈ 100 ਕਰੋੜ ਰੁਪਏ ਦੀ ਤਜਵੀਜ
  • ਕਿਸਾਨਾਂ ਅਤੇ ਪਸ਼ੂ-ਪਾਲਕਾਂ ਨੂੰ ਦਰਵਾਜੇ ‘ਤੇ ਜਾ ਕੇ ਪਸ਼ੂਆਂ ਦੇ ਇਲਾਜ ਲਈ ਮੋਬਾਇਲ ਵੈਟਰਨਰੀ ਯੂਨਿਟ ਦੀ ਸਥਾਪਨਾ ਕੀਤੀ ਜਾਵੇਗੀ। ਇਸ ਲਈ 13 ਕਰੋੜ ਰੁਪਏ ਦੀ ਵੰਡ ਦਾ ਪ੍ਰਸਤਾਵ।
  • ਖੇਤੀ ਲਈ 13888 ਕਰੋੜ ਰੁਪਏ ਬਜਟ ਵਿੱਚ ਰੱਖੇ ਗਏ, ਪਿੱਛਲੇ ਸਾਲ ਨਾਲੋਂ 20 ਫੀਸਦੀ ਵਾਧਾ ਹੈ
  • ਨਵੀ ਖੇਤੀ ਨੀਤੀ ਆਏਗੀ
  • ਸਿੱਧੀ ਬਿਜਾਈ ਲਈ 30 ਹਜ਼ਾਰ 312 ਕਿਸਾਨਾਂ ਨੂੰ 25 ਕਰੋੜ ਰੁਪਏ ਦਿੱਤੇ ਗਏ ਸਨ।
  • ਇਸ ਸਾਲ ਮੂੰਗੀ ਦੀ ਖਰੀਦ ਅਤੇ ਸਿੱਧੀ ਬਿਜਾਈ ਲਈ 125 ਕਰੋੜ ਰੁਪਏ
  • ਪਰਾਲੀ ਨੂੰ ਸਾੜਨ ਵਿੱਚ 30 ਫੀਸਦੀ ਕਟੌਤੀ ਹੋਈ ਹੈ।
  • 2574 ਕਿਸਾਨ ਮਿੱਤਰ ਹੋਣਗੇ ਭਰਤੀ
  • ਬਿਜਲੀ ਸਬਸਿਡੀ ਲਈ 9331 ਕਰੋੜ ਦੀ ਤਜਵੀਜ
  • ਮਿਲਕਫੈੱਡ ਨੂੰ ਪਹਿਲੀ ਵਾਰ 36 ਕਰੋੜ ਰੁਪਏ ਦੀ ਵਿੱਤੀ ਰਾਸ਼ੀ ਮੁਹੱਈਆ
  • ਗੰਨਾ ਉਤਪਾਦਕਾਂ ਲਈ ਗੰਨੇ ਦੀ ਕੀਮਤ 380 ਤੈਅ ਕੀਤੀ ਗਈ
  • ਸ਼ੂਗਰਫੈੱਡ ਨੂੰ ਦੇਣਦਾਰੀਆਂ ਖਤਮ ਕਰਨ ਲਈ 400 ਕਰੋੜ ਦੀ ਮਦਦ ਦਿੱਤੀ ਗਈ
  • 2022-23 ਵਿੱਚ ਕਿਸਾਨਾਂ ਨੂੰ 9 ਹਜਾਰ 64 ਕਰੋੜ ਦੀ ਮੁਫਤ ਬਿਜਲੀ ਮੁਹੱਈਆ ਕਰਵਾਈ
  • 2023-24 ਲਈ ਕਿਸਾਨਾਂ ਲਈ 9,331 ਕਰੋੜ ਰੁਪਏ ਰਾਖਵਾਂ ਰੱਖਣ ਦੀ ਤਜਵੀਜ
  • ਕਿਸਾਨਾਂ ਨੂੰ ਮੌਸਮ ਦੀਆਂ ਤਬਦੀਲੀਆਂ ਤੋਂ ਬਚਾਉਣ ਲਈ ਫਸਲ ਬੀਮਾ ਯੋਜਨਾ ਮੁਹੱਈਆ ਕੀਤੀ ਜਾਵੇਗੀ
  • ਅਗਲੇ ਵਿੱਤੀ ਸਾਲ ਲਈ 253 ਕਰੋੜ ਰੁਪਏ ਬਾਗਵਾਨੀ ਲਈ ਰੱਖਣ ਦੀ ਤਜਵੀਜ
  • ਸੂਬੇ ਦੀਆਂ ਨਰਸਰੀਆਂ ਨੂੰ ਰੋਗ ਮੁਕਤ ਕਰਨ ਲਈ ਐਕਟ ‘ਚ ਸੋਧ ਕੀਤੀ ਗਈ
  • 2574 ਕਿਸਾਨ ਮਿੱਤਰਾਂ ਦੀ ਭਰਤੀ ਕੀਤੀ ਜਾਵੇਗੀ
  • 30,312 ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਲਈ 25 ਕਰੋੜ ਦੀ ਰੁਪਏ ਦੀ ਵਿੱਤੀ ਸਹਾਇਤਾ ਜਾਰੀ ਕੀਤੀ ਗਈ
  • ਅਗਲੇ ਸਾਲ ਝੋਨੇ ਦੀ ਸਿੱਧੀ ਬਿਜਾਈ ਅਤੇ ਮੂੰਗੀ ਦੀ ਖਰੀਦ ਲਈ 125 ਕਰੋੜ ਦੀ ਤਜਵੀਜ
  • ਪਰਾਲੀ ਸਾੜਨ ਦੀਆਂ ਘਟਨਾਵਾਂ ‘ਚ 30 ਫੀਸਦੀ ਦੀ ਕਮੀ
  • 1 ਲੱਖ, 23 ਹਜਾਰ, 441 ਕਰੋੜ ਰਾਜ ਦੇ ਮਾਲੀਏ ਖਰਚੇ ਦਾ ਅਨੁਮਾਨ
  • 1 ਲੱਖ, 96 ਹਜਾਰ, 462 ਕਰੋੜ ਰੁਪਏ ਦਾ ਕੁੱਲ ਬਜਟ
  • ਖੇਤੀਬਾੜੀ ਅਤੇ ਸਹਾਇਕ ਖੇਤਰਾਂ ਲਈ 13 ਹਜਾਰ, 888 ਕਰੋੜ ਰੁਪਏ ਦੀ ਤਜਵੀਜ
  • ਨਵੀਂ ਖੇਤੀ ਨੀਤੀ ਨੂੰ ਪੰਜਾਬ ‘ਚ ਲਿਆਉਣ ਦਾ ਪ੍ਰਸਤਾਵ
  • ਪੰਜਾਬ ਦੀ ਮਾਨ ਸਰਕਾਰ ਨੇ ਦਿੱਤੀਆਂ 26,797 ਨੌਕਰੀਆਂ
  • ਪੰਜਾਬ ‘ਚ 90 ਫੀਸਦੀ ਬਿਜਲੀ ਬਿੱਲ ਜੀਰੋ ਆ ਰਿਹਾ
  • 9 ਮਹੀਨਿਆਂ ਅੰਦਰ 10 ਲੱਖ ਲੋਕਾਂ ਦਾ ‘ਆਮ ਆਦਮੀ ਕਲੀਨਿਕਾਂ‘ ‘ਚ ਇਲਾਜ ਹੋਇਆ
  • ਹਜਾਰਾਂ ਕਰੋੜ ਰੁਪਏ ਦੀਆਂ ਦੇਣਦਾਰੀਆਂ ਪਿਛਲੀਆਂ ਸਰਕਾਰਾਂ ਤੋਂ ਮਿਲੀਆਂ
  • ਮਿਲਕਫੈੱਡ ਨੂੰ ਗ੍ਰਾਂਟ ਦਿੱਤੀ ਗਈ, ਗੰਨਾ ਕਾਸ਼ਤਕਾਰਾਂ ਦਾ ਸਮੇਂ ਸਿਰ ਭੁਗਤਾਨ ਕੀਤਾ ਗਿਆ। ਇਸ ਮੰਤਵ ਲਈ 2 ਹਜਾਰ ਕਰੋੜ ਰੁਪਏ ਖਰਚ ਕੀਤੇ ਗਏ
  • ਅਕਤੂਬਰ-2022 ‘ਚ 6 ਫੀਸਦੀ ਡੀ. ਏ. ਦੀ ਕਿਸ਼ਤ ਜਾਰੀ ਕੀਤੀ
  • ਖੇਤੀਬਾੜੀ ਅਤੇ ਸਹਾਇਕ ਧੰਦਿਆਂ ਨੂੰ ਉਤਸ਼ਾਹਿਤ ਕਰਕੇ ਕਿਸਾਨਾਂ ਤੇ ਮਜੂਦਰਾਂ ਦੀ ਆਮਦਨ ਵਧਾਈ ਜਾਵੇਗੀ
  • ਪੇਂਡੂ ਵਿਕਾਸ ਫੰਡਾਂ ਦਾ 2880 ਕਰੋੜ ਰੁਪਿਆ ਕੇਂਦਰ ਸਰਕਾਰ ਵੱਲ ਬਕਾਇਆ
  • ਪੰਜਾਬ ਦੇ ਮੌਜੂਦਾ ਸਾਲ ਲਈ ਜੀ. ਐੱਸ. ਡੀ. ਪੀ. 6 ਲੱਖ, 38 ਹਜਾਰ 23 ਕਰੋੜ ਰੁਪਏ ਰਿਹਾ
  • ਵਿੱਤੀ ਸਾਲ 2023-24 ਲਈ ਜੀ. ਐੱਸ. ਡੀ. ਪੀ. ਦਰ 6 ਲੱਖ, 98 ਹਜਾਰ, 635 ਕਰੋੜ ਰੁਪਏ ਹੋਵੇਗੀ

ਮੈਡੀਕਲ ਸਿੱਖਿਆ ਅਤੇ ਖੋਜ

  • ਮੈਡੀਕਲ ਸਿੱਖਿਆ ਲਈ 1,015 ਕਰੋੜ ਰੁਪਏ ਦੀ ਤਜਵੀਜ
  • ਮੋਹਾਲੀ ਵਿਖੇ ਡਾ. ਬੀ. ਆਰ. ਅੰਬੇਡਕਰ ਸਟੇਟ ਇੰਸਟੀਚਿਊਟ ਆਫ ਮੈਡੀਕਲ ਸਾਇਸਿੰਜ ਤੇ ਸਰਕਾਰੀ ਮੈਡੀਕਲ ਕਾਲਜ ਖੋਲ੍ਹਿਆ ਗਿਆ ਹੈ। ਇਸ ‘ਚ 100 ਐੱਮ. ਬੀ. ਬੀ. ਐੱਸ. ਵਿਦਿਆਰਥੀਆਂ ਦੇ ਦੋ ਬੈਚਾਂ ਦਾ ਦਾਖਲਾ ਹੋ ਚੁੱਕਾ ਹੈ।
  • ਮੈਡੀਕਲ ਸੰਸਥਾਵਾਂ ‘ਚ ਸਟਾਫ ਦੀ ਘਾਟ ਨੂੰ ਪੂਰਾ ਕਰਨ ਲਈ 880 ਸਟਾਫ ਨਰਸਾਂ ਤੇ 81 ਪੈਰਾ ਮੈਡੀਕਲ ਸਟਾਫ ਦੀ ਭਰਤੀ ਕੀਤੀ ਗਈ ਹੈ।
  • ਕੈਂਸਰ ਦੇ ਮਰੀਜਾਂ ਲਈ ਸਰਕਾਰੀ ਮੈਡੀਕਲ ਕਾਲਜ, ਅੰਮਿ੍ਰਤਸਰ ਵਿਖੇ 119 ਕਰੋੜ ਰੁਪਏ ਦੀ ਲਾਗਤ ਨਾਲ ਸਟੇਟ ਕੈਂਸਰ ਇੰਸਟੀਚਿਊਟ ਅਤੇ ਫਾਜਿ਼ਲਕਾ ਵਿਖੇ 46 ਕਰੋੜ ਰੁਪਏ ਦੀ ਲਾਗਤ ਨਾਲ ਕੈਂਸਰ ਕੇਅਰ ਸੈਂਟਰ ਜਲਦੀ ਸ਼ੁਰੂ ਹੋਣ ਦੀ ਉਮੀਦ ਹੈ।
  • ਜਿ਼ਲ੍ਹਾ ਬਰਨਾਲਾ ਵਿਖੇ ਨਵਾਂ ਨਰਸਿੰਗ ਕਾਲਜ ਸਥਾਪਿਤ ਕਰਨ ਦੀ ਤਜਵੀਜ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ