ਪੰਜਾਬ ਬਜਟ-2021 : ਪਾਣੀ ਦੀ ਘਾਟ ਨੂੰ ਲੈ ਕੇ ਬਣੇਗੀ ਸਦਨ ਦੀ ਕਮੇਟੀ, 3 ਮਹੀਨੇ ਚ ਦੇਣੀ ਹੋਏਗੀ ਰਿਪੋਰਟ

Vidhan Sabha

ਪੰਜਾਬ ਬਜਟ-2021 : ਪੈਟਰੋਲ-ਡੀਜ਼ਲ ਦੀਆਂ ਕੀਮਤਾਂ ’ਤੇ ਅਕਾਲੀ ਦਲ ਦਾ ਹੰਗਾਮਾ

ਚੰਡੀਗੜ੍ਹ। ਵਿਧਾਨ ਸਭ ਦੇ ਬਜਟ ਸੈਸ਼ਨ ਦੇ ਚੌਥੇ ਦਿਨ ਦੀ ਕਾਰਵਾਈ ਸ਼ੁਰੂ ਹੁੰਦੇ ਹੀ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕਾਂ ਵਿਚ ਤਿੱਖੀ ਨੋਕ ਝੋਕ ਹੋ ਗਈ। ਕੋਰੋਨਾ ਵਾਇਰਸ ਦੇ ਇਲਾਜ ਕਰਾਉਣ ਸਬੰਧੀ ਅੱਜ ਅਕਾਲੀ ਦਲ ਅਤੇ ਕਾਂਗਰਸ ਦੇ ਵਿਧਾਇਕਾਂ ਵਿਚ ਤਿੱਖੀ ਬਹਿਸ ਹੋਈ।

  • ਸਦਨ ਦੇ ਅੰਦਰ ਅਕਾਲੀ ਦਲ ਦੇ ਵਿਧਾਇਕਾਂ ਵਲੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਨੂੰ ਲੈ ਹੰਗਾਮਾ ਕੀਤਾ ਜਾ ਰਿਹਾ ਹੈ। ਵੈਲ ਚ ਆ ਕੇ ਹੰਗਾਮਾ ਅਤੇ ਵਾਕ ਆਉਟ।
  • ਪ੍ਰਸੋਨਲ ਵਿਭਾਗ ਦੇ ਆਈਏਐਸ ਅਧਿਕਾਰੀ ਦੇ ਖਿਲਾਫ ਕਾਰਵਾਈ ਕਰਨ ਲਈ ਮੰਗ ਕਰਦੇ ਆਪ ਵਿਧਾਇਕਾਂ ਦਾ ਹੰਗਾਮਾ
  • ਕਲ੍ਹ ਦੁਪਹਿਰ ਤੋਂ ਬਾਅਦ ਸਾਰੇ ਵਿਧਾਇਕ ਮੁਹਾਲੀ ਹਸਪਤਾਲ ਚ ਚਲਣ, ਸਾਰੀਆਂ ਦੇ ਟੀਕੇ ਲਗਵਾਏ ਜਾਣਗੇ , ਮਜੀਠੀਆ ਸਾਹਿਬ ਦੇ 2 ਟੀਕੇ ਲਗਵਾਏ ਜਾਣਗੇ ਤਾਂਕਿ ਇਹ ਠੰਡੇ ਰਹਿਣ : ਬਲਬੀਰ ਸਿੱਧੂ
  • ਕਾਂਗਰਸੀ ਵਿਧਾਇਕ ਅਰੁਣ ਡੋਗਰਾ ਨੇ ਹੀ ਮੰਤਰੀ ਰਜ਼ੀਆ ਸੁਲਤਾਨਾ ਨੂੰ ਘੇਰਿਆ
  • ਕੰਡੀ ਏਰੀਆ ਚ ਪੀਣ ਵਾਲਾ ਪਾਣੀ ਨਹੀਂ ਮਿਲ ਰਿਹਾ ਹੈ
  • ਆਮ ਲੋਕਾਂ ਨੂੰ ਇਹ ਅਹਿਸਾਸ ਹੈ ਕਿ ਕੰਡੀ ਚ ਪਾਣੀ ਦੀ ਸਪਲਾਈ ਘਟ ਹੈ, ਕੇਂਦਰ ਤੋਂ ਫੰਡ ਘਟ ਆਉਣਾ ਪ੍ਰੇਸ਼ਾਨੀ ਦਾ ਕਾਰਨ ਹੈ।
  • ਕੰਡੀ ਏਰੀਆ ਨੂੰ ਜ਼ਿਆਦਾ ਪਾਣੀ ਦੇਣ ਲਈ ਕੰਮ ਕੀਤਾ ਜਾ ਰਿਹਾ ਹੈ।
  • ਕੋਰੋਨਾ ਚ ਇਲਾਜ ਨੂੰ ਲੈ ਕੇ ਹੰਗਾਮਾ ਹੋਇਆ
  • ਮਜੀਠੀਆ ਨੇ ਕਿਹਾ ਕਿ ਮੰਤਰੀ ਸਾਹਿਬਾਨ ਖੁਦ ਫੋਰਟਿਸ ਜਾ ਹੋਰ ਪ੍ਰਾਈਵੇਟ ਹਸਪਤਾਲ ਤੋਂ ਇਲਾਜ ਕਰਵਾ ਕੇ ਆਏ ਹਨ। ਜੇਕਰ ਸਰਕਾਰੀ ਹਸਪਤਾਲ ਚ ਜੇਕਰ ਇਹਨਾਂ ਹੀ ਚੰਗਾ ਇਲਾਜ ਹੈ ਤਾਂ ਖੁਦ ਪ੍ਰਾਈਵੇਟ ਚ ਕਿਉਂ ਕਰਵਾਇਆ ?
  • ਪਹਿਲਾ ਮਜੀਠੀਆ ਦਸਣ ਕਿ ਬੀਬੀ ਸੁਰਿੰਦਰ ਕੌਰ ਬਾਦਲ ਅਤੇ ਪ੍ਰਕਾਸ਼ ਸਿੰਘ ਬਾਦਲ ਨੇ ਇਲਾਜ ਕਿਥੋਂ ਇਲਾਜ ਕਰਵਾਇਆ, ਅਮਰੀਕਾ ਤੋਂ ਕਰਵਾਇਆ ਅਤੇ ਖਰਚ ਵੀ ਸਰਕਾਰੀ ਹੋਇਆ : ਬਲਬੀਰ ਸਿੱਧੂ
  • ਅਸੀਂ ਪ੍ਰਾਈਵੇਟ ਚ ਗਏ ਤਾਂ ਪੈਸੇ ਖੁਦ ਦਿਤੇ।

  • ਇਸ ਤੋਂ ਪਹਿਲਾਂ ਸੂਬੇ ਵਿਚ ਪੈਟਰੋਲ ਡੀਜ਼ਲ ਦੇ ਮਹਿੰਗੇ ਰੇਟ ਦੇ ਵਿਰੋਧ ਵਿਚ ਬੈਲਗੱਡੀਆਂ ਵਿਚ ਵਿਧਾਨ ਸਭਾ ਕੋਲ ਪਹੁੰਚੇ।
  • ਪੁਲਿਸ ਅਤੇ ਸੁਰੱਖਿਆ ਕਰਮੀਆਂ ਨੇ ਉਨ੍ਹਾਂ ਨੂੰ ਵਿਧਾਨ ਸਭਾ ਕੈਂਪਸ ਤੋਂ ਦੂਰ ਹੀ ਰੋਕ ਦਿੱਤਾ। ਇਸ ਤੋਂ ਬਾਅਦ ਉਹ ਆਪਣੀਆਂ ਕਾਰਾਂ ਵਿਚ ਵਿਧਾਨ ਸਭਾ ਪਹੁੰਚੇ।
  • 85 ਵੀ ਸੰਵਿਧਾਨਕ ਸੋਧ ਲਾਗੂ ਕਰਨ ਲਈ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਵੱਲੋਂ ਸਦਨ ਤੋਂ ਵਾਕਆਊਟ ਅਤੇ ਆਪਣੇ ਪੱਧਰ ’ਤੇ ਵਿਭਾਗ ਦੇ ਸੈਕਟਰੀ ਵੱਲੋਂ ਪੱਤਰ ਜਾਰੀ ਕਰਨ ਵਾਲੇ ਖ਼ਿਲਾਫ਼ ਕਾਰਵਾਈ ਕਰਨ ਦੀ ਮੰਗ ਕੀਤੀ।
  • ਅਕਾਲੀ ਵਿਧਾਇਕ ਬਲਦੇਵ ਸਿੰਘ ਖਹਿਰਾ ਨੇ ਕਾਂਗਰਸੀ ਵਿਧਾਇਕ ਰਾਜ ਕੁਮਾਰ ਚੱਬੇਵਾਲ ਵਲੋ ਸਦਨ ਨੂੰ ਗੁੰਮਰਾਹ ਕਰਨ ਦਾ ਮਰਿਆਦਾ ਮਤਾ ਲਿਆਉਣ ਦੀ ਮੰਗ ਕੀਤੀ।
  • ਵਿਧਾਨ ਸਭਾ ਦੀ ਕਾਰਵਾਈ ਵਿਚ ਸ਼ਾਮਲ ਹੋਣ ਨਿਕਲੇ।
  • ਇਨ੍ਹਾਂ ਵਿਧਾਇਕਾਂ ਦੀ ਅਗਵਾਈ ਸਾਬਕਾ ਮੰਤਰੀ ਬਿਕਰਮ ਮਜੀਠੀਆ ਕਰ ਰਹੇ ਸਨ।
  • ਵਿਧਾਇਕਾਂ ਨੇ ਬੈਲਗੱਡੀਆਂ ’ਤੇ ਵਿਧਾਇਕ ਦਾ ਨੇਮ ਪਲੇਟ ਵੀ ਲਾਇਆ ਸੀ।

  • ਪੁਲਿਸ ਅਤੇ ਸੁਰੱਖਿਆ ਕਰਮੀਆਂ ਨੇ ਉਨ੍ਹਾਂ ਨੂੰ ਵਿਧਾਨ ਸਭਾ ਤੋਂ ਪਹਿਲਾਂ ਹੀ ਚੌਕ ਵਿਚ ਰੋਕ ਲਿਆ।
  • ਇਸ ਤੋਂ ਬਾਅਦ ਵਿਧਾਇਕ ਆਪਣੀਆਂ ਕਾਰਾਂ ਵਿਚ ਵਿਧਾਨ ਸਭਾ ਵੱਲ ਰਵਾਨਾ ਹੋਏ।
  • ਦਿੱਲੀ ਜਾ ਕੇ ਅਸੀਂ ਧਾਰਨਾ ਦੇਣ ਨੂੰ ਤਿਆਰ ਹਾਂ, ਇਹ ਤਾਰੀਖ ਦਸ ਦੇਣ, ਅਸੀਂ ਨਾਲ ਚਲਾਂਗੇ ਪਰ ਪੰਜਾਬ ਚ ਇਹ ਵੈਟ ਕਿਉਂ ਲਾਈ ਬੈਠੇ ਹਨ। ਕੀ ਖ਼ਜ਼ਾਨਾ ਮੰਤਰੀ ਪੰਜਾਬ ਚ ਵੈਟ ਦੀਆਂ ਕੀਮਤਾਂ ਤੇ ਵੈਟ ਘਟ ਕਰਨਗੇ। : ਸ਼ਰਨਜੀਤ ਢਿੱਲੋਂ
  • ਪਾਣੀ ਦੀ ਘਾਟ ਨੂੰ ਲੈ ਕੇ ਬਣੇਗੀ ਸਦਨ ਦੀ ਕਮੇਟੀ, 3 ਮਹੀਨੇ ਚ ਦੇਣੀ ਹੋਏਗੀ ਰਿਪੋਰਟ
  • ਸਦਨ ਚ ਸਪੀਕਰ ਰਾਣਾ ਕੇ ਪੀ ਸਿੰਘ ਨੇ ਕੀਤਾ ਐਲਾਨ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.