ਪਵਿੱਤਰ ਬਚਨ ਸੱਚ ਹੋਏ ਅਸੀਂ ਸਾਂ, ਅਸੀਂ ਹਾਂ, ਅਸੀਂ ਹੀ ਰਹਾਂਗੇ

ਪਵਿੱਤਰ ਬਚਨ ਸੱਚ ਹੋਏ ਅਸੀਂ ਸਾਂ, ਅਸੀਂ ਹਾਂ ਅਸੀਂ ਹੀ ਰਹਾਂਗੇ

23 ਸਤੰਬਰ ਦੇ ਭਾਗਾਂ ਵਾਲੇ ਦਿਨ ਦੀ ਸਵੇਰ ਡੇਰਾ ਸੱਚਾ ਸੌਦਾ ਵਿਚ ਅਨੋਖਾ ਉਤਸ਼ਾਹ, ਉਮੰਗ ਅਤੇ ਅਨੰਦ ਨਾਲ ਭਰਪੂਰ ਬਹਾਰਾਂ ਲੈ ਕੇ ਆਈ ਜਿਵੇਂ ਹੀ ਮਜ਼ਲਿਸ ਦਾ ਪ੍ਰੋਗਰਾਮ ਸ਼ੁਰੂ ਹੋਇਆ ਤਾਂ ਪਹਿਲਾਂ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ ਸਟੇਜ ’ਤੇ ਬਿਰਾਜਮਾਨ ਹੋਏ। ਫਿਰ ਪੂਜਨੀਕ ਪਰਮ ਪਿਤਾ ਜੀ ਦੇੇ ਹੁਕਮ ਅਨੁਸਾਰ ਪੂਜਨੀਕ ਬਾਪੂ ਨੰਬਰਦਾਰ ਮੱਘਰ ਸਿੰਘ ਜੀ ਅਤੇ ਪੂਜਨੀਕ ਮਾਤਾ ਨਸੀਬ ਕੌਰ ਜੀ ਇੰਸਾਂ ਸ੍ਰੀ ਗੁਰੂਸਰ ਮੋਡੀਆ ਵਾਲੇ ਦੇ ਲਾਡਲੇ (ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ) ਨੂੰ ਆਦਰ ਸਹਿਤ ਸਟੇਜ ’ਤੇ ਪੂਜਨੀਕ ਪਰਮ ਪਿਤਾ ਜੀ ਦੇ ਨਾਲ ਸੁਸ਼ੋਭਿਤ ਕੀਤਾ ਗਿਆ ਬਹੁਤ ਹੀ ਅਨੰਦਮਈ ਰੂਹ ਨੂੰ ਖਿੱਚਣ ਵਾਲਾ ਉਹ ਨਜ਼ਾਰਾ ਸਾਧ-ਸੰਗਤ ਨੂੰ ਮਸਤ ਕਰ ਰਿਹਾ ਸੀ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ ਨੇ ਆਪਣੇ ਪਵਿੱਤਰ ਕਰ-ਕਮਲਾਂ ਨਾਲ ਇੱਕ ਸੁੰਦਰ ਹਾਰ ਆਪ ਜੀ (ਪੂਜਨੀਕ ਗੁਰੂ ਜੀ) ਦੇ ਗਲ਼ੇ ਵਿਚ ਪਹਿਨਾਇਆ ਅਤੇ ਪ੍ਰਸ਼ਾਦ ਖੁਆ ਕੇ ਗੁਰਗੱਦੀ ਦੀ ਰਸਮ ਨੂੰ ਪੂਰਾ ਕੀਤਾ।

ਪੂਜਨੀਕ ਪਰਮ ਪਿਤਾ ਜੀ ਨੇ ਇਸ ਮੌਕੇ ਗੁਰਗੱਦੀ ਬਖ਼ਸ਼ਿਸ਼ ਨੂੰ ਲੈ ਕੇ ਅਨਮੋਲ ਬਚਨ ਫਰਮਾਏ ਅਤੇ ਇਸ ਸਬੰਧੀ ਆਪਣਾ ਹੁਕਮਨਾਮਾ ਵੀ ਪੜ੍ਹਵਾ ਕੇ ਸਾਧ-ਸੰਗਤ ਨੂੰ ਜਾਰੀ ਕੀਤਾ ਗੁਰਗੱਦੀ ਦੇ ਇਸ ਪਵਿੱਤਰ ਦਿਵਸ ’ਤੇ ਸਾਧ-ਸੰਗਤ ਨੂੰ ਕੜਾਹ ਦਾ ਪ੍ਰਸ਼ਾਦ ਵੰਡਿਆ ਗਿਆ ਰੂਹਾਨੀਅਤ ਵਿਚ ਗੁਰਗੱਦੀ ਦੀ ਬਹੁਤ ਹੀ ਮਹੱਤਤਾ ਹੁੰਦੀ ਹੈ ਪੂਰਨ ਸੰਤ ਸਤਿਗੁਰੂ ਮਾਲਿਕ ਦੇ ਹੁਕਮ ਅਨੁਸਾਰ ਦੁਨੀਆਂ ਦੇ ਉੱਧਾਰ ਲਈ ਆਪਣੇ ਰੂਹਾਨੀ ਵਾਰਿਸ ਬਾਰੇ ਸਾਧ-ਸੰਗਤ ਨੂੰ ਜਾਣੂ ਕਰਵਾਉਂਦੇ ਹਨ ਇਤਿਹਾਸ ਵਿਚ ਬਹੁਤ ਵਾਰ ਅਜਿਹਾ ਹੀ ਹੋਇਆ ਜਦੋਂ ਕਿਸੇ ਗੁਰੂ-ਮਹਾਂਪੁਰਸ਼ ਨੇ ਦੱਸਿਆ ਕਿ ਉਸ ਤੋਂ ਬਾਅਦ ਕੌਣ ਹੋਵੇਗਾ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਰੂਹਾਨੀਅਤ ਦੇ ਇਤਿਹਾਸ ਵਿਚ ਨਵੀਂ ਮਿਸਾਲ ਕਾਇਮ ਕੀਤੀ ਆਪ ਜੀ ਨੇ ਆਪਣੇ ਪਵਿੱਤਰ ਕਰ-ਕਮਲਾਂ ਨਾਲ ਗੁਰਗੱਦੀ ਦੀ ਰਸਮ ਪੂਰੀ ਕੀਤੀ ਅਤੇ ਸਵਾ ਸਾਲ ਤੱਕ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨਾਲ ਸਟੇਜ ’ਤੇ ਬਿਰਾਜਮਾਨ ਰਹੇ ਆਪ ਜੀ ਨੇ ਗੁਰਗੱਦੀ ਬਖਸ਼ਿਸ਼ ਵਾਲੇ ਦਿਨ ਤੋਂ ਹੀ ਡੇਰਾ ਸੱਚਾ ਸੌਦਾ ਦੀਆਂ ਸਾਰੀਆਂ ਜਿੰਮੇਵਾਰੀਆਂ ਪੂਜਨੀਕ ਹਜ਼ੂਰ ਪਿਤਾ ਜੀ ਨੂੰ ਸੌਂਪ ਦਿੱਤੀਆਂ।

‘‘ਜੋ ਜੀਵ ਇਨ੍ਹਾਂ ’ਤੇ ਵਿਸ਼ਵਾਸ ਕਰੇਗਾ ਉਹ ਸਾਡੇ ’ਤੇ ਵਿਸ਼ਵਾਸ ਕਰਦਾ ਹੈ’’
‘ਹੁਕਮਨਾਮਾ’

22 ਸਤੰਬਰ 1990 ਦਿਨ ਸ਼ਨਿੱਚਰਵਾਰ, ਡੇਰਾ ਸੱਚਾ ਸੌਦਾ ਦੀ ਦੂਜੀ ਪਾਤਸ਼ਾਹੀ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ ਦੇ ਹੁਕਮਾਂ ਅਨੁਸਾਰ ਜਦੋਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਆਪਣੇ ਪਰਿਵਾਰ ਸਮੇਤ ਆਸ਼ਰਮ ਆਏ ਤਾਂ ਆਪ ਜੀ ਨੂੰ ਆਪਣਾ ਵਾਰਿਸ ਐਲਾਨ ਕਰਨ ਬਾਰੇ ਪੂਜਨੀਕ ਪਰਮ ਪਿਤਾ ਜੀ ਨੇ ਆਪ ਜੀ (ਪੂਜਨੀਕ ਗੁਰੂ ਜੀ) ਦੇ ਪਿਤਾ ਜੀ (ਪੂਜਨੀਕ ਬਾਪੂ ਨੰਬਰਦਾਰ ਮੱਘਰ ਸਿੰਘ ਜੀ) ਨੂੰ ਪੁੱਛਿਆ, ‘‘ਕਿਉਂ ਬੇਟਾ, ਖੁਸ਼ ਤਾਂ ਹੋ?’’ ਉਦੋਂ ਪੂਜਨੀਕ ਪਿਤਾ ਜੀ ਨੇ ਹੱਥ ਜੋੜ ਕੇ ਕਿਹਾ, ‘‘ਸੱਚੇ ਪਾਤਸ਼ਾਹ ਜੀ ਸਭ ਕੁਝ ਆਪ ਜੀ ਦਾ ਹੀ ਹੈ, ਸਾਡੀ ਤਾਂ ਸਾਰੀ ਜਾਇਦਾਦ ਵੀ ਬੇਸ਼ੱਕ ਵੰਡ ਦਿਓ’’ ਇਸ ’ਤੇ ਪੂਜਨੀਕ ਪਰਮ ਪਿਤਾ ਜੀ ਨੇ ਫ਼ਰਮਾਇਆ, ‘‘ਅਸੀਂ ਇਨ੍ਹਾਂ ਦੀ (ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ) ਦੀ ਝੋਲੀ ’ਚ ਦੋਵਾਂ ਜਹਾਨਾਂ ਦੀ ਦੌਲਤ ਪਾ ਦਿੱਤੀ ਹੈ। ਤੁਸੀਂ ਕਿਸੇ ਗੱਲ ਦਾ ਫ਼ਿਕਰ ਨਾ ਕਰੋ ਮਾਲਕ ਹਮੇਸ਼ਾ ਤੁਹਾਡੇ ਅੰਗ-ਸੰਗ ਹੈ ਇਸ ਤੋਂ ਬਾਅਦ 23 ਸਤੰਬਰ 1990 ਨੂੰ ਸਵੇਰੇ 9 ਵਜੇ ਆਖ਼ਰ ਉਹ ਸੁਨਹਿਰੀ ਘੜੀ ਆ ਗਈ, ਜੋ ਡੇਰਾ ਸੱਚਾ ਸੌਦਾ ਦੇ ਇਤਿਹਾਸ ਵਿਚ ਵਿਸ਼ੇਸ਼ ਮਹੱਤਵ ਰੱਖਦੀ ਹੈ ਪੂਜਨੀਕ ਪਰਮ ਪਿਤਾ ਜੀ ਨੇ ਡੇਰਾ ਸੱਚਾ ਸੌਦਾ ਦੀ ਪਵਿੱਤਰ ਮਰਿਆਦਾ ਅਨੁਸਾਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਸਟੇਜ ’ਤੇ ਆਪਣੇ ਕਰ-ਕਮਲਾਂ ਨਾਲ ਆਪਣਾ ਉੱਤਰਾ-ਅਧਿਕਾਰੀ ਐਲਾਨ ਕੇ ਮਾਨਵਤਾ ਦੇ ਉੱਪਰ ਮਹਾਨ ਉਪਕਾਰ ਕੀਤਾ ਤਾਂ ਕਣ-ਕਣ ਝੂਮ ਉਠਿਆ ।

ਪੂਜਨੀਕ ਪਰਮ ਪਿਤਾ ਜੀ ਨੇ ਆਪ ਜੀ ਨੂੰ ਆਪਣਾ ਉੱਤਰਾ-ਅਧਿਕਾਰੀ ਐਲਾਨ ਕਰਦਿਆਂ ਸਾਧ-ਸੰਗਤ ਦੇ ਨਾਂਅ ਆਪਣਾ ਹੁਕਮਨਾਮਾ ਵੀ ਪੜ੍ਹਵਾਇਆ ਕਿ ‘‘ਸੰਤ ਗੁਰਮੀਤ ਜੀ ਨੂੰ ਜੋ ਸ਼ਹਿਨਸ਼ਾਹ ਮਸਤਾਨਾ ਜੀ ਦੇ ਹੁੁਕਮ ਨਾਲ ਬਖ਼ਸ਼ਿਸ਼ ਕੀਤੀ ਗਈ ਹੈ। ਉਹ ਸਤਿਪੁਰਖ਼ ਨੂੰ ਮਨਜ਼ੂਰ ਸੀ, ਇਸ ਲਈ ਜੋ ਵੀ ਇਨ੍ਹਾਂ ਨਾਲ (ਪੂਜਨੀਕ ਹਜ਼ੂਰ ਪਿਤਾ ਜੀ ਨਾਲ) ਪ੍ਰੇਮ ਕਰੇਗਾ ਉਹ ਮੰਨੋ ਸਾਡੇ ਨਾਲ ਪੇ੍ਰਮ ਕਰਦਾ ਹੈ ਜੋ ਜੀਵ ਇਨ੍ਹਾਂ ਦਾ ਹੁਕਮ ਮੰਨੇਗਾ ਉਹ ਮੰਨੋ ਸਾਡਾ ਹੁਕਮ ਮੰਨਦਾ ਹੈ ਜੋ ਜੀਵ ਇਨ੍ਹਾਂ ’ਤੇ ਵਿਸ਼ਵਾਸ ਕਰੇਗਾ ਉਹ ਮੰਨੋ ਸਾਡੇ ’ਤੇ ਵਿਸ਼ਵਾਸ ਕਰਦਾ ਹੈ ਜੋ ਇਨ੍ਹਾਂ ਨਾਲ ਭੇਦਭਾਵ ਕਰੇਗਾ ਉਹ ਮੰਨੋ ਸਾਡੇ ਨਾਲ ਭੇਦਭਾਵ ਕਰਦਾ ਹੈ ਇਹ ਰੂਹਾਨੀ ਦੌਲਤ ਕਿਸੇ ਬਾਹਰੀ ਦਿਖਾਵੇ ’ਤੇ ਬਖ਼ਸ਼ਿਸ਼ ਨਹੀਂ ਕੀਤੀ ਜਾਂਦੀ, ਇਸ ਰੂਹਾਨੀ ਦੌਲਤ ਲਈ ਉਹ ਭਾਂਡਾ ਪਹਿਲਾਂ ਤੋਂ ਹੀ ਤਿਆਰ ਹੁੰਦਾ ਹੈ ਜਿਸ ਨੂੰ ਸਤਿਗੁਰੂ ਆਪਣੀ ਨਜ਼ਰ ਮਿਹਰ ਨਾਲ ਪੂਰਨ ਕਰਦਾ ਹੈ ਅਤੇ ਆਪਣੀ ਨਜ਼ਰ ਮਿਹਰ ਨਾਲ ਉਨ੍ਹਾਂ ਤੋਂ ਉਹ ਕੰਮ ਲੈਂਦਾ ਹੈ ਜਿਸ ਲਈ ਦੁਨੀਆ ਵਾਲੇ ਸੋਚ ਵੀ ਨਹੀਂ ਸਕਦੇ।’’

ਸਾਧ-ਸੰਗਤ ਦੀ ਸੇਵਾ ਅਤੇ ਸੰਭਾਲ, ਪਹਿਲਾਂ ਤੋਂ ਕਈ ਗੁਣਾ ਵੱਧ ਹੋਵੇਗੀ

ਪਵਿੱਤਰ ਗੁਰਗੱਦੀ ਦਿਵਸ 23 ਸਤੰਬਰ 1990 ਨੂੰ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਡੇਰਾ ਸੱਚਾ ਸੌਦਾ ਦੀ ਪਵਿੱਤਰ ਮਰਿਆਦਾ ਅਨੁਸਾਰ ਚਮਕੀਲੇ ਫੁੱਲਾਂ ਦਾ ਇੱਕ ਸੁੰਦਰ ਹਾਰ ਆਪਣੇ ਪਵਿੱਤਰ ਕਰ-ਕਮਲਾਂ ਨਾਲ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਗਲ਼ ਵਿਚ ਪਾਇਆ ਅਤੇ ਆਪਣੀ ਪਾਕ-ਪਵਿੱਤਰ ਦ੍ਰਿਸ਼ਟੀ ਦਾ ਪ੍ਰਸ਼ਾਦ ਪ੍ਰਦਾਨ ਕੀਤਾ ਇਸ ਸ਼ੁੱਭ ਮੌਕੇ ’ਤੇ ਸਾਧ-ਸੰਗਤ ’ਚ ਵੀ ਪਵਿੱਤਰ ਪ੍ਰਸ਼ਾਦ ਵੰਡਿਆ ਗਿਆ ਇਸ ਮੌਕੇ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਸਾਧ-ਸੰਗਤ ’ਚ ਫ਼ਰਮਾਇਆ, ਹੁਣ ਅਸੀਂ ਜਵਾਨ ਬਣ ਕੇ ਆਏ ਹਾਂ ਇਸ ਬਾਡੀ ’ਚ ਅਸੀਂ ਖੁਦ ਕੰਮ ਕਰਾਂਗੇ ਕਿਸੇ ਨੇ ਘਬਰਾਉਣਾ ਨਹੀਂ ਇਹ ਸਾਡਾ ਹੀ ਰੂਪ ਹਨ ਸਾਧ-ਸੰਗਤ ਦੀ ਸੇਵਾ ਅਤੇ ਸੰਭਾਲ ਪਹਿਲਾਂ ਤੋਂ ਕਈ ਗੁਣਾ ਵਧ ਕੇ ਹੋਵੇਗੀ ਡੇਰਾ ਅਤੇ ਸਾਧ-ਸੰਗਤ ਅਤੇ ਨਾਮ ਵਾਲੇ ਜੀਵ ਦਿਨ ਦੁੱਗਣੇ ਰਾਤ ਚੌਗੁਣੇ, ਕਈ ਗੁਣਾ ਵਧਣਗੇ ਕਿਸੇ ਨੇ ਚਿੰਤਾ, ਫਿਕਰ ਨਹੀਂ ਕਰਨਾ ਅਸੀਂ ਕਿਤੇ ਜਾਂਦੇ ਨਹੀਂ, ਹਰ ਸਮੇਂ ਅਤੇ ਹਮੇਸ਼ਾ ਸਾਧ-ਸੰਗਤ ਦੇ ਨਾਲ ਹਾਂ ਇਸ ਤਰ੍ਹਾਂ ਪੂਜਨੀਕ ਪਰਮ ਪਿਤਾ ਜੀ ਨੇ ਜਿੱਥੇ ਗੁਰਗੱਦੀ ਦੀ ਰਸਮ ਨੂੰ ਮਰਿਆਦਾ ਅਨੁਸਾਰ ਸੰਪੰਨ ਕਰਵਾਇਆ, ਉੱਥੇ ਨਾਲ ਹੀ ਡੇਰਾ ਸੱਚਾ ਸੌਦਾ ਅਤੇ ਸਮੂਹ ਸਾਧ-ਸੰਗਤ ਦੀ ਚੜ੍ਹਦੀ ਕਲਾ ਦੀ ਕਾਮਨਾ ਕਰਦਿਆਂ ਕਈ ਗੁਣਾ ਵੱਧ ਸੇਵਾ ਅਤੇ ਸੰਭਾਲ ਦੇ ਬਚਨ ਵੀ ਕੀਤੇ

‘‘ਗੁਰਮੀਤ ਸਿੰਘ ਬੜਾ ਹਸਮੁੱਖ ਹੈ, ਜਦੋਂ ਵੀ ਦੇਖੋ ਹੱਸਦਾ ਰਹਿੰਦਾ ਹੈ’’

ਬੀਕਾਨੇਰ ਫੇਰੀ ਦੌਰਾਨ ਇੱਕ ਦਿਨ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ ਆਪਣੇ ਕਮਰੇ ਵਿਚ ਬੈਠੇ ਹੋਏ ਸਨ, ਜਿੱਥੇ ਦੋ ਸੇਵਾਦਾਰ ਵੀ ਆਪ ਦੀ ਹਜ਼ੂਰੀ ਵਿਚ ਬੈਠੇ ਸਨ ਇਸ ਦੌਰਾਨ ਆਪ ਜੀ (ਪੂਜਨੀਕ ਹਜ਼ੂਰ ਪਿਤਾ ਜੀ) ਨੂੰ ਯਾਦ ਕਰਦੇ ਹੋਏ ਆਪ ਜੀ ਨੇ ਫਰਮਾਇਆ ਕਿ ‘‘ਗੁਰਮੀਤ ਸਿੰਘ (ਗੁਰਗੱਦੀ ਤੋਂ ਪਹਿਲਾਂ ਦਾ ਨਾਂਅ) ਬੜਾ ਹਸਮੁੱਖ ਹੈ, ਜਦੋਂ ਵੀ ਦੇਖੋ ਹੱਸਦਾ ਰਹਿੰਦਾ ਹੈ, ਖਰਚੀਲਾ ਵੀ ਬਹੁਤ ਹੈ, ਹਾਲਾਂਕਿ ਉਹ ਸਾਰਾ ਖਰਚ ਪਰਮਾਰਥ ਲਈ ਹੀ ਕਰਦਾ ਹੈ ਇਸ ਨੂੰ ਕਿਹਾ ਕਰੋ ਕਿ ਇੰਨਾ ਖ਼ਰਚ ਨਾ ਕਰਿਆ ਕਰੇ ਇਕਲੌਤਾ ਲੜਕਾ ਹੋਣ ਕਾਰਨ ਘਰ ਵਾਲਿਆਂ ਦਾ ਲਾਡਲਾ ਹੈ, ਪਰ ਮਾਲਿਕ ਦੀ ਮਿਹਰ ਦੁਆਰਾ ਚੰਗੇ ਰਸਤੇ ’ਤੇ ਲੱਗਿਆ ਹੋਇਆ ਹੈ’’
ਪਰਮ ਪਿਤਾ ਜੀ ਹਮੇਸ਼ਾ ਪੂਜਨੀਕ ਗੁਰੂ ਜੀ ਦੀ ਚਿੰਤਾ ਕਰਿਆ ਕਰਦੇ ਇੱਕ ਦਿਨ ਦੀ ਗੱਲ ਹੈ ਜਦੋਂ ਆਪ ਜੀ ਕੁਝ ਸਾਮਾਨ ਖਰੀਦਣ ਬਜ਼ਾਰ ਗਏ ਹੋਏ ਸਨ ਜਦੋਂ ਆਪ ਜੀ ਬਹੁਤ ਦੇਰ ਤੱਕ ਵਾਪਸ ਨਾ ਆਏ ਤਾਂ ਪੂਜਨੀਕ ਪਰਮ ਪਿਤਾ ਜੀ ਬਾਹਰ ਸੰਗਤ ਵਿਚ ਹੀ ਬੈਠੇ ਰਹੇ ਅਤੇ ਵਾਰ-ਵਾਰ ਇਹੀ ਫਰਮਾ ਰਹੇ ਸਨ, ‘‘ਹੁਣ ਤੱਕ ਤਾਂ ਉਨ੍ਹਾਂ ਨੂੰ ਆ ਜਾਣਾ ਚਾਹੀਦਾ ਸੀ, ਪਤਾ ਨਹੀਂ ਇੰਨੀ ਦੇਰ ਕਿਉਂ ਲਾ ਦਿੱਤੀ’’ ਉਦੋਂ ਆਪ ਜੀ ਉੱਥੇ ਪਹੁੰਚ ਗਏ ਪਰਮ ਪਿਤਾ ਜੀ ਨੇ ਫਰਮਾਇਆ, ‘‘ਭਾਈ ਅਸੀਂ ਤੁਹਾਡੀ ਉਡੀਕ ਵਿਚ ਹੀ ਬੈਠੇ ਸੀ ਇੰਨੀ ਦੇਰ ਨਾ ਲਾਇਆ ਕਰੋ, ਸਾਨੂੰ ਤੁਹਾਡੀ ਫਿਕਰ ਹੋ ਜਾਂਦੀ ਹੈ’’

ਜਦੋਂ ਪੂਜਨੀਕ ਗੁਰੂ ਜੀ ਨੂੰ ਦੇਖ, ਖਿੜ ਗਏ ਪੂਜਨੀਕ ਪਰਮ ਪਿਤਾ ਜੀ

17 ਮਈ ਸੰਨ 1989 ਦੁਪਹਿਰ ਡੇਢ ਵਜੇ ਪੂਜਨੀਕ ਪਰਮ ਪਿਤਾ ਜੀ ਆਪਣੀ ਗੱਡੀ ’ਚ ਬੈਠ ਕੇ ਮਲੋਟ ਤੋਂ ਬਠਿੰਡਾ ਲਈ ਰਵਾਨਾ ਹੋਏ ਬਠਿੰਡਾ ਪਹੁੰਚ ਕੇ ਆਪ ਜੀ ਇੱਕ ਸਤਿਸੰਗੀ ਦੇ ਘਰ ਠਹਿਰੇ ਉੱਥੇ ਕਈ ਚੰਗੇ ਡਾਕਟਰਾਂ ਤੋਂ ਪੂਜਨੀਕ ਪਰਮ ਪਿਤਾ ਜੀ ਦੀ ਸਿਹਤ ਦੀ ਜਾਂਚ ਕਰਵਾਈ ਗਈ, ਪਰ ਕਿਸੇ ਨੂੰ ਕੁਝ ਸਮਝ ਨਹੀਂ ਆਇਆ ਉੱਥੇ ਜਦੋਂ ਸਾਧ-ਸੰਗਤ ਨੂੰ ਇਹ ਪਤਾ ਲੱਗਾ ਕਿ ਪੂਜਨੀਕ ਪਰਮ ਪਿਤਾ ਜੀ ਬਠਿੰਡਾ ’ਚ ਠਹਿਰੇ ਹੋਏ ਹਨ ਤਾਂ ਆਸ-ਪਾਸ ਦੀ ਸਾਰੀ ਸਾਧ-ਸੰਗਤ ਦਰਸ਼ਨਾਂ ਲਈ ਆਉਣ ਲੱਗੀ ਇਸ ਦੌਰਾਨ ਸ੍ਰੀ ਗੁਰੂਸਰ ਮੋਡੀਆ, ਜਿਲ੍ਹਾ ਸ੍ਰੀ ਗੰਗਾਨਗਰ ਤੋਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ (ਗੁਰਗੱਦੀ ਮਿਲਣ ਤੋਂ ਪਹਿਲਾਂ) ਵੀ ਪਰਮ ਪਿਤਾ ਜੀ ਨੂੰ ਮਿਲਣ ਲਈ ਪਹੁੰਚੇ ਪੂਜਨੀਕ ਪਰਮ ਪਿਤਾ ਜੀ ਆਪ ਜੀ ਦੇ ਆਉਂਦਿਆਂ ਹੀ ਪਲੰਘ ਤੋਂ ਉੱਠ ਕੇ ਬੈਠ ਗਏ ਜਿਵੇਂ ਹੀ ਆਪ ਜੀ ਪੂਜਨੀਕ ਪਰਮ ਪਿਤਾ ਜੀ ਕੋਲ ਪਹੁੰਚੇ ਤਾਂ ਪੂਜਨੀਕ ਪਰਮ ਪਿਤਾ ਜੀ ਦਾ ਚਿਹਰਾ ਖੁਸ਼ੀ ਨਾਲ ਖਿੜ ਉੱਠਿਆ ਅਤੇ ਅਜਿਹਾ ਮਹਿਸੂਸ ਹੋਇਆ ਜਿਵੇਂ ਪੂਜਨੀਕ ਪਰਮ ਪਿਤਾ ਜੀ ਨੂੰ ਕੋਈ ਸਰੀਰਕ ਦਿੱਕਤ ਸੀ ਹੀ ਨਹੀਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਪੂਜਨੀਕ ਪਰਮ ਪਿਤਾ ਜੀ ਦੇ ਨਾਲ ਲੰਮੇ ਸਮੇਂ ਤੱਕ ਖੂਬ ਗੱਲਾਂ ਕਰਦੇ ਰਹੇ ਉੱਥੇ ਮੌਜੂਦ ਸਾਰੇ ਜਿੰਮੇਵਾਰ ਇਸ ਦ੍ਰਿਸ਼ ਨੂੰ ਦੇਖ ਕੇ ਹੈਰਾਨ ਸਨ ਕਿ ਜ਼ਿਆਦਾ ਕਮਜ਼ੋਰੀ ਦੀ ਵਜ੍ਹਾ ਨਾਲ ਜਿੱਥੇ ਪੂਜਨੀਕ ਪਰਮ ਪਿਤਾ ਜੀ ਨੂੰ ਇੱਕ-ਦੋ ਸੇਵਾਦਾਰ ਸਹਾਰਾ ਦੇ ਕੇ ਬਿਠਾਇਆ ਕਰਦੇ ਸਨ, ਪਰ ਅੱਜ ਪੂਜਨੀਕ ਪਰਮ ਪਿਤਾ ਜੀ ਖੁਦ ਹੀ ਉੱਠ ਕੇ ਬੈਠ ਗਏ

ਚਾਰ-ਪੰਜ ਸਾਲ ਦੀ ਉਮਰ ’ਚ ਪੂਜਨੀਕ ਪਰਮ ਪਿਤਾ ਜੀ ਤੋਂ ਪ੍ਰਾਪਤ ਕੀਤਾ ‘ਨਾਮ-ਸ਼ਬਦ’

ਆਪ ਜੀ ਨੇ ਬਚਪਨ ’ਚ ਹੀ 4-5 ਸਾਲ ਦੀ ਉਮਰ ’ਚ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਤੋਂ ਨਾਮ-ਸ਼ਬਦ ਦੀ ਅਨਮੋਲ ਦਾਤ ਪ੍ਰਾਪਤ ਕੀਤੀ ਅਤੇ ਲਗਾਤਾਰ ਰੂਹਾਨੀ ਸਤਿਸੰਗ ’ਤੇ ਆਉਂਦੇ ਅਤੇ ਪੂਜਨੀਕ ਪਰਮ ਪਿਤਾ ਜੀ ਦਾ ਪਿਆਰ ਪ੍ਰਾਪਤ ਕਰਦੇ ਆਪ ਜੀ ਹਰ ਵਾਰ ਸਤਿਸੰਗ ’ਚ ਨਵੇਂ ਲੋਕਾਂ ਨੂੰ ਆਪਣੇ ਨਾਲ ਟਰੈਕਟਰ-ਟਰਾਲੀ ’ਚ ਲੈ ਕੇ ਆਉਂਦੇ ਅਤੇ ਪੂਜਨੀਕ ਪਰਮ ਪਿਤਾ ਜੀ ਤੋਂ ਨਾਮ ਦੀ ਅਨਮੋਲ ਦਾਤ ਦਿਵਾਉਂਦੇ ਸਤਿਸੰਗ ਅਤੇ ਸੇਵਾ ਕਾਰਜ ਦੇ ਸਮੇਂ ਪੂਜਨੀਕ ਪਰਮ ਪਿਤਾ ਜੀ ਨੇ ਅਨੇਕਾਂ ਵਾਰ ਅਜਿਹੇ ਬਚਨ ਫਰਮਾਏ ਜੋ ਆਪ ਜੀ ਦੇ ਅਗਲੇ ਰੂਹਾਨੀ ਵਾਰਿਸ ਹੋਣ ਦਾ ਸਾਫ ਇਸ਼ਾਰਾ ਕਰ ਰਹੇ ਸਨ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਪਵਿੱਤਰ ਆਦੇਸ਼ ’ਤੇ ਆਪ ਜੀ ਨੇ ਘਰ-ਪਰਿਵਾਰ ਦਾ ਤਿਆਗ ਕਰਦਿਆਂ 23 ਸਤੰਬਰ ਨੂੰ ਆਪਣਾ ਸਭ ਕੁਝ ਆਪਣੇ ਸਤਿਗੁਰੂ ਮੁਰਸ਼ਿਦ-ਏ-ਕਾਮਿਲ ਪੂਜਨੀਕ ਪਰਮ ਪਿਤਾ ਜੀ ਦੇ ਚਰਨਾਂ ’ਚ ਸਮਰਪਿਤ ਕਰ ਦਿੱਤਾ ਇਸ ਪਾਕ-ਪਵਿੱਤਰ ਮੌਕੇ ’ਤੇ ਪੂਜਨੀਕ ਪਰਮ ਪਿਤਾ ਜੀ ਨੇ ‘‘ਅਸੀਂ ਸਾਂ (ਪੂਜਨੀਕ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਦੇ ਰੂਪ ’ਚ), ਅਸੀਂ ਹਾਂ ( ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਮਹਾਰਾਜ ਜੀ ਦੇ ਰੂਪ ’ਚ) ਅਤੇ ਅਸੀਂ ਹੀ (ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਰੂਪ ’ਚ) ਰਹਾਂਗੇ’’ ਬਚਨ ਫਰਮਾ ਕੇ ਰੂਹਾਨੀਅਤ ਵਿਚ ਇੱਕ ਨਵੀਂ ਮਿਸਾਲ ਕਾਇਮ ਕੀਤੀ

ਸ੍ਰੀ ਗੁਰੂਸਰ ਮੋਡੀਆ ’ਚ ਲਿਆ ਪਵਿੱਤਰ ਅਵਤਾਰ

ਜ਼ਿਲ੍ਹਾ ਸ੍ਰੀ ਗੰਗਾਨਗਰ (ਰਾਜਸਥਾਨ) ਦੇ ਇੱਕ ਛੋਟੇ ਪਿੰਡ ਦੀ ਪਵਿੱਤਰ ਧਰਤੀ ਸ੍ਰੀ ਗੁਰੂਸਰ ਮੋਡੀਆ ’ਚ ਪਰਮ ਪੂਜਨੀਕ ਬਾਪੂ ਨੰਬਰਦਾਰ ਮੱਘਰ ਸਿੰਘ ਜੀ ਦੇ ਘਰ ਪਰਮ ਪੂਜਨੀਕ ਮਾਤਾ ਨਸੀਬ ਕੌਰ ਜੀ ਇੰਸਾਂ ਦੀ ਪਵਿੱਤਰ ਕੁੱਖੋਂ 15 ਅਗਸਤ 1967 ਨੂੰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਅਵਤਾਰ ਧਾਰਨ ਕੀਤਾ ਪੂਜਨੀਕ ਮਾਤਾ-ਪਿਤਾ ਦੇ ਘਰ 18 ਸਾਲਾਂ ਬਾਅਦ ਔਲਾਦ ਦੇ ਜਨਮ ਲੈਣ ’ਤੇ ਖੁਸ਼ੀਆਂ ਦਾ ਅਲੌਕਿਕ ਨਜ਼ਾਰਾ ਪੂਰੀ ਕਾਇਨਾਤ ’ਚ ਛਾ ਗਿਆ ਅਸਲ ਵਿਚ ਪਿੰਡ ਦੇ ਹੀ ਆਦਰਯੋਗ ਸੰਤ ਤ੍ਰਿਵੇਣੀ ਦਾਸ ਜੀ ਨੇ ਆਪ ਜੀ ਦੇ ਜਨਮ ਤੋਂ ਪਹਿਲਾਂ ਹੀ ਪੂਜਨੀਕ ਬਾਪੂ ਜੀ ਨੂੰ ਦੱਸ ਦਿੱਤਾ ਸੀ ਕਿ ਉਨ੍ਹਾਂ ਦੇ ਘਰ ਐਸਾ-ਵੈਸਾ ਬੱਚਾ ਜਨਮ ਨਹੀਂ ਲਵੇਗਾ, ਸਗੋਂ ਉਹ ਤਾਂ ਮਾਲਿਕ ਦਾ ਆਪਣਾ ਹੀ ਰੂਪ ਹੋਵੇਗਾ, ਪਰੰਤੂ ਉਹ ਆਵੇਗਾ ਉਦੋਂ ਜਦੋਂ ਪਰਮਾਤਮਾ ਖੁਦ ਉਸ ਨੂੰ ਭੇਜੇਗਾ ਅਤੇ ਆਖਰ ਉਹ ਸ਼ੁੱਭ ਘੜੀ ਆ ਗਈ ਜਿਸ ਲਈ ਦੁਨੀਆ ਵੀ ਪਲਕਾਂ ਵਿਛਾਈ ਬੈਠੀ ਸੀ ਪੂਰਨ ਮੁਰਸ਼ਿਦ ਦੇ ਪਵਿੱਤਰ ਅਵਤਾਰ ਧਾਰਨ ਨਾਲ ਚਾਰੇ ਦਿਸ਼ਾਵਾਂ ਵੀ ਸ਼ੰਖਨਾਦ ਕਰ ਉੱਠੀਆਂ ਸੰਤ ਤ੍ਰਿਵੈਣੀ ਦਾਸ ਜੀ ਨੇ ਪੂਜਨੀਕ ਬਾਪੂ ਜੀ ਨੂੰ ਇਹ ਵੀ ਦੱਸਿਆ ਕਿ ਉਹ ਆਪ ਜੀ ਦੇ ਕੋਲ 23 ਸਾਲ ਦੀ ਉਮਰ ਤੱਕ ਹੀ ਰਹਿਣਗੇ, ਫਿਰ ਉਸ ਮਾਲਿਕ ਕੋਲ ਚਲੇ ਜਾਣਗੇ, ਜਿਸ ਉਦੇਸ਼ ਲਈ ਪਰਮਾਤਮਾ ਨੇ ਉਨ੍ਹਾਂ ਨੂੰ ਇੱਥੇ ਭੇਜਿਆ ਹੈ ਇਹ ਖੁਦ ਹੀ ਪਰਮਾਤਮਾ ਦਾ ਰੂਪ ਹਨ

‘ਰਾਮਨਾਮ’ ਅਤੇ ‘ਮਾਨਵਤਾ’ ਦਾ ਵਧਦਾ ਕਾਰਵਾਂ

ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਵੱਲੋਂ ਗੁਰਗੱਦੀ ਬਖ਼ਸ਼ਿਸ਼ ਤੋਂ ਬਾਅਦ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਪੂਰੇ ਵਿਸ਼ਵ ’ਚ ਰਾਮ-ਨਾਮ ਅਤੇ ਮਾਨਵਤਾ ਦਾ ਡੰਕਾ ਵਜਾ ਰਹੇ ਹਨ ਆਪ ਜੀ ਵੱਲੋਂ ਦੁਨੀਆ ਭਰ ’ਚ ਚਲਾਏ ਜਾ ਰਹੇ ਇਨਸਾਨੀਅਤ, ਮਾਨਵਤਾ ਭਲਾਈ ਅਤੇ ਸਮਾਜ ਸੁਧਾਰ ਦੇ ਕਾਰਜਾਂ ਨੂੰ ਅੱਜ ਹਿੰਦੁਸਤਾਨ ਹੀ ਨਹੀਂ ਸਗੋਂ ਦੁਨੀਆ ਦੇ ਵੱਖ-ਵੱਖ ਦੇਸ਼ਾਂ ਦੀਆਂ ਸਰਕਾਰਾਂ ਅਤੇ ਅੰਤਰਰਾਸ਼ਟਰੀ ਸੰਸਥਾਵਾਂ ਨੇ ਸਿਰ-ਮੱਥੇ ਲੈਂਦੇ ਹੋਏ ਸਲਾਮ ਕੀਤਾ ਹੈ ਸਮਾਜ ’ਚ ਫੈਲੀਆਂ ਕੁਰੀਤੀਆਂ ਦਾ ਖਾਤਮਾ ਕਰਨ ਲਈ ਪੂਜਨੀਕ ਗੁਰੂ ਜੀ ਨੇ ਮਾਨਵਤਾ ਭਲਾਈ ਦੇ 135 ਕਾਰਜ ਸ਼ੁਰੂ ਕੀਤੇ, ਜਿਸ ’ਚ ਖੂਨਦਾਨ, ਪੌਦੇ ਲਾਉਣਾ, ਗਰੀਬਾਂ ਨੂੰ ਮਕਾਨ ਬਣਾ ਕੇ ਦੇਣਾ, ਸਰੀਰਦਾਨ, ਗੁਰਦਾਦਾਨ, ਅੱਖਾਂਦਾਨ, ਰਾਸ਼ਨ ਵੰਡਣਾ, ਮੰਦਬੁੱਧੀਆਂ ਦੀ ਸੰਭਾਲ, ਧੀਆਂ ਨੂੰ ਪੜ੍ਹਾਉਣਾ, ਕੰਨਿਆ ਭਰੂਣ ਹੱਤਿਆ ਰੋਕਣਾ, ਨਸ਼ਿਆਂ ਦੀ ਰੋਕਥਾਮ ਸਮੇਤ ਹੋਰ ਸਮਾਜ ਭਲਾਈ ਦੇ ਕਾਰਜ ਸ਼ਾਮਲ ਹਨ।

ਪੂਜਨੀਕ ਗੁਰੂ ਜੀ ਵੱਲੋਂ ਚਲਾਏ ਗਏ ਇਨ੍ਹਾਂ ਮਾਨਵਤਾ ਭਲਾਈ ਕਾਰਜਾਂ ’ਚੋਂ 20 ਤੋਂ ਵੀ ਜ਼ਿਆਦਾ ਕਾਰਜ ਔਰਤਾਂ ਦੀ ਤਰੱਕੀ ਨਾਲ ਸਬੰਧਿਤ ਹਨ ਜਿਨ੍ਹਾਂ ’ਚ ਕੁੱਲ ਦਾ ਕਰਾਊਨ, ਸ਼ੁੱਭਦੇਵੀ, ਨਵੀਂ ਸੁਬ੍ਹਾ, ਅਸ਼ੀਰਵਾਦ, ਆਤਮ ਸਨਮਾਨ, ਲੱਜਾ ਰੱਖਿਆ, ਗਿਆਨ ਕਲੀ, ਜੀਵਨ ਆਸ਼ਾ ਸਮੇਤ ਹੋਰ ਮੁਹਿੰਮਾਂ ਸ਼ਾਮਲ ਹਨ ਦੇਸ਼-ਵਿਦੇਸ਼ ’ਚ ਅੱਜ 6 ਕਰੋੜ ਤੋਂ ਜ਼ਿਆਦਾ ਸ਼ਰਧਾਲੂ ਆਪ ਜੀ ਦੀਆਂ ਪ੍ਰੇਰਨਾਵਾਂ ਨਾਲ ਮਾਨਵਤਾ ਭਲਾਈ ਕਾਰਜਾਂ ’ਚ ਲੱਗੇ ਹੋਏ ਹਨ ਪੂਜਨੀਕ ਗੁਰੂ ਜੀ ਨੇ ਧਰਮ, ਜਾਤ ਅਤੇ ਮਜ਼ਹਬ ਦੇ ਚੱਕਰ ’ਚ ਉਲਝੀ ਸੰਪੂਰਨ ਮਨੁੱਖ ਜਾਤੀ ਨੂੰ ਨਾ ਸਿਰਫ਼ ਏਕਤਾ ਅਤੇ ਭਾਈਚਾਰੇ ਦਾ ਸੰਦੇਸ਼ ਦਿੱਤਾ ਸਗੋਂ ਨਿਸਵਾਰਥ ਭਾਵ ਨਾਲ ਆਪਣਾ ਹਰ ਪਲ ਮਾਨਵਤਾ ਦੇ ਕਲਿਆਣ ਨੂੰ ਸਮਰਪਿਤ ਕਰ ਦਿੱਤਾ ਮਾਨਵਤਾ ਭਲਾਈ ’ਚ 79 ਵਰਲਡ ਰਿਕਾਰਡ ਡੇਰਾ ਸੱਚਾ ਸੌਦਾ ਦੇ ਨਾਂਅ ’ਤੇ ਦਰਜ਼ ਹਨ ਪੂਜਨੀਕ ਗੁਰੂ ਜੀ ਨੇ ਧਰਤੀ ਨੂੰ ਸਵੱਛ ਬਣਾਉਣ ਲਈ 21 ਸਤੰਬਰ 2011 ਨੂੰ ਦੇਸ਼ ਦੀ ਰਾਜਧਾਨੀ ਦਿੱਲੀ ਤੋਂ ‘ਹੋ ਪ੍ਰਿਥਵੀ ਸਾਫ਼, ਮਿਟੇ ਰੋਗ ਅਭਿਸ਼ਾਪ’ ਮਹਾਂ ਸਫ਼ਾਈ ਅਭਿਆਨ ਦਾ ਆਗਾਜ਼ ਕੀਤਾ ਜਿਸ ਤੋਂ ਬਾਅਦ ਹੁਣ ਤੱਕ 32 ਗੇੜ ਪੂਰੇ ਹੋ ਚੁੱਕੇ ਹਨ।

ਇੱਥੇ ਵੀ ਤੂੰ, ਉੱਥੇ ਵੀ ਤੂੰ…

ਇੱਕ ਵਾਰ ਪੂਜਨੀਕ ਪਰਮ ਪਿਤਾ ਜੀ ਨੇ ਸ਼ਾਹ ਸਤਿਨਾਮ ਜੀ ਆਸ਼ਰਮ, ਬਰਨਾਵਾ (ਯੂਪੀ) ਵਿਚ ਸਤਿਸੰਗ ਕਰਨ ਲਈ ਪੂਜਨੀਕ ਗੁਰੂ ਜੀ ਨੂੰ ਇਕੱਲਿਆਂ ਹੀ ਭੇਜ ਦਿੱਤਾ ਅਤੇ ਖੁਦ ਸ਼ਾਹ ਮਸਤਾਨਾ ਜੀ ਧਾਮ ਵਿਚ ਹੀ ਹਾਜ਼ਰ ਰਹਿ ਕੇ ਰੋਜ਼ਾਨਾ ਵਾਂਗ ਸਾਧ-ਸੰਗਤ ਨੂੰ ਦਰਸ਼ਨ ਦਿੰਦੇ ਰਹੇ ਯੂਪੀ ਵਿਚ ਵੀ ਪਵਿੱਤਰ ਦਰਸ਼ਨ, ਸਰਸੇ ਵਿਚ ਵੀ ਪਵਿੱਤਰ ਦਰਸ਼ਨ, ਅਜਿਹਾ ਮਹਾਨ ਪਰਉਪਕਾਰ ਕਦੇ ਨਹੀਂ ਭੁਲਾਇਆ ਜਾ ਸਕਦਾ ਇਹੀ ਤਾਂ ਸੱਚੇ ਸਤਿਗੁਰੂ ਦੀ ਪਛਾਣ ਹੈ, ਇੱਥੇ ਵੀ ਤੂੰ, ਉੱਥੇ ਵੀ ਤੂੰ, ਜਿੱਧਰ ਦੇਖਾਂ ਬੱਸ, ਤੂੰ ਹੀ ਤੂੰ ਜਦੋਂ ਪੂਜਨੀਕ ਗੁਰੂ ਜੀ ਅਤੇ ਪੂਜਨੀਕ ਪਰਮ ਪਿਤਾ ਜੀ ਇੱਕ ਹੀ ਆਸ਼ਰਮ ਵਿਚ ਹੁੰਦੇ ਤਾਂ ਸਾਧ-ਸੰਗਤ ਖੁਸ਼ੀਆਂ ਨਾਲ ਲਬਰੇਜ਼ ਹੋ ਜਾਂਦੀ ਪੂਜਨੀਕ ਪਰਮ ਪਿਤਾ ਜੀ ਅਤੇ ਪੂਜਨੀਕ ਹਜ਼ੂਰ ਪਿਤਾ ਜੀ ਮੰਚ ਤੋਂ ਦਰਸ਼ਨ ਦੇ ਕੇ ਗੁਫ਼ਾ ਵਿਚ ਜਾਂਦੇ ਤਾਂ ਕੁਝ ਦੇਰ ਬਾਅਦ ਕਦੇ ਪੂਜਨੀਕ ਗੁਰੂ ਜੀ ਬਾਹਰ ਆਉਂਦੇ ਤੇ ਕਦੇ ਪਰਮ ਪਿਤਾ ਜੀ, ਜਿਸ ਨਾਲ ਚਾਰੇ ਪਾਸੇ ਦਰਸ਼ਨ ਦੀ ਬਰਸਾਤ ਹੁੰਦੀ ਰਹਿੰਦੀ ਅਤੇ ਆਪਣੇ ਸਤਿਗੁਰੂ ਦਾ ਨੂਰੀ ਨਜ਼ਾਰਾ ਪਾ ਕੇ ਸਾਧ-ਸੰਗਤ ਖੁਦ ਨੂੰ ਭਾਗਸ਼ਾਲੀ ਮਹਿਸੂਸ ਕਰਦੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ