ਸ੍ਰੀਨਗਰ ’ਚ ਲਸ਼ਕਰ ਦਾ ਖੂੰਖਾਰ ਕਮਾਂਡਰ ਗ੍ਰਿਫ਼ਤਾਰ

ਸ੍ਰੀਨਗਰ ’ਚ ਲਸ਼ਕਰ ਦਾ ਖੂੰਖਾਰ ਕਮਾਂਡਰ ਗ੍ਰਿਫ਼ਤਾਰ

ਸ੍ਰੀਨਗਰ । ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ-ਕਸ਼ਮੀਰ ਦੇ ਸ੍ਰੀਨਗਰ ਤੋਂ ਪੁਲਿਸ ਨੇ ਸੋਮਵਾਰ ਨੂੰ ਲਸ਼ਕਰ-ਏ-ਤੋਇਬਾ ਦੇ ਖੂੰਖਾਰ ਕਮਾਂਡਰ ਨਦੀਮ ਅਬਰਾਰ ਨੂੰ ਗ੍ਰਿਫ਼ਤਾਰ ਕੀਤਾ ਪੁਲਿਸ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ ਕਸ਼ਮੀਰ ਰੇਂਜ ਦੇ ਆਈਜੀ ਵਿਜੈ ਕੁਮਾਰ ਨੇ ਲਸ਼ਕਰ ਕਮਾਂਡਰ ਨਦੀਮ ਅਬਰਾਰ ਦੀ ਗ੍ਰਿਫਤਾਰੀ ਨੂੰ ਸੁਰੱਖਿਆ ਬਲਾਂ ਲਈ ਇੱਕ ਵੱਡੀ ਸਫ਼ਲਤਾ ਕਰਾਰ ਦਿੱਤਾ।

ਇੱਕ ਪੁਲਿਸ ਅਧਿਕਾਰੀ ਨੇ ਕਿਹਾ ਕਿ ਅੱਤਵਾਦੀਆਂ ਦੀ ਗਤੀਵਿਧੀ ਦੇ ਬਾਰੇ ’ਚ ਵਿਸ਼ੇਸ਼ ਸੂਚਨਾ ਮਿਲਣ ਤੋਂ ਬਾਅਦ ਅੱਜ ਦੁਪਹਿਰ ਸ੍ਰੀਨਗਰ ਦੇ ਬਾਹਰੀ ਇਲਾਕੇ ਪਰੀਮਪੋਰਾ ’ਚ ਇੱਕ ਵਾਹਨ ਨੂੰ ਰੋਕਿਆ ਗਿਆ ਜਿਸ ’ਚ ਲੁਕ ਕੇ ਲਸ਼ਕਰ ਦਾ ਖੂੰਖਾਰ ਕਮਾਂਡਰ ਅਬਰਾਰ ਸ਼ਹਿਰ ’ਚ ਦਾਖਲ ਹਣ ਦੀ ਕੋਸ਼ਿਸ਼ ਕਰ ਰਿਹਾ ਸੀ । ਉਸ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ ਉਨ੍ਹਾਂ ਕਿਹਾ ਕਿ ਅਬਰਾਰ ਕਈ ਸਾਲਾਂ ਤੋਂ ਅੱਤਵਾਦੀ ਗਤੀਵਿਧੀਆਂ ’ਚ ਸਰਗਰਮ ਰਿਹਾ ਸੀ ਤੇ ਕਈ ਲੋਕਾਂ ਦੇ ਕਤਲ ’ਚ ਉਸਦਾ ਹੱਥ ਹੈ । ਉਹ ਸ੍ਰੀਨਗਰ-ਬਾਰਾਮੂਲਾ ਸਰਹੱਦ ’ਤੇ ਸੁਰੱਖਿਆ ਬਲਾਂ ’ਤੇ ਹਮਲੇ ਕਰਨ ਦੀ ਵਾਰਦਾਤ ’ਚ ਵੀ ਸ਼ਾਮਲ ਸੀ ਆਈਜੀਪੀ ਕਸ਼ਮੀਰ ਰੇਂਜ ਨੇ ਟਵੀਟ ਕੀਤਾ, ‘ਟਾੱਪ ਲਸ਼ਕਰ ਕਮਾਂਡਰ ਨਦੀਮ ਅਬਰਾਰ ਗ੍ਰਿਫ਼ਤਾਰ ਉਹ ਕਈ ਲੋਕਾਂ ਦੇ ਕਤਲਾਂ ’ਚ ਸ਼ਾਮਲ ਸੀ ਸਾਡੇ ਲਈ ਇੱਕ ਬਹੁਤ ਵੱਡੀ ਕਾਮਯਾਬੀ ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।